ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ?
(ਲੇਖ )
ਨਿੱਕੇ ਹੁੰਦੇ ਜਦ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ•ਦੇ ਸੀ ਤਾਂ ਗਰਮੀ ਦੀ ਸ਼ਰੂਆਤ ਤੋਂ ਹੀ ਗਰਮੀ ਦੀਆਂ ਛੁੱਟੀਆਂ ਨੂੰ ਉਡੀਕਦੇ ਰਹਿੰਦੇ ਸਾਂ, ਕਿ ਕਦੋਂ ਛੁੱਟੀਆਂ ਆਉਣ ਤੇ ਨਾਨਕਿਆਂ ਤੇ ਚੱਲ ਕੇ ਮੌਜ ਮਸਤੀ ਕਰੀਏ। ਆਖ਼ਰ ਇਹ ਉਡੀਕ ਪੂਰੀ ਹੋ ਜਾਂਦੀ ਤੇ ਅੱਤ ਦੀ ਗਰਮੀ ਕਰਕੇ 1 ਜੂਨ ਨੂੰ ਪੂਰੇ ਇੱਕ ਮਹੀਨੇ ਦੀਆਂ ਛੁੱਟੀਆਂ ਮਿਲ ਜਾਂਦੀਆਂ, ਤੇ ਨਾਲ ਹੀ ਇੱਕ ਦਿਨ ਪਹਿਲਾਂ ਪੂਰੇ ਇੱਕ ਮਹੀਨੇ ਦਾ ਸਕੂਲ ਦਾ ਕੰਮ (ਹੋਮ ਵਰਕ) ਵੀ ਮਿਲ ਜਾਂਦਾ। ਛੁੱਟੀਆਂ ਦੇ ਕੰਮ ਵਾਸਤੇ ਨਵੀਆਂ ਕਾਪੀਆਂ ਲਾਉਣੀਆਂ ਤੇ ਕਾਪੀ ਦੇ ਪਹਿਲੇ ਪੇਜ ਤੇ ਵੱਡਾ ਸਾਰਾ 'ਛੁੱਟੀਆਂ ਦਾ ਕੰਮ' ਲਿਖ ਕੇ ਸਕੂਲੇ ਬੈਠਿਆਂ ਹੀ 'ਜੰਗੀ ਪੱਧਰ' ਤੇ ਕੰਮ ਸ਼ੁਰੂ ਕਰ ਦੇਣਾ। ਜਦ ਤੱਕ ਸਾਰੀ ਛੁੱਟੀ ਹੁੰਦੀ ਇੱਕ-ਅੱਧੀ ਕਾਪੀ ਦਾ ਕੰਮ ਸਿਰੇ ਲਾ ਦਿੰਦੇ। ਸਾਰੀ ਛੁੱਟੀ ਦੀ ਘੰਟੀ ਵੱਜਦੀ, ਪੂਰੇ ਇੱਕ ਮਹੀਨੇ ਵਾਸਤੇ ਸਕੂਲ ਨੂੰ ਬਾਏ-ਬਾਏ ਕਹਿ ਕੇ ਖੁਸ਼ੀ 'ਚ ਛਾਲਾਂ ਮਾਰਦੇ ਘਰੇ ਪਹੁੰਚ ਜਾਂਦੇ। ਘਰ ਜਾ ਕੇ ਚਾਹ ਨਾਲ ਇੱਕ-ਅੱਧੀ ਰੋਟੀ ਖਾਣੀ ਤੇ ਫਿਰ ਕਾਪੀਆਂ ਚੱਕ ਲੈਣੀਆਂ, ਦਿਨ ਰਾਤ ਇੱਕ ਕਰਕੇ ਪੂਰੇ ਮਹੀਨੇ ਦਾ ਕੰਮ ਦੋ ਕੁ ਦਿਨਾਂ ਵਿੱਚ ਨੇਪਰੇ ਚਾੜ ਦਿੰਦੇ। ਜੇਕਰ ਫਿਰ ਵੀ ਕੁਝ ਰਹਿ ਜਾਂਦਾ ਤਾਂ ਕਾਪੀਆਂ ਆਪਣੇ ਨਾਲ ਨਾਨਕਿਆਂ ਤੇ ਲੈ ਜਾਂਦੇ, ਉੱਥੇ ਜਾ ਕਿ ਬੇਫਿਕਰ ਹੋ ਕੇ ਮੌਜ ਮਸਤੀ ਕਰਦੇ, ਖਾਂਦੇ ਪੀਂਦੇ ਤੇ ਢੋਲ•ੇ ਦੀਆਂ ਲਾਉਂਦੇ, ਕਦੇ ਕਿਸੇ ਨੂੰ ਤੇ ਕਦੇ ਕਿਸੇ ਨੂੰ ਕਾਪੀਆਂ ਫੜ•ਾ ਕੇ ਸਕੂਲ ਦਾ ਕੰਮ ਪੂਰਾ ਕਰਵਾ ਲੈਂਦੇ। ਪਰ ਮੇਰੇ ਨਾਲ ਦੇ ਕਈ ਦੋਸਤ ਛੁੱਟੀਆਂ ਵਿੱਚ ਆਪਣੇ ਨਾਨਕਿਆਂ ਤੇ ਘੱਟ ਹੀ ਜਾਂਦੇ ਤੇ ਪਿੰਡ ਵਿੱਚ ਹੀ ਰਹਿੰਦੇ, ਕਿਉਂਕਿ ਘਰ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਮਜਬੂਰੀ ਵੱਸ ਉਹਨਾਂ ਨੂੰ ਵੀ ਆਪਣੇ ਮਾਤਾ-ਪਿਤਾ ਨਾਲ ਜੂਨ-ਜੁਲਾਈ ਦੀ ਅੱਤ ਦੀ ਗਰਮੀ 'ਚ ਖੇਤਾਂ ਵਿੱਚ ਝੋਨਾਂ ਲਾਉਣ ਜਾਣਾ ਪੈਂਦਾ ਸੀ। ਸ਼ਾਇਦ ਆਪਣੇ ਮਾਤਾ-ਪਿਤਾ ਨਾਲ ਹੱਥ ਵਟਾਉਣ ਲਈ ਉਹਨਾਂ ਕੋਲ ਇਹੀ ਇੱਕ ਮਹੀਨਾ ਹੁੰਦਾ ਸੀ। ਨਾਨਕੇ ਪਿੰਡ ਤੋਂ ਵਾਪਸ ਆ ਕੇ ਕਈ ਵਾਰ ਮੈਂ ਵੀ ਆਪਣੇ ਦੋਸਤਾਂ ਨਾਲ ਖੇਤ ਗਿਆ, ਜਿੱਥੇ ਮੈਂ ਦੇਖਿਆ ਕਿ ਮੌਜ ਮਸਤੀ ਕਰਨ ਵਾਲੇ ਦਿਨਾਂ ਵਿੱਚ ਵੀ ਕਿਵੇਂ ਮੇਰੇ ਨੰਨ•ੇ ਦੋਸਤ ਆਪਣੇ ਮਾਤਾ-ਪਿਤਾ ਨਾਲ ਨਿੱਕੇ-ਨਿੱਕੇ ਹੱਥਾਂ ਨਾਲ ਅੱਗ ਵਾਂਗ ਵਰਦ•ੀ ਲੋਅ ਵਿੱਚ, ਦੁਪਹਿਰੇ ਤਿੱਖੜ ਅੱਗ ਵਰਗੇ ਪਾਣੀ (ਜਿਸ ਵਿੱਚ ਝੋਨਾਂ ਲਾਉਂਦੇ ਸੀ) ਵਿੱਚ ਝੋਨਾਂ ਲਗਾ ਰਹੇ ਹਨ। ਮੱਥੇ ਤੇ ਢੂਈ ਤੋਂ ਵਗਦੀਆਂ ਪਸੀਨੇ ਦੀਆਂ ਤ੍ਰੇਲੀਆਂ ਇਹ ਸ਼ਪੱਸ਼ਟ ਕਰਦੀਆਂ ਸਨ ਕਿ ਇਹ ਸ਼ਖਤ ਮਿਹਨਤ ਦੀ ਮਜਬੂਰ ਉਹਨਾਂ ਦੀ ਰੋਜ਼ੀ-ਰੋਟੀ ਦਾ ਸਵਾਲ ਹੈ। ਪਰ ਇੰਨ•ੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਹੀ ਹੁੰਦੀ। ਇਸੇ ਤਰ•ਾਂ ਸਕੂਲੋਂ ਮਿਲੀਆਂ ਛੁੱਟੀਆਂ ਬੀਤਦੀਆਂ ਜਾਂਦੀਆਂ, ਕੋਈ ਮੌਜ ਮਸਤੀ ਕਰਕੇ ਬਿਤਾਉਂਦਾ, ਤੇ ਕੋਈ ਆਪਣੇ ਮਾਤਾ-ਪਿਤਾ ਨਾਲ ਤਪਦੀ ਦੁਪਿਹਰੇ ਖੇਤਾਂ ਵਿੱਚ ਪਸੀਨਾ ਵਹਾ ਕੇ ਬਿਤਾਉਂਦਾ। ਜਦ ਸਕੂਲ ਲੱਗਣ ਵਿੱਚ ਇੱਕ-ਦੋ ਦਿਨ ਰਹਿ ਜਾਂਦੇ ਤਾਂ ਸਾਰੇ ਬੱਚੇ ਆਪੋ ਆਪਣਾ ਸਕੂਲ ਦਾ ਕੰਮ ਪੂਰਾ ਕਰ ਚੁੱਕੇ ਹੁੰਦੇ ਸੀ, ਪਰ ਜਿਆਦਾਤਰ ਆਪਣੇ ਮਾਤਾ-ਪਿਤਾ ਨਾਲ ਖੇਤਾਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਦਾ ਕੰਮ ਅਧੂਰਾ ਹੀ ਰਹਿੰਦਾ ਜਾਂ ਕੀਤਾ ਹੀ ਨਾਂ ਹੁੰਦਾ। ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਸਕੂਲ ਲੱਗਦਾ ਤਾਂ ਸਾਰੇ ਬੱਚੇ ਅਧਿਆਪਕਾਂ ਨੂੰ ਆਪਣੀਆਂ-ਆਪਣੀਆਂ ਕਾਪੀਆਂ ਚੈਕ ਕਰਵਾਉਂਦੇ, ਪਰ ਜਿਆਦਾਤਰ ਖੇਤਾਂ ਵਿੱਚ ਕੰਮ ਕਰਵਾਉਣ ਵਾਲੇ ਬੱਚੇ ਗੈਰਹਾਜਰ ਰਹਿੰਦੇ। ਪਹਿਲੇ ਪੰਜ-ਸੱਤ ਦਿਨਾਂ ਤੱਕ ਗੈਰਹਾਜਰ ਹੀ ਰਹਿੰਦੇ, ਕਿਉਂਕਿ ਬਾਅਦ ਵਿੱਚ ਸਕੂਲ ਦਾ ਕੰਮ ਚੈਕ ਕਰਵਾਉਣ ਵਾਲਾ ਮਸਲਾ ਠੰਡਾ-ਮੱਠਾ ਪੈ ਜਾਂਦਾ ਸੀ, ਨਾਲੇ ਉਦੋਂ ਤੱਕ ਖੇਤਾਂ ਵਿੱਚੋਂ ਝੋਨਾ ਲਾਉਣ ਦਾ ਸੀਜ਼ਨ ਵੀ ਘਟ ਜਾਂਦਾ ਸੀ। ਇਸ ਤਰ•ਾਂ ਅੱਤ ਦੀ ਗਰਮੀ ਵਿੱਚ ਘਰੇ ਅਰਾਮ ਕਰਨ ਲਈ ਸਕੂਲੋਂ ਮਿਲੀਆਂ ਜੂਨ ਮਹੀਨੇ ਦੀਆਂ ਛੁੱਟੀਆਂ ਕਿਸੇ ਬੱਚੇ ਲਈ ਤਾਂ ਘੁੰਮਣ ਫਿਰਨ, ਮੌਜ ਮਸਤੀ ਦੀਆਂ ਛੁੱਟੀਆਂ ਹੁੰਦੀਆਂ ਹਨ ਪਰ ਕਿਸੇ ਬੱਚੇ ਲਈ ਆਪਣੇ ਮਾਤਾ-ਪਿਤਾ ਨਾਲ ਹੱਥ ਵਟਾਉਣ ਲਈ ਮਜਬੂਰੀ ਬਣ ਕੇ ਰਹਿ ਜਾਂਦੀਆਂ।