79
"ਵੀਹ ਪੰਜਾਹ ਹਜ਼ਾਰ ਕਿਥੋਂ ਆਵੇ?" ਸਾਰੀ ਰਾਤ ਵੇਦ ਇਹੋ ਹੇਠ ਉਤਾਂਹ ਕਰਦਾ ਰਿਹਾ ।
ਪਹਿਲਾਂ ਉਸਨੇ ਮਾਇਆ ਨਗਰ ਦੇ ਯਾਰਾਂ ਦੋਸਤਾਂ ਉਪਰ ਨਜ਼ਰ ਮਾਰੀ । ਉਸਨੂੰ ਇਕ ਵੀ ਨਾਂ ਯਾਦ ਨਾ ਆਇਆ ਜਿਸਨੇ ਲੋੜ ਪੈਣ 'ਤੇ ਪੈਸੇ ਧੇਲੇ ਦੀ ਪੇਸ਼ਕਸ਼ ਕੀਤੀ ਹੋਵੇ । ਜਿਹੜਾ ਕੋਈ ਆਇਆ ਹਿਸਾਬ ਕਰਨ ਅਤੇ ਬਕਾਇਆ ਲੈਣ ਹੀ ਆਇਆ ।
ਜਦੋਂ ਆਪਣੇ ਖ਼ੂਨ ਨੇ ਭਾਣਾ ਵਰਤਾ ਦਿੱਤਾ । ਪਰਾਇਆਂ 'ਤੇ ਕਾਹਦਾ ਗਿਲਾ ! ਇਹ ਮਾਇਆ ਨਗਰੀ ਸੀ । ਇਥੇ ਸਭ ਰਿਸ਼ਤੇ ਮਾਇਆ ਦੁਆਲੇ ਘੁੰਮਦੇ ਸਨ । ਫੇਰ ਉਸਨੇ ਆਪਣੇ ਪੁਰਾਣੇ ਸ਼ਹਿਰ ਦੇ ਮਿੱਤਰਾਂ ਉਪਰ ਨਜ਼ਰ ਮਾਰੀ । ਮਿੱਤਰਾਂ ਦੇ ਨਾਂ ਸੋਚ ਸੋਚ ਕੇ ਉਸਦਾ ਮਨ ਗੁਲਾਬ ਵਾਂਗ ਖਿੜਨ ਲੱਗਾ । ਬਚਪਨ ਦੇ ਬੇਲੀਆਂ ਨੇ ਹਾਲੇ ਤਕ ਉਸਦਾ ਸਾਥ ਨਹੀਂ ਸੀ ਛੱਧਡਿਆ । ਭਲੇ ਦਿਨਾਂ ਵਿਚ ਕੋਈ ਆਇਆ ਜਾਂ ਨਾ ਪਰ ਭੈੜੇ ਦਿਨਾਂ ਵਿਚ ਸਭ ਦੇ ਮਨ ਵਲੂੰਦਰੇ ਗਏ । ਖ਼ਬਰ ਲੈਣ ਭੱਜੇ-ਭੱਜੇ ਹਸਪਤਾਲ ਗਏ । ਹੁਣ ਘਰ ਆਉਂਦੇ ਸਨ । ਘੰਟਾ-ਘੰਟਾ ਬੈਠ ਕੇ ਆਈ ਮੁਸੀਬਤ ਦਾ ਖਿੜੇ ਮੱਥੇ ਮੁਕਾਬਲਾ ਕਰਨ ਦੀ ਸਲਾਹ ਦਿੰਦੇ ਸਨ । ਵੇਦਾਂ ਗਰੰਥਾਂ ਵਿਚੋਂ ਉਦਾਹਰਨਾਂ ਦੇ ਕੇ ਅਟੱਲ ਸਚਾਈ ਦਾ ਅਹਿਸਾਸ ਕਰਾਉਂਦੇ ਸਨ । ਹਰ ਤਰ੍ਹਾਂ ਦੀ ਸਹਾਇਤਾ ਦਾ ਯਕੀਨ ਦਿਵਾਉਂਦੇ ਸਨ । ਕਦੇ ਕੋਈ ਖਾਲੀ ਹੱਥ ਨਹੀਂ ਸੀ ਆਇਆ । ਕੋਈ ਦੁੱਧ ਲੈ ਆਉਂਦਾ, ਕੋਈ ਕੇਲੇ ਸੰਗਤਰੇ । ਵੇਦ ਬਥੇਰਾ ਰੋਕਦਾ ਸੀ । ਨਾ ਉਹ ਫਲ ਖਾ ਸਕਦਾ ਸੀ, ਨਾ ਖਾਣ ਨੂੰ ਮਨ ਕਰਦਾ ਸੀ । ਪਰ ਕੋਈ ਨਹੀਂ ਸੀ ਟਲਦਾ, ਇਹ ਪਿੰਡਾਂ ਦਾ ਰਿਵਾਜ ਸੀ ।
ਮਾਇਆ ਨਗਰ ਵਾਸੀਆਂ ਵਾਂਗ ਨਾ ਉਹ ਛੁੱਟੀ ਵਾਲੇ ਦਿਨ ਆਉਂਦੇ ਸਨ ਨਾ ਰਾਤ-ਬਰਾਤੇ । ਪੂਰਾ ਦਿਨ ਵਿਹਲਾ ਕਰਕੇ ਆਉਂਦੇ ਸਨ । ਉਨ੍ਹਾਂ ਦਾ ਪਿਆਰ ਅਤੇ ਦਿਲਟੁੰਬਣੀਆਂ ਗੱਲਾਂ ਵੇਦ ਦੇ ਜ਼ਖ਼ਮਾਂ ਨੂੰ ਕਈ-ਕਈ ਦਿਨ ਠੰਡਕ ਪਹੁੰਚਾਉਂਦੀਆਂ ਸਨ ।
ਦੋਸਤਾਂ ਦਾ ਇਹ ਸਨੇਹ ਉਸਨੂੰ ਕਈ ਵਾਰ ਆਤਮ-ਗਲਿਆਨੀ ਨਾਲ ਭਰ ਦਿੰਦਾ ਸੀ । ਪਹਿਲਾਂ ਕਿਸੇ ਵਿਆਹ-ਸ਼ਾਦੀ 'ਤੇ ਆਏ ਉਹ ਵੇਦ ਨੂੰ ਮਿਲਣ ਆ ਜਾਇਆ ਕਰਦੇ ਸਨ । ਉਦੋਂ ਵੀ ਉਹ ਘੰਟਾ-ਘੰਟਾ ਬੈਠ ਕੇ ਗੱਲਾਂ ਕਰਨੀਆਂ ਚਾਹੁੰਦੇ ਸਨ । ਉਸ ਸਮੇਂ ਉਨ੍ਹਾਂ ਕੋਲ ਬੈਠੇ ਵੇਦ ਦਾ ਮਨ ਕਾਹਲਾ ਪੈਣ ਲਗਦਾ ਸੀ । ਉਹ ਚਾਹੁਣ ਲਗਦਾ ਸੀ ਦੋਸਤ ਕੰਮ ਦੀ ਗੱਲ ਕਰਨ ਅਤੇ ਤੁਰਦੇ ਹੋਣ ।
ਹੁਣ ਉਹੋ ਗੱਲਾਂ ਉਸ ਨੂੰ ਘਿਓ ਦੀਆਂ ਨਾਲਾਂ ਲਗਦੀਆਂ ਸਨ । ਉਨ੍ਹਾਂ ਦਾ ਘੰਟਿਆਂਬੱ ਧੀ ਬੈਠਣਾ ਮਿੰਟਾਂ ਸਕਿੰਟਾਂ ਵਾਂਗ ਲਗਦਾ ਸੀ ।
ਉਸਦੇ ਦੋਸਤ ਅਮੀਰ ਨਹੀਂ ਸਨ । ਕੋਈ ਕਲਰਕ ਸੀ, ਕੋਈ ਛੋਟਾ ਦੁਕਾਨਦਾਰ ।
ਉਹ ਵੱਡੀ ਰਕਮ ਦੇ ਕੇ ਵੇਦ ਦੀ ਮਦਦ ਕਰਨ ਦੀ ਸਥਿਤੀ ਵਿਚ ਨਹੀਂ ਸਨ ।
ਵੇਦ ਨੇ ਹਿਸਾਬ-ਕਿਤਾਬ ਲਾਇਆ । ਜੇ ਸਾਰੇ ਸੁਦਾਮਿਆਂ ਤੋਂ ਸਾਰੇ ਸੱਤੂ ਇਕੱਠੇ ਕਰ ਲਏ ਜਾਣ ਤਾਂ ਵੀ ਰਕਮ ਦਸ ਪੰਦਰਾਂ ਹਜ਼ਾਰ ਤੋਂ ਨਹੀਂ ਵਧਣੀ । ਕੀ ਨੰਗੀ ਨਹਾਊ ਕੀ ਨਚੋੜੂ । ਇੰਨੇ ਪੈਸਿਆਂ ਨਾਲ ਦਸ ਦਿਨ ਵੀ ਨਹੀਂ ਲੰਘਣੇ ।
ਦੋਸਤਾਂ ਨੂੰ ਯਾਦ ਕਰ-ਕਰ ਉਸਨੂੰ ਆਪਣੇ ਸ਼ਹਿਰ ਦੀ ਯਾਦ ਸਤਾਉਣ ਲੱਗੀ । ਚੰਗਾ ਹੁੰਦਾ ਜੇ ਉਸਨੇ ਮਾਇਆ ਪਿੱਛੇ ਲਗ ਕੇ ਆਪਣਾ ਸ਼ਹਿਰ ਨਾ ਛੱਧਡਿਆ ਹੁੰਦਾ । ਉਸਦੇ ਦੋਸਤ ਬਹੁਤੇ ਪੈਸੇ ਨਹੀਂ ਕਮਾ ਸਕੇ ਨਾ ਸਹੀ । ਪਰ ਸੁੱਖ ਸ਼ਾਂਤੀ ਉਨ੍ਹਾਂ ਦੇ ਘਰ ੱਸਦੀ ਸੀ । ਉਨ੍ਹਾਂ ਦੇ ਨਿਸ਼ਾਨੇ ਬਹੁਤੇ ਵੱਡੇ ਨਹੀਂ ਸਨ । ਸੌ ਕੁ ਗਜ਼ ਦਾ ਮਕਾਨ, ਮਾਸਟਰੀ ਜਾਂ ਬੈਂਕ ਵਿਚ ਕਲਰਕੀ । ਇਹ ਉਨ੍ਹਾਂ ਲਈ ਗਨੀਮਤ ਸੀ । ਇਹੋ ਜਿਹੇ ਸੁਪਨੇ ਉਹ ਆਪਣੇ ਬੱਧਚਿਆਂ ਲਈ ਦੇਖਦੇ ਸਨ । ਵੇਦ ਨੇ ਵੱਡੇ-ਵੱਡੇ ਸੁਪਨੇ ਦੇਖ ਕੇ ਕੀ ੱਧਟਿਆ? ਮਾਇਆ ਨਗਰ ਵਿਚ ਹੁਣ ਉਸਦਾ ਕੀ ਰਹਿ ਗਿਆ ਸੀ? ਸਾਰੇ ਸੁਪਨੇ ਮਿੱਟੀ ਦੇ ਮਹਿਲ ਵਾਂਗ ਢੇਰੀ ਹੋ ਗਏ ਸਨ । ਕਿਉਂ ਨਾ ਹੁਣ ਵੀ ਉਹ ਆਪਣੇ ਸ਼ਹਿਰ ਮੁੜ ਜਾਵੇ? ਯਾਰਾਂ ਦੋਸਤਾਂ ਵਿਚ ਰਹਿ ਕੇ ਉਸਦੇ ਦਿਨ ਕੱਧਟੇ ਜਾਣੇ ਸਨ । ਦੁੱਖ ਭੁੱਲ ਜਾਣੇ ਸਨ । ਮਾਇਆ ਨਗਰ ਵਿਚ ਕਿਸੇ ਨੂੰ ਫ਼ੋਨ ਕਰਨ ਤਕ ਦੀ ਵਿਹਲ ਨਹੀਂ ਸੀ । ਉਥੇ ਘਰ ਆ ਕੇ ਹਾਲਚਾਲ ਪੁੱਛਣ ਦਾ ਸ਼ਿਸ਼ਟਾਚਾਰ ਹਾਲੇ ਜ਼ਿੰਦਾ ਸੀ । ਵੇਦ ਪਿਆ-ਪਿਆ ਆਪਣੀ ਕੋਠੀ ਦ ਜਾਇਜ਼ਾ ਲੈਣ ਲੱਗਾ । ਛੇ ਬੈੱਡ-ਰੂਮ । ਦਸ ਬਾਥ-ਰੂਮ । ਛੇ-ਗੀਜਰ । ਚਾਰ ਏ.ਸੀ. ਖ਼ਰਚਾ ਹੀ ਖ਼ਰਚਾ । ਹਜ਼ਾਰ ਰੁਪਏ ਮਹੀਨਾ ਸਫ਼ਾਈ ਦਾ ਖ਼ਰਚ । ਕੋਠੀ ਵਿਚ ਰਹਿਣ ਵਾਲੇ ਰਹਿ ਗਏ ਤਿੰਨ ਟੋਟਰੂ । ਬਦਲੇ ਹਾਲਾਤ ਵਿਚ ਵੇਦ ਨੂੰ ਦੋ ਬੈੱਡ-ਰੂਮ ਵਾਲਾ ਘਰ ਕਾਫ਼ੀ ਸੀ । ਕੋਠੀ ਦਾ ਤੀਹ ਲੱਖ ਵੱਧਟਿਆ ਜਾ ਸਕਦਾ ਸੀ । ਇੰਨੀ ਰਕਮ ਦੇ ਬੈਂਕ ਵਿਆਜ ਨਾਲ ਉਸਦਾ ਵਧੀਆ ਗੁਜ਼ਾਰਾ ਹੋ ਸਕਦਾ ਸੀ ।
ਵੈਸੇ ਵੀ ਇਹ ਕੋਠੀ ਹੁਣ ਉਸਨੂੰ ਵੱਢ-ਵੱਢ ਖਾ ਰਹੀ ਸੀ । ਕਮਲ ਅਤੇ ਨੀਲਮ ਦੇ ਪਰਛਾਵੇਂ ਉਸਦਾ ਪਿੱਛਾ ਕਰਦੇ ਸਨ । ਉਨ੍ਹਾਂ ਦੀਆਂ ਯਾਦਾਂ ਉਸਦੇ ਜ਼ਖ਼ਮਾਂ ਨੂੰ ਝਰੀਟਦੀਆਂ ਸਨ ।
ਨੇਹਾ ਵੀ ਇਸ ਕੋਠੀ ਤੋਂ ਅੱਕ ਗਈ ਸੀ । ਉਹ ਕਈ ਵਾਰ ਇਸ ਕੋਠੀ ਤੋਂ ਖਹਿੜਾ ਛੁਡਾਉਣ ਲਈ ਆਖ ਰਹੀ ਸੀ ।
ਇਕ ਹੋਰ ਤੌਖ਼ਲਾ ਉਸਨੂੰ ਖਾਣ ਲੱਗਾ । ਕਿਧਰੇ ਕੋਈ ਸਿਰ ਫਿਰਿਆ ਪੈਸੇ ਲੈਣ ਦੇ ਬਹਾਨੇ ਉਸਦੀ ਕੋਠੀ ਉਪਰ ਕਬਜ਼ਾ ਨਾ ਕਰ ਲਏ । ਕੋਈ ਕਚਹਿਰੀ ਵਿਚੋਂ ਡਿਗਰੀ ਲੈ ਕੇ ਕੁਰਕੀ ਨਾ ਕਰਵਾ ਦੇਵੇ । ਚੰਗਾ ਹੋਵੇ ਜੇ ਪੈਸੇ ਵੱਟ ਕੇ ਹੱਥ ਵਿਚ ਕਰ ਲਏ ਜਾਣ ।
ਸਵੇਰੇ ਉਠਦਿਆਂ ਹੀ ਵੇਦ ਨੇ ਇਹ ਯੋਜਨਾ ਰਾਮ ਨਾਥ ਨਾਲ ਸਾਂਝੀ ਕੀਤੀ ।
ਬਹਾਨਾ ਕਮਲ ਦੀਆਂ ਯਾਦਾਂ ਤੋਂ ਤੰਗ ਆਉਣ ਦਾ ਘੜਿਆ ।
ਕੋਠੀ ਵੇਚਣ ਦੀ ਗੱਲ ਸੁਣਕੇ ਰਾਮ ਨਾਥ ਦੀਆਂ ਅੱਖਾਂ ਛਲਕ ਪਈਆਂ । ਵੇਦ ਪਰਿਵਾਰ ਨੇ ਬੜੀ ਰੀਝ ਨਾਲ ਇਹ ਕੋਠੀ ਬਣਾਈ ਸੀ । ਬੜੀ ਰੀਝ ਨਾਲ ਇਕ ਇਕ ਚੀਜ਼ ਇਸ ਘਰ ਵਿਚ ਸਜਾਈ ਸੀ । ਹਾਲੇ ਕੋਠੀ ਮੁਕੰਮਲ ਵੀ ਨਹੀਂ ਸੀ ਹੋਈ ਕਿ ਵੇਚਣ
ਦੀ ਨੌਬਤ ਆ ਗਈ ।
ਕੁਝ ਦੇਰ ਖ਼ਾਮੋਸ਼ ਰਹਿ ਕੇ ਰਾਮ ਨਾਥ ਨੇ ਆਪਣੇ ਜਜ਼ਬਾਤਾਂ 'ਤੇ ਕਾਬੂ ਪਾਇਆ ।
"ਕੋਠੀ ਨੀਲਮ ਦੇ ਨਾਂ ਹੈ । ਉਸਦੇ ਦਸਤਖ਼ਤਾਂ ਬਿਨਾਂ ਨਾ ਬਿਆਨਾ ਹੋ ਸਕਦਾ ਹੈ ਨਾ ਰਜਿਸਟਰੀ ।"
ਕੋਠੀ ਦੇ ਵਿਕਣ ਵਿਚ ਇਹ ਕਾਨੂੰਨੀ ਦਿੱਕਤ ਸੀ ।
"ਕੋਠੀ ਵਿਚ ਤਾਜ਼ੀ-ਤਾਜ਼ੀ ਵਾਰਦਾਤ ਹੋਈ ਹੈ । ਜਵਾਨ ਮੁੰਡੇ ਦੀ ਮੌਤ ਹੋਈ ਹੈ ।
ਲੋਕਾਂ ਨੇ ਕੋਠੀ ਨੂੰ ਅਸ਼ੁਭ ਆਖਣਾ ਹੈ । ਕਿਸੇ ਨੇ ਆਖਣਾ ਹੈ ਕੋਠੀ ਵਿਚ ਮੁੰਡੇ ਦਾ ਭੁਤ ਫਿਰਦਾ ਹੈ ।"
ਵਹਿਮ ਭਰਮ ਕੋਠੀ ਦਾ ਸਹੀ ਮੁੱਲ ਪੈਣ ਵਿਚ ਦੂਜੀ ਦਿੱਕਤ ਸੀ ।
"ਕਦੇ ਪੁਲਿਸ ਜਾਂ ਸਫ਼ਾਈ ਧਿਰ ਦਾ ਵਕੀਲ ਮੌਕਾ ਦੇਖਣ ਕੋਠੀ ਆ ਸਕਦੇ ਹਨ । ਨਵੇਂ ਮਾਲਕਾਂ ਨੂੰ ਇਹ ਗੱਲ ਚੁਭਣੀ ਹੈ ।"
ਇਹ ਵਿਵਹਾਰਕ ਦਿੱਕਤ ਸੀ ।
ਕੋਠੀ ਦੇ ਵਿਕਣ ਵਿਚ ਦਿਕਤਾਂ ਹੀ ਦਿਕਤਾਂ ਸਨ ।
ਪਹਿਲਾਂ ਵੇਦ ਅਤੇ ਰਾਮ ਨਾਥ ਆਪਣੇ-ਆਪਣੇ ਕੰਮਾਂ ਵਿਚ ਰੁੱਧਝੇ ਰਹਿੰਦੇ ਸਨ । ਉਨ੍ਹਾਂ ਵਿਚਕਾਰ ਖੁੱਲ੍ਹ ਕੇ ਗੱਲਾਂ ਘੱਟ ਵੱਧ ਹੀ ਹੁੰਦੀਆਂ ਸਨ ।
ਹੁਣ ਰਾਮ ਨਾਥ ਦਾ ਕਾਫ਼ੀ ਸਮਾਂ ਵੇਦ ਕੋਲ ਬੈਠਿਆਂ ਬੀਤਦਾ ਸੀ । ਰਾਮ ਨਾਥ ਦੀਆਂ ਅਜਿਹੀਆਂ ਦਲੀਲਾਂ ਵੇਦ ਨੂੰ ਹੈਰਾਨ ਕਰ ਦਿੰਦੀਆਂ ਸਨ । ਸੱਚਮੁੱਚ ਵਕੀਲਾਂ ਨੂੰ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਭਰਪੂਰ ਗਿਆਨ ਹੁੰਦਾ ਹੈ । ਇਹ ਅਹਿਸਾਸ ਉਸਨੂੰ ਹੁਣ
ਹੋ ਰਿਹਾ ਸੀ ।
ਰਾਮ ਨਾਥ ਦੀਆਂ ਦਲੀਲਾਂ ਸੌ ਫ਼ੀਸਦੀ ਸੱਚ ਸਨ । ਹੋਰ ਕਿਸੇ ਨੂੰ ਵਹਿਮ ਹੋਵੇ ਜਾਂ ਨਾ ਪਰ ਦਲਾਲਾਂ ਨੇ ਆਪਣਾ ਕਮਿਸ਼ਨ ਵਧਾਉਣ ਲਈ ਇਹ ਵਹਿਮ ਜ਼ਰੂਰ ਲੋਕਾਂ ਦੇ ਮਨਾ ਵਿਚ ਪਾ ਦੇਣੇ ਸਨ । ਵੇਦ ਨੇ ਖ਼ੁਦ ਕਈ ਵਾਰ ਇਹੋ ਫਾਰਮੂਲਾ ਵਰਤਿਆ ਸੀ ।
ਲਾਕਰ ਖੁੱਲ੍ਹ ਨਹੀਂ ਰਹੇ । ਕੋਠੀ ਵਿਕ ਨਹੀਂ ਰਹੀ। ਹੋਰ ਕੋਈ ਜਾਇਦਾਦ ਪੱਲੇ ਨਹੀਂ ।
ਫੇਰ ਗੁਜ਼ਾਰਾ ਕਿਸ ਤਰ੍ਹਾਂ ਹੋਏਗਾ? ਵੇਦ ਮਨ ਹੀ ਮਨ ਖੌਝਲਨ ਲਗਦਾ ।
ਉਸਦਾ ਇਕ ਫ਼ੈਸਲਾ ਪੱਕਾ ਸੀ। ਉਹ ਜਿਥੋਂ ਮਰਜ਼ੀ ਇੰਤਜ਼ਾਮ ਕਰੇ ਰਾਮ ਨਾਥ ਨੂੰ ਕੁਝ ਪੈਸੇ ਦਾ ਇੰਤਜ਼ਾਮ ਜ਼ਰੂਰ ਕਰਕੇ ਦੇਵੇਗਾ ।
"ਚੱਲ ਇੰਝ ਕਰ ਆਹ ਜੋ ਵਾਧੂ ਸਮਾਨ ਹੈ ਇਹ ਵੇਚ ਦੇ । ਆਪਾਂ ਹੁਣ ਦੋ ਫਰਿਜ਼, ਚਾਰ ਏ.ਸੀ., ਦੋ ਸੋਫਾ ਸੈੱਟ ਕੀ ਕਰਨੇ ਹਨ? ਮਨ ਭਰ ਗਿਆ ਸਭ ਕਾਸੇ ਤੋਂ ।"
"ਕਮਲ ਦਾ ਇਹ ਮੋਟਰ-ਸਾਈਕਲ ਵੀ ਮੈਨੂੰ ਹੁਣ ਜ਼ਹਿਰ ਵਰਗਾ ਲਗਦਾ ਹੈ । ਇਸਨੂੰ ਮੇਰੀਆਂ ਅੱਖਾਂ ਅੱਗੋਂ ਪਰ੍ਹੇ ਹਟਾ ਦੇ । ਇਸ ਨੂੰ ਵੇਚ ਦੇ। ਨਵਾਂ ਹੈ। ਚੰਗੇ ਪੈਸੇ ਵੱਟੋ..." ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਵੇਦ ਦੀਆਂ ਭੁੱਬਾਂ ਨਿਕਲ ਗਈਆਂ । ਮੋਟਰਸਾਈਕਲ
'ਤੇ ਬੈਠੇ ਕਮਲ ਦੀ ਤਸਵੀਰ ਉਸ ਦੀਆਂ ਅੱਖਾਂ ਅੱਗੇ ਆ ਖੜੋਤੀ । ਲੰਬਾਚੌੜਾ, ਸਵਾ-ਛੇ ਫੁੱਟਾ ਜਵਾਨ ਮੋਟਰ-ਸਾਈਕਲ ਤੇ ਬੈਠਾ ਬੜਾ ਸੋਹਣਾ ਲਗਦਾ ਸੀ ।
ਪਹਿਲਾਂ ਕਮਲ ਕੋਲ ਸਕੂਟਰ ਸੀ । ਉਸ ਉਪਰ ਬੈਠਾ ਉਹ ਲੰਬੂਤਰੂ ਜਿਹਾ ਲਗਦਾ ਸੀ । ਉਸ ਦੀਆਂ ਟੰਗਾਂ ਦੀ ਲੰਬਾਈ ਨੂੰ ਦੇਖ ਕੇ ਵੇਦ ਨੇ ਉਸਨੂੰ ਇਹ ਮੋਟਰ-ਸਾਈਕਲ ਲੈ ਕੇ ਦਿੱਤਾ ਸੀ ।
ਉਸੇ ਮੋਟਰ-ਸਾਈਕਲ ਨੂੰ ਅੱਖਾਂ ਅੱਗੋਂ ਪਰ੍ਹੇ ਕਰਨ ਦੀ ਗੱਲ ਸੁਣਕੇ ਕਮਲ ਜਿਵੇਂ ਵੇਦ ਨਾਲ ਗੁੱਸੇ ਹੋ ਰਿਹਾ ਸੀ । ਮੋਟਰ-ਸਾਈਕਲ ਕਮਲ ਨੂੰ ਆਪਣੀ ਜਾਨ ਨਾਲੋਂ ਪਿਆਰਾ ਸੀ । ਮੋਟਰ-ਸਾਈਕਲ ਪਰ੍ਹਾਂ ਹਟਾਉਣ ਦਾ ਮਤਲਬ ਸੀ ਕਮਲ ਨੂੰ ਦਿਲ ਵਿਚੋਂ ਕੱਢਣਾ ।
ਵੇਦ ਕੋਲ ਹੋਰ ਕੋਈ ਚਾਰਾ ਨਹੀਂ ਸੀ । ਪੱਥਰ-ਦਿਲ ਬਣਕੇ ਉਸਨੂੰ ਕਮਲ ਨਾਲੋਂ ਨਾਤਾ ਤੋੜਨਾ ਪੈਣਾ ਸੀ ।
ਕਮਲ ਦੇ ਮੋਟਰ-ਸਾਈਕਲ ਨੂੰ ਵੇਚਣ ਦੀ ਤਜਵੀਜ਼ ਸੁਣਕੇ ਰਾਮ ਨਾਥ ਦੇ ਕਲੇਜੇ ਵਿਚ ਰੁੱਗ ਭਰਿਆ ਗਿਆ । ਉਸਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ । ਉਸਨੂੰ ਲੱਗਾ ਉਸਦਾ ਦਿਲ ਫੇਲ੍ਹ ਹੋਣ ਵਾਲਾ ਹੈ । ਕਮਲ ਬੜਾ ਪਿਆਰਾ ਬੱਚਾ ਸੀ । ਰਾਮ ਨਾਥ ਨੂੰ
ਸਭ ਭਾਣਜੇ-ਭਾਣਜੀਆਂ ਵਿਚੋਂ ਉਸੇ ਨਾਲ ਜ਼ਿਆਦਾ ਮੋਹ ਸੀ । ਮਿੱਠਾ ਸੁਭਾਅ, ਗੱਲਬਾਤ ਕਰਨ ਦਾ ਸਲੀਕਾ । ਵੱਧਡਿਆਂ ਲਈ ਇਜ਼ਤ । ਸਭ ਦਾ ਮਨ ਮੋਹ ਲੈਣ ਵਾਲਾ । ਕਮਲ ਅਮਰੀਕਾ ਜਾਣ ਦੀ ਸੋਚ ਰਿਹਾ ਸੀ । ਰਾਮ ਨਾਥ ਨੇ ਉਸਦੇ ਸਹਾਰੇ ਅਮਰੀਕਾ ਦੀ ਸੈਰ ਕਰਨ ਦਾ ਸੁਪਨਾ ਲਿਆ ਸੀ ।
ਹੁਣ ਉਸੇ ਬੱਚੇ ਨੂੰ ਭੁਲਾਉਣ ਦਾ ਯਤਨ ਕੀਤਾ ਜਾ ਰਿਹਾ ਸੀ । ਉਸ ਦੀਆਂ ਸੀਨੇ ਨਾਲ ਲਾ ਕੇ ਰੱਖਣ ਵਾਲੀਆਂ ਯਾਦਾਂ ਨੂੰ ਵੇਚਣ ਲਈ ਸੋਚਿਆ ਜਾ ਰਿਹਾ ਸੀ ।
"ਮੈਂ ਹਾਲੇ ਜ਼ਿੰਦਾ ਹਾਂ । ਕਮਲ ਦੀ ਕਿਸੇ ਚੀਜ਼ ਦਾ ਨਾਂ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ।"
ਆਖਦਾ ਰਾਮ ਨਾਥ ਖ਼ੁਦ ਭੁੱਬਾਂ ਮਾਰ ਕੇ ਰੋ ਪਿਆ ।
ਆਪੇ ਤੋਂ ਬਾਹਰ ਹੋਇਆ ਰਾਮ ਨਾਥ, ਵੇਦ ਦੇ ਗਲ ਲਗ ਕੇ ਮਨ ਦਾ ਭਾਰ ਹਲਕਾ ਕਰਨ ਲੱਗਾ ।
ਵੇਦ ਦਾ ਰੋਣ ਹੋਰ ਉੱਚੀ ਹੋ ਗਿਆ ।
ਮਹੀਨਿਆਂ ਤੋਂ ਡੱਕੇ ਹੰਝੂਆਂ ਦੇ ਦਰਿਆ ਦੋਹਾਂ ਦੀਆਂ ਅੱਖਾਂ ਵਿਚੋਂ ਵਹਿ ਤੁਰੇ ।
ਜੀਜੇ ਸਾਲੇ ਨੂੰ ਉੱਚੀ-ਉੱਚੀ ਰੋਂਦਿਆਂ ਦੇਖ ਕੇ ਸੰਗੀਤਾ ਅਤੇ ਨੇਹਾ ਨੂੰ ਹੱਥਾਂ ਪੈਰਾਂ ਦੀ ਪੈ ਗਈ ।
ਦੋਹਾਂ ਨੂੰ ਲੱਗਾ ਕੋਈ ਭਾਣਾ ਵਰਤ ਗਿਆ ਸੀ ।
ਰੋਂਦੀਆਂ ਕੁਰਲਾਉਂਦੀਆਂ ਉਹ ਨੀਲਮ ਦੇ ਕਮਰੇ ਵੱਲ ਦੌੜੀਆਂ । ਉਸਦੀ ਨਬਜ਼ ਠੀਕ ਚੱਲ ਰਹੀ ਸੀ ।
ਮੁੜ ਉਹ ਵੇਦ ਦੇ ਕਮਰੇ ਵੱਲ ਦੌੜੀਆਂ । ਜੀਜੇ ਸਾਲੇ ਨੂੰ ਗਲ ਲੱਗ ਕੇ ਹੁਬਕੀਂ ਹੁਬਕੀਂ ਰੋਂਦੇ ਦੇਖ ਕੇ ਉਨ੍ਹਾਂ ਦੀਆਂ ਵੀ ਧਾਹਾਂ ਨਿਕਲ ਗਈਆਂ ।
ਪਹਿਲੀ ਵਾਰ ਸਾਰਾ ਟੱਬਰ ਇਕੱਠੇ ਬੈਠ ਕੇ ਰੋਇਆ ਸੀ ।
80
ਪੱਤਰੀ ਦੇਖ ਕੇ ਪੰਡਤਾਂ ਨੇ ਦੱਧਸਿਆ ਸੀ । ਵੇਦ ਪਰਵਾਰ ਉਪਰ ਸਾੜ੍ਹਸਤੀ ਚੱਲ ਰਹੀ ਸੀ । ਭੈੜੇ ਦਿਨ ਸੱਤ ਸਾਲ ਚਲਣੇ ਸਨ । ਢਾਈ ਮਹੀਨੇ ਜਾਨ ਮਾਲ ਹਰ ਤਰ੍ਹਾਂ ਦਾ ਨੁਕਸਾਨ ਹੋਣਾ ਸੀ । 'ਢਾਈਆ' ਬੜੀ ਕਹਿਰੀ ਅੱਖ ਨਾਲ ਪਰਿਵਾਰ ਵੱਲ ਤੱਕ ਰਿਹਾ
ਸੀ । ਢਾਈ ਮਹੀਨਿਆਂ ਬਾਅਦ ਹਾਲਾਤ ਸੁਧਰਨੇ ਸ਼ੁਰੂ ਹੋਣੇ ਸਨ ।
ਪੰਡਤਾਂ ਦਾ ਆਖਾ ਸੱਚ ਸਾਬਤ ਹੋਣ ਲੱਗਾ ਸੀ ।
ਗਿਆਰਾਂ ਹਫ਼ਤਿਆਂ ਬਾਅਦ ਵੇਦ ਦੀਆਂ ਲੱਤਾਂ ਬਾਹਾਂ ਦਾ ਮੁੜ ਐਕਸਰੇ ਹੋਇਆ ।
ਡਾਕਟਰਾਂ ਨੇ ਵੇਦ ਨੂੰ ਵਧਾਈ ਦਿੱਤੀ । ਹੱਡੀਆਂ ਜੁੜ ਚੁੱਕੀਆਂ ਸਨ । ਇਕ ਦੋ ਦਿਨਾਂ ਵਿਚ ਇਕ-ਇਕ ਕਰਕੇ ਸਾਰੇ ਪਲੱਸਤਰ ਉਤਰ ਗਏ । ਕੁਝ ਦਿਨਾਂ ਦੀ ਮਾਲਸ਼ ਬਾਅਦ ਸੁਸਤ ਪਏ ਪੱਠੇ ਹਰਕਤ ਵਿਚ ਆ ਜਾਣੇ ਸਨ । ਫੇਰ ਵੇਦ ਨੂੰ 'ਵਾਕਰ' ਦੇ ਸਹਾਰੇ ਬਾਹਰ ਅੰਦਰ ਜਾਣ ਦੀ ਇਜਾਜ਼ਤ ਮਿਲ ਜਾਣੀ ਸੀ ।
ਨੀਲਮੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਸੀ । ਸਹਾਰਾ ਦੇ ਕੇ ਬੈਠਾਉਣ ਨਾਲ ਉਹ ਕੁਝ ਦੇਰ ਬੈਠਣ ਲੱਗੀ ਸੀ । ਗੱਲਬਾਤ ਸਮਝਣ ਅਤੇ ਇਸ਼ਾਰਾ ਕਰਕੇ ਜਵਾਬ ਦੇਣ ਲੱਗੀ ਸੀ । 'ਕਮਲ' ਅਤੇ 'ਨੇਹਾ' ਵਰਗੇ ਕੁਝ ਸ਼ਬਦ ਉਹ ਬੋਲ ਲੈਂਦੀ ਸੀ । ਹੱਥਾਂ
ਪੈਰਾਂ ਵਿਚ ਕੁਝ ਜਾਨ ਆ ਗਈ ਸੀ । ਕੌਲੀ ਅਤੇ ਗਲਾਸ ਉਹ ਹੱਥਾਂ ਵਿਚ ਫੜ ਸਕਦੀ ਸੀ ।
ਕੱਲ੍ਹ ਉਸਨੂੰ ਸਹਾਰਾ ਦੇ ਕੇ ਤੋਰਿਆ ਗਿਆ ਸੀ । ਅੱਜ ਕੁਝ ਕਦਮ ਉਸਨੇ ਆਪ ਪੁੱਟ ਲਏ ਸਨ । ਡਾਕਟਰਾਂ ਨੇ ਭਵਿਖਬਾਣੀ ਕੀਤੀ ਸੀ । ਕੁਝ ਦਿਨਾਂ ਬਾਅਦ ਉਹ ਆਪਣਾ ਆਪ ਸੰਭਾਲਣ ਜੋਗੀ ਹੋ ਜਾਣੀ ਸੀ ।
ਨੀਲਮ ਦੇ ਹਰਕਤ ਵਿਚ ਆਉਣ ਨਾਲ ਵੇਦ ਪਰਿਵਾਰ ਉਪਰ ਛਾਈਆਂ ਕਾਲੀਆਂ ਘਟਾਵਾਂ ਛੱਟਣ ਲੱਗੀਆਂ ।
ਇਕ ਬੈਂਕ ਮੈਨੇਜਰ ਨੇ ਵੇਦ ਦੇ ਅਹਿਸਾਨਾਂ ਦਾ ਬਦਲਾ ਚੁਕਾਇਆ । ਨੀਲਮ ਨੂੰ ਆਪਣਾ ਬੁਰਾ ਭਲਾ ਸੋਚਣ ਦੇ ਕਾਬਲ ਘੋਸ਼ਿਤ ਕਰਕੇ ਉਸਨੇ ਨੀਲਮ ਨੂੰ ਆਪਣਾ ਲਾਕਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ । ਲਾਕਰ ਵਿਚੋਂ ਤੀਹ ਤੋਲੇ ਸੋਨਾ, ਅੱਧਾ ਕਿਲੋ ਦੇ ਕਰੀਬ
ਚਾਂਦੀ ਅਤੇ ਪੰਜਾਹ ਹਜ਼ਾਰ ਨਕਦ ਨਿਕਲ ਆਇਆ । ਨੀਲਮ ਨਵੇਂ ਨੋਟਾਂ ਦੀ ਸ਼ੋਕੀਨ ਸੀ । ਉਸਨੇ ਵੇਦ ਕੋਲੋਂ ਵਾਅਦਾ ਲਿਆ ਹੋਇਆ ਸੀ । ਨਵੇਂ ਨੋਟਾਂ ਦੀ ਕੋਈ ਗੁੱਟੀ ਜੇ ਵੇਦ ਕੋਲ ਆਏਗੀ ਉਹ ਨੀਲਮ ਨੂੰ ਮਿਲੇਗੀ । ਨੀਲਮ ਉਸ ਗੁੱਟੀ ਨੂੰ ਨੇਹਾ ਦੇ ਵਿਆਹ ਲਈ ਸੰਭਾਲ ਕੇ ਰੱਧਖੇਗੀ । ਵੇਦ ਨੇ ਆਪਣੇ ਇਸ ਵਾਅਦੇ 'ਤੇ ਹਮੇਸ਼ਾ ਫੁੱਲ ਚੜ੍ਹਾਏ ਸਨ।
ਸੋਚਦਾ ਸੀ ਇਸ ਬਹਾਨੇ ਕੁੜੀ ਦੇ ਵਿਆਹ ਲਈ ਬੱਚਤ ਹੋ ਰਹੀ ਸੀ ।
ਵਿਆਹ ਦੀ ਥਾਂ ਭੈੜੇ ਦਿਨਾਂ ਵਿਚ ਉਹ ਬੱਚਤ ਕੰਮ ਆਉਣ ਲੱਗੀ ਸੀ ।
ਵੇਦ ਪਰਿਵਾਰ ਲਈ ਇਹ ਗਹਿਣੇ ਅਤੇ ਨਕਦੀ ਰੱਬੀ ਵਰਦਾਨ ਸੀ ।
ਸੋਨਾ ਚਾਂਦੀ ਵੇਦ ਨੇ ਰਾਮ ਨਾਥ ਦੇ ਹਵਾਲੇ ਕਰ ਦਿੱਤਾ । ਇਸਨੂੰ ਵੇਚ ਕੇ ਉਹ ਆਪਣਾ ਕਰਜ਼ਾ ਲਾਹੇ ।
ਬਾਕੀ ਬਚਦੇ ਪੰਜਾਹ ਹਜ਼ਾਰ ਨਾਲ ਮਹੀਨਾ ਵੀਹ ਦਿਨ ਲੰਘ ਜਾਣੇ ਸਨ । ਇੰਨੇ ਤਕ ਬਾਕੀ ਦੇ ਲਾਕਰ ਖੁੱਲ੍ਹ ਜਾਣੇ ਸਨ । ਵੇਦ ਨੂੰ ਆਸ ਸੀ ਇੰਨਾ ਕੁ ਖਜ਼ਾਨਾ ਉਨ੍ਹਾਂ ਲਾਕਰਾਂ ਵਿਚੋਂ ਵੀ ਮਿਲ ਜਾਣਾ ਸੀ । ਨੀਲਮ ਇਨਕਮ ਟੈਕਸ ਵਾਲਿਆਂ ਤੋਂ ਬਹੁਤ ਡਰਦੀ ਸੀ । ਇਸੇ ਲਈ ਉਸਨੇ ਚਾਰ ਬੈਂਕਾਂ ਵਿਚ ਲਾਕਰ ਲਏ ਸਨ । ਥੋੜ੍ਹਾ-ਥੋੜ੍ਹਾ ਸਮਾਨ ਸਭ ਵਿਚ ਰੱਧਖਿਆ ਸੀ ।
ਲਕਸ਼ਮੀ ਦੇ ਨਾਲ ਹੀ ਘਰ ਵਿਚ ਰੌਣਕ ਮੁੜਨ ਲੱਗੀ । ਗੰਦਗੀ ਤੋਂ ਡਰ ਕੇ ਭੱਜੀਆਂ ਨੌਕਰਾਣੀਆਂ ਕੰਮ 'ਤੇ ਵਾਪਸ ਆ ਗਈਆਂ । ਨੇਹਾ ਦੇ ਮੋਢਿਆਂ ਤੋਂ ਸਫ਼ਾਈ ਅਤੇ ਸੰਗੀਤਾ ਦੇ ਸਿਰੋਂ ਰਸੋਈ ਦਾ ਭਾਰ ਲਹਿ ਗਿਆ । ਉਨ੍ਹਾਂ ਨੂੰ ਘੜੀ ਦੋ ਘੜੀ ਲਈ ਢੂਹੀ ਸਿੱਧੀ ਕਰਨ ਦਾ ਮੌਕਾ ਮਿਲਣ ਲੱਗਾ ।
ਸੰਗੀਤਾ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ । ਕਦੇ ਰਾਮ ਨਾਥ ਦੋ ਰਾਤਾਂ ਸ਼ਹਿਰ ਲਾ ਆਉਂਦਾ । ਕਦੇ ਉਹ ਮਾਇਆ ਨਗਰ ਰਹਿ ਪੈਂਦਾ । ਸੰਗੀਤਾ ਬੱਚਿਆਂ ਨੂੰ ਮਿਲ ਆਉਂਦੀ । ਸਿਰ ਚੜ੍ਹਿਆ ਕਰਜ਼ਾ ਲਹਿਣ ਲੱਗਾ ।
ਮਾਂ ਬਾਪ ਦੇ ਸਿਹਤਮੰਦ ਹੋਣ ਨਾਲ ਨੇਹਾ ਦਾ ਮਨ ਟਿਕਣ ਲੱਗਾ । ਮੁੜ ਉਸਨੇ ਆਪਣਾ ਪੂਜਾ ਸਥਾਨ ਝਾੜ ਝੰਬ ਲਿਆ । ਅੱਗੋਂ ਤੋਂ ਉਹ ਫੇਰ ਧਿਆਨ ਲਾਇਆ ਕਰੇਗੀ ।
ਮਾਤਾ ਜੀ ਨੇ ਕਿਰਪਾ ਕੀਤੀ ਸੀ । ਹੋਰ ਕਿਰਪਾ ਹੋਏਗੀ ।
ਪਰ ਵੇਦ ਪਰਿਵਾਰ ਦੀਆਂ ਖੁਸ਼ੀਆਂ ਦੀ ਉਮਰ ਬਹੁਤੀ ਲੰਬੀ ਨਹੀਂ ਸੀ ।
ਦੋ ਕੁ ਦਿਨਾਂ ਬਾਅਦ ਉਨ੍ਹਾਂ ਨੂੰ ਮੁਹੱਲੇ ਵਿਚ ਹੁੰਦੀ ਘੁਸਰ-ਮੁਸਰ ਦੀ ਭਿਣਕ ਪੈਣ ਲੱਗੀ । ਲੋਕਾਂ ਵਿਚ ਚਰਚਾ ਸੀ । ਪੁਲਿਸ ਨੇ ਪੰਕਜ ਹੋਰਾਂ ਨੂੰ ਬੇ-ਕਸੂਰ ਕਰਾਰ ਦੇ ਦਿੱਤਾ ਸੀ । ਉਨ੍ਹਾਂ ਦੇ ਬਾਹਰ ਆਉਣ ਦਾ ਰਾਹ ਪੱਧਰਾ ਹੋ ਗਿਆ ਸੀ ।
ਪੰਕਜ ਦੇ ਇਕ ਗੁਆਂਢੀ ਨੇ ਇਸ ਅਫ਼ਵਾਹ ਦੀ ਪੁਸ਼ਟੀ ਕੀਤੀ । ਪੁਲਿਸ ਨੇ ਖ਼ੁਦ ਉਨ੍ਹਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਾਉਣ ਦੀ ਰਖ਼ਾਸਤ ਦਿੱਤੀ ਸੀ । ਜਦੋਂ ਪੁਲਿਸ ਉਨ੍ਹਾਂ ਨੂੰ ਬਾਹਰ ਲਿਆਉਣਾ ਚਾਹੁੰਦੀ ਸੀ ਤਾਂ ਜੱਜ ਉਨ੍ਹਾਂ ਨੂੰ ਜੇਲ੍ਹ ਵਿਚ ਕਿਸ ਤਰ੍ਹਾਂ ਡੱਕੀ ਰੱਖ ਸਕਦਾ ਸੀ । ਉਹ ਬਾਹਰ ਆਏ ਕਿ ਆਏ ।
ਗੁਆਂਢੀ ਨੇ ਵੇਦ ਨੂੰ ਸਲਾਹ ਦਿੱਤੀ — "ਬਿਨਾਂ ਸਜ਼ਾ ਭੁਗਤੇ ਬਾਹਰ ਆਉਣ ਨਾਲ ਮੁੰਡਿਆਂ ਦੇ ਹੌਸਲੇ ਬੁਲੰਦ ਹੋ ਜਾਣੇ ਹਨ । ਮੁੰਡੇ ਦੋਬਾਰਾ ਕਾਰਾ ਕਰ ਸਕਦੇ ਹਨ । ਮੇਰੀ ਸਲਾਹ ਹੈ ਨਬੇੜਾ ਕਰ ਲਉ ।"
ਪੰਕਜ ਦੇ ਗੁਆਂਢੀ ਦੀ ਖ਼ਬਰ ਅਤੇ ਚਿਤਾਵਨੀ ਨੇ ਵੇਦ ਪਰਿਵਾਰ ਦੇ ਜ਼ਖ਼ਮਾਂ ਨੂੰ ਉਚੇੜ ਦਿੱਤਾ ।
ਗੱਲ ਸੁਣਦੇ ਹੀ ਵੇਦ ਮੁੜ ਮੰਜੇ ਉਪਰ ਡਿੱਗ ਪਿਆ । ਉਸਦੇ ਜੋੜਾਂ ਵਿਚੋਂ ਸੇਕ ਨਿਕਲਣ ਲੱਗਾ । ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ । ਸਾਰੀ ਘਟਨਾ ਇਕ ਵਾਰ ਫੇਰ ਵਾਪਰਦੀ ਨਜ਼ਰ ਆਉਣ ਲੱਗੀ ।
ਨੀਲਮ ਨੂੰ ਜਿਵੇਂ ਸਭ ਕੁਝ ਸਮਝ ਆ ਗਿਆ ਸੀ । ਉਸ ਦੀਆਂ ਖ਼ਾਮੋਸ਼ ਅੱਖਾਂ ਵਿਚੋਂ ਗੰਗਾ-ਜਮਨਾ ਵਹਿ ਤੁਰੀ ।
ਨੇਹਾ ਆਪਣੇ ਪੂਜਾ ਸਥਾਨ ਵਿਚ ਆ ਬੈਠੀ । ਮੁੜ ਮਾਤਾ ਜੀ ਨਾਲ ਗਿਲੇ-ਸ਼ਿਕਵੇ ਕਰਨ ਲੱਗੀ ।
81
ਹਰੀਸ਼ ਦੇ ਮੁਦਈ ਧਿਰ ਦਾ ਵਕੀਲ ਬਣ ਜਾਣ ਨਾਲ ਪੰਕਜ ਹੋਰਾਂ ਨੂੰ ਲੱਗਾ ਸੀ ਜਿਵੇਂ ਸ਼ਕਤੀਸ਼ਾਲੀ ਸ਼ਨੀ ਉਨ੍ਹਾਂ ਦੇ ਗ੍ਰਹਿ ਵਿਚ ਘੁਸ ਗਿਆ ਸੀ ਅਤੇ ਉਸਨੇ ਉਨ੍ਹਾਂ ਦੇ ਸੁੱਖ ਦੇਣ ਵਾਲੇ ਗ੍ਰਹਿਆਂ ਨੂੰ ਭਾਜੜਾਂ ਪਾ ਦਿੱਤੀਆਂ ਸਨ ।
ਕਿਸੇ ਵੀ ਸਮੇਂ ਹਰੀਸ਼ ਤੋਂ ਡਰਦੇ ਡਾਕਟਰ ਉਨ੍ਹਾਂ ਨੂੰ ਰਿਸ਼ਟ-ਪੁਸ਼ਟ ਆਖ ਕੇ ਉਨ੍ਹਾਂ ਦੀ ਹਸਪਤਾਲੋਂ ਛੁੱਟੀ ਕਰ ਸਕਦੇ ਸਨ । ਆਪਣੀਆਂ ਕੋਠੀਆਂ ਵਿਚ ਮੁੜਨ ਦੀ ਥਾਂ ਉਨ੍ਹਾਂ ਤੋਂ ਹਸਪਤਾਲ ਦੇ ਇਹ ਕਮਰੇ ਵੀ ਛੁੱਟ ਸਕਦੇ ਸਨ ।
ਹਰੀਸ਼ ਰਾਏ ਜਿਸ ਧਿਰ ਦਾ ਵਕੀਲ ਬਣਦਾ ਸੀ ਉਸਦੀ ਤਨੋਂ ਮਨੋਂ ਮਦਦ ਕਰਦਾ ਸੀ । ਘਰੋਂ ਉਹ ਰੱਧਜਿਆ ਪੁੱਧਜਿਆ ਸੀ । ਕਰੋੜਾਂ ਦੀ ਜਾਇਦਾਦ ਦਾ ਮਾਲਕ ਸੀ । ਉਸਨੂੰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਸੀ ।
ਸ਼ੁਕਰ ਸੀ ਹਾਲੇ ਉਹ ਨਿੱਜੀ ਰੂਪ ਵਿਚ ਮੁਦਈ ਧਿਰ ਵੱਲੋਂ ਪੇਸ਼ ਹੋਇਆ ਸੀ । ਜਦੋਂ ਉਹ ਨਿੱਜੀ ਰੂਪ ਵਿਚ ਪੇਸ਼ ਹੁੰਦਾ ਸੀ ਤਾਂ ਆਪਣੀਆਂ ਗਤੀਵਿਧੀਆਂ ਅਦਾਲਤੀ ਕਾਰਵਾਈ ਤਕ ਸੀਮਤ ਰੱਖਦਾ ਸੀ ।
ਜਦੋਂ ਸੋਸਾਇਟੀ ਕੇਸ ਆਪਣੇ ਹੱਥ ਵਿਚ ਲੈ ਲੈਂਦੀ ਸੀ ਤਾਂ ਕੇਸ ਦੀ ਤੈਅ ਤਕ ਜਾਣ ਲਈ ਖ਼ੁਦ ਤਫ਼ਤੀਸ਼ ਕਰਦੀ ਸੀ । ਸੋਸਾਇਟੀ ਦੇ ਸੈਂਕੜੇ ਮੈਂਬਰ ਕੇਸ ਦੇ ਹਰ ਪਹਿਲੂ 'ਤੇ ਨਜ਼ਰ ਰੱਖਦੇ ਸਨ । ਸੋਸਾਇਟੀ ਵੱਲੋਂ ਲੜੇ ਜਾ ਰਹੇ ਮੁਕੱਦਮੇ ਵਿਚ ਕਿਸੇ ਅਫ਼ਸਰ ਨੂੰ
ਮੁਲਜ਼ਮਾਂ ਦੀ ਮਦਦ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਸੀ ।
ਇਸ ਤੋਂ ਪਹਿਲਾਂ ਕਿ ਸੋਸਾਇਟੀ ਮੁਕੱਦਮਾ ਆਪਣੇ ਹੱਥ ਵਿਚ ਲਏ ਅਤੇ ਆਈ.ਜੀ. ਨੂੰ ਉਨ੍ਹਾਂ ਨੂੰ ਬੇ-ਕਸੂਰ ਕਰਾਰ ਦੇਣ ਵਿਚ ਕੋਈ ਅੜਿਚਨ ਆਏ ਉਨ੍ਹਾਂ ਨੂੰ ਫੌਰੀ ਤੌਰ 'ਤੇ ਆਈ.ਜੀ. ਵੱਲੋਂ ਰਿਪੋਰਟ ਤਿਆਰ ਕਰਵਾ ਲੈਣੀ ਚਾਹੀਦੀ ਸੀ ।
ਆਈ.ਜੀ. ਉਪਰ ਬਘੇਲ ਸਿੰਘ ਦੇ ਨਾਲ-ਨਾਲ ਪ੍ਰਤਾਪ ਸਿੰਘ ਅੰਕਲ ਕੋਲੋਂ ਜ਼ੋਰ ਪਵਾਉਣਾ ਚਾਹੀਦਾ ਸੀ। ਸਾਰਾ ਕੰਮ ਹੱਥੋਂ-ਹੱਥ ਕਰਵਾ ਲੈਣਾ ਚਾਹੀਦਾ ਸੀ ।
ਤੁਰੰਤ ਸਰਦਾਰੀ ਲਾਲ ਨੂੰ ਮਾਇਆ ਨਗਰ ਬੁਲਾਇਆ ਗਿਆ । ਉਸ ਤੋਂ ਬਿਨਾਂ ਕੰਮ ਨੇਪਰੇ ਚੜ੍ਹਨ ਵਾਲਾ ਨਹੀਂ ਸੀ ।
ਬਘੇਲ ਸਿੰਘ ਨੂੰ ਬਣਦੀ ਕਿਸ਼ਤ ਫੜਾਈ ਗਈ । ਗੱਡੀ ਵਿਚ ਬਿਠਾ ਕੇ ਉਸਨੂੰ ਚੰਡੀਗੜ੍ਹ ਲਿਜਾਇਆ ਗਿਆ । ਮੁੱਖ-ਮੰਤਰੀ ਕੋਲੋਂ ਆਈ.ਜੀ. ਨੂੰ ਫ਼ੋਨ ਕਰਵਾਇਆ ਗਿਆ ।
ਫੇਰ ਪੁਲਿਸ ਕਪਤਾਨ ਉਪਰ ਜ਼ੋਰ ਪਾਇਆ ਗਿਆ । ਦੋਹਾਂ ਦੋਸ਼ੀਆਂ ਦੇ ਬੇ-ਕਸੂਰ ਹੋਣ ਦੀ ਰਿਪੋਰਟ ਉਹ ਮੈਜਿਸਟਰੇਟ ਕੋਲ ਭੇਜੇ । ਮੈਜਿਸਟਰੇਟ ਕੋਲੋਂ ਦੋਹਾਂ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਕਰਵਾਏ ।
ਉਪਰੋਂ ਖੜਕਦੇ ਫ਼ੋਨਾਂ ਅਤੇ ਜੇਬ ਵਿਚ ਪੈਂਦੇ ਨੋਟਾਂ ਨੇ ਮਿਸਲ ਨੂੰ ਚਕਰੀ ਵਾਂਗ ਘੁੰਮਾਈ ਰੱਖਿਆ । ਚੌਵੀ ਘੰਟੇ ਦੇ ਅੰਦਰ-ਅੰਦਰ ਮਿਸਲ ਆਈ.ਜੀ. ਕੋਲੋਂ ਚੱਲ ਕੇ, ਡੀ.ਆਈ.ਜੀ., ਪੁਲਿਸ ਕਪਤਾਨ, ਉੱਪ ਪੁਲਿਸ ਕਪਤਾਨ ਰਾਹੀਂ ਹੁੰਦੀ ਹੋਈ ਮੁੱਖ ਅਫ਼ਸਰ
ਤਕ ਪੁੱਜ ਗਈ ।
ਮੁੱਖ ਅਫ਼ਸਰ ਨੂੰ ਫ਼ੋਨ 'ਤੇ ਫ਼ੋਨ ਆਉਣ ਲੱਗੇ । ਉਹ ਰਿਹਾਈ ਕਰਵਾ ਕੇ ਰਿਪੋਰਟ ਕਰੇ ।
ਹੁਣ ਮੁੱਖ ਅਫ਼ਸਰ ਕੀ ਕਰੇ? ਮਿਸਲ ਉਸ ਕੋਲ ਸ਼ਾਮ ਦੇ ਸੱਤ ਵਜੇ ਪੁੱਜੀ ਸੀ ।
ਲਿਖਾਪੜ੍ਹੀ ਕਰਨ ਨੂੰ ਘੰਟਾ ਹੋਰ ਲਗ ਗਿਆ । ਅਦਾਲਤਾਂ ਕਦੋਂ ਦੀਆਂ ਉੱਠ ਚੁੱਕੀਆਂ ਸਨ । ਜੱਜ ਅਤੇ ਸਰਕਾਰੀ ਵਕੀਲ ਘਰਾਂ ਨੂੰ ਜਾ ਚੁੱਕੇ ਸਨ । ਹੁਣ ਤਕ ਕੋਈ ਸੈਰ ਲਈ ਨਿਕਲ ਗਿਆ ਹੋਣਾ ਸੀ ਅਤੇ ਕੋਈ ਕਲੱਬ ਲਈ। ਸਭ ਨੂੰ ਇਸ ਵਕਤ ਇਕੱਠੇ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ ।
ਮੁੱਖ ਅਫ਼ਸਰ ਲਈ ਦੋਸ਼ੀਆਂ ਦੀ ਰਿਹਾਈ ਫ਼ੌਰੀ ਮਸਲਾ ਹੋ ਸਕਦੀ ਸੀ । ਮੈਜਿਸਟਰੇਟ ਲਈ ਇਹ ਸਾਧਾਰਨ ਕਾਰਵਾਈ ਸੀ । ਜੁਰਮ ਸੰਗੀਨ ਸਨ । ਰਾਤੋ-ਰਾਤ ਮੁਲਜ਼ਮਾਂ ਨੂੰ ਬੇਕਸੂਰ ਕਰਾਰ ਦੇ ਕੇ ਕਿਸੇ ਮੈਜਿਸਟਰੇਟ ਨੇ ਮਰਿਆ ਸੱਪ ਆਪਣੇ ਗਲ ਨਹੀਂ ਸੀ ਪਾਉਣਾ ।
ਮੁੱਖ ਅਫ਼ਸਰ ਦੀ ਦਲੀਲ ਨਾਲ ਕੋਈ ਸਹਿਮਤ ਨਹੀਂ ਸੀ ਹੋ ਰਿਹਾ । ਉਲਟਾ ਅਫ਼ਸਰ ਝਈਆਂ ਲੈ ਲੈ ਪੈ ਰਹੇ ਸਨ । ਮੁੱਖ ਅਫ਼ਸਰ ਆਪਣੇ ਮੈਜਿਸਟਰੇਟ ਨੂੰ ਖ਼ੁਸ਼ ਨਹੀਂ ਰੱਖਦਾ ।
ਆਪਣੇ ਗਲ ਪਈ ਬਲਾ ਟਾਲਣ ਲਈ ਅਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਮੁੱਖ ਅਫ਼ਸਰ ਨੇ ਡਿਸਚਾਰਜ ਰਿਪੋਰਟ ਤਿਆਰ ਕੀਤੀ, ਮੁਲਜ਼ਮਾਂ 'ਤੇ ਸਮਰਥਕਾਂ ਤੋਂ ਦੋ ਪੇਟੀਆਂ ਪੀਟਰ-ਸਕਾਟ ਵਿਸਕੀ ਦੀਆਂ ਮੰਗਵਾਈਆਂ ਅਤੇ ਗੱਡੀ ਆਫ਼ੀਸਰ ਕਾਲੋਨੀ ਵੱਲ ਤੋਰ ਲਈ ।
ਅੱਧੀ ਪੇਟੀ ਉਸਨੇ ਸਰਕਾਰੀ ਵਕੀਲ ਦੀ ਕੋਠੀ ਲਾਹ ਦਿੱਤੀ ।
ਵਿਸਕੀ ਅੰਦਰ ਰਖਵਾਉਂਦਾ ਸਰਕਾਰੀ ਵਕੀਲ ਡਰ ਰਿਹਾ ਸੀ । ਉਸਨੂੰ ਆਪਣੇ ਅਫ਼ਸਰਾਂ ਵੱਲੋਂ ਦੋਸ਼ੀਆਂ ਨੂੰ ਤੁਰੰਤ ਡਿਸਚਾਰਜ ਕਰਾਉਣ ਦਾ ਹੁਕਮ ਹੋਇਆ ਸੀ । ਵਿਸਕੀ ਲੈਣ ਦੀ ਖ਼ਬਰ ਜੇ ਅਫ਼ਸਰਾਂ ਤਕ ਪੁੱਜ ਗਈ ਤਾਂ ਝੱਟ ਉਸਨੂੰ ਉਨ੍ਹਾਂ ਨੇ ਦਰਿਆਉਂ ਪਾਰ ਬਦਲ ਦੇਣਾ ਸੀ ।
"ਇਹ ਮੈਂ ਆਪਣੇ ਕੋਲੋਂ ਲੈ ਕੇ ਆਇਆ ਹਾਂ ਜਨਾਬ ! ਮੁਲਜ਼ਮ ਆਪਣੇ ਵਰਗੇ ਛੋਟੇ ਅਫ਼ਸਰਾਂ ਨਾਲ ਕਿਥੇ ਗੱਲ ਕਰਦੇ ਨੇ । ਉਪਰ-ਉਪਰ ਭੱਜੇ ਫਿਰਦੇ ਨੇ ।"
ਸਰਕਾਰੀ ਵਕੀਲ ਦਾ ਦਿਲ ਖੜ੍ਹਾਉਣ ਲਈ ਮੁੱਖ ਅਫ਼ਸਰ ਨੇ ਬਹਾਨਾ ਘੜਿਆ ।
ਸਰਕਾਰੀ ਵਕੀਲ ਨੇ ਡਿਸਚਾਰਜ ਰਿਪੋਰਟ ਨਾਲ ਆਪਣੀ ਸਹਿਮਤੀ ਪ੍ਰਗਟਾਈ ।
ਲਿਖਾਪੜ੍ਹੀ ਮੁਕੰਮਲ ਕਰਕੇ ਉਹ ਮੈਜਿਸਟਰੇਟ ਦੀ ਕੋਠੀ ਜਾਣ ਲਈ ਮੁੱਖ ਅਫ਼ਸਰ ਦੀ ਗੱਡੀ ਵਿਚ ਬੈਠ ਗਿਆ ।
ਮੈਜਿਸਟਰੇਟ ਨੂੰ ਵੀ ਸਿਫਾਰਸ਼ੀ ਫ਼ੋਨ ਆਇਆ ਸੀ । ਪਰ ਉਸ ਉਪਰ ਜਿਵੇਂ ਉਲਟਾ ਅਸਰ ਹੋਇਆ ਸੀ । ਨਾ ਉਹ ਖ਼ੁਦ ਕੋਠੀ ਹਾਜ਼ਰ ਸੀ ਨਾ ਬੱਚੇ। ਪਤਾ ਨਹੀਂ ਕਿਧਰ ਤੁਰ ਗਿਆ ਸੀ ।
ਮੈਜਿਸਟਰੇਟ ਸਾਹਿਬ ਕਿਥੇ ਗਏ ਹਨ? ਕਦੋਂ ਵਾਪਸ ਆਉਣਗੇ? ਇਸਦਾ ਨਾ ਗੰਨਮੈਨ ਨੂੰ ਪਤਾ ਸੀ ਨਾ ਨੌਕਰ ਨੂੰ ।
ਮੁੱਖ ਅਫ਼ਸਰ ਨੇ ਕਪਤਾਨ ਨੂੰ ਸੂਚਿਤ ਕੀਤਾ ।
"ਇੰਤਜ਼ਾਰ ਕਰੋ । ਕੰਮ ਕਰਵਾ ਕੇ ਮੁੜੋ ।" ਅਗੋਂ ਇਹ ਹੁਕਮ ਹੋਇਆ ।
ਗਿਆਰਾਂ ਕੁ ਵਜੇ ਮੈਜਿਸਟਰੇਟ ਮੁੜਿਆ । ਉਹ ਦਾਰੂ ਨਾਲ ਰੱਧਜਿਆ ਹੋਇਆ ਸੀ ।
ਮੈਜਿਸਟਰੇਟ ਮੁੱਖ ਅਫ਼ਸਰ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ । ਸਰਕਾਰੀ ਵਕੀਲ ਕੀ ਆਖ ਰਿਹਾ ਹੈ? ਉਸਨੂੰ ਸਮਝ ਨਹੀਂ ਸੀ ਆ ਰਹੀ ।
ਧੱਕੇ ਨਾਲ ਡਿਸਚਾਰਜ ਰਿਪੋਰਟ ਉਪਰ ਦਸਤਖ਼ਤ ਕਰਾਉਂਦੇ ਮੁੱਖ ਅਫ਼ਸਰ ਨੂੰ ਮੈਜਿਸਟਰੇਟ ਦੀ ਪਤਨੀ ਨੇ ਰੋਕ ਲਿਆ ।
"ਦਰਖ਼ਾਸਤ ਮੈਨੂੰ ਫੜਾਓ। ਇਉਂ ਧੱਕਾ ਕਿਉਂ ਕਰਦੇ ਹੋ? ਤੁਸੀਂ ਸਵੇਰੇ ਆਉਣਾ।
ਮੈਂ ਹੁਕਮ ਕਰਵਾ ਕੇ ਰੱਖਾਂਗੀ । ਤੁਸੀਂ ਲੈ ਜਾਣਾ । ਹੁਣ ਨਾ ਇਨ੍ਹਾਂ ਤੋਂ ਕੁਝ ਲਿਖ ਹੋਣੈ ਨਾ ਮੈਂ ਲਿਖਣ ਦੇਣੈ ।"
ਦਰਖ਼ਾਸਤ ਮੁੱਖ ਅਫ਼ਸਰ ਤੋਂ ਫੜਕੇ ਉਸਨੇ ਆਪਣੇ ਪਰਸ ਵਿਚ ਪਾ ਲਈ ਅਤੇ ਸਹਾਰਾ ਦੇ ਕੇ ਮੈਜਿਸਟਰੇਟ ਨੂੰ ਕੋਠੀ ਦੇ ਅੰਦਰ ਲੈ ਗਈ ।
ਵਿਸਕੀ ਵਾਲੀ ਪੇਟੀ ਅੰਦਰ ਰਖਵਾ ਕੇ ਰੋਣ-ਹੱਕੇ ਹੋਏ ਦੋਵੇਂ ਅਫ਼ਸਰਾਂ ਨੇ ਆਪਣ ਆਪਣੇ ਅਫ਼ਸਰਾਂ ਨੂੰ ਤਾਜ਼ਾ ਸਥਿਤੀ ਤੋਂ ਜਾਣੂ ਕਰਾਇਆ ।
ਅਫ਼ਸਰਾਂ ਦੇ ਹੁਕਮ ਮੁਤਾਬਕ ਉਹ ਸਵੇਰ ਹੁੰਦਿਆਂ ਹੀ ਮੈਜਿਸਟਰੇਟ ਦੀ ਕੋਠੀ ਆ ਧਮਕੇ ।
ਰਾਤ ਦਾ ਭੰਨਿਆ ਮੈਜਿਸਟਰੇਟ ਹਾਲੇ ਸੁੱਤਾ ਪਿਆ ਸੀ ।
ਪੀਟਰ-ਸਕਾਟ ਦੀ ਪੇਟੀ ਨੇ ਮੈਜਿਸਟਰੇਟ ਦੀ ਪਤਨੀ 'ਤੇ ਅਸਰ ਕੀਤਾ ਹੋਇਆ ਸੀ । ਉਸਨੇ ਮਜਿਸਟਰੇਟ ਨੂੰ ਉਠਾ ਦਿੱਤਾ ।
ਨੀਂਦ ਪੂਰੀ ਕਰਕੇ ਉੱਠਿਆ ਮੈਜਿਸਟਰੇਟ ਪੂਰੀ ਹੋਸ਼ ਵਿਚ ਸੀ ।
"ਮੈਨੂੰ ਬੁੱਧੂ ਨਾ ਬਣਾਓ । ਥੋੜ੍ਹਾ ਬਹੁਤ ਕਾਨੂੰਨ ਮੈਨੂੰ ਆਉਂਦਾ ਹੈ । ਕਤਲ ਦੇ ਮੁਕੱਦਮੇ ਵਿਚ ਮੁਲਜ਼ਮਾਂ ਨੂੰ ਡਿਸਚਾਰਜ ਕਰਨ ਦਾ ਮੈਜਿਸਟਰੇਟ ਨੂੰ ਕੋਈ ਅਧਿਕਾਰ ਨਹੀਂ । ਤੂੰ ਸਿਆਣਾ ਸਰਕਾਰੀ ਵਕੀਲ ਹੈਂ । ਤੈਨੂੰ ਸੁਪਰੀਮ ਕੋਰਟ ਦੇ ਨਵੇਂ ਫੈਸਲੇ ਦਾ ਪਤਾ ਨਹੀਂ?" ਰਾਤ ਨੂੰ ਧੱਕੇ ਨਾਲ ਦਸਤਖ਼ਤ ਕਰਾਉਣ ਦੀ ਗੱਲ 'ਤੇ ਖਿਝੇ ਮੈਜਿਸਟਰੇਟ ਨੇ ਪਹਿਲਾਂ ਆਪਣਾ ਗੁੱਸਾ ਲਾਹਿਆ ।
"ਪਤਾ ਤਾਂ ਹੈ ਜਨਾਬ ! ਸਾਡੇ ਅਫ਼ਸਰ ਵੀ ਮੰਨਣ । ਉਨ੍ਹਾਂ ਨੇ ਕੜਾਕਾ ਚਾੜ੍ਹ ਰੱਧਖਿਆ ਹੈ । ਜਿਵੇਂ ਮਰਜ਼ੀ ਕਰੋ । ਰਿਪੋਰਟ ਮਨਜ਼ੂਰ ਕਰਵਾ ਕੇ ਲਿਆਓ ।"
ਇਕੋ ਸੁਰ ਦੋਵਾਂ ਅਫ਼ਸਰਾਂ ਨੇ ਸਪਸ਼ਟੀਕਰਨ ਦਿੱਤਾ ।
"ਮੈਨੂੰ ਵੀ ਬਥੇਰੇ ਫ਼ੋਨ ਆ ਚੁੱਕੇ ਹਨ । ਪੁਲਿਸ ਕਪਤਾਨ ਦਾ ਵੀ ਅਤੇ ਜ਼ਿਲ੍ਹਾ ਅਟਾਰਨੀ ਦਾ ਵੀ । ਮੈਂ ਸਭ ਨੂੰ ਸਮਝਾ ਦਿੱਤੈ । ਹੁਣ ਤੁਸੀਂ ਆਰਾਮ ਨਾਲ ਜਾਓ । ਤੁਹਾਨੂੰ ਕੋਈ ਕੁਝ ਨਹੀਂ ਆਖੇਗਾ ।"
ਮੈਜਿਸਟਰੇਟ ਨੂੰ ਤਾਜ਼ੀ ਆਈ ਪੇਟੀ ਦੀ ਝੇਪ ਸੀ । ਉਹ ਨਰਮੀ ਨਾਲ ਪੇਸ਼ ਆਉਣ ਲੱਗਾ ।
"ਕੋਈ ਹੋਰ ਰਾਹ ਦੱਧਸੋ । ਤੁਸੀਂ ਕਾਨੂੰਨ ਪੜ੍ਹਦੇ ਰਹਿੰਦੇ ਹੋ ।"
ਸਰਕਾਰੀ ਵਕੀਲ ਨੇ ਮੈਜਿਸਟਰੇਟ ਕੋਲੋਂ ਰਹਿਨੁਮਾਈ ਮੰਗੀ ।
"ਰਾਹ ਸਿੱਧਾ ਹੈ । ਡਿਸਚਾਰਜ ਕਰਾਉਣ ਵਾਲਾ ਪੰਗਾ ਨਾ ਲਓ । ਸੈਸ਼ਨ ਜੱਜ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਮੁਦਈ ਧਿਰ ਨੂੰ ਬੁਲਾਉਣਾ ਪਊ । ਮੁਦਈ ਨੂੰ ਸੰਮਨ ਜਾਣ ਨਾਲ ਰੌਲਾ ਪੈ ਜਾਊ । ਕੰਮ ਲਟਕ ਜਾਊ । ਚੁੱਪ ਕਰਕੇ ਦੋਸ਼ੀਆਂ ਕੋਲੋਂ ਸੈਸ਼ਨ ਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਲਗਵਾਓ । ਜਵਾਬ ਵਿਚ ਉਨ੍ਹਾਂ ਨੂੰ ਬੇ-ਕਸੂਰ ਮੰਨੋ । ਫੇਰ ਦਸੋ ਕਿਹੜਾ ਜੱਜ ਜ਼ਮਾਨਤ ਮਨਜ਼ੂਰ ਕਰਨ ਤੋਂ ਨਾਂਹ ਕਰ ਸਕਦਾ ਹੈ । ਇਕ ਵਾਰ ਜ਼ਮਾਨਤ ਕਰਵਾ ਕੇ ਬਾਹਰ ਆ ਜਾਣ । ਡਿਸਚਾਰਜ ਰਿਪੋਰਟ ਫੇਰ ਮਨਜ਼ੂਰ ਹੁੰਦੀ ਰਹੂ ।"
ਜੱਜ ਦਾ ਮਸ਼ਵਰਾ ਦੋਹਾਂ ਦੇ ਦਿਲ ਲਗ ਗਿਆ ।
ਘੜੀ ਯੋਜਨਾ ਅਨੁਸਾਰ ਸੈਸ਼ਨ ਕੋਰਟ ਵਿਚ ਜ਼ਮਾਨਤ ਦੀ ਦਰਖ਼ਾਸਤ ਲਾਈ ਗਈ ।
ਜ਼ਮਾਨਤ ਦਾ ਆਧਾਰ ਆਈ.ਜੀ. ਵੱਲੋਂ ਉਨ੍ਹਾਂ ਨੂੰ ਬੇ-ਕਸੂਰ ਪਾਇਆ ਜਾਣਾ ਬਣਾਇਆ ਗਿਆ ।
ਬਿਨਾਂ ਕਸੂਰ ਤੋਂ ਦੋਸ਼ੀਆਂ ਨੂੰ ਜੇਲ੍ਹ ਵਿਚ ਰੱਖਣਾ ਜੁਰਮ ਸੀ ।
ਸੈਸ਼ਨ ਜੱਜ ਵੱਲੋਂ ਦੁਪਹਿਰ ਤਕ ਪੁਲਿਸ ਨੂੰ ਸਥਿਤੀ ਸਪੱਸ਼ਟ ਕਰਨ ਦਾ ਹੁਕਮ ਸੁਣਾਇਆ ਗਿਆ ।
ਦੁਪਿਹਰ ਬਾਅਦ ਮੁੱਖ ਅਫ਼ਸਰ ਦੇ ਨਾਲ-ਨਾਲ ਉਪ ਕਪਤਾਨ ਹਾਜ਼ਰ ਹੋਇਆ ।
ਗਜ਼ਟਡ ਅਫ਼ਸਰ ਨੇ ਦੋਹਾਂ ਦੋਸ਼ੀਆਂ ਦੇ ਬੇ-ਕਸੂਰ ਹੋਣ ਦੀ ਤਾਈਦ ਕੀਤੀ ।
ਝੱਟ ਦਰਖ਼ਾਸਤ ਮਨਜ਼ੂਰ ਹੋ ਗਈ ।
ਘੰਟੇ ਦੇ ਅੰਦਰ-ਅੰਦਰ ਦੋਵੇਂ ਦੋਸ਼ੀ ਆਪਣੇ ਘਰ ਪੁੱਜ ਗਏ ।
82
ਵੇਦ ਪਰਿਵਾਰ ਵੱਲੋਂ ਕੁਝ ਸੁਰਖ਼ਰੂ ਹੋ ਕੇ ਰਾਮ ਨਾਥ ਨੇ ਪਹਿਲਾਂ ਤਿਣਕਾ-ਤਿਣਕਾ ਹੋਇਆ ਆਪਣਾ ਘਰ ਸੰਭਾਲਿਆ । ਫੇਰ ਪਿਛੜੇ ਕੰਮ ਨੂੰ ਲੀਹਾਂ 'ਤੇ ਲਿਆਉਣ ਦਾ ਯਤਨ ਕਰਨ ਲੱਗਾ ।
ਉਸ ਦੀਆਂ ਬਹੁਤ ਸਾਰੀਆਂ ਮਿਸਲਾਂ ਅਧੂਰੀਆਂ ਪਈਆਂ ਸਨ । ਆਮ ਸਮੇਂ ਵਿਚ ਮਿਸਲਾਂ ਮੁਕੰਮਲ ਨਹੀਂ ਸਨ ਹੋ ਸਕਦੀਆਂ । ਮਿੰਨਤ ਤਰਲਾ ਕਰਕੇ ਉਸਨੇ ਅਦਾਲਤ ਦੇ ਕਲਰਕ ਨੂੰ ਦੇਰ ਤਕ ਬੈਠਣ ਲਈ ਮਨਾਇਆ ।
ਕਲਰਕ ਦਾਰੂ ਪੀਂਦਾ ਰਿਹਾ । ਰਾਮ ਨਾਥ ਮਿਸਲਾਂ ਦੇ ਮੁਆਇਨੇ ਕਰਦਾ ਰਿਹਾ ।
ਕੰਮ ਨਬੇੜਨ ਦੇ ਲਾਲਚ ਕਾਰਨ ਉਸ ਨੂੰ ਘੜੀ ਦੇਖਣ ਦਾ ਚੇਤਾ ਨਾ ਰਿਹਾ । ਘਰ ਮੁੜਦੇ ਰਾਮ ਨਾਥ ਨੂੰ ਅੱਠ ਵੱਜ ਗਏ ।
ਅੱਗੇ ਰੋਣ-ਹੱਕੇ ਹੋਏ ਬੱਚੇ ਦਰਵਾਜ਼ਾ ਮੱਲੀ ਖੜ੍ਹੇ ਸਨ । ਰਾਮ ਨਾਥ ਦੇ ਅੰਦਰ ਵੜਦ ਹੀ ਉਹ ਉਸ ਨਾਲ ਚੰਬੜ ਕੇ ਉੱਚੀ-ਉੱਚੀ ਰੋਣ ਲੱਗੇ ।
ਰਾਮ ਨਾਥ ਦਾ ਮੱਥਾ ਠਣਕਿਆ। ਲਗਦਾ ਸੀ ਉਨ੍ਹਾਂ ਨੇ ਕੋਈ ਬੁਰੀ ਖ਼ਬਰ ਸੁਣੀ ਸੀ । ਹੁਣ ਉਹ ਖ਼ਬਰ ਰਾਮ ਨਾਥ ਦੇ ਸੁਣਨ ਦੀ ਵਾਰੀ ਸੀ ।
ਝੱਟ ਹੀ ਉਸਨੇ ਆਪਣਾ ਖ਼ਿਆਲ ਦਰੁਸਤ ਕੀਤਾ । ਇਹ ਉਸਦਾ ਵਹਿਮ ਸੀ । ਪਿੱਛੇ ਵੇਦ, ਨੀਲਮ ਅਤੇ ਨੇਹਾ ਸਭ ਠੀਕ ਸਨ । ਫੌਰੀ ਤੌਰ 'ਤੇ ਕਿਸੇ ਦੀ ਸਿਹਤ ਨੂੰ ਕੋਈ ਖ਼ਤਰਾ ਨਹੀਂ ਸੀ ।
"ਬੱਚਿਓ ਦੇਰ ਨਾਲ ਆਉਣ ਲਈ ਮੈਨੂੰ ਮੁਆਫ਼ ਕਰੋ । ਪਰ ਇਹ ਮੇਰੀ ਮਜਬੂਰੀ ਸੀ । ਜੇ ਮੈਂ ਫ਼ੋਨ ਕਰਨ ਦੂਰ ਨਿਕਲ ਜਾਂਦਾ ਤਾਂ ਕਲਰਕ ਅਲਮਾਰੀ ਨੂੰ ਜਿੰਦਾ ਲਾ ਕੇ ਘਰ ਨੂੰ ਨਿਕਲ ਜਾਂਦਾ । ਮੇਰਾ ਕੰਮ ਅਧੂਰਾ ਰਹਿ ਜਾਂਦਾ ।"
ਰਾਮ ਨਾਥ ਨੇ ਆਪਣੀ ਗ਼ਲਤੀ ਵੀ ਮੰਨੀ ਅਤੇ ਆਪਣੀ ਮਜਬੂਰੀ ਵੀ ਦੱਸੀ ।
ਰਾਮ ਨਾਥ ਨੂੰ ਲੱਗਾ ਮਾਪਿਆਂ ਦੀ ਲੰਬੀ ਗ਼ੈਰ-ਹਾਜ਼ਰੀ ਕਾਰਨ ਬੱਧਚਿਆਂ ਦੇ ਦਿਲ ਪਤਲੇ ਹੋ ਗਏ ਸਨ । ਉਨ੍ਹਾਂ ਨੂੰ ਰਾਈ ਵੀ ਪਹਾੜ ਨਜ਼ਰ ਆਉਣ ਲੱਗੀ ਸੀ ।
ਰਾਮ ਨਾਥ ਸਮੇਂ ਸਿਰ ਘਰ ਆਉਣ ਦਾ ਆਦੀ ਸੀ । ਲੇਟ ਹੋਣਾ ਹੁੰਦਾ ਉਹ ਸਮੇਂ ਸਿਰ ਫ਼ੋਨ ਕਰ ਦਿੰਦਾ ਸੀ । ਅੱਜ ਉਸ ਤੋਂ ਗ਼ਲਤੀ ਹੋਈ ਸੀ । ਇਸੇ ਲਈ ਬੱਚੇ ਪ੍ਰੇਸ਼ਾਨ ਸਨ ।
ਰਾਮ ਨਾਥ ਦੀ ਗ਼ੈਰ-ਹਾਜ਼ਰੀ ਕਾਰਨ ਬੱਧਚਿਆਂ ਨਾਲੋਂ ਵੱਧ ਉਨ੍ਹਾਂ ਦੀ ਮੰਮੀ ਪ੍ਰੇਸ਼ਾਨ ਸੀ । ਤਿੰਨ ਘੰਟਿਆਂ ਤੋਂ ਉਸਦੇ ਵਾਰ-ਵਾਰ ਫ਼ੋਨ ਆ ਰਹੇ ਸਨ । ਰਾਮ ਨਾਥ ਦੇ ਘਰ ਨਾ ਪੁਜਣ ਕਾਰਨ ਸੰਗੀਤਾ ਨੂੰ ਲਗਦਾ ਸੀ ਦੁਸ਼ਮਣਾਂ ਨੇ ਉਸਨੂੰ ਘਰ ਮੁੜਨ ਜੋਗਾ ਨਹੀਂ ਸੀ
ਛੱਧਡਿਆ । ਬੱਚੇ ਮਾਂ ਦੇ ਕਹਿਣ 'ਤੇ ਥਾਂ-ਥਾਂ ਫ਼ੋਨ ਘੁਮਾ ਕੇ ਥੱਕ ਚੁੱਕੇ ਸਨ । ਉਨ੍ਹਾਂ ਦਾ ਪਾਪਾ ਕਿਸੇ ਦੇ ਘਰ ਨਹੀਂ ਸੀ । ਬੱਧਚਿਆਂ ਨੇ ਸ਼ਹਿਰ ਦਾ ਚੱਪਾ-ਚੱਪਾ ਛਾਣ ਦਿੱਤਾ । ਉਨ੍ਹਾਂ ਦੇ ਪਿਉ ਨੂੰ ਕਿਸੇ ਨੇ ਨਹੀਂ ਸੀ ਦੇਖਿਆ । ਹਰ ਫ਼ੋਨ ਬਾਅਦ ਸੰਗੀਤਾ ਹੋਰ ਪ੍ਰੇਸ਼ਾਨ ਹੋ ਜਾਂਦੀ ਸੀ ।
ਕੁਝ ਦੇਰ ਤੋਂ ਫ਼ੋਨ ਬੰਦ ਸੀ । ਬੱਚੇ ਮੰਮੀ ਅਤੇ ਪਾਪਾ ਦੋਹਾਂ ਲਈ ਪ੍ਰੇਸ਼ਾਨ ਸਨ ।
ਸੰਗੀਤਾ ਦੀ ਚਿੰਤਾ ਜਾਇਜ਼ ਸੀ । ਭੈੜੇ ਦਿਨਾਂ ਵਿਚ ਭੈੜੇ ਖ਼ਿਆਲ ਆਉਣੇ ਸੁਭਾਵਕ ਸਨ ।
ਪਤਨੀ ਦੀ ਚਿੰਤਾ ਦੂਰ ਕਰਨ ਲਈ ਰਾਮ ਨਾਥ ਨੇ ਸੰਗੀਤਾ ਨੂੰ ਫ਼ੋਨ ਕੀਤਾ ।
ਬੱਚਿਆਂ ਵਾਂਗ ਸੰਗੀਤਾ ਵੀ ਉੱਚੀ-ਉੱਚੀ ਰੋਣ ਲੱਗੀ ।
ਸੰਗੀਤਾ ਨੇ ਜੋ ਖ਼ਬਰ ਸੁਣਾਈ ਉਹ ਸੱਚਮੁੱਚ ਸੁੰਨ ਕਰਨ ਵਾਲੀ ਸੀ ।
ਪੁਲਿਸ ਨੇ ਦੋਵਾਂ ਭਰਾਵਾਂ ਨੂੰ ਬੇ-ਕਸੂਰ ਸਾਬਤ ਕਰਕੇ ਰਿਪੋਰਟ ਅਦਾਲਤ ਵਿਚ ਪੇਸ਼ ਕਰ ਦਿੱਤੀ ਸੀ । ਅਦਾਲਤ ਨੇ ਦਰਖ਼ਾਸਤ ਮਨਜ਼ੂਰ ਕਰਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ ।
ਦੋਸ਼ੀਆਂ ਦੇ ਘਰ ਵਿਆਹ ਵਰਗਾ ਜਸ਼ਨ ਚੱਲ ਰਿਹਾ ਸੀ ।
ਕੋਈ ਸ਼ਰਾਬੀ ਸੰਗੀਤਾ ਨੂੰ ਵਾਰ-ਵਾਰ ਫ਼ੋਨ ਕਰ ਰਿਹਾ ਸੀ । ਉਹ ਆਖ ਰਿਹਾ ਸੀ —
"ਕਿਉਂ ਕਰਵਾ ਲਈ ਭਣੋਈਆਂ ਨੂੰ ਸਜ਼ਾ?"
ਫੇਰ ਆਖਦਾ ਸੀ —
"ਆਪਣੇ ਵਕੀਲ ਨੂੰ ਸੰਭਾਲ ਕੇ ਰੱਖੀਂ ।"
ਸੰਗੀਤਾ ਡਰ ਰਹੀ ਸੀ । ਦੁਸ਼ਮਣਾਂ ਦੇ ਹੱਥ ਲੰਬੇ ਸਨ । ਕਿਧਰੇ ਉਨ੍ਹਾਂ ਦੇ ਬੰਦਿਆਂ ਨੇ ਰਾਮ ਨਾਥ ਦੇ ਸ਼ਹਿਰ ਵਿਚ ਹੀ ਕੋਈ ਭਾਣਾ ਨਾ ਵਰਤਾ ਦਿੱਤਾ ਹੋਵੇ?
ਸੰਗੀਤਾ ਨੂੰ ਹਮਦਰਦਾਂ ਰਾਹੀਂ ਸੂਹਾਂ ਮਿਲ ਰਹੀਆਂ ਸਨ । ਪੰਕਜ ਹੋਰਾਂ ਦੀਆਂ ਅੱਖ ਵਿਚ ਰਾਮ ਨਾਥ ਸਭ ਤੋਂ ਵੱਧ ਰੜਕਦਾ ਸੀ । ਰਾਮ ਨਾਥ ਜੇ ਮੁਕੱਦਮੇ ਦੀ ਪੈਰਵਾਈ ਨਾ ਕਰਦਾ ਪੁਲਿਸ ਨੂੰ ਉਨ੍ਹਾਂ ਤੇ ਸ਼ੱਕ ਨਹੀਂ ਸੀ ਹੋਣਾ । ਜੇ ਸ਼ੱਕ ਦੀ ਕੋਈ ਛੋਟੀ-ਮੋਟੀ ਬੱਦਲੀ
ਉੱਠਦੀ ਵੀ ਉਨ੍ਹਾਂ ਨੇ ਪੈਸੇ ਦੇ ਸੇਕ ਨਾਲ ਉਸਨੂੰ ਖਿੰਡਾ ਦੇਣਾ ਸੀ । ਉਨ੍ਹਾਂ ਦੀ ਬਰਬਾਦੀ ਦੀ ਜੜ੍ਹ ਰਾਮ ਨਾਥ ਸੀ ।
ਪੰਕਜ ਦੇ ਸਮਰਥਕਾਂ ਨੂੰ ਪੂਰਾ ਭਰੋਸਾ ਸੀ ਜੇ ਰਾਮ ਨਾਥ ਟੰਗ ਨਾ ਅੜਾਉਂਦਾ ਤਾਂ ਹੁਣ ਤਕ ਵੇਦ ਨੇ ਕਦੋਂ ਦਾ ਸਮਝੌਤੇ ਲਈ ਮੰਨ ਜਾਣਾ ਸੀ ।
ਪੰਕਜ ਦੇ ਦੋਸਤ ਰਾਮ ਨਾਥ ਨੂੰ ਸਿੱਧੇ ਸੁਨੇਹੇ ਭੇਜ ਰਹੇ ਸਨ । ਪੰਕਜ ਨੂੰ ਹੋਰ ਨੁਕਸਾਨ ਹੋਇਆ ਤਾਂ ਰਾਮ ਨਾਥ ਨੂੰ ਸਬਕ ਸਿਖਾਇਆ ਜਾ ਸਕਦਾ ਸੀ ।
ਸੰਗੀਤਾ ਡਰ ਰਹੀ ਸੀ ਜੇਲ੍ਹੋਂ ਛੁੱਟ ਕੇ ਦੁਸ਼ਮਨਾਂ ਦੇ ਹੌਸਲੇ ਬੁਲੰਦ ਹੋ ਗਏ ਸਨ ।
ਉਹ ਕੋਈ ਵੀ ਕਾਰਾ ਕਰ ਸਕਦੇ ਸਨ ।
ਸੰਗੀਤਾ ਦੀਆਂ ਗੱਲਾਂ ਸੁਣ ਕੇ ਇਕ ਵਾਰ ਰਾਮ ਨਾਥ ਧੁਰ ਅੰਦਰ ਤਕ ਕੰਬ ਗਿਆ ।
ਉਸਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇਣ ਲੱਗੀ । ਪਹਿਲਾਂ ਭਾੜੇ ਦੇ ਟੱਟੂਆਂ ਰਾਹੀਂ ਵੇਦ ਪਰਿਵਾਰ ਉਪਰ ਹਮਲਾ ਹੋ ਚੁੱਕਾ ਸੀ । ਸਾਰਾ ਦਸ ਲੱਖ ਦਾ ਮਾਮਲਾ ਸੀ । ਰਾਮ ਨਾਥ ਉਨ੍ਹਾਂ ਲਈ ਮਹਿੰਗਾ ਸਾਬਤ ਹੋ ਰਿਹਾ ਸੀ । ਰਾਮ ਨਾਥ ਨੂੰ ਪਰ੍ਹੇ ਹਟਾਉਣ ਲਈ ਉਹ ਉਸਨੂੰ ਕਿਸੇ ਬੱਸ ਜਾਂ ਟਰੱਕ ਹੇਠ ਦੇ ਕੇ ਕੁਚਲ ਸਕਦੇ ਸਨ ।
ਪੰਕਜ ਦੇ ਵਕੀਲਾਂ ਨੇ ਪੰਕਜ ਨੂੰ ਸਮਝਾਇਆ ਹੋਏਗਾ । ਇਹ ਨਾ ਸਮਝੋ ਤੁਸੀਂ ਪੱਕੇ ਬਰੀ ਹੋ ਗਏ । ਹਾਲੇ ਤਲਵਾਰ ਸਿਰ 'ਤੇ ਲਟਕਦੀ ਸੀ । ਅਦਾਲਤ ਉਨ੍ਹਾਂ ਨੂੰ ਤਲਬ ਕਰਕੇ ਉਨ੍ਹਾਂ 'ਤੇ ਮੁਕੱਦਮਾ ਚਲਾ ਸਕਦੀ ਸੀ । ਸਬੂਤ ਜੇ ਮਿਸਲ 'ਤੇ ਆ ਗਏ ਤਾਂ ਸਜ਼ਾ ਵੀ ਹੋ ਸਕਦੀ ਸੀ । ਜੇ ਪੂਰੀ ਤਰ੍ਹਾਂ ਸੁਰਖ਼ਰੂ ਹੋਣਾ ਹੈ ਤਾਂ ਇਕ ਹੂਲਾ ਹੋਰ ਫ਼ੱਕੋ । ਮਿਸਲ 'ਤੇ ਸਬੂਤ ਲਿਆਉਣ ਵਾਲੇ ਦਾ ਖੁਰਾ ਮਿਟਾ ਦੇਵੋ ।
ਰਾਮ ਨਾਥ ਖ਼ੁਦ ਆਪਣੇ ਸਾਇਲਾਂ ਨੂੰ ਕਈ ਵਾਰ ਅਜਿਹੀ ਰਾਏ ਦੇ ਚੁੱਕਾ ਸੀ । ਮੁਦਈ ਨਾਲੋਂ ਪੈਰਵਾਈ ਕਰਨ ਵਾਲਾ ਵੱਧ ਖ਼ਤਰਨਾਕ ਹੁੰਦਾ ਹੈ । ਪੈਰਵਾਈ ਕਰਨ ਵਾਲੇ ਨੂੰ ਦੋਸ਼ੀ ਬਣਾ ਕੇ ਪਰਚੇ ਵਿਚ ਉਲਝਾ ਦੇਵੋ । ਆਪਣਾ ਖਹਿੜਾ ਛੁਡਾਉਂਦਾ-ਛੁਡਾਉਂਦਾ ਉਹ ਆਪੇ ਮੁਦਈ ਨੂੰ ਭੁੱਲ ਜਾਏਗਾ ।
ਇਹ ਫਾਰਮੂਲਾ ਰਾਮ ਨਾਥ ਉਪਰ ਵੀ ਵਰਤਿਆ ਜਾ ਸਕਦਾ ਸੀ ।
ਰਾਮ ਨਾਥ ਨੂੰ ਪਹਿਲੀ ਵਾਰ ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਹੋਇਆ । ਜੇ ਬੰਦੇ ਇੰਨੇ ਖ਼ਤਰਨਾਕ ਕੇਸ ਅਤੇ ਇੰਨੇ ਠੋਸ ਸਬੂਤਾਂ ਦੇ ਹੁੰਦੇ ਹੋਏ ਆਪਣੇ ਆਪ ਨੂੰ ਬੇ-ਕਸੂਰ ਸਾਬਤ ਕਰਵਾ ਸਕਦੇ ਹਨ ਤਾਂ ਉਹ ਰਾਮ ਨਾਥ ਵਰਗਾ ਜ਼ਹਿਰੀਲਾ ਕੰਡਾ ਕੱਢਣ ਲਈ
ਕੁਝ ਵੀ ਕਰ ਸਕਦੇ ਸਨ ।
ਰਾਮ ਨਾਥ ਅੱਗੇ ਸੰਗੀਤਾ ਪਹਿਲਾਂ ਵੀ ਕਈ ਵਾਰ ਵਾਸਤੇ ਪਾ ਚੁੱਕੀ ਸੀ । ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਧਖਿਆ ਲਈ ਉਹ ਲੜਾਈ ਵਿਚੋਂ ਇਕ ਪਾਸੇ ਹਟ ਜਾਵੇ ।
ਹੋਰ ਕਿਹੜਾ ਰਿਸ਼ਤੇਦਾਰ ਨਹੀਂ । ਹੋਰ ਕੋਈ ਦੁਸ਼ਮਨਾਂ ਦੀ ਅੱਖ ਵਿਚ ਨਹੀਂ ਸੀ ਰੜਕਦਾ ।
ਰਾਮ ਨਾਥ ਨੂੰ ਕੀ ਚੱਟੀ ਪਈ ਸੀ?
ਹੋਰਾਂ ਨੇ ਮੂੰਹ 'ਤੇ ਮਿੱਟੀ ਮਲ ਲਈ ਤਾਂ ਮਲ ਲੈਣ । ਰਾਮ ਨਾਥ ਆਪਣੀ ਜ਼ਮੀਰ ਨਹੀਂ ਸੀ ਵੇਚ ਸਕਦਾ । ਸਮਝੌਤਾ ਕਰਨਾ ਹੈ ਜਾਂ ਨਹੀਂ । ਇਸ ਦਾ ਫੈਸਲਾ ਵੇਦ ਅਤੇ ਨੀਲਮ ਨੇ ਕਰਨਾ ਸੀ । ਹਾਲੇ ਬਿਮਾਰੀ ਅਤੇ ਦੁੱਖ ਨੇ ਉਨ੍ਹਾਂ ਦੀ ਮੱਤ ਮਾਰੀ ਹੋਈ ਸੀ ।
ਉਹ ਆਜ਼ਾਦ ਮਰਜ਼ੀ ਨਾਲ ਗੱਲ ਕਰਨ ਦੇ ਯੋਗ ਨਹੀਂ ਸਨ । ਜਦੋਂ ਉਹ ਇਸ ਯੋਗ ਹੋ ਗਏ ਰਾਮ ਨਾਥ ਪਾਸੇ ਹਟ ਜਾਏਗਾ । ਓਨਾ ਚਿਰ ਉਹ ਆਪਣਾ ਫਰਜ਼ ਨਿਭਾਉਂਦਾ ਰਹੇਗਾ ।
ਰਾਮ ਨਾਥ ਨੂੰ ਪਤਾ ਸੀ ਦੁਸ਼ਮਨਾਂ ਦਾ ਪੱਲੜਾ ਭਾਰੀ ਸੀ । ਉਨ੍ਹਾਂ ਨੇ ਸੋਨੇ ਦੇ ਵੱਧਟੇ ਪਾ ਪਾ ਸੂਈ ਆਪਣੇ ਵੱਲ ਝੋਕ ਲਈ ਸੀ । ਪਰ ਰਾਮ ਨਾਥ ਸੱਚ ਹੱਕ ਦੀ ਲੜਾਈ ਲੜ ਰਿਹਾ ਸੀ । ਉਹ ਕਾਇਰਾਂ ਵਾਂਗ ਪਿੱਛੇ ਹੱਟ ਕੇ ਦੋਸ਼ੀਆਂ ਨੂੰ ਬਰੀ ਹੋਣ ਵਿਚ ਸਹਾਈ ਨਹੀਂ ਸੀ ਹੋ ਸਕਦਾ । ਕੱਲ੍ਹ ਨੂੰ ਰਾਮ ਨਾਥ ਜਾਂ ਉਸਦੀ ਭੈਣ ਨੂੰ ਪਛਤਾਵਾ ਤੇ ਨਹੀਂ ਹੋਏਗਾ ਕਿ ਉਹ ਆਪਣੇ ਮਾਸੂਮ ਬੱਚੇ ਦੇ ਕਤਲ ਜਾਂ ਅਨਭੋਲ ਬੇਟੀ ਦੀ ਲੜਾਈ ਨਹੀਂ ਲੜੇ ।
ਰਾਮ ਨਾਥ ਨੇ ਦੂਜਿਆਂ ਦੀ ਇਜ਼ਤ ਰੋਲਣ ਵਾਲੇ ਪੰਕਜ ਹੋਰਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ । ਉਨ੍ਹਾਂ ਨੂੰ ਹਵਾਲਾਤ ਦੀ ਹਵਾ ਖਵਾ ਦਿੱਤੀ ਸੀ । ਰਾਮ ਨਾਥ ਮਨ ਦੀ ਤਸੱਲੀ ਲਈ ਲੜ ਰਿਹਾ ਸੀ । ਲੜ ਕੇ ਹਾਰਨਾ ਹਾਰ ਨਹੀਂ ਸੀ । ਇਨਸਾਫ਼ ਲਈ ਲੜਦਾ ਜੇ ਉਹ ਮਰ ਜਾਵੇ ਇਸਦੀ ਉਸਨੂੰ ਪਰਵਾਹ ਨਹੀਂ ਸੀ ।
ਰਾਮ ਨਾਥ ਨੇ ਆਪਣਾ ਮਨ ਸੰਗੀਤਾ ਅੱਗੇ ਖੋਲ੍ਹ ਕੇ ਰੱਖ ਦਿੱਤਾ । ਉਸਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ । ਅੱਗੇ ਤੋਂ ਉਹ ਉਸਦੇ ਰਾਹ ਦਾ ਰੋੜਾ ਨਾ ਬਣੇ । ਉਹ ਪਿੱਛੇ ਹਟਣ ਵਾਲਾ ਨਹੀਂ ਸੀ ।
ਸੰਗੀਤਾ ਨੇ ਫੇਰ ਉਸਨੂੰ ਤਾੜਿਆ । ਉਹ ਇਕੱਲਾ ਨਾ ਆਵੇ । ਆਪਣੀ ਬੰਦੂਕ ਨਾਲ ਲਿਆਵੇ । ਦੋ ਤਿੰਨ ਦੋਸਤ ਨਾਲ ਲੈ ਆਵੇ । ਭੂਤਰੇ ਗੁੰਡਿਆਂ ਦਾ ਕੋਈ ਭਰੋਸਾ ਨਹੀਂ ਸੀ । ਰਾਤ ਨੂੰ ਨੀਲਮ ਦੇ ਘਰ 'ਤੇ ਹਮਲਾ ਕਰ ਦੇਣ ।
ਸੰਗੀਤਾ ਦੀ ਇਹ ਤਜਵੀਜ਼ ਰਾਮ ਨਾਥ ਨੇ ਸਿਰ ਮੱਥੇ ਮੰਨ ਲਈ । ਉਸਨੇ ਆਪਣੀ ਬੰਦੂਕ ਕੱਢੀ । ਰੌਂਦ ਭਰੇ । ਨਾਲੇ ਦੋਸਤਾਂ ਨੂੰ ਫ਼ੋਨ ਕੀਤੇ । ਆਪਣਾ-ਆਪਣਾ ਅਸਲਾ ਲੈ ਕੇ ਆ ਜਾਓ !
83
ਰਸਤੇ ਵਿਚ ਦੋਸਤ ਹਰ ਪਹਿਲੂ ਨੂੰ ਵਿਚਾਰਣ ਲੱਗੇ ।
ਪੰਕਜ ਹੋਰਾਂ ਤੋਂ ਬਹੁਤਾ ਡਰਨ ਦੀ ਜ਼ਰੂਰਤ ਨਹੀਂ ਸੀ । ਉਹ ਪੇਸ਼ਾਵਰ ਮੁਲਜ਼ਮ ਨਹੀਂ ਸਨ । ਪਹਿਲਾਂ ਹੀ ਉਨ੍ਹਾਂ ਦੀ ਘੀਸੀ ਹੋ ਚੁੱਕੀ ਸੀ । ਮਸਾਂ ਉਹ ਬਾਹਰ ਆਏ ਸਨ । ਦੋਬਾਰਾ ਪੰਗਾ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਗੇ । ਉਨ੍ਹਾਂ ਦੇ ਰਿਸ਼ਤੇਦਾਰ ਅਮੀਰ ਜ਼ਰੂਰ ਸਨ।
ਪਰ ਉਹ ਉਨ੍ਹਾਂ ਨੂੰ ਦੋਬਾਰਾ ਅਜਿਹੇ ਸੰਗੀਨ ਜੁਰਮ ਵਿਚ ਫਸਣ ਦੀ ਸਲਾਹ ਨਹੀਂ ਦੇਣਗੇ ।
ਹੁਣ ਵੇਦ ਪਰਿਵਾਰ ਦਾ ਮਾਇਆ ਨਗਰ ਵਿਚ ਰਹਿਣਾ ਠੀਕ ਨਹੀਂ ਸੀ । ਮੁਕੱਦਮਾ ਲਟਕ ਗਿਆ ਸੀ । ਪਹਿਲਾਂ ਨੀਰਜ ਹੋਰਾਂ ਨੂੰ ਤਲਬ ਕਰਾਉਣ ਦੀ ਕਾਰਵਾਈ ਹੋਣੀ ਸੀ ।
ਪੰਕਜ ਹੋਰਾਂ ਨੇ ਹਰ ਹੀਲੇ ਕਟਹਿਰੇ ਵਿਚ ਖੜੋਨੋਂ ਬਚਣਾ ਸੀ । ਅਪੀਲਾਂ ਉਪਰ ਤਕ ਹੋਣੀਆਂ ਸਨ ।
ਮਾਇਆ ਨਗਰ ਵਿਚ ਚਲਦੀ ਦਾ ਨਾਂ ਗੱਡੀ ਸੀ । ਹਫ਼ਤਾ-ਹਫ਼ਤਾ ਗੁਆਂਢੀ ਉਨ੍ਹਾਂ ਦੇ ਘਰ ਪੈਰ ਨਹੀਂ ਸਨ ਪਾਉਂਦੇ । ਇਥੇ ਇਕੱਲੇ ਬੈਠੇ ਪਰਿਵਾਰ ਨੇ ਪਾਗ਼ਲ ਹੋ ਜਾਣਾ ਸੀ ।
ਕਿਉਂ ਨਾ ਵੇਦ ਪਰਿਵਾਰ ਨੂੰ ਸ਼ਹਿਰ ਲੈ ਆਂਦਾ ਜਾਵੇ? ਦੋਹਾਂ ਪਰਿਵਾਰਾਂ ਵਿਚ ਤਨਾਅ ਖੜ੍ਹਾ ਨਾ ਹੋਵੇ, ਇਸ ਲਈ ਮਕਾਨ ਵੱਖਰਾ ਲੈ ਲਿਆ ਜਾਵੇ ।
ਵੇਦ ਅਤੇ ਨੇਹਾ ਪਹਿਲਾਂ ਹੀ ਮਾਇਆ ਨਗਰ ਤੋਂ ਉਪਰਾਮ ਹੋਏ ਬੈਠੇ ਸਨ । ਇਹ ਤਜਵੀਜ਼ ਉਨ੍ਹਾਂ ਨੂੰ ਬਹੁਤ ਰਾਸ ਆਏਗੀ ।
ਪਰ ਵੇਦ ਰਾਮ ਨਾਥ ਦੇ ਸ਼ਹਿਰ ਦੀ ਥਾਂ ਆਪਣੀ ਮਾਤ-ਭੂਮੀ ਜਾਣਾ ਚਾਹੁੰਦਾ ਸੀ ।
ਉੱਥੇ ਪੁਰਾਣਾ ਘਰ ਵੀ ਸੀ ਅਤੇ ਯਾਰ ਦੋਸਤ ਵੀ । ਉਥੇ ਸਮੇਂ ਨੂੰ ਧੱਕੇ ਆਸਾਨੀ ਨਾਲ ਦਿੱਤੇ ਜਾ ਸਕਦੇ ਸਨ ।
ਵੇਦ ਦਾ ਆਪਣੇ ਸ਼ਹਿਰ ਰਹਿਣਾ ਇੰਨਾ ਸੁਖਾਲਾ ਨਹੀਂ ਸੀ । ਸਾਰੇ ਜੀਆਂ ਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਸੀ। ਨੇਹਾ ਨੂੰ ਆਪਣੇ ਹਾਣ ਦਾ ਸਾਥ ਚਾਹੀਦਾ ਸੀ ।
ਵੇਦ ਦੇ ਸ਼ਹਿਰ ਵਿਚ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ । ਯਾਰਾਂ ਦੋਸਤਾਂ ਦਾ ਮਹੀਨੇ ਵੀਹ ਦਿਨ ਬਾਅਦ ਹਸਪਤਾਲ ਜਾਂ ਘਰ ਗੇੜਾ ਮਾਰ ਜਾਣਾ ਹੋਰ ਗੱਲ ਸੀ ।
ਹਰ ਰੋਜ਼ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਲਿਜਾਣਾ ਹੋਰ ਗੱਲ ।
ਸਿਰ 'ਤੇ ਮੁਕੱਦਮਾ ਖੜ੍ਹਾ ਸੀ । ਆਪਣਿਆਂ ਤੋਂ ਖ਼ਤਰਾ ਸੀ ।
ਵੇਦ ਦੀ ਫੈਸਲੇ ਕਰਨ ਦੀ ਸ਼ਕਤੀ ਜਿਵੇਂ ਨਸ਼ਟ ਹੋ ਚੁੱਕੀ ਸੀ । ਰਾਮ ਨਾਥ ਜੋ ਸੋਚ ਰਿਹਾ ਸੀ ਉਹ ਠੀਕ ਹੋਏਗਾ । ਸੋਚਦੇ ਅਤੇ ਇਹ ਆਖਦੇ ਵੇਦ ਨੇ ਹਾਂ ਕਰ ਦਿੱਤੀ ।
"ਬਸ ਮਾਇਆ ਨਗਰ ਤੋਂ ਖਹਿੜਾ ਛੁਡਾ ਦਿਓ । ਫੇਰ ਭਾਵੇਂ ਨਰਕ ਵਿਚ ਸੁੱਟ ਦਿਓ ।"
ਰਾਤ ਨੂੰ ਉਨ੍ਹਾਂ ਨੇ ਚੁਣਵਾਂ-ਚੁਣਵਾਂ ਸਮਾਨ ਬੰਨ੍ਹਿਆ ।
ਸਵੇਰ ਨੂੰ ਮਾਇਆ ਨਗਰ ਨੂੰ ਮੱਥਾ ਟੇਕ ਦਿੱਤਾ ।
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ,
ਸੱਚ ਨੂੰ ਕੋਈ ਫਰਕ ਨਹੀਂ ਪੈਂਦਾ,
ਇਨ੍ਹਾਂ ਦੁਖਦੇ ਅੰਗਾਂ 'ਤੇ ਸੱਚ ਨੇ ਇਕ ਜੂਨ ਭੋਗੀ ਹੈ ।
(ਪਾਸ਼)
84
ਥਾਣੇ ਵੱਲੋਂ ਰਾਮ ਨਾਥ ਨੂੰ ਸੁਨੇਹੇ 'ਤੇ ਸੁਨੇਹਾ ਆ ਰਿਹਾ ਸੀ ।
ਪਹਿਲੇ ਦੋਸ਼ੀ ਨੂੰ ਗ੍ਰਿਫ਼ਤਾਰ ਹੋਇਆਂ ਨੱਬੇ ਦਿਨ ਹੋਣ ਵਾਲੇ ਸਨ । ਨੱਧਬੇ ਦਿਨ ਪੂਰੇ ਹੁੰਦਿਆਂ ਹੀ ਉਸਦੀ ਜ਼ਮਾਨਤ ਹੋ ਜਾਣੀ ਸੀ । ਮੁਦਈ ਧਿਰ ਦਾ ਕੋਈ ਨੁਮਾਇੰਦਾ ਮਾਇਆ ਨਗਰ ਆਵੇ । ਤਫ਼ਤੀਸ਼ੀ ਅਤੇ ਸਰਕਾਰੀ ਵਕੀਲ ਨੂੰ ਮਿਲ ਕੇ ਮੁਕੱਦਮੇ ਦੀਆਂ ਕਮੀਆਂ ਪੇਸ਼ੀਆਂ ਦੂਰ ਕਰਵਾਵੇ ।
ਪਹਿਲਾ ਸੁਨੇਹਾ ਫ਼ੋਨ 'ਤੇ ਆਇਆ ਸੀ ।
ਰਾਮ ਨਾਥ ਘੇਸਲ ਵੱਟ ਗਿਆ ।
ਚਲਾਨ ਪਾਸ ਕਰਾਉਣ ਦਾ ਮਤਲਬ ਸੀ ਸਰਕਾਰੀ ਵਕੀਲਾਂ ਦੀਆਂ ਜੇਬਾਂ ਭਰਨਾ।
ਪੁਲਿਸ ਮੁੱਖ ਦੋਸ਼ੀਆਂ ਨੂੰ ਮੁਕੱਦਮੇ ਵਿਚੋਂ ਕੱਢ ਚੁੱਕੀ ਸੀ । ਇਸ ਕਾਰਨ ਉਸਦੇ ਮਨ ਵਿਚ ਗੁੱਸਾ ਸੀ । ਬਾਕੀ ਦੋਸ਼ੀਆਂ ਵਿਰੁਧ ਜਿੰਨੇ ਕੁ ਸਬੂਤ ਮਿਸਲ 'ਤੇ ਆ ਸਕਦੇ ਸਨ ਆ ਚੁੱਕੇ ਸਨ । ਸਰਕਾਰੀ ਵਕੀਲਾਂ ਕੋਲੋਂ ਟੋਟਣੀ ਗੰਜੀ ਕਰਵਾ ਕੇ ਰਾਮ ਨਾਥ ਨੂੰ ਕੁਝ ਪੱਲੇ ਪੈਂਦਾ ਨਜ਼ਰ ਨਹੀਂ ਸੀ ਆ ਰਿਹਾ ।
ਰਾਮ ਨਾਥ ਦਾ ਘੇਸਲ ਵੱਟਣ ਦਾ ਇਕ ਕਾਰਨ ਹੋਰ ਵੀ ਸੀ । ਨੱਬੇ ਦਿਨਾਂ ਦੇ ਅੰਦਰ- ਅੰਦਰ ਪੁਲਿਸ ਨੂੰ ਚਲਾਨ ਪੇਸ਼ ਕਰਨਾ ਹੀ ਪੈਣਾ ਸੀ । ਅਣਗਹਿਲੀ ਦੀ ਸੂਰਤ ਵਿਚ ਸੰਬੰਧਤ ਪੁਲਿਸ ਅਫ਼ਸਰ ਦੀ ਜਵਾਬ-ਤਲਬੀ ਹੋਣੀ ਸੀ । ਆਪਣੀ ਖੱਜਲ-ਖੁਆਰੀ ਤੋਂ ਬਚਣ ਲਈ ਥਾਣੇਦਾਰ ਮੁਦਈ ਧਿਰ ਕੋਲੋਂ ਸਰਕਾਰੀ ਵਕੀਲ ਦੀ ਸੇਵਾ ਕਰਾਉਣੀ ਚਾਹੁੰਦਾ ਸੀ ।
ਥਾਣੇਦਾਰ ਆਪਣੀ ਬਣੀ ਆਪ ਨਬੇੜੇ । ਰਾਮ ਨਾਥ ਨੂੰ ਕੀ? ਦੂਜੀ ਵਾਰ ਸੁਨੇਹਾ ਸਿਪਾਹੀ ਹੱਥ ਆਇਆ । ਪਹਿਲਾ ਮੁੱਖ ਅਫ਼ਸਰ ਬਦਲ ਚੁੱਕਾ ਸੀ । ਜਾਣ ਬੁਝ ਕੇ ਉਹ ਮੁਕੱਦਮੇ ਵਿਚ ਬਹੁਤ ਕਮੀਆਂ ਛੱਡ ਗਿਆ ਸੀ । ਸਮੇਂ ਸਿਰ ਖ਼ਾਮੀਆਂ ਦੂਰ ਨਾ ਹੋਈਆਂ ਤਾਂ ਦੋਸ਼ੀਆਂ ਨੇ ਬਰੀ ਹੋ ਜਾਣਾ ਸੀ । ਸਮਾਂ ਹੱਥੋਂ ਨਿਕਲ ਜਾਣ 'ਤੇ ਮੁੱਖ ਅਫ਼ਸਰ ਨੂੰ ਦੋਸ਼ ਨਾ ਦਿੱਤਾ ਜਾਵੇ ।
ਸਹੀ ਚਲਾਨ ਪੇਸ਼ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਸੀ । ਰਹਿ ਗਈਆਂ ਕਮੀਆਂ ਨੂੰ ਫੜਨਾ ਸਰਕਾਰੀ ਵਕੀਲ ਦਾ ਫਰਜ਼ ਸੀ । ਸਰਕਾਰੀ ਵਕੀਲ ਇਸ ਫਰਜ਼ ਨੂੰ ਨਿਭਾਉਣ ਦੇ ਪੈਸੇ ਲੈਂਦਾ ਸੀ । ਰਾਮ ਨਾਥ ਜਦੋਂ ਕਿਸੇ ਮੁਦਈ ਧਿਰ ਦੀ ਪੈਰਵਾਈ ਲਈ ਵਕੀਲ
ਨਿਯੁਕਤ ਹੁੰਦਾ ਸੀ ਤਾਂ ਉਹ ਆਪਣੇ ਸਾਇਲ ਨੂੰ ਸਰਕਾਰੀ ਵਕੀਲ ਨੂੰ ਮਿਲਣ ਦੀ ਸਲਾਹ ਦਿੰਦਾ ਸੀ । ਆਪਣੀ ਫ਼ੀਸ ਲੈ ਕੇ ਸਰਕਾਰੀ ਵਕੀਲ ਮਿਸਲ ਰਾਮ ਨਾਥ ਦੇ ਅੱਗੇ ਰੱਖ ਦਿੰਦਾ ਸੀ । ਰਾਮ ਨਾਥ ਮਿਸਲ ਨੂੰ ਘੋਖਦਾ ਸੀ । ਜੋ ਜੋ ਖ਼ਾਮੀਆਂ ਰਾਮ ਨਾਥ ਫੜਦਾ ਸੀ ਸਰਕਾਰੀ ਵਕੀਲ ਉਨ੍ਹਾਂ ਨੂੰ ਪੂਰਾ ਕਰਵਾ ਦਿੰਦਾ ਸੀ । ਸਾਇਲ ਦੇ ਖ਼ਰਚੇ ਪੈਸੇ ਅਜਾਈਂ ਨਹੀਂ ਸਨ ਜਾਂਦੇ । ਬਹੁਤ ਸਾਰੀਆਂ ਕਮੀਆਂ ਦੂਰ ਹੋਣ ਨਾਲ ਮੁਕੱਦਮੇ ਦਾ ਮੂੰਹ-ਮੁਹਾਂਦਰਾ ਬਣ ਜਾਂਦਾ ਸੀ ।
ਦੂਸਰਿਆਂ ਨੂੰ ਸਲਾਹ ਦੇਣ ਵਾਲਾ ਇਕ ਵਕੀਲ ਖ਼ੁਦ ਸਰਕਾਰੀ ਵਕੀਲ ਨੂੰ ਮਿਲਣ ਤੋਂ ਕਤਰਾ ਰਿਹਾ ਸੀ ।
ਸੁਨੇਹਾ ਲੈ ਕੇ ਆਉਣ ਵਾਲੇ ਸਿਪਾਹੀ ਤੋਂ ਰਾਮ ਨਾਥ ਨੇ ਹੋਣ ਵਾਲੇ ਖ਼ਰਚੇ ਦਾ ਜਾਇਜ਼ਾ ਲਿਆ ਸੀ । ਉਸਨੇ ਮੈਜਿਸਟਰੇਟ ਦੇ ਸਰਕਾਰੀ ਵਕੀਲ ਲਈ ਦੋ ਹਜ਼ਾਰ, ਅੇਡੀਸ਼ਨ ਸੈਸ਼ਨ ਜੱਜ ਦੇ ਸਰਕਾਰੀ ਵਕੀਲ ਲਈ ਤਿੰਨ ਹਜ਼ਾਰ ਅਤੇ ਜ਼ਿਲ੍ਹਾ ਅਟਾਰਨੀ ਲਈ ਪੰਜ ਹਜ਼ਾਰ ਮੰਗਿਆ ਸੀ । ਦੋ ਤਿੰਨ ਹਜ਼ਾਰ ਹੋਰ ਲੱਗਣਾ ਸੀ ।
ਦਸ ਪੰਦਰਾਂ ਹਜ਼ਾਰ ਦੇ ਇਸ ਖ਼ਰਚੇ ਤੋਂ ਡਰਦਾ ਰਾਮ ਨਾਥ ਮਾਇਆ ਨਗਰ ਵੱਲ ਮੂੰਹ ਨਹੀਂ ਸੀ ਕਰ ਸਕਦਾ । ਉਸਦੇ ਆਪਣੇ ਸ਼ਹਿਰ ਇਸ ਕੰਮ 'ਤੇ ਦੋ ਹਜ਼ਾਰ ਤੋਂ ਵੱਧ ਖ਼ਰਚਾ ਨਹੀਂ ਸੀ ਹੋਣਾ । ਤਿੰਨ ਸੌ ਛੋਟੇ ਸਰਕਾਰੀ ਵਕੀਲ ਦਾ, ਪੰਜ ਸੌ ਅਡੀਸ਼ਨਲ ਦੇ
ਸਰਕਾਰੀ ਵਕੀਲ ਦਾ ਅਤੇ ਇਕ ਹਜ਼ਾਰ ਜ਼ਿਲ੍ਹਾ ਅਟਾਰਨੀ ਦਾ । ਰਾਮ ਨਾਥ ਇੰਨੀ ਰਕਮ ਖ਼ਰਚ ਕਰਨ ਦੀ ਨਾ ਸਥਿਤੀ ਵਿਚ ਸੀ ਅਤੇ ਨਾ ਮੂਡ ਵਿਚ । ਮਾਇਆ ਨਗਰ ਜਾਣ ਦੀ ਥਾਂ ਉਸਨੇ ਹਰੀਸ਼ ਰਾਏ ਦੇ ਮੁਨਸ਼ੀ ਦੀ ਡਿਊਟੀ ਲਗਾ ਦਿੱਤੀ । ਮੁਨਸ਼ੀ ਅਦਾਲਤ ਦੇ ਅਹਿਲਕਾਰਾਂ ਨਾਲ ਸੰਪਰਕ ਰੱਧਖੇ । ਨੱਧਬੇ ਦਿਨ ਪੂਰੇ ਹੋਣ 'ਤੇ ਜੇ ਚਲਾਨ ਪੇਸ਼ ਨਾ ਕੀਤਾ ਗਿਆ ਤਾਂ ਰਾਮ ਨਾਥ ਨੂੰ ਸੂਚਿਤ ਕਰੇ ।
ਮੁਨਸ਼ੀ ਹਰ ਸ਼ਾਮ ਰਾਮ ਨਾਥ ਨੂੰ ਸੂਚਿਤ ਕਰਦਾ ਸੀ । ਚਲਾਨ ਪਾਸ ਤਕ ਨਹੀਂ ਸੀ ਕਰਵਾਇਆ ਗਿਆ। ਪੇਸ਼ ਕਰਨਾ ਦੂਰ ਦੀ ਗੱਲ ਸੀ ।
ਫੇਰ ਮੁਨਸ਼ੀ ਨੇ ਸੂਚਨਾ ਦਿੱਤੀ । ਨੱਬੇ ਦਿਨ ਲੰਘਦਿਆਂ ਹੀ ਦੋਸ਼ੀਆਂ ਨੇ ਜ਼ਮਾਨਤਾਂ ਮਨਜ਼ੂਰ ਕਰਾਉਣ ਲਈ ਦਰਖ਼ਾਸਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ।
ਠੇਕੇਦਾਰ ਨੂੰ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ । ਪੁਲਿਸ ਨੇ ਉਸਦਾ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਸੀ । ਉਹ ਜੇਲ੍ਹ ਸੱਤ ਦਿਨਾਂ ਬਾਅਦ ਗਿਆ ਸੀ ।
ਨੱਧਬੇ ਦਿਨਾਂ ਦੀ ਗਿਣਤੀ ਜੇਲ੍ਹ ਜਾਣ ਵਾਲੇ ਦਿਨ ਤੋਂ ਹੋਣੀ ਸੀ । ਇਸ ਲਈ ਉਸਦੀ ਦਰਖ਼ਾਸਤ ਉਪਰ ਛੇ ਦਿਨਾਂ ਦੀ ਤਾਰੀਖ਼ ਪਾਈ ਗਈ ਸੀ ।
ਪੰਡਤ ਨੂੰ ਫੜਿਆ ਪਿੱਛੋਂ ਗਿਆ ਸੀ ਪਰ ਜੇਲ੍ਹ ਪਹਿਲਾਂ ਭੇਜ ਦਿੱਤਾ ਗਿਆ ਸੀ ।
ਬਾਕੀ ਦੇ ਤਿੰਨ ਦੋਸ਼ੀਆਂ ਨਾਲ ਉਸਨੇ ਸੰਪਰਕ ਕੀਤਾ ਸੀ । ਉਹ ਆਪਣੇ ਸਾਥੀ ਦੋਸ਼ੀਆਂ ਦੇ ਜੋ ਪਤੇ ਠਿਕਾਣੇ ਦੱਸ ਰਿਹਾ ਸੀ ਉਥੋਂ ਉਹ ਫੜੇ ਨਹੀਂ ਸਨ ਜਾ ਰਹੇ । ਸੱਚ ਉਗਲਾਉਣ ਲਈ ਪੁਲਿਸ ਉਸ ਉਪਰ ਜ਼ਿਆਦਾ ਤਸ਼ੱਦਦ ਕਰ ਬੈਠੀ ਸੀ । ਪਈ ਮਾਰ ਕਾਰਨ ਉਹ ਮਰਨ ਕਿਨਾਰੇ ਹੋ ਗਿਆ ਸੀ । ਡਰਦੇ ਮੈਜਿਸਟਰੇਟ ਨੇ ਉਸਦਾ ਹੋਰ ਪੁਲਿਸ ਰਿਮਾਂਡ ਨਹੀਂ ਸੀ ਦਿੱਤਾ । ਉਸਨੂੰ ਸਿੱਧਾ ਜੇਲ੍ਹ ਭੇਜ ਦਿੱਤਾ ਗਿਆ ਸੀ ।
ਉਸਦੀ ਜੇਲ੍ਹ ਹਿਰਾਸਤ ਦੇ ਨੱਧਬੇ ਦਿਨ ਪੂਰੇ ਹੁੰਦਿਆਂ ਹੀ ਉਸਦੀ ਜ਼ਮਾਨਤ ਹੋ ਗਈ ।
ਵੇਦ ਪਰਿਵਾਰ ਨਾਲ ਪੁਲਿਸ ਦਾ ਇਹ ਦੂਸਰਾ ਧੱਕਾ ਸੀ ।
ਪਹਿਲਾ ਧੱਕਾ ਉਸ ਸਮੇਂ ਹੋਇਆ ਸੀ ਜਦੋਂ ਬਿਨਾਂ ਮੁਦਈ ਧਿਰ ਨੂੰ ਸੁਣਿਆਂ ਦੋ ਮੁੱਖ-ਦੋਸ਼ੀਆਂ ਨੂੰ ਬੇ-ਕਸੂਰ ਆਖ ਦਿੱਤਾ ਗਿਆ ਸੀ ।
ਮਿਥੀ ਮਿਆਦ ਅੰਦਰ ਚਲਾਨ ਪੇਸ਼ ਨਾ ਕਰਕੇ ਪੁਲਿਸ ਹੁਣ ਦੋਸ਼ੀਆਂ ਦੀ ਜ਼ਮਾਨਤ ਲਈ ਰਾਹ ਪੱਧਰਾ ਕਰ ਰਹੀ ਸੀ । ਪੰਕਜ ਹੋਰੇ ਪੈਸੇ ਵਾਲੇ ਸਨ, ਜ਼ੋਰ ਵਾਲੇ ਸਨ । ਉਹ ਸਿੱਧੇ ਤੌਰ 'ਤੇ ਜੁਰਮ ਕਰਨ ਵਿਚ ਸ਼ਾਮਲ ਨਹੀਂ ਸਨ । ਉਨ੍ਹਾਂ ਨਾਲ ਪੁਲਿਸ ਦੀ ਹਮਦਰਦੀ
ਸਮਝ ਆਉਂਦੀ ਸੀ । ਇਨ੍ਹਾਂ ਜਰਾਇਮ-ਪੇਸ਼ਾ ਲੋਕਾਂ ਨਾਲ ਪੁਲਿਸ ਨਰਮੀ ਨਾਲ ਕਿਉਂ ਪੇਸ਼ ਆ ਰਹੀ ਸੀ? ਇਸਦੀ ਰਾਮ ਨਾਥ ਨੂੰ ਸਮਝ ਨਹੀਂ ਸੀ ਆਈ ।
ਰਾਮ ਨਾਥ ਨੂੰ ਆਪਣੀ ਅਣਗਹਿਲੀ ਉਪਰ ਅਫ਼ਸੋਸ ਹੋਇਆ । ਜਦੋਂ ਉੱਖਲੀ ਵਿਚ ਸਿਰ ਆ ਚੁੱਕਾ ਸੀ ਤਾਂ ਸੱਟਾਂ ਤੋਂ ਨਹੀਂ ਸੀ ਡਰਨਾ ਚਾਹੀਦਾ । ਉਸ ਨੂੰ ਸਰਕਾਰੀ ਵਕੀਲਾਂ ਦਾ ਮੂੰਹ ਭਰਨਾ ਚਾਹੀਦਾ ਸੀ ।
ਡੁੱਲ੍ਹੇ ਬੇਰਾਂ ਦਾ ਹਾਲੇ ਕੁਝ ਨਹੀਂ ਸੀ ਵਿਗੜਿਆ ।
ਉਹ ਝੱਟ ਮਾਇਆ ਨਗਰ ਵਾਲੀ ਬੱਸ ਚੜ੍ਹ ਗਿਆ ।
ਭਰਿਆ ਪੀਤਾ ਸਭ ਤੋਂ ਪਹਿਲਾਂ ਉਹ ਪ੍ਰਧਾਨ ਨੂੰ ਮਿਲਿਆ ।
ਪੁਲਿਸ ਦੇ ਧੱਕੇ ਵਿਚ ਹੁਣ ਕੋਈ ਕਸਰ ਬਾਕੀ ਨਹੀਂ ਸੀ । ਦੋ ਦੋਸ਼ੀ ਮੁਕੱਦਮੇ ਵਿਚੋਂ ਕੱਢ ਦਿੱਤੇ ਗਏ ਸਨ । ਬਾਕੀਆਂ ਦੀ ਜ਼ਮਾਨਤ ਕਰਵਾਈ ਜਾ ਰਹੀ ਸੀ । ਬਾਹਰ ਆ ਕੇ ਉਨ੍ਹਾਂ ਨੇ ਫਰਾਰ ਹੋ ਜਾਣਾ ਸੀ । ਮੁਕੱਦਮਾ ਖੁਰਦ-ਬੁਰਦ ਹੋ ਜਾਣਾ ਸੀ ।
ਸੋਸਾਇਟੀ ਵੱਲੋਂ ਪਹਿਲਾਂ ਹੀ ਫੈਸਲਾ ਲਿਆ ਜਾ ਚੁੱਧਕਿਆ ਸੀ । ਇਸ ਮੁਕੱਦਮੇ ਦੇ ਪੀੜਤਾਂ ਨੂੰ ਹੋਰ ਪੀੜਤ ਨਹੀਂ ਹੋਣ ਦਿੱਤਾ ਜਾਏਗਾ ।
ਸੋਸਾਇਟੀ ਵੱਲੋਂ ਪੈਰਵਾਈ ਮਨਜ਼ੂਰ ਕਰ ਲੈਣ ਨਾਲ ਰਾਮ ਨਾਥ ਦੇ ਮਨੋਂ ਬੋਝ ਲਹਿ ਗਿਆ ।
"ਹੁਣ ਇਨਸਾਫ਼ ਮਿਲੇਗਾ ।" ਉਸਦੇ ਅੰਦਰੋਂ ਅਵਾਜ਼ ਆਉਣ ਲੱਗੀ ।
ਅਗਲੀ ਸਾਰੀ ਕਾਰਵਾਈ ਸੋਸਾਇਟੀ ਨੇ ਕਰਨੀ ਸੀ । ਪੁਲਿਸ ਨੂੰ ਸਹੀ ਅਤੇ ਸਮੇਂ ਸਿਰ ਚਲਾਨ ਪੇਸ਼ ਕਰਨ ਲਈ ਸੋਸਾਇਟੀ ਨੇ ਮਜਬੂਰ ਕਰਨਾ ਸੀ । ਇਹ ਦਬਾਅ ਅਦਾਲਤ ਰਾਹੀਂ ਪਾਇਆ ਜਾਵੇ, ਪ੍ਰੈਸ ਰਾਹੀਂ ਜਾਂ ਕਿਸੇ ਹੋਰ ਤਰੀਕੇ, ਇਸ ਦਾ ਫੈਸਲਾ ਪ੍ਰਧਾਨ ਨੇ ਕਰਨਾ ਸੀ ।
ਇਸ ਦਾ ਮਤਲਬ ਰਾਮ ਨਾਥ ਦਾ ਬੇ-ਫ਼ਿਕਰ ਹੋ ਕੇ ਘਰ ਬੈਠ ਜਾਣਾ ਨਹੀਂ ਸੀ ।
ਉਸਨੂੰ ਆਪਣੇ ਵੱਲੋਂ ਯਤਨ ਕਰਦੇ ਰਹਿਣਾ ਚਾਹੀਦਾ ਸੀ ।
ਘਰੋਂ ਉਹ ਸਰਕਾਰੀ ਵਕੀਲਾਂ ਨੂੰ ਮਿਲਣ ਦਾ ਮਨ ਬਣਾ ਕੇ ਆਇਆ ਸੀ ।
ਰਾਮ ਨਾਥ ਨੇ ਸਿਵਲ ਲਾਈਨ ਥਾਣੇ ਨਾਲ ਸੰਬੰਧਤ ਸਰਕਾਰੀ ਵਕੀਲਾਂ ਬਾਰੇ ਜਿਸ ਨਾਲ ਵੀ ਗੱਲ ਕੀਤੀ ਸਭ ਨੇ ਇਕੋ ਰਾਏ ਦਿੱਤੀ । ਮੈਜਿਸਟਰੇਟ ਦਾ ਸਰਕਾਰੀ ਵਕੀਲ ਪਤਾ ਨਹੀਂ ਕਿਸ ਸਕੂਲ ਦਾ ਪੜ੍ਹਿਆ ਸੀ । ਉਸਨੂੰ ਕਾਨੂੰਨ ਦਾ 'a ਅ' ਨਹੀਂ ਸੀ ਆਉਂਦਾ ।
ਇਹੋ ਜਿਹੇ ਪੇਚੀਦਾ ਕੇਸ ਦੀਆਂ ਘੁੰਡੀਆਂ ਫੜਨ ਦੀ ਉਸਦੀ ਸਮਰੱਥਾ ਨਹੀਂ ਸੀ । ਉਹ ਜੀ ਹਜ਼ੂਰੀ ਅਤੇ ਸ਼ਰਾਬ ਪੀਣ ਪਿਆਉਣ ਦਾ ਮਾਹਿਰ ਸੀ । ਆਪਣੀ ਇਸੇ ਕਾਬਲੀਅਤ ਦੇ ਆਧਾਰ 'ਤੇ ਉਹ ਮਾਇਆ ਨਗਰ ਟਿਕਿਆ ਹੋਇਆ ਸੀ । ਉਸਨੇ ਨਾ ਮੁਕੱਦਮੇ ਦਾ ਕੁਝ ਸੰਵਾਰਨਾ ਸੀ ਨਾ ਵਿਗਾੜਨਾ ਸੀ । ਉਸ ਉਪਰ ਪੈਸੇ ਖਰਚਣ ਦਾ ਕੋਈ ਲਾਭ ਨਹੀਂ ਸੀ ।
ਜ਼ਿਲ੍ਹਾ ਅਟਾਰਨੀ ਉਸਦਾ ਦੂਸਰਾ ਪਾਸਾ ਸੀ । ਉਹ ਆਪਣੇ ਕੰਮ ਦਾ ਜਾਣੂ ਸੀ । ਪਰ ਉਸਨੂੰ ਆਪਣੇ ਇਲਮ 'ਤੇ ਹੰਕਾਰ ਸੀ । ਉਹ ਮੁੱਖ-ਮੰਤਰੀ ਦੇ ਪਰਿਵਾਰ ਅਤੇ ਆਪਣੇ ਮਹਿਕਮੇ ਦੇ ਮੰਤਰੀ ਦਾ ਆਪਣੇ ਆਪ ਨੂੰ ਚਹੇਤਾ ਆਖਦਾ ਸੀ । ਵਿਆਹ-ਸ਼ਾਦੀਆਂ ਅਤੇ ਜ਼ਿਮਨੀ ਚੋਣਾਂ ਉਪਰ ਉਨ੍ਹਾਂ ਨੂੰ ਬਰੀਫ਼ ਕੇਸ ਭੇਜਣਾ ਉਹ ਆਪਣਾ ਫਰਜ਼ ਸਮਝਦਾ ਸੀ ।
ਮੰਤਰੀ ਦੇ ਆਪਣੇ ਕੀਲੇ ਕਾਰਨ ਉਹ ਭੂਤਰਿਆ ਰਹਿੰਦਾ ਸੀ । ਲੋਕਾਂ ਤੋਂ ਅੜ ਕੇ ਪੈਸੇ ਲੈਂਦਾ ਸੀ । ਮਾੜੇ ਤੋਂ ਮਾੜੇ ਕੰਮ ਦੀ ਉਸਦੀ ਫ਼ੀਸ ਪੰਜਾਹ ਹਜ਼ਾਰ ਤੋਂ ਸ਼ੁਰੂ ਹੁੰਦੀ ਸੀ ।
ਇਸ ਕੇਸ ਵਿਚ ਉਹ ਮੁਲਜ਼ਮਾਂ ਦੀ ਖੁਲ੍ਹ ਕੇ ਮਦਦ ਕਰ ਰਿਹਾ ਸੀ । ਫ਼ੀਸ ਉਹ ਮੁਦਈਆਂ ਤੋਂ ਲਏਗਾ । ਮਦਦ ਫੇਰ ਵੀ ਮੁਲਜ਼ਮਾਂ ਦੀ ਕਰੇਗਾ । ਘੱਟ ਫ਼ੀਸ ਮਿਲਣ ਕਾਰਨ ਮੂੰਹ ਵੀ ਸੁਜਾ ਕੇ ਰੱਖੇਗਾ । ਇਸ ਕੋਲੋਂ ਵੀ ਛਿੱਲ ਲੁਹਾਉਣ ਦਾ ਕੋਈ ਫ਼ਾਇਦਾ ਨਹੀਂ ਸੀ ।
ਰਾਮ ਨਾਥ ਦੀ ਕਿਸਮਤ ਚੰਗੀ ਸੀ । ਸਿਵਲ ਲਾਈਨ ਥਾਣੇ ਦਾ ਉੱਪ ਜ਼ਿਲ੍ਹਾ ਅਟਾਰਨੀ ਭਲਾਮਾਨਸ ਸੀ । ਉਹ ਹਰ ਪੱਧਖੋਂ ਠੀਕ ਸੀ । ਕੰਮ ਦਾ ਮਾਹਿਰ ਸੀ । ਡੱਕਾ ਹਮੇਸ਼ਾ ਮੁਦਈ ਧਿਰ ਵੱਲ ਸੁੱਟਦਾ ਸੀ ।
ਉਸਨੂੰ ਮਿਲਣ ਨਾਲ ਸਾਰੇ ਮਸਲੇ ਹੱਲ ਹੋ ਜਾਣੇ ਸਨ । ਛੋਟੇ ਸਰਕਾਰੀ ਵਕੀਲ ਕੋਲੋਂ ਰਹੀਆਂ ਖ਼ਾਮੀਆਂ ਉਸਨੇ ਫੜ ਲੈਣੀਆਂ ਸਨ । ਉਸ ਵੱਲੋਂ ਫੜੀਆਂ ਖ਼ਾਮੀਆਂ ਜ਼ਿਲ੍ਹਾ ਅਟਾਰਨੀ ਰੱਦ ਨਹੀਂ ਕਰ ਸਕਦਾ । ਇਕ ਤੀਰ ਨਾਲ ਕਈ ਸ਼ਿਕਾਰ ਫੁੰਡੇ ਜਾਣੇ ਸਨ ।
ਲੋਕਾਂ ਦੀ ਰਾਏ ਮੰਨ ਕੇ ਰਾਮ ਨਾਥ ਨੇ ਧਰਮ ਸਿੰਘ ਨਾਲ ਸੰਪਰਕ ਕੀਤਾ ।
ਮੱਲੋ-ਮੱਲ੍ਹੀ ਦੋ ਹਜ਼ਾਰ ਰੁਪਏ ਉਸਦੀ ਜੇਬ ਵਿਚ ਪਾਉਣ ਦਾ ਯਤਨ ਕੀਤਾ ।
ਧਰਮ ਸਿੰਘ ਨੇ ਪੈਸੇ ਫੜਨ ਤੋਂ ਪਹਿਲਾਂ ਆਪਣੀ ਸਥਿਤੀ ਸਪੱਸ਼ਟ ਕੀਤੀ ।
"ਮੈਂ ਇਕ ਗੱਲ ਪਹਿਲਾਂ ਦੱਸ ਦਿਆਂ । ਸਾਡਾ ਜ਼ਿਲ੍ਹਾ ਅਟਾਰਨੀ ਬੜਾ ਮਾੜਾ ਹੈ । ਕੰਮ ਨਾਲੋਂ ਉਸਨੂੰ ਪੈਸਾ ਪਿਆਰਾ ਹੈ । ਜਦੋਂ ਚਾਰ ਪੈਸੇ ਮਿਲ ਜਾਣ ਚਲਾਨ ਸਿੱਧਾ ਪਾਸ ਕਰ ਦਿੰਦਾ ਹੈ । ਮੇਰੇ ਵਰਗੇ ਨੂੰ ਵਿਚੋਂ ਕੱਢ ਦਿੰਦਾ ਹੈ । ਏ.ਪੀ.ਪੀ. ਉਸ ਤੋਂ ਡਰਦੇ ਹਨ । ਥਾਣੇਦਾਰ ਜਾਂ ਅਸਾਮੀ ਨੂੰ ਨਾਲ ਲੈ ਕੇ ਉਸ ਕੋਲ ਪੁੱਜ ਜਾਂਦੇ ਹਨ । ਸੌਦਾ ਤੈਅ ਕਰਕੇ ਉਹ ਝੱਟ ਘੁੱਗੀ ਮਾਰ ਦਿੰਦਾ ਹੈ । ਇਸ ਲਈ ਜ਼ਰੂਰੀ ਨਹੀਂ ਕਿ ਚਲਾਨ ਮੇਰੇ ਕੋਲ ਆਏ । ਪੈਸੇ ਹਾਲੇ ਆਪਣੇ ਕੋਲ ਰੱਧਖੋ । ਕੰਮ ਕਰਕੇ ਲੈ ਲਵਾਂਗਾ ।"
"ਠੇਕੇਦਾਰ ਦੇ ਰਿਹਾਅ ਹੋਣ ਵਿਚ ਪੰਜ ਦਿਨ ਰਹਿੰਦੇ ਹਨ । ਮੇਰਾ ਖ਼ਿਆਲ ਹੈ ਪੁਲਿਸ ਨੇ ਹਾਲੇ ਕੁਝ ਨਹੀਂ ਕੀਤਾ ਹੋਣਾ । ਜੋ ਗਵਾਹ ਚਾਹੀਦੇ ਹਨ ਉਹ ਖੜੇ ਕਰਵਾਓ । ਆਪਾਂ ਨੇ ਪੰਕਜ ਹੋਰਾਂ ਨੂੰ ਤਲਬ ਕਰਨਾ ਹੈ । ਉਹ ਤਾਂ ਹੀ ਤਲਬ ਹੋਣਗੇ ਜੇ ਸਫ਼ਾ ਮਿਸਲ 'ਤੇ ਕੁਝ ਹੋਏਗਾ ।"
"ਮੇਰੇ ਵੱਲੋਂ ਬੇਫ਼ਿਕਰ ਰਹੋ । ਜਦੋਂ ਮਿਸਲ ਮੇਰੇ ਕੋਲ ਆਈ ਮੈਂ ਫ਼ੋਨ ਕਰ ਦਿਆਂਗਾ । ਪ੍ਰਧਾਨ ਜੀ ਨੂੰ ਬੁਲਾ ਲਵਾਂਗਾ । ਅਸੀਂ ਮਿਲਕੇ ਦੇਖ ਲਵਾਂਗੇ ਕੀ ਕੁਝ ਕਰਨਾ ਬਾਕੀ ਹੈ ।"
ਵਾਪਸ ਮੁੜਦੇ ਰਾਮ ਨਾਥ ਨੂੰ ਧਰਮ ਸਿੰਘ ਨੇ ਇਕ ਵਾਰ ਫੇਰ ਪੈਸੇ ਮੋੜਨ ਦਾ ਯਤਨ ਕੀਤਾ —
"ਤੁਸੀਂ ਵਕੀਲ ਭਰਾ ਹੋ । ਕੇਸ ਦੇ ਮੁਦਈ ਹੋ । ਤੁਹਾਡੀ ਮਦਦ ਕਰਨਾ ਮੇਰਾ ਹਰ ਪੱਖੋਂ ਫਰਜ਼ ਹੈ ।"
"ਨਹੀਂ ਰੱਧਖੋ ! ਤੁਸੀਂ ਕਿਹੜਾ ਮੰਗੇ ਹਨ । ਮੈਂ ਖ਼ੁਸ਼ੀ ਨਾਲ ਦਿੱਤੇ ਹਨ । ਬਸ ਮਿਸਲ ਚੰਗੀ ਤਰ੍ਹਾਂ ਬੰਨ੍ਹ ਦਿਓ ।"
ਰਾਮ ਨਾਥ ਸਰਕਾਰੀ ਵਕੀਲ ਅੱਗੇ ਇਉਂ ਗਿੜ-ਗੜਾਇਆ ਜਿਵੇਂ ਉਹ ਕੋਈ ਅਣਪੜ੍ਹ ਗੰਵਾਰ ਹੋਵੇ ।
85
ਪਹਿਲੇ ਮੁੱਖ-ਅਫ਼ਸਰ ਨੂੰ ਮੁੱਖ-ਮੰਤਰੀ ਦੀ ਸੁਰੱਧਖਿਆ ਲਈ ਬਣੀ ਵਿਸ਼ੇਸ਼ ਬਟਾਲੀਅਨ ਵਿਚ ਬਦਲ ਦਿੱਤਾ ਗਿਆ ਸੀ । ਉਸ ਦੀ ਥਾਂ ਬੰਤ ਸਿੰਘ ਨੂੰ ਥਾਣੇ ਦਾ ਮੁੱਖ-ਅਫ਼ਸਰ ਲਾਇਆ ਗਿਆ ਸੀ ।
ਬੰਤ ਸਿੰਘ ਨੂੰ ਚਾਰਜ ਵਿਚ ਮਿਲੀਆਂ ਮਿਸਲਾਂ ਵਿਚੋਂ ਕਮਲ ਕਤਲ ਕੇਸ ਸਭ ਤੋਂ ਅਹਿਮ ਸੀ । ਇਸ ਕੇਸ ਬਾਰੇ ਅਫ਼ਸਰਾਂ ਵੱਲੋਂ ਵਾਰ-ਵਾਰ ਪੁੱਛ ਪੜਤਾਲ ਹੁੰਦੀ ਸੀ । ਸਿਆਣਾ ਅਫ਼ਸਰ ਉਹੋ ਹੁੰਦਾ ਹੈ ਜਿਹੜਾ ਅਜਿਹੇ ਕੇਸਾਂ ਦੇ ਤੱਥ ਜ਼ੁਬਾਨੀ ਯਾਦ ਕਰ ਲਏ । ਉੱਪਰੋਂ ਕਿੰਤੂ ਪ੍ਰੰਤੂ ਹੁੰਦਿਆਂ ਹੀ ਘੜਿਆ ਘੜਾਇਆ ਜਵਾਬ ਸੁਣਾ ਦੇਵੇ । ਉਸਤਾਦਾਂ ਵੱਲੋਂ ਸਿਖਾਏ ਗਏ ਇਸ ਗੁਰ ਦੀ ਪਾਲਣਾ ਕਰਦੇ ਹੋਏ ਬੰਤ ਸਿੰਘ ਨੇ ਜਦੋਂ ਮੁਕੱਦਮੇ ਦੇ ਤੱਥਾਂ ਦੀ ਛਾਣਬੀਣ ਕੀਤੀ ਤਾਂ ਉਸਦੇ ਖ਼ਾਨਿਉਂ ਗਈ । ਨੱਧਬੇ ਦਿਨਾਂ ਦੇ ਅੰਦਰ ਚਲਾਨ ਪੇਸ਼ ਨਾ ਹੋਣ ਕਾਰਨ ਇਕ ਦੋਸ਼ੀ ਦੀ ਜ਼ਮਾਨਤ ਹੋ ਚੁੱਕੀ ਸੀ । ਦੂਜਿਆਂ ਦੀ ਦੋ ਚਾਰ ਦਿਨਾਂ ਵਿਚ ਹੋ ਜਾਣੀ ਸੀ । ਇਸ ਅਣਗਹਿਲੀ ਦੀ ਜ਼ਿੰਮੇਵਾਰੀ ਮੌਜੂਦਾ ਮੁੱਖ-ਅਫ਼ਸਰ ਦੀ ਠਹਿਰਾਈ ਜਾਣੀ ਸੀ ।
ਬੰਤ ਸਿੰਘ ਨੂੰ ਚਾਰਜ ਸੰਭਾਲਿਆਂ ਤਿੰਨ ਦਿਨ ਹੋ ਗਏ ਸਨ । ਉਹ ਆਪਣੇ ਰੀਡਰ 'ਤੇ ਹੈਰਾਨ ਸੀ । ਰੀਡਰ ਨੇ ਹਾਲੇ ਤਕ ਇਹ ਨੁਕਤਾ ਉਸਦੇ ਧਿਆਨ ਵਿਚ ਨਹੀਂ ਸੀ ਲਿਆਂਦਾ ।
ਮੁਨਸ਼ੀ ਵੀ ਖ਼ਾਮੋਸ਼ ਸੀ । ਉਸਦੇ ਗੋਸ਼ਵਾਰੇ ਨੂੰ ਚੀਕ ਚੀਕ ਕੇ ਦੱਸਣਾ ਚਾਹੀਦਾ ਸੀ ਕਿ ਚਲਾਨ ਲੇਟ ਹੋ ਰਿਹਾ ਸੀ ।
ਇਸ ਮੁਕੱਦਮੇ ਦੀ ਤਫ਼ਤੀਸ਼ ਮੁੱਖ-ਅਫ਼ਸਰ ਦੇ ਹੱਥ ਵਿਚ ਸੀ । ਹਰ ਲਿਖਤ-ਪੜ੍ਹਤ ਉਪਰ ਉਸਦੇ ਦਸਤਖ਼ਤ ਹੁੰਦੇ ਸਨ । ਲਿਖਤ-ਪੜ੍ਹਤ ਰੀਡਰ ਕਰਦਾ ਸੀ । ਮੁੱਖ-ਅਫ਼ਸਰ ਕੇਵਲ ਦਸਤਖ਼ਤ ਕਰਦਾ ਸੀ । ਬੰਤ ਸਿੰਘ ਨੇ ਕੁਝ ਦਿਨਾਂ ਲਈ ਪਹਿਲੇ ਮੁੱਖ-ਅਫ਼ਸਰ ਦੇ ਰੀਡਰ ਨੂੰ ਆਪਣੇ ਨਾਲ ਲਾ ਲਿਆ ਸੀ । ਬੰਤ ਸਿੰਘ ਨੂੰ ਪਤਾ ਸੀ ਕਿ ਉਹ ਲਿਖਤ-ਪੜ੍ਹਤ ਦਾ ਮਾਹਿਰ ਸੀ। ਰੀਡਰ ਦੀ ਇਸੇ ਮੁਹਾਰਤ ਕਾਰਨ ਪਹਿਲਾ ਮੁੱਖ-ਅਫ਼ਸਰ ਉਸ ਨੂੰ ਆਪਣੇ ਨਾਲ ਰੱਖਦਾ ਸੀ । ਜਿਥੇ ਬਦਲ ਕੇ ਜਾਂਦਾ ਸੀ ਨਾਲ ਹੀ ਰੀਡਰ ਨੂੰ ਦਲਵਾ ਕੇ ਲੈ ਜਾਂਦਾ ਸੀ । ਪਹਿਲਾ ਮੁੱਖ-ਅਫ਼ਸਰ ਚੰਗੀ ਡਾਂਗ ਫੇਰਦਾ ਸੀ । ਪੈਸਾ ਚੰਗਾ ਬਟੋਰਦਾ ਸੀ । ਉਸਨੇ ਮੁਖਬਰਾਂ ਦਾ ਜਾਲ ਸਾਰੇ ਮਾਇਆ ਨਗਰ ਵਿਚ ਵਿਛਾਇਆ ਹੋਇਆ ਸੀ । ਦਿੱਲੀ ਦੱਖਣ ਵਿਚ ਜਾ ਛੁਪੇ ਮੁਲਜ਼ਮ ਦੀ ਸੂਹ ਕੱਢ ਲੈਂਦਾ ਸੀ । ਪਰ ਉਹ ਲਿਖਤ-ਪੜ੍ਹਤ ਵਿਚ ਅਨਾੜੀ ਸੀ । ਸ਼ਹਾਦਤ ਦੇਣ ਗਏ ਨੂੰ ਜੱਜ ਅਤੇ ਸਰਕਾਰੀ ਵਕੀਲ ਝੱਈਆਂ ਲੈ ਲੈ ਪੈਂਦੇ ਸਨ ।
ਲਿਖਾ-ਪੜ੍ਹੀ ਦੇ ਝੰਜਟ ਤੋਂ ਬਚਣ ਲਈ ਉਹ ਇਸ ਹਵਾਲਦਾਰ ਨੂੰ ਹਮੇਸ਼ਾ ਆਪਣੇ ਨਾਲ ਰੱਖਦਾ ਸੀ ।
ਹੁਣ ਮੁੱਖ-ਅਫ਼ਸਰ ਦਾ ਤਬਾਦਲਾ ਮੁੱਖ-ਮੰਤਰੀ ਦੀ ਸੁਰੱਧਖਿਆ ਲਈ ਬਣੀ ਬਟਾਲੀਅਨ ਵਿਚ ਹੋਇਆ ਸੀ । ਉਥੇ ਕਿਸੇ ਅਫ਼ਸਰ ਨੂੰ ਸਹਾਇਕ ਰੱਖਣ ਦੀ ਇਜਾਜ਼ਤ ਨਹੀਂ ਸੀ ।
ਇਸ ਲਈ ਉਸਦਾ ਰੀਡਰ ਪਿੱਛੇ ਰਹਿ ਗਿਆ ਸੀ ।
ਪਿੱਛੇ ਰਹਿਣ ਵਿਚ ਇਕ ਫ਼ਾਇਦਾ ਸੀ । ਅਧੂਰੀਆਂ ਮਿਸਲਾਂ ਰੀਡਰ ਨੇ ਪੂਰੀਆਂ ਕਰ ਲੈਣੀਆਂ ਸਨ । ਪਾਜ ਢੱਕੇ ਰਹਿ ਜਾਣੇ ਸਨ ।
ਬੰਤ ਸਿੰਘ ਵੀ ਉਸ ਤੋਂ ਮਿਸਲਾਂ ਮੁਕੰਮਲ ਕਰਵਾ ਰਿਹਾ ਸੀ । ਨਵੇਂ ਰੀਡਰ ਤੋਂ ਇਕ ਦਮ ਕੰਮ ਕਾਬੂ ਨਹੀਂ ਸੀ ਹੋਣਾ ।
ਬੰਤ ਸਿੰਘ ਨੂੰ ਰੀਡਰ ਦੀ ਇਸ ਅਣਗਹਿਲੀ 'ਤੇ ਗੁੱਸਾ ਆਇਆ । ਉਸਨੂੰ ਲੱਗਾ ਰੀਡਰ ਉਸਨੂੰ ਬੇਵਕੂਫ਼ ਬਣਾ ਰਿਹਾ ਸੀ । ਉਹ ਜਾਣ ਬੁਝ ਕੇ ਬੰਤ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ । ਬੰਤ ਸਿੰਘ ਨੇ ਸੁਣ ਰੱਖਿਆ ਸੀ ਪਹਿਲੇ ਦੋ ਮੁੱਖ-ਅਫ਼ਸਰਾਂ
ਨੇ ਇਸ ਕੇਸ ਵਿਚ ਰੱਜਵਾਂ ਪੈਸਾ ਲਿਆ ਸੀ । ਰੀਡਰ ਨੂੰ ਮੁਲਜ਼ਮਾਂ ਨਾਲ ਰਿਆਇਤ ਮਨਜ਼ੂਰ ਸੀ । ਉਹ ਪਹਿਲੇ ਮੁੱਖ-ਅਫ਼ਸਰ ਨਾਲ ਵਫਾਦਾਰੀ ਨਿਭਾਅ ਰਿਹਾ ਸੀ ।
ਬੰਤ ਸਿੰਘ ਪਹਿਲੇ ਮੁੱਖ-ਅਫ਼ਸਰ ਵਾਂਗ ਰੀਡਰ 'ਤੇ ਨਿਰਭਰ ਰਹਿਣ ਵਾਲਾ ਨਹੀਂ ਸੀ । ਇਹ ਜਤਾਉਣ ਲਈ ਉਸਨੇ ਰੀਡਰ ਨੂੰ ਭਰੀ ਮਹਿਫ਼ਲ ਵਿਚ ਬੁਲਾ ਕੇ ਉਸਦੀ ਲਾਹਪਾਹ ਕੀਤੀ ।
ਅੱਗੋਂ ਰੀਡਰ ਵੀ ਘੱਟ ਨਹੀਂ ਸੀ । ਉਸਨੇ ਨਹਿਲੇ 'ਤੇ ਦਹਿਲਾ ਟਿਕਾ ਦਿੱਤਾ :
"ਜਨਾਬ ਮੈਂ ਦੋ ਵਾਰ ਮੁਦਈਆ ਨੂੰ ਸੁਨੇਹਾ ਭੇਜ ਚੁੱਕਾ ਹਾਂ ਕਿ ਆ ਕੇ ਚਲਾਨ ਪਾਸ ਕਰਵਾ ਲਓ । ਇਕ ਵਾਰ ਮੈਂ ਫ਼ੋਨ ਕੀਤਾ । ਇਕ ਵਾਰ ਸਿਪਾਹੀ ਭੇਜਿਆ । ਜੇ ਕੋਈ ਨਹੀਂ ਆਇਆ ਤਾਂ ਮੈਂ ਕੀ ਕਰਾਂ? ਤਿੰਨ ਸਰਕਾਰੀ ਵਕੀਲਾਂ ਨੇ ਚਲਾਨ ਚੈਕ ਕਰਨਾ
ਹੈ । ਜ਼ਿਲ੍ਹਾ ਅਟਾਰਨੀ ਸ. ਸੰਤੋਖ ਸਿੰਘ ਦੇ ਸੁਭਾਅ ਦਾ ਥੋਨੂੰ ਪਤਾ ਹੈ । ਜੇ ਮਰਜ਼ੀ ਦੀ ਫ਼ੀਸ ਨਾ ਮਿਲੇ ਤਾਂ ਉਸਦਾ ਬਲੱਡ-ਪ੍ਰੈਸ਼ਰ ਚੜ੍ਹ ਜਾਂਦਾ ਹੈ । ਨਾਲੇ ਗਾਲ੍ਹਾਂ ਕੱਢਦਾ ਹੈ ਨਾਲੇ ਕਪਤਾਨ ਨੂੰ ਚਿੱਠੀ ਲਿਖਣ ਦੀ ਧਮਕੀ ਦਿੰਦਾ ਹੈ । ਚੱਕਰ ਮੁਫ਼ਤ ਦੇ। ਮੁਦਈ ਧਿਰ ਦੀ ਪੈਰਵਾਈ ਇਕ ਵਕੀਲ ਕਰ ਰਿਹਾ ਹੈ । ਵਕੀਲ ਸਰਕਾਰੀ ਵਕੀਲਾਂ ਨੂੰ ਉੱਨੀ ਦੇਵੇ, ਇੱਕੀ ਦੇਵੇ, ਸਾਨੂੰ ਕੀ । ਇਹੋ ਸੋਚ ਕੇ ਮੈਂ ਸੁਨੇਹਾ ਭੇਜਿਆ ਸੀ ।"
ਰੀਡਰ ਦਾ ਖ਼ਿਆਲ ਸੀ ਉਸਦੀ ਇਸ ਹੁਸ਼ਿਆਰੀ 'ਤੇ ਮੁੱਖ-ਅਫ਼ਸਰ ਉਸਦੀ ਤਾਰੀਫ਼ ਕਰੇਗਾ । ਪਰ ਪਾਸਾ ਪੁੱਠਾ ਪੈ ਗਿਆ :
"ਮੇਰਿਆ ਖਸਮਾ! ਇਹ ਦੱਸ ਬਈ ਮੁਦਈ ਕਿਸ ਗੱਲ ਦੇ ਪੈਸੇ ਦੇਵੇ । ਉਨ੍ਹਾਂ ਦੇ ਅਸਲ ਮੁਲਜ਼ਮ, ਜਿਹੜੇ ਲੜਾਈ ਦੀ ਜੜ੍ਹ ਸਨ, ਉਹ ਅਸੀਂ ਬੇ-ਕਸੂਰ ਕਰ ਦਿੱਤੇ । ਮੁਦਈ ਉਨ੍ਹਾਂ ਬੇ-ਕਸੂਰ ਬਣੇ ਰਹਿਣ ਦੀ ਫ਼ੀਸ ਦੇਵੇ? ਫ਼ੀਸ ਬੇ-ਕਸੂਰ ਕਰਾਰ ਦਿੱਤੇ ਮੁਲਜ਼ਮਾਂ ਤੋਂ ਦਿਵਾਉਂਦੀ ਸੀ । ਤੂੰ ਕਿਹੜੀ ਗੱਲੋਂ ਸਿਆਣਾ ਬਣਿਆ ਫਿਰਦਾ ਹੈਂ? ਮੈਨੂੰ ਸਮਝ ਨਹੀਂ ਆਉਂਦੀ ।"
"ਮੁਲਜ਼ਮਾਂ ਨੂੰ ਬੁਲਾ ਕੇ ਮਰਨਾ ਹੈ ਜਨਾਬ ! ਅਫ਼ਸਰਾਂ ਦਾ ਹੁਕਮ ਹੈ ਉਨ੍ਹਾਂ ਵੱਲ ਕਿਸੇ ਨੇ ਝਾਕਣਾ ਨਹੀਂ । ਉਨ੍ਹਾਂ ਦੇ ਘਰ ਦੇ ਕੋਲ ਦੀ ਜੇ ਲੰਘ ਜਾਈਏ ਉਹ ਝੱਟ ਅਫ਼ਸਰਾਂ ਨੂੰ ਫ਼ੋਨ ਕਰ ਦਿੰਦੇ ਹਨ । ਮੇਰੇ ਵਰਗਿਆਂ ਦੀ ਏਹੀ ਤੇਹੀ ਫਿਰ ਜਾਂਦੀ ਹੈ । ਚਲਾਨ ਤਾਂ
ਮੈਂ ਘੰਟੇ ਵਿਚ ਪਾਸ ਕਰਵਾ ਲਿਆਊਂ । ਤੁਸੀਂ ਰਸਤਾ ਦੱਧਸੋ ।"
"ਜੇ ਇਹ ਗੱਲ ਸੀ ਫੇਰ ਵੀ ਮੈਨੂੰ ਦੱਸਣਾ ਸੀ । ਮੈਂ ਅਫ਼ਸਰਾਂ ਨਾਲ ਗੱਲ ਕਰਦਾ । ਉਹ ਪੰਕਜ ਨਾਲ ਗੱਲ ਕਰਦੇ । ਜਾਂ ਜ਼ਿਲ੍ਹਾ ਅਟਾਰਨੀ ਨਾਲ ਗੱਲ ਕਰਦੇ । ਅਫ਼ਸਰਾਂ ਨੇ ਉਨ੍ਹਾਂ ਨੂੰ ਕੱਧਢਿਆ ਹੈ ਉਹ ਆਪੇ ਚਲਾਨ ਪਾਸ ਕਰਵਾਉਂਦੇ । ਇਸ ਵਾਰੀ ਮੈਂ ਤੈਨੂੰ ਛੱਡ ਦਿੱਤਾ । ਫੇਰ ਕੁਤਾਹੀ ਕੀਤੀ ਤਾਂ ਰਪਟ ਪਾ ਕੇ ਲਾਇਨ ਹਾਜ਼ਰ ਕਰ ਦੇਊਂ !"
"ਬੇਹਤਰ ਜਨਾਬ !" ਆਖ ਕੇ ਰੀਡਰ ਨੇ ਖਹਿੜਾ ਛੁਡਾਇਆ ।
"ਤੂੰ ਮੁਲਜ਼ਮਾਂ ਨੂੰ ਸੁਨੇਹਾ ਭੇਜ ! ਮੈਂ ਆਪਣੇ ਅਫ਼ਸਰਾਂ ਨਾਲ ਗੱਲ ਕਰ ਲਵਾਂਗਾ । ਉਨ੍ਹਾਂ ਨੂੰ ਸਮਝਾ ਦੇਵਾਂਗਾ । ਹਾਥੀ ਲੰਘ ਗਿਆ । ਹੁਣ ਪੁਛ ਪਿੱਛੇ ਹੱਥ ਕਿਉਂ ਖਿਚਦੇ ਹੋ? ਉਹ ਨਾ ਮੰਨੇ ਤਾਂ ਕੋਈ ਹੋਰ ਹੂਲਾ ਫੱਕਾਂਗੇ । ਆਪਾਂ ਆਪਣੀ ਪੜਤਾਲ ਸ਼ੁਰੂ ਨਹੀਂ
ਕਰਾਉਣੀ ।"
ਮੁਲਜ਼ਮਾਂ ਨੇ ਬੇ-ਕਸੂਰ ਸਾਬਤ ਹੋਣ ਲਈ ਖੁਲ੍ਹ ਕੇ ਪੈਸਾ ਖਰਚਿਆ ਸੀ । ਇਸ ਦੀ ਸੂਹ ਥਾਣੇ ਦੇ ਮੁਲਾਜ਼ਮਾਂ ਨੇ ਬੰਤ ਸਿੰਘ ਨੂੰ ਦਿੱਤੀ ਸੀ । ਬੰਤ ਸਿੰਘ ਪਹਿਲੇ ਅਫ਼ਸਰਾਂ 'ਤੇ ਜਲ ਰਿਹਾ ਸੀ । ਨੋਟ ਉਹ ਬਣਾ ਗਏ । ਵਗਾਰ ਬੰਤ ਸਿੰਘ ਦੇ ਗਲ ਪਾ ਗਏ । ਮਨ ਹੀ
ਮਨ ਬੰਤ ਸਿੰਘ ਨੇ ਫੈਸਲਾ ਕੀਤਾ । ਜੋ ਹੋਣਾ ਹੈ ਹੋਵੇ । ਉਹ ਆਪਣੀ ਜੇਬ ਵਿਚੋਂ ਪੈਸੇ ਖਰਚ ਕੇ ਚਲਾਨ ਪਾਸ ਨਹੀਂ ਕਰਾਏਗਾ ।
ਰੀਡਰ ਦੇ ਦਖ਼ਲ ਦੇਣ ਤੇ ਪੰਕਜ ਅਤੇ ਬੰਤ ਸਿੰਘ ਵਿਚਕਾਰ ਗੁਪਤ ਥਾਂ ਮੀਟਿੰਗ ਹੋਈ ।
ਮੀਟਿੰਗ ਵਿਚ ਕੁਝ ਸ਼ਰਤਾਂ ਤੈਅ ਹੋਈਆਂ ।
ਮੁਲਜ਼ਮਾਂ ਵੱਲੋਂ ਮੁੱਖ ਅਫ਼ਸਰ ਨੂੰ ਤੀਹ ਹਜ਼ਾਰ ਰੁਪਿਆ ਦਿੱਤਾ ਗਿਆ । ਸ਼ਰਤ ਸੀ ਚਲਾਨ ਨੂੰ ਦਸ ਦਿਨਾਂ ਲਈ ਅਦਾਲਤ ਜਾਣੋਂ ਰੋਕਿਆ ਜਾਵੇ । ਇੰਨੇ ਵਿਚ ਠੇਕੇਦਾਰ ਦੀ ਜ਼ਮਾਨਤ ਹੋ ਜਾਣੀ ਸੀ । ਉਸਦੇ ਬਾਹਰ ਆਉਣ ਨਾਲ ਮੁਕੱਦਮੇ ਦੀ ਸਮਾਇਤ ਪੰਕਜ
ਦੀ ਮਰਜ਼ੀ ਅਨੁਸਾਰ ਹੋਣੀ ਸੀ ।
ਮੁੱਖ ਅਫ਼ਸਰ ਦੀ ਵੀ ਇਕ ਸ਼ਰਤ ਸੀ । ਇਹ ਕੰਮ ਉਸਦੇ ਇਕੱਲੇ ਦੇ ਵੱਸ ਦਾ ਨਹੀਂ ਸੀ । ਦੇਰ ਕਰਨ ਲਈ ਅਫ਼ਸਰਾਂ ਦੀ ਸਹਿਮਤੀ ਜ਼ਰੂਰੀ ਸੀ । ਇਹ ਪੰਕਜ ਦੀ ਜ਼ਿੰਮੇਵਾਰੀ ਸੀ । ਪੰਕਜ ਦੀ ਇਕ ਹੋਰ ਸ਼ਰਤ ਸੀ । ਪਹਿਲੇ ਮੁੱਖ ਅਫ਼ਸਰਾਂ ਨੇ ਮਿਸਲ 'ਤੇ ਬਹੁਤੇ ਸਬੂਤ ਨਹੀਂ ਸਨ ਲਿਆਂਦੇ। ਮਿਸਲ ਕੋਰੀ ਸੀ ਅਤੇ ਕੋਰੀ ਰਹਿਣੀ ਚਾਹੀਦੀ ਸੀ ।
ਬੰਤ ਸਿੰਘ ਨੂੰ ਇਹ ਮਨਜ਼ੂਰ ਸੀ । ਮੀਨ ਮੇਖ ਸਰਕਾਰੀ ਵਕੀਲਾਂ ਨੇ ਕਰਨੀ ਸੀ ।
ਉਹ ਚੁਪ ਕਰ ਜਾਣ ਤਾਂ ਮੁੱਖ ਅਫ਼ਸਰ ਦੀ ਸਬੂਤ ਇਕੱਠੇ ਕਰਨ ਦੀ ਜਿਹਮਤ ਟਲਣੀ ਸੀ । ਸਰਕਾਰੀ ਵਕੀਲਾਂ ਦੀ ਕਲਮ ਨੂੰ ਠੱਲ੍ਹ ਪਾਉਣ ਲਈ ਮੁੱਖ ਅਫ਼ਸਰ ਨੂੰ ਪੰਕਜ ਦੀ ਸਹਾਇਤਾ ਦੀ ਜ਼ਰੂਰਤ ਸੀ ।
ਪੰਕਜ ਚਾਹੇ ਤਾਂ ਸਰਕਾਰੀ ਵਕੀਲਾਂ ਨਾਲ ਸਿੱਧੀ ਗੱਲ ਕਰ ਲਏ । ਪਰ ਇਸ ਤਰ੍ਹਾਂ ਉਨ੍ਹਾਂ ਦਾ ਖਰਚ ਵੱਧ ਹੋਣਾ ਸੀ । ਪੁਲਿਸ ਰਾਹੀਂ ਪੈਸੇ ਘੱਟ ਲਗਣੇ ਸਨ । ਇਹ ਪੰਕਜ ਲਈ ਬੰਤ ਸਿੰਘ ਦਾ ਸੁਝਾਅ ਸੀ ।
ਪੰਕਜ ਖਰਚ ਕਰਨ ਲਈ ਤਿਆਰ ਸੀ । ਜਦੋਂ ਕੋਠੇ ਤੋਂ ਡਿੱਗ ਪਈ ਤਾਂ ਨੱਤੀਆਂ ਪਵਾਉਣ ਤੋਂ ਸੀਅ ਵੱਟਣ ਦਾ ਕੀ ਮਤਲਬ ! ਨੱਤੀਆਂ ਵੀ ਪੈਣ ਦਿਓ !
ਇਸ ਸੌਦੇ ਤਹਿਤ ਕਪਤਾਨ ਨੇ ਮਿਸਲ ਆਪਣੇ ਦਫ਼ਤਰ ਬੁਲਾ ਲਈ । ਕਾਰਨ ਸੀ ਕਪਤਾਨ ਵੱਲੋਂ ਮਿਸਲ-ਮੁਆਇਨਾ । ਚਲਾਨ ਤਿਆਰ ਹੋਣ ਵਾਲਾ ਸੀ । ਤਫ਼ਤੀਸ਼ 'ਤੇ ਨਜ਼ਰ ਮਾਰਨਾ ਉਸਦਾ ਫਰਜ਼ ਸੀ ।
ਬੰਤ ਸਿੰਘ ਸੱਤਾਂ ਪੱਤਣਾਂ ਦਾ ਤਾਰੂ ਸੀ । ਪੁਲਿਸ ਕਪਤਾਨ ਦੇ ਇਸ ਹੁਕਮ ਦੀ ਰੋਜ਼ਨਾਮਚੇ ਵਿਚ ਰਪਟ ਦਰਜ ਕੀਤੀ । ਰਪਟ ਦੀ ਨਕਲ ਤਿਆਰ ਕਰਕੇ ਬੋਝੇ ਪਾ ਲਈ ।
ਹੁਣ ਚਲਾਨ ਪੇਸ਼ ਹੋਣ ਵਿਚ ਦੇਰੀ ਦੀ ਜ਼ਿੰਮੇਵਾਰੀ ਕਪਤਾਨ ਦੀ ਸੀ ।
ਹੱਥਾਂ 'ਤੇ ਹੱਥ ਰੱਖ ਕੇ ਬੰਤ ਸਿੰਘ ਅਗਲੀ ਕਾਰਵਾਈ ਦਾ ਇੰਤਜ਼ਾਰ ਕਰਨ ਲੱਗਾ ।