ਪੰਜਾਬੀਆਂ ਲਈ ਚਿੱਟਾ ਹਾਥੀ ਬਣਿਆ ਵਲਡ ਪੰਜਾਬੀ ਸੈਂਟਰ - ਚਾਰ ਸਾਲਾਂ ਵਿਚ 65 ਲਖ ਫਜ਼ੂਲ ਉਡਾਏ (ਲੇਖ )

ਐਸ ਤਰਸੇਮ (ਡਾ)   

Email: starsemnazria@gmail.com
Phone: +91 1675 258879
Cell: +91 95015 36644
Address: ਸੰਤ ਕਾਲੋਨੀ, ਸਟੇਡੀਅਮ ਰੋਡ
ਮਾਲੇਰਕੋਟਲਾ India 148023
ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ ਅਤੇ ਉਦੇਸ਼

ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ, ਦਿਸੰਬਰ 2004 ਵਿੱਚ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀਆਂ ਦੇ ਸਾਂਝੇ ਐਲਾਨ-ਨਾਮੇ ਨਾਲ ਹੋਈ ਸੀ। ਇਸ ਸੈਂਟਰ ਦੇ ਮੰਤਵ ਅਤੇ ਉਦੇਸ਼ ਹੇਠ ਲਿਖੇ ਅਨੁਸਾਰ ਹਨ:-

1. ਦੁਨੀਆਂ ਭਰ ਦੇ ਪੰਜਾਬੀ ਬੋਲਦੇ ਲੋਕਾਂ ਨੂੰ ਇਕ ਮੰਚ 'ਤੇ ਇਕੱਠਾ ਕਰਨਾ, ਪੰਜਾਬੀ ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਕਰਨਾ, ਆਪਸੀ ਸਾਂਝ ਨੂੰ ਵਧਾਉਣਾ ਅਤੇ ਸਭਿਆਚਾਰਕ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ।

2. ਇਸ ਉਦੇਸ਼ ਵਾਸਤੇ ਵਰਲਡ ਪੰਜਾਬੀ ਸੈਂਟਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਦਾ ਹੈ ਜਿਵੇਂ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ, ਲੋਕ ਖੇਡਾਂ, ਲੋਕ-ਸੰਗੀਤ, ਲੋਕ-ਨਾਚ, ਲੋਕ-ਕਲਾਵਾਂ ਆਦਿ ਨੂੰ ਆਰਥਿਕਤਾ ਨਾਲ ਜੋੜ ਕੇ ਪ੍ਰਫੁੱਲਤ ਕਰਨਾ।

3. ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਇੱਕ ਮੰਚ 'ਤੇ ਇਕੱਠੇ ਕਰਨਾ ਤਾਂ ਕਿ ਦੁਨੀਆਂ ਭਰ ਦੇ ਹੋਰ ਪੰਜਾਬੀ ਵੀ ਇਸ ਦੇ ਨਾਲ ਜੁੜ ਸਕਣ।

4. ਵਿਦਵਾਨਾਂ ਦਾ ਆਪਸੀ ਮੇਲ-ਜੋਲ ਕਰਵਾਉਣਾ ਤਾਂ ਕਿ ਉਹ ਆਪਣਾ ਤਜਰਬਾ ਇੱਕ ਦੂਜੇ ਨਾਲ ਸਾਂਝਾ ਕਰ ਸਕਣ।

5. ਕਾਨਫ਼ਰੰਸਾਂ, ਸੈਮੀਨਾਰਾਂ, ਵਰਕਸ਼ਾਪਾਂ, ਲੈਕਚਰਾਂ ਆਦਿ ਦਾ ਆਯੋਜਨ ਕਰਨਾ।

6. ਇੰਡੋ-ਪਾਕਿ ਸੰਸਥਾਵਾਂ ਦਾ ਆਪਸੀ ਸਹਿਯੋਗ ਅਤੇ ਮਿਲਵਰਤਣ ਵਧਾਉਣਾ।

7. ਪ੍ਰਕਾਸ਼ਨ ਦਾ ਕੰਮ ਕਰਨਾ ਤਾਂ ਕਿ ਇਸ ਦੁਆਰਾ ਇੱਕ ਲੋਕ-ਲਹਿਰ ਪੈਦਾ ਕੀਤੀ ਜਾ ਸਕੇ।

8. ਲਾਇਬਰੇਰੀਆਂ ਦਾ ਨਿਰਮਾਣ ਕਰਨਾ ਜਿਸ ਵਿੱਚ ਕਿਤਾਬਾਂ, ਜਰਨਲ, ਹੱਥ ਲਿਖਤਾਂ, ਫੋਟੋ ਸਟੇਟਾਂ, ਫਿਲਮਾਂ, ਡਾਕੂਮੈਂਟਰੀਆਂ, ਸੀ.ਡੀ. ਆਦਿ ਦੀ ਸਹੂਲਤ ਇਸ ਵਿੱਚ ਮੁਹੱਈਆ ਕਰਵਾਉਣੀਆਂ।

9. ਮਿਊਜ਼ੀਅਮ, ਡਰਾਮਾ, ਆਡੀਟੋਰੀਅਮ, ਸੈਮੀਨਾਰ ਹਾਲ, ਰਹਾਇਸ਼ੀ ਕਮਰੇ ਆਦਿ ਦਾ ਪ੍ਰਬੰਧ ਕਰਨਾ।

10. ਕਮੇਟੀ ਅਤੇ ਉਪ-ਕਮੇਟੀ ਦੀ ਸਥਾਪਨਾ ਕਰਨੀ ਜੋ ਇਸ ਦੇ ਸਾਰੇ ਕੰਮਾਂ ਦੀ ਨਜ਼ਰਸਾਨੀ ਕਰੇਗੀ।

ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰੇਮੀਆਂ ਦੀ ਚਿੰਤਾ 

ਜਦੋਂ ਚਾਰ ਸਾਲ ਦਾ ਲੰਬਾ ਸਮਾਂ ਲੰਘ ਜਾਣ ਬਾਅਦ ਵੀ ਵਰਲਡ ਪੰਜਾਬੀ ਸੈਂਟਰ ਵੱਲੋਂ ਕੋਈ ਵੀ ਕੰਮ ਨਾ ਕੀਤਾ ਗਿਆ ਤਾਂ ਪੰਜਾਬੀ ਪ੍ਰੇਮੀਆਂ ਵਿੱਚ ਚਿੰਤਾ ਫੈਲਣ ਲੱਗੀ। ਵਰਲਡ ਪੰਜਾਬੀ ਸੈਂਟਰ ਦੀਆਂ ਗਤੀਵਿਧੀਆਂ ਦੀ ਸੂਚਨਾ ਪ੍ਰਾਪਤ ਕਰਨ ਲਈ ਮੇਰੇ ਵੱਲੋਂ ਮਿਤੀ 15/1/2013 ਨੂੰ ਸੂਚਨਾ ਅਧਿਕਾਰ ਕਾਨੂੰਨ 2005 ਤਹਿਤ ਵਰਲਡ ਪੰਜਾਬੀ ਸੈਂਟਰ ਦੇ ਸੂਚਨਾ ਅਧਿਕਾਰੀ ਨੂੰ ਦਰਖਾਸਤ ਦਿੱਤੀ ਗਈ। ਸ਼ਾਇਦ ਸੂਚਨਾ ਅਧਿਕਾਰੀ, ਸੂਚਨਾ ਉਪਲਬਧ ਕਰਾਉਣੀ ਨਹੀਂ ਸੀ ਚਾਹੁੰਦਾ, ਇਸ ਲਈ ਟਾਲ-ਮਟੋਲ ਕਰਨ ਬਾਅਦ 30 ਦਿਨਾਂ ਵਿੱਚ ਉਪਲਬਧ ਕਰਾਏ ਜਾਣ ਵਾਲੀ ਸੂਚਨਾ 111 ਦਿਨਾਂ ਬਾਅਦ ਉਪਲਬਧ ਕਰਵਾਈ ਗਈ। ਦਿੱਤੀ ਸੂਚਨਾ ਵੀ ਅਧੂਰੀ ਹੈ।

ਉਪਲਬਧ ਕਰਵਾਈ ਗਈ ਸੂਚਨਾ ਦਾ ਵੇਰਵਾ :-

a) ਵਰਲਡ ਪੰਜਾਬੀ ਸੈਂਟਰ ਵੱਲੋਂ 1/4/2008 ਤੋਂ 31/3/2012 (ਅਸਲ ਵਿੱਚ 31/੦3/2013) ਤੱਕ ਕਰਵਾਏ ਗਏ ਸੈਮੀਨਾਰਾਂ ਆਦਿ ਦੀ ਸੂਚੀ  ਹੈ ਜੋ ਹੇਠ ਲਿਖੇ ਅਨੁਸਾਰ ਅਨੁਲੱਗ 'ਖ' ਹੈ।


 1. ਪੰਜਾਬ ਦੀ ਸਭਿਆਚਾਰਕ ਨੀਤੀਤੇ ਮਿਤੀ 14 ਮਈ 2009 ~ ਸਵੇਰੇ 10 ਵਜੇ, ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ| (ਖਰਚਾ 55000/- ਲੰਚ, ਚਾਹ-ਪਾਣੀ ਆਦਿ)
੨. ਸ.ਜਗਤਾਰ ਸਿੰਘ ਦੀ ਪੁਸਤਕ 'ਸ਼ਿਵਰੰਜਨੀ' ਗੁਰਮੁਖੀ ਸਕਰਿਪਟ ਤੋਂ ਸ਼ਾਹਮੁਖੀ ਵਿੱਚ
ਲਿਪਾਂਤਰ (Book Release transliterated from Gukmukhi script to Shahmukhi) ਦਾ ਰਲੀਜ ਸਮਾਰੋਹ ਮਿਤੀ ੬ ਨਵੰਬਰ ੨੦੦੯ ਨੂੰ ਦੁਪਹਿਰ ੧੨ ਵਜੇ, ਗੈਸਟ ਹਾਊਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਗਿਆ। (ਸੈਂਟਰ ਦਾ ਕੋਈ ਖਰਚਾ ਨਹੀਂ ਹੋਇਆ)।
੩. "ਸੰਸਾਰ ਅਮਨ ਨੂੰ ਦਰਪੇਸ਼ ਚੁਣੌਤੀਆਂ"  ਵਿਸ਼ੇ ਤੇ ਲੜੀਵਾਰ ਭਾਸ਼ਣ ਮਿਤੀ ੧੮ ਨਵੰਬਰ ੨੦੦੯ ਨੂੰ ਸਵੇਰੇ ੧੦ ਵਜੇ, ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਗਿਆ। (ਖਰਚਾ
੩੦,੦੦੦/- ਰੁਪਏ, ਲੰਚ ਅਤੇ ਚਾਹ ਆਦਿ ਤੇ)।
੪. "ਪੇਂਡੂ ਪੰਜਾਬ ਦਾ ਗਿਆ ਆਰਥਿਕਤਾ ਵਿੱਚ ਰੂਪਾਂਤਰਣ"  ਵਿਸ਼ੇ ਤੇ ਮਿਤੀ ੧੨ ਦਸੰਬਰ ੨੦੦੯ ਨੂੰ ਸਵੇਰੇ ੧੦:੩੦ ਵਜੇ ਦਸ਼ਮੇਸ਼ ਗਰਲਜ ਕਾਲਜ ਆਫ ਐਜੂਕੇਸ਼ਨ, ਬਾਦਲ ਵਿਖੇ ਇੱਕ ਰੋਜਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਚੀਫ ਮਨਿਸਟਰ ਸ.ਪ੍ਰਕਾਸ਼ ਸਿੰਘ ਬਾਦਲ ਜੋ ਕਿ ਵਰਲਡ ਪੰਜਾਬੀ ਸੈਂਟਰ ਦੀ ਗਰਵਨਿੰਗ ਕੌਂਸਲ ਦੇ president
 ਹਨ, ਵੀ ਪਹੁੰਚੇ ਅਤੇ ਚਾਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਸ਼ਾਮਿਲ ਹੋਏ। ਕੁੱਲ ੬੦,੦੦੦/- ਰੁਪਏ ਖਰਚ ਆਇਆ। ਇਸੇ ਵਿੱਚੋਂ ਟੀ.ਏ. ਦਾ ਖਰਚਾ ਵੀ ਦਿੱਤਾ ਗਿਆ ਹੈ।

ਸਾਲ 2010
5."Secularism & Non-violence : A Mandate for Peace" A seminar in collaboration with department of Social Work on 17 December 2010 at Senate Hall, Punjabi University, Patiala(ਵਰਲਡ ਪੰਜਾਬੀ ਸੈਟਰ ਦਾ 14883/-ਰੁਪਏ ਟੀ.ਏ. ਤੇ ਖਰਚਾ ਹੋਇਆ)

 6."Comparison of Teaching Methodologies of India & Canada"  ਤੇ ਮਿਤੀ 4 ਜਨਵਰੀ 2010 ~ 10 ਵਜੇ ਸਵੇਰੇ ਬਾਬਾ !ਰੀਦ ਕੈਨਪਸ, ਬਠਿੰਡਾ ਵਿਖੇ ਇਕ ਰੋਜਾਅੰਤਰਰਾ-ਟਰੀ ਸੈਮੀਨਾਰ ਕਰਵਾਇਆ ਗਿਆ| (ਸੈਂਟਰ ਦਾ ਕੋਈ ਖਰਚਾ ਨਹੀਨ ਹੋਇਆ)

7. ਪਾਰਰਾ-ਟਰੀ ਪੰਜਾਬੀ ਸਾਹਿਤ ਅਤੇ ਸਭਿਆਚਾਰ : ਚੁਣੌਤੀਆਂ ਅਤੇ ਸੰਭਾਵਨਾਵਾਂ  ਵਿ-ੇ %ਤੇ ਮਿਤੀ 28 ਫਰਵਰੀ ਅਤੇ 1 ਮਾਰਚ 2010 ~ ਸਵੇਰੇ 10 ਵਜੇ, ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਦੋ ਰੋਜਾਸੈਮੀਨਾਰ ਕਰਵਾਇਆ ਗਿਆ| (97,000/-ਰੁਪਏ ਲੰਚ, ਟੀ ਅਤੇ ਟੀ.ਏ. ਆਦਿ)

 8.Book ਉੱਠ ਗਏ ਗੁਆਂਢੋਂ ਯਾਰ regarding Indo-Pak relations) released by Sh.Kuldeep Nayar, Dr.Jaspal Singh, Vice-Chancellor, Sh. S.S.Kang Chief justice and former Governer on 29 April 2010 at press Club, Chandigarh (Organised by World Punjabi Centre (ਕੋਈ ਖਰਚਾ ਨਹੀਨ ਕੀਤਾ ਗਿਆ)

9. ਮਨੋਜ ਸਿੰਘ ਦੇ ਨਾਵਲ "ਬੰਧਨ% ਹਿੰਦੀ ਤੋ ਪੰਜਾਬੀ ਵਿਚ ਰੂਪਾਂਤਰਣ ਦਾ ਲੋਕ ਅਰਪਣ ਸਮਾਰੋਹ ਮਿਤੀ 12 ਜੂਨ 2010, ~ ਪ੍ਰੈਸ ਕਲੱਬ, ਚੰਡੀਗੜ੍ਹ ਵਿਖੇ ਕਰਵਾਇਆ| (ਕੋਈ ਖਰਚਾ ਨਹੀ ਕੀਤਾ ਗਿਆ)

 10. ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਦੁਆਰਾ ਰਚਿਤ ਸਮੀਖਿਆ ਦੀ ਪੁਸਤਕ ""ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ) ਲੋਕ ਅਰਪਣ ਸਮਾਰੋਹ ਅਤੇ ਇਕ ਰੋਜਾਸੈਮੀਨਾਰ ਮਿਤੀ 23 ਸਤੰਬਰ 2010 ~ ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ| ਇਸ ਸੈਮੀਨਾਰ ਵਿਚ ਮੋਹਿਤਰਮਾ ਕਿ-ਵਰ ਨਾਹੀਦ, ਲਾਹੌਰ (ਪਾਕਿਸਤਾਨ) ਤੋ ਵੀ ਸ਼ਮਲ ਹੋਏ| (ਖਰਚਾ 20,000/-ਰੁਪਏ ਛੋਲੇ-ਪੂਰੀ, ਚਾਹ-ਪਾਣੀ ਆਦਿ)

11. ""ਅਜੋਕੇ ਪਰਵਾਸੀ ਪੰਜਾਬੀ ਸਾਹਿਤ ਦੇ ਨਵੇ੦ ਮਸਲੇ ਤੇ ਮਿਤੀ 9 ਨਵੰਬਰ 2010 ~ ਗੋਵਿੰਦ ਨੈ-ਨਲ ਕਾਲਜ, ਨਾਰੰਗਵਾਲ ਵਿਖੇ ਇਕ ਰੋਜਾਅੰਤਰਰਾ-ਟਰੀ ਸੈਮੀਨਾਰ ਕਰਵਾਇਆ ਗਿਆ| (ਕੋਈ ਖਰਚਾ ਨਹੀ੦ ਕੀਤਾ ਗਿਆ)

ਸਾਲ 2011
12. ਨੌਜਵਾਨ ਬੁੱਧੀਜੀਵੀ - ਪਰਮਵੀਰ ਸਿੰਘ ਦੀ ਪੁਸਤਕ ""ਅੰਮ੍ਰਿਤ ਵੇਲਾ ਦਾ ਰਲੀ} ਸਮਾਰੋਹ ਮਿਤੀ 5 ਜਨਵਰੀ 2011 ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਗਿਆ| (ਸੈਂਟਰ ਦਾ ਕੋਈ ਖਰਚਾ ਨਹੀ੦ ਕੀਤਾ ਗਿਆ)

13. ""ਪੰਜਾਬੀ ਸਭਿਆਚਾਰ ਦੇ ਸੰਚਾਰ ਸਾਧਨ :ਤੇ ਮਿਤੀ 12 ਫਰਵਰੀ 2011 ~ ਸੰਤ ਦਰਬਾਰਾ ਸਿੰਘ ਕਾਲਜ ਫਾਰ ਵੂਮੈਨ ਲੋਪੋ (ਮੋਗਾ) ਵਿਖੇ ਇਕ ਰੋਜਾਰਾ-ਟਰੀ ਸੈਮੀਨਾਰ ਕਰਵਾਇਆ ਗਿਆ| (
ਸੈਂਟਰ ਦਾ ਕੋਈ ਖਰਚਾ ਨਹੀ੦ ਕੀਤਾ ਗਿਆ)

 14. ਜੰਮੂ-ਕ-ਮੀਰ ਦੇ ਪ੍ਰਸਿੱਧ ਲੇਖਕ ਖਾਲਿਦ ਹੁਸੈਨ ਦੀ ਪੋਠੋਹਾਰੀ ਭਾਸ਼ ਵਿਚ ਲਿਖੀ ਕਹਾਣੀ ""ਲਕੀਰ ਦੀ ਫਿਲਮ ~ ਵਰਲਡ ਪੰਜਾਬੀ ਸੈਂਟਰ ਅਤੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ ਮਿਤੀ 11 ਮਾਰਚ 2011 ~ ਕਲਾ ਭਵਨ ਵਿਖੇ ਦਿਖਾਇਆ ਗਿਆ| ਇਸ %ਤੇ 6500 ਰੁਪਏ ਖਾਲਿਦ ਹੁਸੈਨ ਜੀ ~ ਅਤੇ 5100 ਰੁਪਏ ਸ੍ਰੀ -ਿਵ ਦੱਤ ਜੀ ~ ਟੀ.ਏ. ਦਿੱਤਾ ਗਿਆ| (ਕੁੱਲ ਖਰਚਾ 11600 ਰੁਪਏ)

ਮਈ 2012 ਤਕ
15. ਪੰਜਾਬੀ ਯੂਨੀਵਰਸਿਟੀ ਵੱਲੋ੦ ਇੰਦੌਰ ਵਿਖੇ ਹੋਈ ਸਰਬ-ਭਾਰਤੀ ਪੰਜਾਬੀ ਕਾਨਫਰੰਸ 12 ਫਰਵਰੀ 2012 ਵਿਚ ਸੈਂਟਰ ਵੱਲੋ੦ ਡਾ.ਦੀਪਕ ਮਨਮੋਹਨ ਸਿੰਘ, ਡਾਇਰੈਕਟਰ ਅਤੇ ਡਾ.ਸਤੀ- ਕੁਮਾਰ ਵਰਮਾ, ਡਾਇਰੈਕਟਰ ਯੁਵਕ ਭਲਾਈ ਨੇ -ਮੂਲੀਅਤ ਕੀਤੀ| ਇਸ ਮਕਸਦ ਲਈ ਸੈਂਟਰ ਦਾ ਕੋਈ ਖਰਚਾ ਨਹੀ੦ ਹੋਇਆ|

 16. ਪੰਜਾਬੀ ਫਿਲਮ ਫੈਸਟੀਵਲ ਮਿਤੀ 27, 28 ਅਤੇ 29 ਫਰਵਰੀ 2012 (ਪੰਜਾਬੀ ਅਕਾਦਮੀ, ਦਿੱਲੀ ਅਤੇ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ| ਇਸ ਤਿੰਨ ਰੋਜਾਫੈਸਟੀਵਲ ਨੇ ਪੰਜਾਬ ਵਿਚ ਸਿਨੇਮਾ ਚੇਤਨਾ ਜਗਾਉਣ ਲਈ ਅਹਿਮ ਕਾਰਜ ਕੀਤਾ| ਇਸ ਫੈਸਟੀਵਲ %ਤੇ ਵਰਲਡ ਪੰਜਾਬੀ ਸੈਟਰ ਦਾ ਕੁੱਲ ਖਰਚਾ ਸਮੇਤ ਟੀ.ਏ. 46632 ਰੁਪਏ ਹੋਇਆ|

17. ਤਿੰਨ ਰੋਜਾਪੰਜਾਬੀ-ਕੋਕਣੀ ਕਾਵਿ ਅਨੁਵਾਦ ਵਰਕਸ਼ਪ 18-19 ਅਤੇ 20 ਮਾਰਚ 2012 ~ ਸਾਹਿਤ ਅਕਾਦਮੀ ਦਿੱਲੀ ਵੱਲੋ ਵਰਲਡ ਪੰਜਾਬੀ ਸੈਟਰ ਦੇ ਸਹਿਯੋਗ ਨਾਲ ਸੈਟਰ ਦੇ ਦ!ਤਰ ਵਿਚ ਹੋਈ (10,000/-ਰੁਪਏ ਚਾਹ-ਪਾਣੀ ਲਈ)

 18. ਸਆਦਤ ਹਸਨ ਮੰਟੋ -ਤਾਬਦੀ ਸਮਾਰੋਹ ਮਿਤੀ 24 ਮਈ 2012 ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ, ਵਰਲਡ ਪੰਜਾਬੀ ਸੈਟਰ ਦੇ ਸਹਿਯੋਗ ਨਾਲ ਕਰਵਾਇਆ ਗਿਆ| 25000/-ਰੁਪਏ ਵਿਚੋ ਟੀ.ਏ. ਵੀ ਦਿੱਤਾ ਗਿਆ ਹੈ|

19. 30 ਦਸੰਬਰ 2012  ਡਾ.ਗੁਰਮੇਲ ਕੌਰ  ਜੋਸ਼ੀ ਦੀ ਪਲੇਠੀ ਪੁਸਤਕ 'ਤੀਸਰਾ ਖਤ" ਸਮਾਰੋਹ ਪਰੈਸ ਕਲੱਬ, ਸੈਕਟਰ 27, ਚੰਡੀਗੜ੍ਹ ਵਿਖੇ ਵਰਲਡ ਪੰਜਾਬੀ ਸੈਟਰ ਦੁਆਰਾ ਕਰਵਾਇਆ ਗਿਆ ਅਤੇ ਇਸ ਤੇ ਸੈਟਰ ਦਾ ਕੋਈ ਖਰਚ ਨਹੀ ਹੋਇਆ|


ਉਕਤ ਅਧੂਰੀ ਸੂਚਨਾ ਤੋਂ ਵੀ ਵਰਲਡ ਪੰਜਾਬੀ ਸੈਂਟਰ ਦੀ ਕਾਰਗੁਜ਼ਾਰੀ 'ਤੇ ਹੇਠ ਲਿਖੇ ਪ੍ਰਸ਼ਨ ਉਠਦੇ ਹਨ

a) ਵਿਤੀ ਅਨਿਯਮਤਾਵਾਂ

 ਸੂਚਨਾ ਅਧਿਕਾਰੀ ਵੱਲੋਂ ਵਿਤੀ ਸਾਲ 2008-09 ਹਿਸਾਬ ਕਿਤਾਬ ਦੀ ਜੋ ਸੂਚਨਾ ਅਨੁਲੱਗ 'ਗ' ਵਿੱਚ ਦਿੱਤੀ ਗਈ ਹੈ, ਉਸ ਅਨੁਸਾਰ ਵਰਲਡ ਪੰਜਾਬੀ ਸੈਂਟਰ ਵੱਲੋਂ ਇਸ ਵਿਤੀ ਵਰ੍ਹੇ ਵਿੱਚ ਸੈਮੀਨਾਰਾਂ ਆਦਿ ਉੱਪਰ 80,548/- ਰੁਪਏ ਖਰਚ ਕੀਤੇ ਦਰਜ ਕੀਤੇ ਹਨ।

ਜਦੋਂ ਕਿ ਸਮਾਗਮਾਂ ਦੀ ਸੂਚੀ ਅਨੁਲੱਗ 'ਖ' ਵਿੱਚ ਸੈਂਟਰ ਵੱਲੋਂ ਕੀਤੇ ਗਏ ਕਿਸੇ ਵੀ ਸੈਮੀਨਾਰ ਆਦਿ ਦੀ ਸੂਚਨਾ ਦਰਜ ਨਹੀਂ ਹੈ।
ਪ੍ਰਸ਼ਨ ਉਠਦਾ ਹੈ ਕਿ ਸੈਂਟਰ ਵੱਲੋਂ 80,548/- ਰੁਪਏ ਕਿੱਥੇ ਖਰਚ ਕੀਤੇ ਗਏ?

ਿ) ਇਸੇ ਤਰ੍ਹਾਂ ਵਿਤੀ ਵਰ੍ਹੇ 2009-10 ਵਿੱਚ ਸੂਚੀ ਅਨੁਲੱਗ 'ਖ' ਅਨੁਸਾਰ ਵਰਲਡ ਪੰਜਾਬੀ ਸੈਂਟਰ ਵੱਲੋਂ ਚਾਰ ਸਮਾਗਮ ਜਿਨ੍ਹਾਂ ਦਾ ਵਿਸਥਾਰ ਸੂਚੀ 'ਖ' ਦੇ ਕ੍ਰਮ ਨੰਬਰ 1,3, 4 ਅਤੇ 7 ਉੱਪਰ ਦਰਜ ਹੈ ਮਿਤੀ 14/5/2009, 18/11/2009, 12/12/2009 ਅਤੇ ਮਿਤੀ 28/02/2010-01/03/2010  ਕਰਵਾਏ ਗਏ। ਸੂਚੀ 'ਖ' ਅਨੁਸਾਰ ਇਨ੍ਹਾਂ ਸਮਾਗਮਾਂ ਉੱਪਰ ਕ੍ਰਮਅਨੁਸਾਰ 55,000/- ਰੁਪਏ, 30,000/- ਰੁਪਏ, 60,000/- ਰੁਪਏ ਅਤੇ 97,000/- ਰੁਪਏ ਖਰਚ ਹੋਇਆ ਦਿਖਾਇਆ ਗਿਆ ਹੈ। ਇਹ ਕੁੱਲ ਖਰਚਾ 2,42,000/- ਰੁਪਏ ਬਣਦਾ ਹੈ।

ਸੂਚਨਾ ਅਧਿਕਾਰੀ ਵੱਲੋਂ ਇਸ ਵਿਤੀ ਵਰ੍ਹੇ ਦੇ ਹਿਸਾਬ ਅਨੁਲੱਗ 'ਘ' ਵਿੱਚ ਜੋ ਖਰਚਾ ਸੈਮੀਨਾਰਾਂ ਉੱਪਰ ਹੋਇਆ ਦਰਜ ਕੀਤਾ ਗਿਆ ਹੈ, ਉਹ 1,13,187 ਰੁਪਏ 50 ਪੈਸੇ ਦੱਸਿਆ ਗਿਆ ਹੈ।

ਦੋਹਾਂ ਸੂਚੀਆਂ ਵਿੱਚ ਦਰਜ ਸੂਚਨਾ ਦੇ ਮਿਲਾਨ ਕਰਨ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸੈਂਟਰ ਵੱਲੋਂ ਸਮਾਗਮਾਂ ਉੱਪਰ 1,28,812 ਰੁਪਏ 50 ਪੈਸੇ, ਦਿਖਾਏ ਖਰਚੇ ਨਾਲੋਂ ਵੱਧ ਖਰਚ ਕੀਤੇ ਗਏ। ਸਵਾਲ ਇਹ ਉਠਦਾ ਹੈ ਕਿ ਏਨੀ ਵੱਡੀ ਰਕਮ ਕਿਸ ਦੀ ਜੇਬ ਵਿੱਚੋਂ ਖਰਚ ਹੋਈ। ਖਰਚ ਹੋਈ ਵੀ ਜਾਂ ਨਹੀਂ ?

 ਸੂਚੀ 'ਖ' ਅਨੁਸਾਰ ਵਿਤੀ ਵਰ੍ਹੇ 2010-11ਵਿੱਚ ਵਰਲਡ ਪੰਜਾਬੀ ਸੈਂਟਰ ਵੱਲੋਂ 3 ਸਮਾਗਮ ਜਿਨ੍ਹਾਂ ਦਾ ਵਿਸਥਾਰ ਸੂਚੀ ਦੇ ਕ੍ਰਮ ਨੰਬਰ 5,10 ਅਤੇ 14ਉੱਪਰ ਦਰਜ ਹੈ, ਮਿਤੀ 17/12/2010, 23/09/2010 ਅਤੇ 11/03/2011 ਨੂੰ ਕੀਤੇ ਗਏ ਇਨ੍ਹਾਂ ਸਮਾਗਮਾਂ ਉਤੇ ਕ੍ਰਮਾਨੁਸਾਰ 14,883 ਰੁਪਏ, 20,000 ਰੁਪਏ ਅਤੇ 11,600 ਰੁਪਏ ਖਰਚ ਹੋਏ। ਕੁੱਲ ਖਰਚਾ 46,483/- ਰੁਪਏ ਬਣਦਾ ਹੈ।

ਸੂਚਨਾ ਅਧਿਕਾਰੀ ਵੱਲੋਂ ਇਸ ਵਿਤੀ ਵਰ੍ਹੇ ਦੇ ਹਿਸਾਬ ਅਨੁਲੱਗ 'ਝ' ਅਨੁਸਾਰ ਸੈਮੀਨਾਰਾਂ ਆਦਿ ਉੱਪਰ 1,08,096 ਰੁਪਏ ਖਰਚ ਹੋਣਾ ਦਰਜ ਕੀਤਾ ਗਿਆ ਹੈ।

ਦੋਹਾਂ ਸੂਚਨਾਵਾਂ ਦੇ ਮਿਲਾਨ ਤੋਂ ਖਰਚਿਆਂ ਵਿੱਚ 61,613/- ਰੁਪਏ ਦਾ ਫਰਕ ਹੈ। 1,08,096 ਰੁਪਏ ਵਿੱਚੋਂ 46,483/- ਰੁਪਏ ਖਰਚ ਕਰਨ ਬਾਅਦ ਬਚੇ 61,613/- ਰੁਪਏ ਕਿਸ ਦੀ ਜੇਬ ਵਿੱਚ ਪਏ?

ਵਿ) ਸਮਾਗਮਾਂ ਦੀ ਸੂਚੀ 'ਖ' ਅਨੁਸਾਰ ਵਿਤੀ ਵਰ੍ਹੇ ੨੦੧੧-੧੨ ਵਿੱਚ ੨ ਸਮਾਗਮ ਕੀਤੇ ਗਏ, ਜਿਨਾਂ੍ਹ ਦਾ ਵਿਸਥਾਰ ਸੂਚੀ 'ਖ' ਦੇ ਕ੍ਰਮ ੧੬ ਅਤੇ ੧੭ 'ਤੇ ਦਰਜ ਹੈ। ੧੬ ਨੰਬਰ ਸਮਾਗਮ ਮਿਤੀ ੨੭ ਤੋਂ ੨੯ ਫਰਵਰੀ ੨੦੧੨ ਨੂੰ, ਸਮਾਗਮ ਨੰਬਰ ੧੭, ੧੮ ਤੋਂ ੨੦ ਮਾਰਚ ਤੱਕ ਕੀਤੇ ਗਏ। ਇਨ੍ਹਾਂ ਸਮਾਗਮਾਂ ਉੱਪਰ ੪੬,੬੩੨/- ਰੁਪਏ ਅਤੇ ੧੦,੦੦੦/- ਰੁਪਏ ਖਰਚ ਹੋਏ ਦਰਜ ਕੀਤੇ ਗਏ ਹਨ। ਇਨ੍ਹਾਂ ਸਮਾਗਮਾਂ ਉੱਪਰ ਕੁੱਲ ਖਰਚਾ ੫੬,੬੩੨/- ਰੁਪਏ ਬਣਦਾ ਹੈ।
ਸੂਚਨਾ ਅਧਿਕਾਰੀ ਵੱਲੋਂ ਇਸ ਵਿੱਤੀ ਵਰ੍ਹੇ ਦੇ ਹਿਸਾਬ ਕਿਤਾਬ ਅਨੁਲੱਗ 'ਚ' ਅਨੁਸਾਰ ਇਨਾਂ੍ਹ ਸਮਾਗਮਾਂ ਉੱਪਰ ੫੪,੪੫੧/- ਰੁਪਏ ਖਰਚ ਹੋਣੇ ਦਰਜ ਕੀਤੇ ਗਏ ਹਨ।
ਦੋਹਾਂ ਸੂਚਨਾਵਾਂ ਦੇ ਮਿਲਾਨ ਤੋਂ ਦੋਹਾਂ ਖਰਚਿਆਂ ਵਿਚਕਾਰ ੨,੧੮੧/- ਰੁਪਏ ਦਾ ਅੰਤਰ ਹੈ। ਬਚੀ ਹੋਈ ਇਹ ਰਕਮ ਕਿਸ ਦੀ ਜੇਬ ਵਿੱਚ ਗਈ?
PhotoPhotoPhotoPhoto

(ਵਲਡ ਪੰਜਾਬੀ ਸੈਂਟਰ ਵੱਲੋਂ ਮੁਹਈਆ ਕਰਵਾਏ ਦਸਤਾਵੇਜ)

ਅ. ਵਰਲਡ ਪੰਜਾਬੀ ਸੈਂਟਰ ਵੱਲੋਂ ਕਰਵਾਏ ਗਏ ਸਮਾਗਮਾਂ ਦੀ ਗਿਣਤੀ ਅਤੇ ਉਨਾਂ ਦਾ ਪੱਧਰ:-
ਸੂਚੀ 'ਖ' ਅਨੁਸਾਰ ਵਰਲਡ ਪੰਜਾਬੀ ਸੈਂਟਰ ਵੱਲੋਂ ੪ ਸਾਲਾਂ ਦੌਰਾਨ ਕਰੀਬ ੬੫ ਲੱਖ ਰੁਪਏ ਖਰਚ ਕੇ ਕੇਵਲ ੧੯ ਸਮਾਗਮ ਕਰਵਾਏ ਗਏ ਹਨ। ਇਨ੍ਹਾਂ ਸਮਾਗਮਾਂ ਦਾ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਯੋਗਦਾਨ ਨਹੀਂ ਹੈ। ਇਨ੍ਹਾਂ ਵਿੱਚੋਂ ਵੀ ਬਹੁਤੇ ਸਮਾਗਮ ਕੇਵਲ ਕਾਰਗੁਜ਼ਾਰੀ ਦਿਖਾਉਣ ਜਾਂ ਹੋਰ ਸੰਸਥਾਵਾਂ ਨੂੰ ਸਹਾਇਤਾ ਪਹੁੰਚਾਉਣ ਜਾਂ ਨਿਜੀ ਹਿਤਾਂ ਨੂੰ ਪੂਰਨ ਲਈ ਕੀਤੇ ਗਏ ਹਨ। ਹੇਠ ਲਿਖੇ ਤੱਥ, ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਨਗੇ :-


ਬਿਨਾਂ ਖਰਚੇ ਤੋਂ ਕੀਤੇ ਗਏ ਸਮਾਗਮ :-
੧੯ ਸਮਾਗਮਾਂ ਵਿੱਚੋਂ ੯ ਸਮਾਗਮ ਅਜਿਹੇ ਹਨ, ਜਿਨ੍ਹਾਂ ਉੱਪਰ ਵਰਲਡ ਪੰਜਾਬੀ ਸੈਂਟਰ ਦਾ ਕੋਈ ਖਰਚਾ ਨਾ ਹੋਣਾ ਦੱਸਿਆ ਗਿਆ ਹੈ। ਅਸਲ ਵਿੱਚ ਇਹ ਸਮਾਗਮ ਹੋਰ ਸੰਸਥਾਵਾਂ, ਜਿਵੇਂ ਕਿ ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ, ਲੁਧਿਆਣਾ, ਸੰਤ ਦਰਬਾਰਾ ਸਿੰਘ ਕਾਲਜ ਫਾਰ ਵੂਮੈਨ, ਲੋਪੋਂ, ਜਗਰਾਓਂ ਆਦਿ ਵੱਲੋਂ ਰਚੇ ਗਏ ਸਨ। ਵਰਲਡ ਪੰਜਾਬੀ ਸੈਂਟਰ ਦੇ ਅਧਿਕਾਰੀਆਂ ਵੱਲੋਂ ਆਪਣੇ ਟੀ.ਏ., ਡੀ.ਏ. ਵਸੂਲਣ ਲਈ ਅਤੇ ਆਪਣੀ ਕਾਰਗੁਜ਼ਾਰੀ ਦਿਖਾਉਣ ਲਈ ਅਜਿਹੇ ਸਮਾਗਮਾਂ ਨੂੰ ਆਪਣੇ ਵੱਲੋਂ ਕਰਾਏ ਸਮਾਗਮਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ, ਜਦੋਂ ਕਿ ਅਜਿਹੇ ਸਮਾਗਮਾਂ ਵਿੱਚ ਵਰਲਡ ਪੰਜਾਬੀ ਸੈਂਟਰ ਦਾ ਕੋਈ ਯੋਗਦਾਨ ਨਹੀਂ ਸੀ।


 ਬਾਕੀ ਸੰਸਥਾਵਾਂ ਨੂੰ ਵਿਤੀ ਸਹਿਯੋਗ ਦੇਣ ਲਈ ਰਚੇ ਗਏ ਸਮਾਗਮ :-
ਬਾਕੀ ਬਚਦੇ ੧੦ ਸਮਾਗਮਾਂ ਵਿੱਚੋਂ ੫ ਸਮਾਗਮ ਅਜਿਹੇ ਹਨ ਜੋ ਵਰਲਡ ਪੰਜਾਬੀ ਸੈਂਟਰ ਦੀ ਥਾਂ ਹੋਰ ਸੰਸਥਾਵਾਂ ਜਿਵੇਂ ਕਿ ਪੰਜਾਬੀ ਅਕੈਡਮੀ ਦਿੱਲੀ ਆਦਿ ਵੱਲੋਂ ਕਰਵਾਏ ਗਏ। ਵਰਲਡ ਪੰਜਾਬੀ ਸੈਂਟਰ ਵੱਲੋਂ ਉਨ੍ਹਾਂ ਨੂੰ ਕੇਵਲ ਵਿਤੀ ਸਹਾਇਤਾ ਦਿੱਤੀ ਗਈ। ਇਨ੍ਹਾਂ ਸਮਾਗਮਾਂ ਵਿੱਚ ਵੀ ਵਰਲਡ ਪੰਜਾਬੀ ਸੈਂਟਰ ਦਾ ਕੋਈ ਯੋਗਦਾਨ ਨਹੀਂ ਸੀ।
ਉਦਾਹਰਨ ਲਈ ਸੂਚੀ 'ਖ' ਵਿੱਚ ਦਰਜ ਸਮਾਗਮ ਨੰਬਰ ੫ ਪੰਜਾਬੀ ਯੂਨੀਵਰਸਿਟੀ ਦੇ ਸ਼ੋਸ਼ਲ ਵਰਕ ਵਿਭਾਗ, ਸਮਾਗਮ ਨੰਬਰ ੧੪ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਸਮਾਗਮ ਨੰਬਰ ੧੬ ਅਤੇ ੧੭ ਪੰਜਾਬੀ ਅਕੈਡਮੀ ਦਿੱਲੀ ਅਤੇ ਸਮਾਗਮ ਨੰਬਰ ੧੮ ਕਿਸੇ ਹੋਰ ਸੰਸਥਾ (ਜਿਸ ਦਾ ਜ਼ਿਕਰ ਸੂਚੀ 'ਖ' ਵਿੱਚ ਨਹੀਂ ਕੀਤਾ ਗਿਆ) ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਤਰ੍ਹਾਂ ਇਹ ੫ ਸਮਾਗਮ ਵੀ ਵਰਲਡ ਪੰਜਾਬੀ ਸੈਂਟਰ ਵੱਲੋਂ ਨਹੀਂ ਕੀਤੇ ਗਏ।

ਬਾਕੀ ਬਚਦੇ ੫ ਪ੍ਰੋਗ੍ਰਾਮ ਹੀ ਵਰਲਡ ਪੰਜਾਬੀ ਸੈਂਟਰ ਵੱਲੋਂ ਆਪਣੇ ਤੌਰ 'ਤੇ ਕੀਤੇ ਗਏ ਹਨ।
ਵੱਡਾ ਪ੍ਰਸ਼ਨ ਇਹ ਉਠਦਾ ਹੈ ਕਿ ੪ ਸਾਲਾਂ ਦੌਰਾਨ, ੬੫ ਲੱਖ ਰੁਪਏ ਖਰਚ ਕਰਕੇ ਕੇਵਲ ੫ ਸਮਾਗਮ ਰਚ ਕੇ ਕੀ ਵਰਲਡ ਪੰਜਾਬੀ ਸੈਂਟਰ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਕਰਨ ਵਿੱਚ ਕਾਮਯਾਬ ਰਿਹਾ ਹੈ?


e) ਇਨ੍ਹਾਂ ਸਮਾਗਮਾਂ ਉੱਪਰ ਹੋਈ ਫ਼ਜ਼ੂਲ ਖਰਚੀ ਦਾ ਵੇਰਵਾ :-
ਇਨ੍ਹਾਂ ਸਮਾਗਮਾਂ ਉੱਪਰ ਜੋ ਖਰਚਾ ਹੋਣਾ ਦੱਸਿਆ ਗਿਆ ਹੈ, ਉਸ ਨੂੰ ੩ ਹਿੱਸਿਆਂ ਵਿੱਚ ਵੰਡ ਕੇ ਸਮਝਿਆ ਜਾ ਸਕਦਾ ਹੈ।

ਨਰੋਲ ਚਾਹ-ਪਾਣੀ, ਛੋਲੇ-ਪੂਰੀ ਅਤੇ ਲੰਚ ਆਦਿ 'ਤੇ ਹੋਇਆ ਖਰਚਾ
ਸੂਚੀ 'ਖ' ਵਿੱਚ ਦਰਜ ਸੂਚਨਾ ਅਨੁਸਾਰ ਇਨ੍ਹਾਂ ਸਮਾਗਮਾਂ ਦੌਰਾਨ ਨਿਰੋਲ ਚਾਹ-ਪਾਣੀ, ਛੋਲੇ-ਪੂਰੀ ਅਤੇ ਲੰਚ ਆਦਿ 'ਤੇ ਜੋ ਖਰਚਾ ਹੋਇਆ, ਉਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

ਸੈਮੀਨਾਰ ਨੰਬਰ ਖਰਚਾ
੫੫,੦੦੦/- ਰੁਪਏ
੩੦,੦੦੦/- ਰੁਪਏ
੧੦ ੨੦,੦੦੦/- ਰੁਪਏ
੧੭ ੧੦,੦੦੦/- ਰੁਪਏ
ਕੁਲ ਖਰਚਾ       ੧,੧੫,੦੦੦/- ਰੁਪਏ

ਨਿਰੋਲ ਟੀ.ਏ. / ਡੀ.ਏ. 'ਤੇ ਹੋਇਆ ਖਰਚਾ
ਸੈਮੀਨਾਰ ਨੰਬਰ ਖਰਚਾ
੬੦,੦੦੦/- ਰੁਪਏ
੧੪,੮੮੩/- ਰੁਪਏ
੧੪ ੧੧,੬੦੦/- ਰੁਪਏ
੧੮ ੨੫,੦੦੦/- ਰੁਪਏ
ਕੁਲ ਖਰਚਾ       ੧,੧੧,੪੮੩/- ਰੁਪਏ

ਚਾਹ-ਪਾਣੀ ਅਤੇ ਟੀ.ਏ. / ਡੀ.ਏ. 'ਤੇ ਹੋਇਆ ਸਾਂਝਾ ਖਰਚਾ

ਸੈਮੀਨਾਰ ਨੰਬਰ ਖਰਚਾ
੯੭,੦੦੦/- ਰੁਪਏ
੧੬ ੪੬,੬੩੨/- ਰੁਪਏ
ਕੁਲ ਖਰਚਾ       ੧,੪੩,੬੩੨/- ਰੁਪਏ


ਸ) ਸਮਾਗਮਾਂ ਨੂੰ ਰਚਣ ਦਾ ਉਦੇਸ਼
ਵਰਲਡ ਪੰਜਾਬੀ ਸੈਂਟਰ ਵੱਲੋਂ ਰਚੇ ਗਏ 19 ਸਮਾਗਮਾਂ ਵਿੱਚੋਂ ਘੱਟੋ-ਘੱਟ 6 ਪ੍ਰੋਗ੍ਰਾਮ ਨਿੱਜੀ ਵਿਅਕਤੀਆਂ, ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿੱਚ ਬਹੁਤਾ ਕੱਦ-ਕਾਠ ਵੀ ਨਹੀਂ ਹੈ, ਨੂੰ ਪ੍ਰਮੋਟ ਕਰਨ ਲਈ ਰਚੇ ਗਏ। ਇਨ੍ਹਾਂ ਸਮਾਗਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
ਸਮਾਗਮ ਨੰਬਰ 10 ਸ਼੍ਰੀ ਸੁਖਿੰਦਰ ਦੀ ਨਿੱਜੀ ਪੁਸਤਕ ਨੂੰ ਲੋਕ ਅਰਪਣ ਕਰਨ ਲਈ ਕੀਤਾ ਗਿਆ ਅਤੇ ਇਸ ਸਮਾਗਮ ਉੱਪਰ 20,000/- ਰੁਪਏ "ਚਾਹ-ਪਾਣੀ, ਛੋਲੇ-ਪੂਰੀ" ਉਤੇ ਖਰਚ ਕੀਤੇ ਗਏ।

ਸਮਾਗਮ ਨੰਬਰ 14 ਜਨਾਬ ਖ਼ਾਲਿਦ ਹੁਸੈਨ ਦੀ ਇੱਕ ਪੋਠੋਹਾਰੀ ਕਹਾਣੀ ਉੱਪਰ ਬਣੀ ਫਿਲਮ ਨੂੰ ਪ੍ਰਦਰਸ਼ਿਤ ਕਰਨ ਲਈ ਕੀਤਾ ਗਿਆ। ਇਸ ਸਮਾਗਮ ਉੱਪਰ 2 ਵਿਅਕਤੀਆਂ ਨੂੰ ਟੀ.ਏ. / ਡੀ.ਏ. ਦੇਣ ਲਈ 11,600/- ਰੁਪਏ ਖਰਚ ਕੀਤੇ ਗਏ।

ਸਮਾਗਮ ਨੰਬਰ 19 ਵਿੱਚ ਡਾਕਟਰ ਗੁਰਮੇਲ ਕੌਰ ਜੋਸ਼ੀ ਦੀ ਨਿੱਜੀ ਪੁਸਤਕ ਲੋਕ ਅਰਪਣ ਕੀਤੀ ਗਈ।

ਸਮਾਗਮ ਨੰਬਰ 2 ਵਿੱਚ ਸ਼੍ਰੀ ਜਗਤਾਰ ਸਿੰਘ ਦੀ ਨਿੱਜੀ ਪੁਸਤਕ ਲੋਕ ਅਰਪਣ ਕੀਤੀ ਗਈ।

ਸਮਾਗਮ ਨੰਬਰ 9 ਵਿੱਚ ਸ਼੍ਰੀ ਮਨੋਜ ਸਿੰਘ ਦੇ ਨਾਵਲ 'ਬੰਧਨ' ਦਾ ਪੰਜਾਬੀ ਰੂਪਾਂਤਰਣ ਲੋਕ ਅਰਪਣ ਕੀਤਾ ਗਿਆ।

ਸਮਾਗਮ ਨੰਬਰ 11 ਵਿੱਚ ਸ਼੍ਰੀ ਪਰਮਵੀਰ ਸਿੰਘ ਦੀ ਨਿੱਜੀ ਪੁਸਤਕ ਅਮ੍ਰਿਤ ਵੇਲਾ ਲੋਕ ਅਰਪਣ ਕੀਤੀ ਗਈ।

ਹ) ਵਰਲਡ ਪੰਜਾਬੀ ਸੈਂਟਰ ਵੱਲੋਂ ਰਚੇ ਗਏ ਸਮਾਗਮਾਂ ਦਾ ਸਥਾਨ
ਵਰਲਡ ਪੰਜਾਬੀ ਸੈਂਟਰ ਦਾ ਉਦੇਸ਼ ਭਾਵੇਂ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਨੂੰ ਸੰਸਾਰ ਪੱਧਰ 'ਤੇ ਪ੍ਰਫੁੱਲਤ ਕਰਨਾ ਹੈ, ਪਰ ਹੇਠ ਲਿਖਿਆ ਵੇਰਵਾ ਦਸਦਾ ਹੈ ਕਿ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚੋਂ ਬਾਹਰ ਨਹੀਂ ਨਿੱਕਲ ਸਕਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ
ਵਿੱਚ ਰਚੇ ਗਏ ਸਮਾਗਮਾਂ ਦੀ ਗਿਣਤੀ         12
ਚੰਡੀਗੜ੍ਹ ਵਿੱਚ ਕਰਵਾਏ ਗਏ ਸਮਾਗਮ          2
ਬਠਿੰਡਾ ਵਿੱਚ ਕਰਵਾਏ ਗਏ ਸਮਾਗਮ          1
ਬਾਦਲ ਪਿੰਡ ਵਿੱਚ ਕਰਵਾਏ ਗਏ ਸਮਾਗਮ      1
ਨਾਰੰਗਵਾਲ ਪਿੰਡ ਵਿੱਚ ਕਰਵਾਏ ਗਏ ਸਮਾਗਮ    1
ਲੋਪੋ ਪਿੰਡ ਵਿੱਚ ਕਰਵਾਏ ਗਏ ਸਮਾਗਮ        1
ਇੰਦੋਰ, ਮੱਧ ਪ੍ਰਦੇਸ਼ ਵਿੱਚ ਕਰਵਾਏ ਗਏ ਸਮਾਗਮ    1

 ਵਰਲਡ ਪੰਜਾਬੀ ਸੈਂਟਰ ਦੇ ਕੰਮ-ਕਾਜ 'ਤੇ ਉੱਠਦੇ ਪ੍ਰਸ਼ਨ
4 ਸਾਲ ਦੇ ਅਰਸੇ ਦੌਰਾਨ, ਕਰੀਬ 65 ਲੱਖ ਰੁਪਏ ਖਰਚ ਕੇ ਵਰਲਡ ਪੰਜਾਬੀ ਸੈਂਟਰ ਵੱਲੋਂ ਜੋ 19 ਸਮਾਗਮ ਕੀਤੇ ਗਏ ਹਨ ਉਹਨਾਂ ਵਿੱਚੋਂ 6 ਸਮਾਗਮ ਕੇਵਲ ਦੋਸਤਾਂ ਮਿੱਤਰਾਂ, ਸ਼ਾਗਿਰਦਾਂ ਆਦਿ ਦੀਆਂ ਪੁਸਤਕਾਂ ਨੂੰ ਲੋਕ ਅਰਪਣ ਕਰਕੇ, ਉਹਨਾਂ ਨੂੰ ਪ੍ਰਮੋਟ ਕਰਨ ਦਾ ਯਤਨ ਕੀਤਾ ਗਿਆ ਹੈ। ਕੀ ਵਰਲਡ ਪੰਜਾਬੀ ਸੈਂਟਰ ਦਾ ਉਦੇਸ਼ ਨਿੱਜੀ ਦੋਸਤਾਂ ਮਿੱਤਰਾਂ ਨੂੰ ਪ੍ਰਮੋਟ ਕਰਨਾ ਹੈ?
ਇਹਨਾਂ ਸਮਾਗਮਾਂ ਵਿੱਚੋਂ ਬਹੁਤੇ ਸਮਾਗਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਵਿੱਚ ਕੀਤੇ ਗਏ ਹਨ। ਯੂਨੀਵਰਸਿਟੀ ਕੈਂਪਸ ਸ਼ਹਿਰ ਦੀ ਆਬਾਦੀ ਤੋਂ 10-12 ਕਿ.ਮੀ. ਦੂਰ ਹੈ। ਬਾਕੀ ਦੇ ਸਮਾਗਮ ਕਸਬਿਆਂ ਜਾਂ ਪਿੰਡਾਂ ਵਿੱਚ ਕੀਤੇ ਗਏ ਹਨ। ਕੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਮਾਗਮ ਰਚਾ ਕੇ ਵਰਲਡ ਪੰਜਾਬੀ ਸੈਂਟਰ ਆਪਣੇ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਭਰ ਵਿੱਚ ਫੈਲਾਉਣ ਦਾ ਉਦੇਸ਼ ਪ੍ਰਾਪਤ ਕਰ ਰਿਹਾ ਹੈ?
ਵਰਲਡ ਪੰਜਾਬੀ ਸੈਂਟਰ ਨੂੰ ਪੰਜਾਬ ਸਰਕਾਰ ਵੱਲੋਂ, 5 ਸਾਲ ਦੇ ਅਰਸੇ ਦੌਰਾਨ, ਜੋ ਕਰੀਬ 65 ਲੱਖ ਰੁਪਏ ਦਿੱਤੇ ਗਏ ਹਨ ਉਹਨਾਂ ਵਿੱਚੋਂ ਕੇਵਲ 3.5 ਲੱਖ ਰੁਪਏ ਸਮਾਗਮਾਂ ਉੱਪਰ ਖਰਚ ਕੀਤੇ ਗਏ ਹਨ। ਬਾਕੀ ਦੀ ਭਾਰੀ ਰਕਮ ਤਨਖਾਹਾਂ, ਟੀ.ਏ., ਡੀ.ਏ. ਅਤੇ ਹੋਰ ਨਿੱਜੀ ਲਾਭਾਂ ਲਈ ਖਰਚੀ ਗਈ ਹੈ। ਕੀ ਵਰਲਡ ਪੰਜਾਬੀ ਸੈਂਟਰ ਦਾ ਗਠਨ ਕੁੱਝ ਵਿਅਕਤੀਆਂ ਦੀਆਂ ਜੇਬਾਂ ਭਰਨਾ ਹੀ ਰਹਿ ਗਿਆ ਹੈ?
ਵਰਲਡ ਪੰਜਾਬੀ ਸੈਂਟਰ ਵੱਲੋਂ ਰਚੇ ਗਏ ਸਮਾਗਮਾਂ ਉੱਪਰ ਜੋ 3,46,000/- ਰੁਪਏ ਖਰਚ ਕੀਤੇ ਗਏ ਹਨ ਉਹਨਾਂ ਵਿੱਚੋਂ ਕੇਵਲ 'ਚਾਹ-ਪਾਣੀ, ਛੋਲੇ-ਪੂਰੀ ਅਤੇ ਲੰਚ' ਲਈ 1,15,000/- ਰੁਪਏ ਖਰਚ ਕੀਤੇ ਗਏ ਹਨ। ਕੀ ਵਰਲਡ ਪੰਜਾਬੀ ਸੈਂਟਰ ਦਾ ਕੰਮ ਕੇਵਲ ਛੋਲੇ-ਪੂਰੀ ਖਾਣਾ ਜਾਂ ਚਾਹ-ਪਾਣੀ ਪੀਣਾ ਹੀ ਰਹਿ ਗਿਆ ਹੈ?
(a) ਸਮਾਗਮ ਨੰਬਰ 1 ਉੱਪਰ 55,000/- ਰੁਪਏ 'ਲੰਚ' ਲਈ ਖਰਚੇ ਗਏ ਹਨ। ਜੇ ਪ੍ਰਤੀ ਵਿਅਕਤੀ ਲੰਚ ਦਾ ਖਰਚਾ 100/- ਰੁਪਏ ਵੀ ਆਵੇ ਤਾਂ 55,000/- ਰੁਪਏ ਦਾ ਲੰਚ ਕਰਨ ਲਈ 550 ਵਿਅਕਤੀਆਂ ਦੀ ਹਾਜ਼ਰੀ ਜ਼ਰੂਰੀ ਹੈ। ਕੀ ਇਸ ਸਮਾਗਮ ਉੱਪਰ ਸੱਚਮੁੱਚ 550 ਵਿਅਕਤੀ ਇਕੱਠੇ ਹੋਏ? ਕੀ ਇਹਨਾਂ ਵਿਅਕਤੀਆਂ ਦੇ ਇਕੱਠੇ ਹੋਣ ਦਾ ਕੋਈ ਦਸਤਾਵੇਜ਼ੀ ਸਬੂਤ ਵਰਲਡ ਪੰਜਾਬੀ ਸੈਂਟਰ ਕੋਲ ਹੈ? ਕੀ ਬਾਕੀ ਦੇ ਸਮਾਗਮਾਂ ਉੱਪਰ ਵਰਲਡ ਪੰਜਾਬੀ ਸੈਂਟਰ ਦਾ ਇੱਕ ਪੈਸਾ ਵੀ ਖਰਚ ਨਹੀਂ ਹੋਇਆ?
(ਅ) ਸਮਾਗਮ ਨੰਬਰ 2 ਉੱਪਰ 30,000/- ਰੁਪਏ 'ਲੰਚ ਅਤੇ ਚਾਹ' ਉੱਪਰ ਖਰਚ ਹੋਏ। ਪੈਰਾ 'a'

ਉਕਤ ਸੰਬੰਧੀ ਉੱਠਦੇ ਪ੍ਰਸ਼ਨ ਇਸ ਸਮਾਗਮ ਸਬੰਧੀ ਵੀ ਉੱਠਦੇ ਹਨ।

(e) ਸਮਾਗਮ ਨੰਬਰ 10 ਉੱਪਰ 20,000/- ਰੁਪਏ 'ਛੋਲੇ-ਪੂਰੀ, ਚਾਹ-ਪਾਣੀ' ਉੱਪਰ ਖਰਚ ਹੋਏ। ਉੱਚ ਕਵਾਲਟੀ ਦੇ 'ਛੋਲੇ-ਪੂਰੀ' ਤੇ 50/- ਰੁਪਏ ਪ੍ਰਤੀ ਵਿਅਕਤੀ ਤੋਂ ਵੱਧ ਖਰਚ ਨਹੀਂ ਆਉਂਦੇ। ਕੀ ਇਸ ਸਮਾਗਮ ਵਿੱਚ 1000 ਵਿਅਕਤੀਆਂ ਨੇ ਭਾਗ ਲਿਆ ਅਤੇ 'ਛੋਲੇ-ਪੂਰੀ, ਚਾਹ-ਪਾਣੀ' ਦਾ ਆਨੰਦ ਲਿਆ?

(ਸ) ਸਮਾਗਮ ਨੰਬਰ 17 ਜੋ ਕਿ 3 ਦਿਨ ਚੱਲਿਆ, ਦੌਰਾਨ 10,000/- ਰੁਪਏ 'ਚਾਹ-ਪਾਣੀ' ਲਈ ਖਰਚ ਹੋਏ। ਜੇ 3 ਦਿਨਾਂ ਵਿੱਚ ਕੇਵਲ 10,000/- ਰੁਪਏ 'ਚਾਹ-ਪਾਣੀ' 'ਤੇ ਖਰਚ ਹੁੰਦੇ ਹਨ ਤਾਂ ਉਕਤ ਪੈਰ੍ਹਾ 'ਓ , ਅ, ਏ ,' ਵਿੱਚ ਦਰਜ ਸਮਾਗਮਾਂ ਉੱਪਰ ਭਾਰੀ ਖਰਚਾ ਕਿਉਂ ਉਠਾਉਣਾ ਪਿਆ?

੬. ਵਰਲਡ ਪੰਜਾਬੀ ਸੈਂਟਰ ਵੱਲੋਂ ਕੀਤੇ ਗਏ ਸਮਾਗਮਾਂ ਉੱਪਰ 1,11,483/- ਰੁਪਏ ਵਿਦਵਾਨਾਂ ਨੂੰ ਟੀ.ਏ./ਡੀ.ਏ. ਦੇਣ ਲਈ ਖਰਚ ਕੀਤੇ ਗਏ। ਇਹ ਵਿਦਵਾਨ ਕੌਣ ਸਨ? ਕਿਸ ਵਿਦਵਾਨ ਨੂੰ ਕਿੰਨਾ ਟੀ.ਏ./ਡੀ.ਏ. ਦਿੱਤਾ ਗਿਆ? ਉਸ ਵਿਦਵਾਨ ਵੱਲੋਂ ਵਰਲਡ ਪੰਜਾਬੀ ਸੈਂਟਰ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੀ ਯੋਗਦਾਨ ਦਿੱਤਾ ਗਿਆ?

੭. ਸਮਾਗਮ ਨੰਬਰ 7 ਉੱਪਰ ਵਰਲਡ ਪੰਜਾਬੀ ਸੈਂਟਰ ਵੱਲੋਂ 97,000/- ਰੁਪਏ ਵਰਗੀ ਵੱਡੀ ਰਕਮ ਖਰਚੀ ਗਈ। ਇਹ ਖਰਚਾ ਕਿਸ-ਕਿਸ ਮੱਦ ਉੱਪਰ ਖਰਚ ਹੋਇਆ? ਇਸ ਖਰਚੇ ਨਾਲ ਵਰਲਡ ਪੰਜਾਬੀ ਸੈਂਟਰ ਦੇ ਕਿਹੜੇ-ਕਿਹੜੇ ਉਦੇਸ਼ਾਂ ਦੀ ਪ੍ਰਾਪਤੀ ਹੋਈ?

੮. ਵਰਲਡ ਪੰਜਾਬੀ ਸੈਂਟਰ ਵੱਲੋਂ ਸਮਾਗਮ ਨੰਬਰ 14 ਦੌਰਾਨ ਪੋਠੋਹਾਰੀ ਭਾਸ਼ਾ ਵਿੱਚ ਲਿਖੀ ਇੱਕ ਕਹਾਣੀ ਉੱਪਰ ਬਣੀ ਫਿਲਮ ਨੂੰ ਦਰਸਾਉਣ ਲਈ 11,600/- ਰੁਪਏ ਖਰਚ ਕੀਤੇ ਗਏ। ਇਹਨਾਂ ਰੁਪਇਆਂ ਵਿੱਚੋਂ 6500/- ਰੁਪਏ ਕਹਾਣੀ ਦੇ ਲੇਖਕ ਅਤੇ 5100/- ਰੁਪਏ ਕਿਸੇ ਸ਼ਿਵ ਦੱਤ ਨਾਂ ਦੇ ਵਿਅਕਤੀ ਨੂੰ ਦਿੱਤੇ ਗਏ। ਇਹ ਫਿਲਮ ਕਿੰਨੇ ਵਿਅਕਤੀਆਂ ਨੇ ਦੇਖੀ ਅਤੇ ਇਸ ਨਾਲ ਵਰਲਡ ਪੰਜਾਬੀ ਸੈਂਟਰ ਦੇ ਕਿਹੜੇ ਉਦੇਸ਼ ਦੀ ਪੂਰਤੀ ਹੋਈ। ਜੇ ਇਸ ਫਿਲਮ ਦੀਆਂ ਸੀ.ਡੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਤਾਂ ਕਰੀਬ 500 ਸੀ.ਡੀ. ਖਰੀਦ ਕੇ ਪੰਜਾਬ ਦੇ ਲੱਖਾਂ ਸ਼ਹਿਰੀਆਂ ਨੂੰ ਦਿਖਾਈ ਜਾ ਸਕਦੀ ਸੀ। ਵਰਲਡ ਪੰਜਾਬੀ ਸੈਂਟਰ ਵੱਲੋਂ ਸਮਾਗਮ ਨੰਬਰ ੧੭ ਵਿੱਚ 'ਪੰਜਾਬੀ ਕੋਕਣੀ ਕਾਵਿ ਅਨੁਵਾਦ ਵਰਕਸ਼ਾਪ' ਕਰਵਾਈ ਗਈ ਅਤੇ 10,000/- ਰੁਪਏ ਖਰਚ ਕੀਤੇ ਗਏ। ਕੋਕਣੀ ਭਾਸ਼ਾ ਦੇ, ਪੰਜਾਬ ਵਿੱਚ 100 ਤੋਂ ਵੱਧ ਜਾਣਕਾਰ ਨਹੀਂ ਹੋਣਗੇ। ਇੱਕ ਅਣਜਾਣ ਭਾਸ਼ਾ ਦੇ ਅਨੁਵਾਦ 'ਤੇ ਵਰਕਸ਼ਾਪ ਕਰਵਾ ਕੇ ਵਰਲਡ ਪੰਜਾਬੀ ਸੈਂਟਰ ਆਪਣੇ ਕਿਸ ਉਦੇਸ਼ ਦੀ ਪ੍ਰਾਪਤੀ ਕਰ ਰਿਹਾ ਸੀ?

੯. ਵਰਲਡ ਪੰਜਾਬੀ ਸੈਂਟਰ ਵੱਲੋਂ ਸਮਾਗਮ ਨੰਬਰ 16 ਦੌਰਾਨ ਪੰਜਾਬੀ ਫਿਲਮ ਫੈਸਟੀਵਲ ਕਰਕੇ 46,632/- ਰੁਪਏ ਟੀ.ਏ./ਡੀ.ਏ. 'ਤੇ ਖਰਚ ਕੀਤਾ। ਇਸ ਸਮਾਗਮ ਦੌਰਾਨ ਕਿਹੜੀਆਂ-ਕਿਹੜੀਆਂ ਪੰਜਾਬੀ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਕਿਹੜੇ ਪੰਜਾਬੀਆਂ ਨੇ, ਕਿੱਥੇ ਦੇਖਿਆ?

੧੦. ਵਰਲਡ ਪੰਜਾਬੀ ਸੈਂਟਰ ਦੀਆਂ ਹਿਸਾਬ-ਕਿਤਾਬ ਦੀਆਂ ਸਟੇਟਮੈਂਟਾਂ ਅਤੇ ਸਮਾਗਮਾਂ ਉੱਪਰ ਖਰਚ ਹੋਏ ਪੈਸਿਆਂ ਦੇ ਜੋੜ ਵਿੱਚ ਭਾਰੀ ਅੰਤਰ ਹੈ। ਕਿਸੇ ਸਾਲ ਸਮਾਗਮਾਂ ਉੱਪਰ ਪੈਸੇ, ਹਿਸਾਬ-ਕਿਤਾਬ ਵਿੱਚ ਦਰਜ ਪੈਸਿਆਂ ਨਾਲੋਂ ਵੱਧ ਖਰਚ ਹੋਏ ਅਤੇ ਕਦੇ ਘੱਟ। ਜਿਹੜੇ ਸਾਲਾਂ ਵਿੱਚ ਖਰਚਾ ਵੱਧ ਹੋਇਆ, ਉਹ ਕਿਸ ਨੇ ਦਿੱਤਾ ਅਤੇ ਜਿਹੜੇ ਸਾਲਾਂ ਵਿੱਚ ਖਰਚਾ ਘੱਟ ਹੋਇਆ, ਉਹ ਕਿਸਦੀ ਜੇਬ ਵਿੱਚ ਗਿਆ?

ਨੋਟ:- ਉਕਤ ਤਰ੍ਹਾਂ ਦੇ ਹੋਰ ਵੀ ਅਨੇਕਾਂ ਪ੍ਰਸ਼ਨ ਉੱਠਦੇ ਹਨ, ਜਿਹਨਾਂ ਦੇ ਉੱਤਰ ਵਰਲਡ ਪੰਜਾਬੀ ਸੈਂਟਰ ਦੇ ਅਧਿਕਾਰੀਆਂ ਤੋਂ ਮੰਗਣੇ ਬਣਦੇ ਹਨ।

ਸਿੱਟੇ:- ਉਕਤ ਪ੍ਰਸ਼ਨਾਂ ਤੋਂ ਵਰਲਡ ਪੰਜਾਬੀ ਸੈਂਟਰ ਦੇ ਕੰਮ-ਕਾਜ ਸਬੰਧੀ ਹੇਠ ਲਿਖੇ ਸਿੱਟੇ ਨਿਕਲਦੇ ਹਨ:-

੧. ਵਰਲਡ ਪੰਜਾਬੀ ਸੈਂਟਰ ਵੱਲੋਂ ਇੱਕ ਵੀ ਪੁਸਤਕ, ਫਿਲਮ, ਖੋਜ-ਕਾਰਜ, ਆਪਣੇ ੫ ਸਾਲ ਦੇ ਅਰਸੇ ਦੌਰਾਨ ਤਿਆਰ ਨਹੀਂ ਕਰਵਾਈ ਗਈ।ਵਰਲਡ ਪੰਜਾਬੀ ਸੈਂਟਰ ਦਾ ਇੱਕ ਵੀ ਉਦੇਸ਼ ਪੂਰਾ ਨਹੀਂ ਹੋਇਆ।

੨. ਵਰਲਡ ਪੰਜਾਬੀ ਸੈਂਟਰ ਦੀ ਰਾਸ਼ੀ ਨੂੰ ਪ੍ਰਬੰਧਕਾਂ ਵੱਲੋਂ ਆਪਣੇ ਨਿੱਜੀ ਲਾਭਾਂ ਅਤੇ ਦੋਸਤਾਂ, ਮਿੱਤਰਾਂ ਨੂੰ ਪ੍ਰਮੋਟ ਕਰਨ ਉੱਪਰ ਖਰਚ ਕੀਤਾ ਗਿਆ। ਸਮਾਗਮਾਂ ਉੱਪਰ ਕੇਵਲ 5% ਖਰਚ ਕੀਤਾ ਗਿਆ। ਉਹ ਖਰਚ ਵੀ ਕਿਸੇ ਠੋਸ ਪ੍ਰਾਪਤੀ ਦੀ ਥਾਂ ਛੋਲੇ-ਪੂਰੀ ਖਾਣ ਜਾਂ ਟੀ.ਏ./ਡੀ.ਦੇ. ਦੇਣ ਉੱਪਰ ਖਰਚ ਕੀਤਾ ਗਿਆ।

੩. ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਪੰਜਾਬੀਅਤ ਨੂੰ ਸੰਸਾਰ ਪੱਧਰ 'ਤੇ ਪ੍ਰਸਾਰਨ ਦੀ ਥਾਂ ਪਟਿਆਲੇ ਦੇ ਇੱਕ ਕੋਨੇ ਵਿੱਚ ਸਥਿਤ ਯੂਨੀਵਰਸਿਟੀ ਦੇ ਇੱਕ ਵਿਸ਼ੇਸ਼ ਸੈਮੀਨਾਰ ਹਾਲ ਤੱਕ ਸੀਮਿਤ ਕਰ ਦਿੱਤਾ ਗਿਆ।

੪. ਵਰਲਡ ਪੰਜਾਬੀ ਸੈਂਟਰ ਸਰਕਾਰੀ ਖ਼ਜ਼ਾਨੇ 'ਤੇ ਬੋਝ ਬਣਿਆ ਹੋਇਆ ਹੈ।

ਸਮੂਹ ਪੰਜਾਬੀਆਂ ਨੂੰ ਅਪੀਲ

ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਤੇ ਕਲਾ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਪੰਜਾਬ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਨੂੰ ਬਰਖਾਸਤ ਕਰਕੇ ਕਿਸੇ ਯੋਗ ਪ੍ਰਬੰਧਕ ਅਤੇ ਸਾਹਿਤਕ, ਸਭਿਆਚਾਰਕ ਕੱਦ-ਕਾਠ ਵਾਲੀ ਸ਼ਖਸੀਅਤ ਨੂੰ ਇਸ ਅਹੁਦੇ 'ਤੇ ਲਾਉਣ ਦਾ ਤੁਰੰਤ ਉਪਰਾਲਾ ਕਰੇ ਤਾਂ ਜੋ ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਨਿੱਜੀ ਜੇਬਾਂ ਵਿਚ ਜਾਣ ਦੀ ਥਾਂ ਵਰਲਡ ਪੰਜਾਬੀ ਸੈਂਟਰ ਦੇ ਉਦੇਸ਼ਾਂ ਤੇ ਮੰਤਵਾਂ ਲਈ ਵਰਤੀ ਜਾਵੇ। 
----------------------------

ਲੇਖਕ ਤ੍ਰੈ-ਮਾਸਕ 'ਨਜ਼ਰੀਆ' ਦਾ ਸੰਪਾਦਕ ਹੈ