ਤਾਂਘਦੇ ਸੀ ਹਰ ਰੋਜ਼ ਬੀਚਾਂ ਵੱਲ ਘੁੰਮਦੇ,
ਖਰਮਸਤੀਆ ਕਰਦੇ ਅੰਗ ਅੰਗ ਮਸਲਦੇ
ਹਿੱਕ ਸਰਫੇਸਿੰਗ ਸੰਗ ਦਰੜਦੇ
ਪਰੇਮ ਲੀਲਾ ਖੇਲਦੇ ਪੀਂਘਾਂ ਝੂਟਦੇ
ਰੋਮਾਂਟਿਕ ਤਰੰਗਾਂ ਦੇ ਸੰਗ।
ਆ ਗਈਆਂ ਜਵਾਰਭਾਟਾ ਮਖੋਟੇ ਵਿਚ ਉਹ ਆਪੇ
ਭਾਜੀ ਲਾਹੁਣ ਲਈ ਵਿੜ੍ਹੀ ਪਗਾਉਣ ਲਈ,
ਹੁਮ ਹੁੰਮਾ ਕੇ ਤੁਹਾਡੇ ਦਰ ਖੜਕਾਉਂਦੀਆਂ,
ਤੁਹਾਡੀਆਂ ਫੇਰੀਆਂ ਦਾ ਇਵਜ਼ਾਨਾ ਚੁਕਾਉਣ ਲਈ।
ਪਹਿਲਾਂ ਕੈਟਰੀਨਾ ਹੈਰੀਕੇਨ ææ ਹੁਣ ਸੈਂਡੀ
ਸੁੰਦਰ ਮਨਭਾਉਂਦੇ ਸੁਹਾਵਣੇ ਲੁਭਾਉਣੇ ਨਾਮ
ਤਬਾਹੀ ਮਚਾਉਂਦੀਆਂ ਦਣਦਣਾਉਂਦੀਆਂ
ਗਲਵੱਕੜੀ ਪਾਉਣ ਨੂੰ ਕਲਵਲ ਉਤਾਵਲੀਆਂ
ਇਹ ਕਮਲੀਆਂ ਝੱਲੀਆਂ ਹਾਬੜੀਆਂ ਲਹਿਰਾਂ।
ਇਮਾਰਤਾਂ ਢਾਹੁੰਦੀਆਂ ਦਰੱਖਤ ਖੱਗਦੀਆਂ
ਜਾਏਦਾਤਾਂ ਉਜਾੜਦੀਆਂ ਲਿਤਾੜਦੀਆਂ
ਤੁਫਾਨ ਝੱਖੜ ਬਣ ਸ਼ੂਕਦੀਆਂ ਆਈਆਂ,
ਮੁੜ ਗਈਆਂ ਆਪਣੀਆਂ ਨਹੁੰਦਰਾਂ ਨਿਸ਼ਾਨੀਆਂ ਛੱਡ ਕੇ,
ਪਿੱਛੇ ਜਾਨ ਮਾਲ ਦੀ ਤਬਾਹੀ ਦਾ ਭਿਆਨਕ ਮੰਜ਼ਿਰ।