ਖ਼ਬਰਸਾਰ

  •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
  •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
  •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
  •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
  •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ (ਖ਼ਬਰਸਾਰ)


    ਸਮਰਾਲਾ -- ਅਜੋਕੇ ਸਮਾਜ ਵਿੱਚ ਜਿੱਥੇ ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ, ਉੱਥੇ ਰੰਗਲਾ ਪੰਜਾਬ ਕਲੱਬ ਵਰਗੀਆਂ ਸੰਸਥਾਵਾਂ ਧੀਆਂ ਦੀ ਲੋਹੜੀ ਮਨਾ ਕੇ ਧੀਆਂ ਨੂੰ ਵੱਡਾ ਮਾਣ ਦੇ ਰਹੀਆਂ ਹਨ। ਪਿੰਡ ਖੱਟਰਾਂ ਵਿਖੇ ਰੰਗਲਾ ਪੰਜਾਬ ਸਿਹਤ ਸਭਿਆਚਾਰ ਕਲੱਬ ਪਿੰਡ ਖੱਟਰਾਂ ਵੱਲੋਂ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਦੇ ਗਰਾਊਂਡ ਵਿੱਚ ਤੀਜਾ ਧੀਆਂ ਦੀ ਲੋਹੜੀ ਅਤੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਵਿੱਚ ਆਈਆਂ ਹੋਈਆਂ ਸਖਸ਼ੀਅਤਾਂ ਨੂੰ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਗੂ, ਵਾਈਸ ਪ੍ਰਧਾਨ ਬਲਕਾਰ ਸਿੰਘ ਦੇ ਜੀ ਆਇਆ ਜੀ ਕਹਿਣ ਉਪਰੰਤ ਪਿੰਡ ਵਿੱਚ ਨਵਜੰਮੀਆਂ 14 ਧੀਆਂ ਦੀ ਲੋਹੜੀ ਮਨਾਈ ਗਈ। ਜਿਸ ਵਿੱਚ ਮਾਵਾਂ ਨੂੰ ਸ਼ਾਲ, ਬੱਚੀਆਂ ਨੂੰ ਸੂਟ, ਖਿਡਾਉਣੇ ਅਤੇ ਪੌਦੇ ਤੋਹਫੇ ਵਜੋਂ ਭੇਟ ਕੀਤੇ ਗਏ। ਮੰਚ ਦੀ ਸੰਚਾਲਨਾਂ ਸੰਭਾਲਦੇ ਹੋਏ ਉੱਘੇ ਰੰਗ ਕਰਮੀ ਰਾਜਵਿੰਦਰ ਸਮਰਾਲਾ ਨੇ ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਖੱਟਰਾਂ ਅਤੇ ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ ਦੇ ਬੱਚਿਆਂ ਦੀਆਂ ਅਗਾਂਹਵਧੂ ਅਤੇ ਸਭਿਆਚਾਰਕ ਵੰਨਗੀਆਂ ਨੂੰ ਪੇਸ਼ ਕਰਵਾਉਂਦੇ ਹੋਏ ਖੂਬ ਰੰਗ ਬੰਨਿਆਂ। ਬਾਲ ਮਨਾਂ ਨੂੰ ਟੁੰਬਦੇ ਹੋਏ ਸ਼੍ਰੋਮਣੀ ਬਾਲ ਗਾਇਕ ਕਮਲਜੀਤ ਨੀਲੋਂ ਨੇ ਜਿੱਥੇ ਬੱਚਿਆਂ ਦਾ ਮਨੋਰੰਜਨ ਕੀਤਾ ਉੱਥੇ ਨਾਲ ਹੀ ਆਪਣੀਆਂ ਅਰਥ ਭਰਪੂਰ ਕਵਿਤਾਵਾਂ ਨਾਲ ਵੱਡਿਆਂ ਦਾ ਵੀ ਮਨੋਰੰਜਨ ਕੀਤਾ। ਅੰਤ ਵਿੱਚ ਭਾਈ ਲਾਲੋ ਸੰਗੀਤ ਅਕੈਡਮੀ ਅਮਰਗੜ੍ਹ ਦੀਆਂ ਲੜਕੀਆਂ ਨੇ ਸਿੱਖ ਇਤਿਹਾਸ ਦੀ ਸ਼ਾਨਮੱਤੀ ਖੇਡ ਗੱਤਕੇ ਨਾਲ ਦਰਸ਼ਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡੀ। ਸੰਸਥਾ ਵੱਲੋਂ ਪਿੰਡ ਦੇ ਹੋਣਹਾਰ ਪੁੱਤਰ ਅਤੇ ਹੋਣਹਾਰ ਧੀ ਨੂੰ ਸਨਮਾਨ ਕਰਨ ਦੀ ਪ੍ਰੰਮਪਰਾ ਨੂੰ ਅੱਗੇ ਤੋਰਦੇ ਹੋਏ ਇਸ ਵਾਰ ਦਾ ਪਿੰਡ ਦੀ 'ਮਾਣਮੱਤੀ ਧੀ' ਤੇ ਪਿੰਡ ਦਾ 'ਮਾਣਮੱਤਾ ਪੁੱਤਰ' ਦਾ ਐਵਾਰਡ ਰੁਪਿੰਦਰ ਕੌਰ ਭੰਗੂ ਅਤੇ ਜਸਕੀਰਤ ਸਿੰਘ ਗੱਗੂ ਨੂੰ ਦਿੱਤਾ ਗਿਆ। ਜਦਕਿ ਸਮਾਜ ਵਿੱਚ ਵੱਡਮੁੱਲੇ ਯੋਗਦਾਨ ਲਈ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਬੇਦੀ ਅਤੇ ਪੰਜਾਬ ਪੱਧਰ ਦੀ ਜੇਤੂ ਖਿਡਾਰਨ ਦਲਜੀਤ ਕੌਰ ਉਟਾਲ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਜੋਗਿੰਦਰ ਸਿੰਘ ਕੇਨੈਡਾ, ਪ੍ਰੀਤਮ ਸਿੰਘ ਕੇਨੈਡਾ, ਕ੍ਰਿਪਾਲ ਸਿੰਘ ਰਿਟਾ: ਏ. ਐਫ. ਐਸ. ਓ. ਫੂਡ ਸਪਲਾਈ, ਪਰਮਜੀਤ ਸਿੰਘ ਰਾਈਆਂ, ਪਰਮਿੰਦਰ ਸਿੰਘ ਭੰਗੂ ਐਮ. ਡੀ. ਅੰਬੀਸ਼ਨ, ਸੁਰਮੁੱਖ ਸਿੰਘ, ਪ੍ਰਧਾਨ ਅਜਮੇਰ ਸਿੰਘ, ਹਮਦਰਦਵੀਰ ਨੌਸ਼ਹਿਰਵੀ, ਗੁਰਵਿੰਦਰ ਸਿੰਘ, ਹਾਕਮ ਸਿੰਘ ਗੋਂਦ, ਸੁਮਿਤ ਅਰੋੜਾ ਆਦਿ ਨੇ ਵੀ ਸਹਿਯੋਗ ਦਿੱਤਾ। ਉੱਥੇ ਵੀ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਮੈਂਬਰ ਪੀ. ਸੀ. ਏ., ਸਰਬੰਸ ਸਿੰਘ ਮਾਣਕੀ ਮੈਂਬਰ ਐਸ. ਜੀ. ਪੀ. ਸੀ., ਪਵਨਦੀਪ ਸਿੰਘ ਮਾਦਪੁਰ ਪ੍ਰਧਾਨ ਟਰੱਕ ਯੂਨੀਅਨ, ਜਥੇਦਾਰ ਮਹਿੰਦਰ ਸਿੰਘ ਭੰਗਲਾਂ, ਮੈਨੇਜਰ ਗੁਰਮੀਤ ਸਿੰਘ ਕਾਹਲੋਂ, ਗੁਰਦੀਪ ਸਿੰਘ ਕੰਗ ਮੀਤ ਮੈਨੇਜਰ, ਅਕਾਊਂਟੈਂਟ ਜਥੇਦਾਰ ਚਰਨਜੀਤ ਸਿੰਘ, ਕੁਲਦੀਪ ਸਿੰਘ ਘਰਖਣਾ, ਲਖਬੀਰ ਸਿੰਘ ਬਲਾਲਾ, ਪ੍ਰਧਾਨ ਮਨਜੀਤ ਸਿੰਘ, ਮਹਿੰਦਰ ਯਾਦਵ, ਰਵੀ ਬੁਆਲ ਅਤੇ ਅੰਮ੍ਰਿਤਪਾਲ ਮਾਸਟਰ ਮਾਈਂਡ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਜਿਨ੍ਹਾਂ ਵਿੱਚ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ, ਬਲਦੀਪ ਸਿੰਘ, ਤਰਨਜੋਤ ਸਿੰਘ, ਸਿਮਰਨਜੀਤ ਸਿੰਘ, ਅਵਤਾਰ ਸਿੰਘ, ਤਲਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਨੇ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਬਾਖੂਬੀ ਜਿੰਮੇਵਾਰੀ ਨਿਭਾਈ।

    --------------------------------------------------------
    ਮਾਸਟਰ ਤਰਲੋਚਨ ਸਿੰਘ