ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ
(ਖ਼ਬਰਸਾਰ)
ਇਲਾਕੇ ਦੇ ਨਾਮਵਰ ਅੰਤਰਰਾਸ਼ਟਰੀ ਢਾਡੀ ਭਾਈ ਸਾਧੂ ਸਿੰਘ ਧੰਮੂ ਦਾ ਢਾਡੀ ਜਥਾ ਵਿਦੇਸ਼ਾਂ ਦੀ ਧਰਤੀ ਸਿੰਗਾਪੁਰ, ਮਲੇਸ਼ੀਆ ਅਤੇ ਥਾਈਲੈਂਡ ਵਿਖੇ ਵਾਲੇ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਲਈ ਰਵਾਨਾ ਹੋਇਆ। ਭਾਈ ਸਾਧੂ ਸਿੰਘ ਧੰਮੂ ਅਤੇ ਉਨ੍ਹਾਂ ਦੇ ਸਹਿਯੋਗੀ ਸਾਥੀ ਕਮਲਜੀਤ ਸਿੰਘ ਕੋਮਲ, ਬੀਬੀ ਕੁਲਦੀਪ ਕੌਰ ਲੋਪੋ, ਬੀਬੀ ਜਸਵੀਰ ਕੌਰ ਮੱਦੋਕੇ ਜਿੰਨ੍ਹਾਂ ਨੂੰ ਜਥੇਦਾਰ ਭਾਈ ਕੁਲਦੀਪ ਸਿੰਘ ਰੌਂਤਾ ਦੇ ਪੂਰਨ ਹੁੰਗਾਰੇ ਨਾਲ ਵਿਦੇਸ਼ ਜਾਣ ਦਾ ਸੱਦਾ ਮਿਲਿਆ ਹੈ ਨੂੰ ਰਵਾਨਾ ਹੋਣ ਸਮੇਂ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਤੇਗਾ ਸਿੰਘ ਚੰਦਪੁਰਾਣਾ ਵੱਲੋਂ ਅਤੇ ਇੰਨ੍ਹਾਂ ਤੋਂ ਇਲਾਵਾ ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਕਲਾਂ ਦੇ ਨੁਮਾਇੰਦਿਆਂ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ, ਜਸਵੀਰ ਭਲੂਰੀਆ, ਕੰਵਲਜੀਤ ਭੋਲਾ ਲੰਡੇ, ਜਗਸੀਰ ਸਿੰਘ ਬਰਾੜ ਐਮ.ਸੀ. ਬਾਘਾਪੁਰਾਣਾ, ਗੀਤਕਾਰ ਯੋਧਾ ਲੰਗੇਆਣਾ, ਬੇਅੰਤ ਸਿੰਘ ਬਰਾੜ, ਚਰਨਾ ਲੰਗੇਆਣਾ, ਮਾਸਟਰ ਬਿੱਕਰ ਸਿੰਘ ਭਲੂਰ, ਰਾਜਵੀਰ ਭਲੂਰੀਆ, ਕਿਰਨਦੀਪ ਸਿੰਘ ਬੰਬੀਹਾ, ਗੁਰਮੇਜ ਸਿੰਘ ਗੇਜਾ ਵੱਲੋਂ ਸਨਮਾਨਿਤ ਕੀਤਾ ਗਿਆ।

ਅੰਤਰਰਾਸ਼ਟਰੀ ਢਾਡੀ ਭਾਈ ਸਾਧੂ ਸਿੰਘ ਧੰਮੂ ਦਾ ਵਿਦੇਸ਼ ਰਵਾਨਾ ਹੋਣ ਤੇ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਤੇਗਾ ਸਿੰਘ ਚੰਦਪੁਰਾਣਾ ਅਤੇ ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦੇ ਨੁਮਾਇੰਦੇ ਜਗਸੀਰ ਸਿੰਘ ਬਰਾੜ ਐਮ.ਸੀ., ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ ਜਥੇ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ।