ਖ਼ਬਰਸਾਰ

  •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
  •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
  • ਬਲਵਾਨ ਅਤੀਤ (ਕਹਾਣੀ)

    ਮੰਡੀਵਾਲਾ ਦੀਪ   

    Email: mandiwaladeep@gmail.com
    Address: Sector 20- c Mandi Gobindgarh
    Fatehgarh Sahib India
    ਮੰਡੀਵਾਲਾ ਦੀਪ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੱਜ ਫੇਰ ਮੋਹਤਾਜ ਪਹਿਲਾਂ ਵਾਂਗ ਹੀ ਤਿਆਰ ਹੋਕੇ ਪੂਰੇ ਚਾਅ ਨਾਲ ਹੁਸ਼ਿਆਰਪੁਰ ਜਾਣ ਲਈ ਕਾਹਲਾ ਹੋਇਆ ਬੇਸਬਰੀ ਨਾਲ ਅਪਣੇ ਦੋਸਤ ਦੀ ਉਡੀਕ ਕਰ ਰਿਹਾ ਸੀ,ਉਸਦੇ ਦਿਲ ਵਿੱਚ ਪਹਿਲੀ ਮੁਲਾਕਾਤ ਵਾਲਾ ਉਹੀ ਅਹਿਸਾਸ ਸੀ ਜਿਵੇਂ ਇਹ ਉਸਦੀ ਪਹਿਲੀ ਮੁਲਾਕਾਤ ਹੀ ਹੋਵੇ.ਹੁਸ਼ਿਆਰਪੁਰ ਜਿਲੇ ਦੇ ਇਕ ਛੋਟੇ ਜੇ ਪਿੰਡ ਵਿੱਚ ਉਸਦੀ ਮਹਿਬੂਬਾ ਰਹਿੰਦੀ ਸੀ ਮਨਜੀਤ,ਜਿਸਦਾ ਤਲਾਕ ਦਾ ਮੁੱਕਦਮਾਂ ਚੱਲਦਾ ਸੀ ਮਾਛੀਵਾੜੇ ਕੋਲ ਉਹ ਅਕਸਰ ਉਸਨੂੰ ਮਿਲਣ ਕਚਿਹਰੀਆਂ ਵਿੱਚ ਹੀ ਜਾਇਆ ਕਰਦਾ ਸੀ ਜਦ ਮਨਜੀਤ ਦੀ ਤਾਰੀਕ ਹੁੰਦੀ ਸੀ 1 ਜਾਂ 2 ਮਹੀਨੇ ਬਾਅਦ,ਇਹ ਸਿਲਸਲਾ ਪਿਛਲੇ 2 ਸਾਲਾਂ ਤੋ ਚੱਲ ਰਿਹਾ ਸੀ,ਉਹਨਾਂ ਦਾ ਪਿਆਰ ਇਕ ਵਾਰ ਗਲਤ ਨੰਬਰ ਲੱਗਣ ਕਰਕੇ ਸ਼ੁਰੂ ਹੋਇਆ ਸੀ ਤੇ ਉਹਨਾਂ ਦੋਨਾਂ ਨੇ ਸ਼ਕਲੋਂ ਇਕ ਦੂਜੇ ਨੂੰ ਕਈ ਮਹਿਨੇ ਬਾਅਦ ਪਹਿਲੀ ਮੁਲਾਕਾਤ ਵੇਲੇ ਦੇਖਿਆ ਸੀ,ਉਹ ਸਿਰਫ ਪੰਜ ਜਾਂ ਦਸ ਮਿੰਟ ਲਈ ਹੀ ਮਿਲਦੇ ਸੀ ਕਿਉਕਿ ਮਨਜੀਤ ਦਾ ਬਾਪ ਅਕਸਰ ਤਰੀਕ ਤੇ ਉਸਦੇ ਨਾਲ ਆਉਦਾ ਸੀ,ਅੱਜ ਫੇਰ ਉਹੀ ਖੁਸ਼ੀ ਮੋਹਤਾਜ ਦੇ ਚਹਿਰੇ ਤੋਂ ਝਲਕ ਰਹੀ ਸੀ,
    ਸੋਚਾਂ ਦੀ ਡੋਰ ਨੂੰ ਤੋੜਦਾ ਦਲਜੀਤ ਮੋਹਤਾਜ ਦਾ ਦੋਸਤ ਉਸ ਕੋਲ ਆਉਦਾ ਹੈ ਤੇ ਦੋਵੇ ਚਾਹ ਦੀਆਂ ਦੋ-ਦੋ ਘੁੱਟਾਂ ਪੀਕੇ ਜਾਣ ਨੂੰ ਤੁਰ ਪੈਦੇਂ ਹਨ ਮੋਹਤਾਜ ਬੁੱਲਟ ਨੂੰ ਸਟਾਰਟ ਕਰਕੇ ਗਲੀ ਚ ਲਿਆਉਦਾ ਹੈ ਤੇ ਦਲਜੀਤ ਨੂੰ ਬਿਠਾਕੇ ਖੁਸ਼ੀ ਖੁਸ਼ੀ ਮੰਜਿਲ ਵੱਲ ਨੂੰ ਬੁੱਲਟ ਸਿੱਧਾ ਕਰ ਦਿੰਦਾ ਹੈ ਦੋਵਾਂ ਦੀਆਂ ਗੱਲਾਂ ਨੇ ਸਫਰ ਪਲਾਂ ਚ ਮੁੱਕਾ ਦਿਤਾ,ਕੁਝ ਚਿਰ ਪਿਛੋ ਦੋਵੇਂ ਮਨਜੀਤ ਦੇ ਘਰ ਮੂਹਰੇ ਜਾ ਰੁਕਦੇ ਹਨ  ਜਿਸ ਬਾਰੇ ਮਨਜੀਤ ਬੇਖਬਰ ਹੈ,

    ਮੋਹਤਾਜ ਨੇ ਇੱਕ ਵੋਟ ਬਣਾਉਣ ਵਾਲਿਆ ਦਾ ਫਰਜੀ ਆਈ ਕਾਰਡ ਬੁੱਲਟ ਤੋਂ ਉੱਤਰਦੇ ਸਾਰ ਅਪਣੇ ਗਲ ਵਿੱਚ ਪਾ ਲਿਆ ਤੇ ਦੋਵੇਂ ਰੱਬ ਦਾ ਨਾਂ ਲੈਕੇ ਘਰ ਚ ਦਾਖਿਲ ਹੋ ਜਾਦੇਂ ਹਨ ਅੰਦਰ ਵੜਦੇ ਸਾਰ ਹੀ ਮਨਜੀਤ ਤੇ ਉਸਦੀ ਭਰਜਾਈ ਮੰਜਾ ਡਾਹੀ ਵਰਾਂਡੇ ਵਿੱਚ ਬੈਠੀਆਂ ਹਨ,ਮਨਜੀਤ ਮੋਹਤਾਜ ਨੂੰ ਦੇਖਕੇ ਇਕ ਦਮ ਸੁੰਨ ਹੋ ਜਾਂਦੀ ਹੈ,ਕਿਉਕੀ ਉਹ ਕਦੇ ਸੋਚ ਵੀ ਨਹੀ ਸਕਦੀ ਸੀ ਕੀ ਮੋਹਤਾਜ ਕਦੇ ਬਿਨਾ ਦੱਸੇ ਉਸਦੇ ਘਰ ਵੀ ਆ ਸਕਦਾ.ਪਰ ਮਨਜੀਤ ਦੀ ਭਰਜਾਈ ਦੋਵਾਂ ਨੂੰ ਅਸਲੀ ਮੁਲਾਜਮ ਸਮਝਕੇ ਪਾਣੀ ਲੈਣ ਅੰਦਰ ਚਲੀ ਜਾਂਦੀ ਹੈ.ਤੇ ਉਸਨੂੰ ਟਾਇਮ ਵੀ ਲੱਗ ਜਾਦਾਂ ਹੈ,ਤਦ ਤੱਕ ਮੋਹਤਾਜ ਮਨਜੀਤ ਨੂੰ ਦੱਸਦਾ ਹੈ ਕੀ ਉਸਦਾ ਬਹੁਤ ਦਿਲ ਕਰ ਰਿਹਾ ਸੀ ਮਿਲਣ ਵਾਸਤੇ ਪਰ ਮਨਜੀਤ ਇਸਨੂੰ ਮੋਹਤਾਜ ਦੀ ਗਲਤੀ ਕਹਿੰਦੀ ਹੈ ਜੋ ਮੋਹਤਾਜ ਨੇ ਉਸਦੇ ਘਰ ਆਕੇ ਕੀਤੀ ਹੈ,ਹਲੇ ਉਹ ਕੁਝ ਗੱਲਾਂ ਹੀ ਕਰਕੇ ਹਟੇ ਕੀ ਐਨੇ ਚਿਰ ਨੂੰ ਮਨਜੀਤ ਦੀ ਭਾਬੀ ਇਕ ਛੋਟੇ ਜੇ ਜੱਗ ਵਿੱਚ ਪਾਣੀ ਤੇ ਦੋ ਗਲਾਸ ਚੁੱਕੀ ਉਹਨਾਂ ਕੋਲ ਆ ਜਾਂਦੀ ਹੈ ਤੇ ਦੋਵਾਂ ਨੂੰ ਨਲਕੇ ਦਾ ਪਾਣੀ ਪਿਲਾਉਦੀ ਹੈ,ਤੇ ਅੰਦਰੋ ਮਨਜੀਤ ਦੀ ਮਾਂ ਤੇ ਅਪਣੀ ਛੋਟੀ ਨਨਦ ਨੂੰ ਵੀ ਹਾਕ ਮਾਰਕੇ ਅਪਣੇ ਕੋਲ ਬੁਲਾ ਲੈਦੀਂ ਹੈ,
    ਮੋਹਤਾਜ ਦੇ ਪੁੱਛਣ ਤੇ ਮਨਜੀਤ ਦੀ ਭਰਜਾਈ ਸਭਦਾ ਨਾਮ ਤੇ ਉਮਰ ਮੋਹਤਾਜ ਨੂੰ ਇਕ ਕਾਗਜ ਤੇ ਲਿਖਵਾ ਦਿੰਦੀ ਹੈ,ਮੋਹਤਾਜ ਦਾ ਦੋਸਤ ਦਲਜੀਤ ਮੋਹਤਾਜ ਵੱਲ ਵੇਖਕੇ ਇਕ ਚਲਾਕੀ ਭਰੀ ਮੁਸਕਾਨ ਬਿਖੇਰਦਾ ਹੈ,ਅੱਗਿਓ ਮੋਹਤਾਜ ਵੀ ਉਸਨੂੰ ਇੰਝ ਇਸ਼ਾਰਾ ਕਰਦਾ ਜਿਵੇ ਇਹ ਕਹਿ ਰਿਹਾ ਹੋਵੇ ਕੀ ਅੱਜ ਤਾਂ ਆਪਾਂ ਨੇ ਕਿਲਾ ਹੀ ਜਿੱਤ ਲਿਆ ਪਰ ਇਹ ਮੁਸਕਾਨ ਜਿਆਦਾ ਦੇਰ ਨਾ ਰਹੀ ਕਿਉਕੀ ਸਾਰਾ ਕੰਮ ਮੁੱਕ ਚੁੱਕਾ ਸੀ ਤੇ ਮਨਜੀਤ ਦਾ ਭਰਾ ਅਮਰ ਵੀ ਬਾਹਰੋਂ ਕਿਤੋ ਗਿਆ ਹੋਇਆ ਘਰ ਵਾਪਿਸ ਆ ਗਿਆ ਸੀ ਉਹ ਮਨਜੀਤ ਨਾਲੋ ਉਮਰ ਵਿੱਚ ਬੜਾ ਸੀ ਤੇ ਮਨਜੀਤ ਤੇ ਕਾਫੀ ਸ਼ੱਕ ਵੀ ਕਰਦਾ ਸੀ ਕਿਉਕੀ ਮਨਜੀਤ ਅਕਸਰ ਮੋਹਤਾਜ ਨਾਲ ਰਾਤ ਨੂੰ ਫੋਨ ਤੇ ਗੱਲਾਂ ਕਰਦੀ ਸੀ ਤੇ ਇਸ ਗੱਲ ਦਾ ਅਮਰ ਨੂੰ ਵੀ ਸ਼ੱਕ ਸੀ,ਪਰ ਅਮਰ ਨੇ ਮੋਹਤਾਜ ਨੂੰ ਕਦੇ ਵੇਖਿਆ ਨਹੀ ਸੀ ਇਸ ਕਰਕੇ ਉਹ ਵੀ ਮੋਹਤਾਜ ਦੇ ਕੋਲ ਆਕੇ ਕੁਝ ਗੱਲਾਂ ਕਰਨ ਲੱਗਾ ਉਸਨੂੰ ਮੋਹਤਾਜ ਤੇ ਸ਼ੱਕ ਵੀ ਹੋਇਆ ਪਰ ਉਹ ਬਿਨਾਂ ਸਬੂਤ ਦੇ ਕੀ ਕਰ ਸਕਦਾ ਸੀ,ਮਨਜੀਤ ਨੇ ਅੱਜ ਤੱਕ ਉਸਦੀ ਕਿਸੇ ਗੱਲ ਦਾ ਸਹੀ ਜਵਾਬ ਨਹੀ ਸੀ ਦਿਤਾ,ਮੋਹਤਾਜ ਤੇ ਦਲਜੀਤ ਨੇ ਜਾਣ ਦੀ ਆਗਿਆ ਮੰਗੀ ਤੇ ਤੁਰ ਪਏ ਪਰ ਅਮਰ ਉਹਨਾਂ ਨੂੰ ਬਾਹਰ ਤੱਕ ਛੱਡਣ ਨਾਲ ਆ ਗਿਆ ਐਨੇ ਨੂੰ ਬਾਹਰ ਮੋਹਤਾਜ ਦੇ ਕਿਸੇ ਦੋਸਤ ਦਾ ਮੋਹਤਾਜ ਨੂੰ ਫੋਨ ਆਇਆ ਤੇ ਉਹ ਗੱਲ ਕਰਨ ਲੱਗਾ ਮਨਜੀਤ ਦੇ ਭਰਾ ਅਮਰ ਨੇ ਮੋਕਾ ਦੇਖਕੇ ਦਲਜੀਤ ਤੋਂ ਆਈ ਕਾਰਡ ਦੇਖਣ ਨੂੰ ਮੰਗਿਆ,ਤਾਂ ਦਲਜੀਤ ਨੇ ਅਮਰ ਨੂੰ ਕਾਰਡ ਦਿਖਾਇਆ ਤਾਂ ਅਮਰ ਨੂੰ ਉਹਨਾਂ ਤੇ ਥੋੜਾ ਯਕੀਨ ਹੋਇਆ,ਪਰ ਜਦ ਮੋਹਤਾਜ ਤੇ ਦਲਜੀਤ ਜਾਣ ਲੱਗੇ ਤਾਂ ਅਮਰ ਨੇ ਅਪਣੇ ਮੋਬਾਈਲ ਤੋ ਇਕ ਨੰਬਰ ਮਿਲਾਇਆ ਜੋ ਰਾਤ ਹੀ ਅਮਰ ਨੇ ਅਪਨੀ ਭੈਣ ਦੇ ਮੋਬਾਈਲ ਚੋ ਨੰਬਰ ਪਤਾ ਕਰਵਾਉਣ ਲਈ ਕੱਢਿਆ ਸੀ,ਜਦ ਨੰਬਰ ਮਿਲਿਆ ਤਾਂ ਮੋਹਤਾਜ ਦੀ ਜੇਬ ਵਿੱਚ ਪਿਆ ਮੋਬਾਈਲ ਬੋਲ ਪਿਆ ਰਿੰਗ ਸੁਣਕੇ ਦੋਵੇਂ ਘਬਰਾ ਗਏ.ਮੋਹਤਾਜ ਨੇ ਭੱਜਣ ਚ ਹੀ ਅਪਨੀ ਭਲਾਈ ਸਮਝੀ,ਉਹ ਭੱਜ ਤਾਂ ਲਏ ਪਰ ਅੱਧਾ ਪਿੰਡ ਵੀ ਉਹਨਾਂ ਮਗਰ ਭੱਜ ਲਿਆ,ਬਹੁਤ ਤੇਜ ਹੋਣ ਕਰਕੇ ਬੁੱਲਟ ਨਾ ਸੰਭਲਦਾ ਹੋਇਆ ਇਕ ਟੋਏ ਵਿੱਚ ਵੱਜਿਆ ਤੇ ਦੋਵੇਂ ਕਾਫੀ ਜੋਰ ਨਾਲ ਰਗੜਾਂ ਖਾਦੇਂ ਜਮੀਨ ਤੇ ਜਾ ਗਿਰੇ.
    ਅਮਰ ਤੇ ਉਸਦੇ ਹੋਰ ਭਰਾਵਾਂ ਦੀਆਂ ਅਵਾਜਾਂ ਸੁਣਕੇ ਉਹ ਹੋਰ ਘਬਰਾ ਗਏ ਪਰ ਬਚਣ ਦਾ ਕੋਈ ਹੱਲ ਨਹੀ ਸੀ ਅਮਰ ਦੇ ਛੋਟੇ ਭਰਾ ਬਲਜੀਤ ਨੇ ਮੋਹਤਾਜ ਦੇ ਇਕ ਵਗਾਮੀ ਸੋਟੀ ਮਾਰੀ ਜੋ ਮੋਹਤਾਜ ਦੇ ਲੱਗਦੀ ੨ ਬਚੀ,ਅਮਰ ਹੱਥ ਚ ਨੰਗੀ ਤਲਵਾਰ ਲਈ ਮੋਹਤਾਜ ਤੇ ਹਮਲਾ ਕਰਨ ਹੀ ਲੱਗਿਆ ਸੀ ਕੀ ਐਨੇ ਨੂੰ ਡਰ ਤੇ ਘਬਰਾਹਟ ਨਾਲ ਸੁੱਤੇ ਪਏ ਮੋਹਤਾਜ ਦੀ ਅੱਖ ਖੁੱਲ ਗਈ ਉਹ ਪਸੀਨੋ ਪਸੀਨੀ ਹੋਇਆ ਬੈੱਡ ਤੋ ਉਠਿਆ ਉਹਦਾ ਦਿਲ ਬਹੁਤ ਤੇਜੀ ਨਾਲ ਧੜਕ ਰਿਹਾ ਸੀ,ਉਸਨੇ ਦਰਾਜ ਚੋ ਸਿਗਰਟ ਦੀ ਡੱਬੀ ਕੱਢੀ ਤੇ ਇਕ ਸਿਗਰਟ ਜਲਾਈ ਤੇ ਪੀਣ ਲੱਗਾ ਹਲਕੇ ਖੜਕੇ ਨਾਲ ਉਸਦਾ ਨਾਲ ਪਿਆ ਤਿੰਨ ਸਾਲ ਦਾ ਬੱਚਾ ਅਮਾਨ ਉਠਣ ਹੀ ਲੱਗਾ ਸੀ ਕਿ ਮੋਹਤਾਜ ਨੇ ਥਾਪੜ ਕੇ ਉਸਨੂੰ ਸੁਲਾ ਦਿਤਾ.ਸਿਗਰਟ ਦਾ ਧੂੰਆਂ ਸਾਰੇ ਕਮਰੇ ਚ ਫੈਲ ਚੁੱਕਾ ਸੀ,ਮੋਹਤਾਜ ਸੋਚ ਰਿਹਾ ਸੀ ਕਿਉ ਇਨਸਾਨ ਦਾ ਗੁਜਰਿਆ ਅਤੀਤ ਇਨਸਾਨ ਨੂੰ ਰਹਿੰਦੀ ਉਮਰ ਤੱਕ ਕੱਲਾ ਨੀ ਛੱਡਦਾ,ਕੀ ਅਤੀਤ ਐਨਾ ਬਲਵਾਨ ਹੁੰਦਾ ਹੈ ਤੇ ਇਨਸਾਨ ਐਨਾ ਕਮਜੋਰ ਜੋ ਇਸਤੋ ਪਿੱਛਾ ਨੀ ਛੁਡਾ ਸਕਦਾ,ਇਹ ਸਵਾਲ ਵਾਰ ਵਾਰ ਉਸਦੇ ਜਹਿਨ ਚ ਘੁੰਮ ਰਿਹਾ ਸੀ ਤੇ ਮਨਜੀਤ ਦਾ ਚਹਿਰਾ ਫੇਰ ਅੱਖਾਂ ਮੂਹਰੇ ਘੁੰਮਕੇ ਮਨਜੀਤ ਦੀ ਯਾਦ ਦਿਲਾ ਰਿਹਾ ਸੀ