‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ -- ਪੰਜਾਬੀ ਸਾਹਿਤ ਵਿੱਚ ਚੰਗੀ ਸੋਚ ਦਾ ਵਾਧਾ ਕਰਦੀ ਪੁਸਤਕ ‘ਕੁੜੀਆਂ ਤੇ ਕਵਿਤਾਵਾਂ’ ਸੰਪਾਦਕ ਕਰਨ ਭੀਖੀ ਤੇ ਸੁਖਵਿੰਦਰ ਸੁੱਖੀ ਭੀਖੀ ਦੁਆਰਾ ਸੰਪਾਦਿਤ ਕੀਤੀ ਗਈ ਹੈ, ਇਸ ਵਿੱਚ 105 ਕਵਿੱਤਰੀਆਂ ਨੂੰ ਸ.ਾਮਿਲ ਕੀਤਾ ਗਿਆ ਹੈ| ਇਸ ਦਾ ਲੋਕ ਅਰਪਣ ਸਿਰਜਣਧਾਰਾ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ|ਇਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ, ਤ੍ਰਲੋਚਨ ਲੋਚੀ, ਗੁਰਪਾਲ ਲਿੱਟ, ਕਰਮਜੀਤ ਔਜਲਾ, ਮਿੱਤਰ ਸੈਨ ਮੀਤ, ਨੌਜਵਾਨ ਸ.ਾਇਰ ਬਲਵੰਤ ਗਿਆਸਪੁਰਾ ਵੱਲੋਂ ਕੀਤੀ ਗਈ|ਇਸ ਪੁਸਤਕ ਬਾਰੇ ਗੁਰਪਾਲ ਲਿੱਟ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਵਿੱਚ ਉਭਰ ਰਹੀਆਂ ਨਵੀਆਂ ਕਵਿੱਤਰੀਆਂ ਲਈ ਇੱਕ ਪਲੇਟਫਾਰਮ ਹੈ| ਸੰਪਾਦਕਾਂ ਵੱਲੋਂ ਸੰਪਾਦਿਤ ਕੀਤੀ ਇਸ ਪੁਸਤਕ ਦੀ ਸਲਾਘਾ ਕੀਤੀ, ਉਨ੍ਹਾਂ ਕਿਹਾ ਕਿ ਸਾਨੂੰ ਕੁੜੀਆਂ ਪ੍ਰਤੀ ਨਾਕਾਰਾਤਮਕ ਸੋਚ ਨੂੰ ਬਦਲਣਾ ਚਾਹੀਦਾ ਹੈ|ਪ੍ਰੋ. ਗੁਰਭਜਨ ਗਿੱਲ ਅਤੇ ਤ੍ਰਲੋਚਨ ਲੋਚੀ ਨੇ ਇਸ ਪੁਸਤਕ ਦੇ ਸਬੰਧ ਵਿੱਚ ਆਪਣੇ ਵਿਚਾਰ ਸਭਨਾਂ ਨਾਲ ਸਾਂਝੇ ਕੀਤੇ| ਪ੍ਰੋ. ਗੁਰਭਜਨ ਗਿੱਲ, ਤ੍ਰਲੋਚਨ ਲੋਚੀ ਵੱਲੋਂ ਆਪਣੀਆਂ ਗ.ਜ.ਲਾਂ ਸੁਣਾ ਕੇ ਸਭ ਨੂੰ ਕੀਲ ਲਿਆ|ਸੰਪਾਦਕ ਕਰਨ ਭੀਖੀ, ਸੁਖਵਿੰਦਰ ਸੁੱਖੀ ਵੱਲੋਂ ਇਸ ਪੁਸਤਕ ਦੇ ਸੰਪਾਦਨ ਵਿੱਚ ਆਈਆਂ ਮੁਸ.ਕਿਲਾਂ ਬਾਰੇ ਚਾਨਣਾ ਪਾਇਆ|ਕਵਿੱਤਰੀ ਗੁਰਪ੍ਰੀਤ ਸੈਣੀ ਦਾ ਵਿਸਸ. ਸਨਮਾਣ ਕੀਤਾ ਗਿਆ| ਇਸ ਪੁਸਤਕ ਵਿੱਚ ਸਮਲ ਕਵਿੱਤਰੀਆਂ ਕੁਲਵਿੰਦਰ ਕਿਰਨ, ਪ੍ਰੀਤੀ ਸ.ੈਲੀ ਬਾਲੀਆਂ, ਜਸਵਿੰਦਰ ਫਗਵਾੜਾ, ਪਰਮਜੀਤ ਮਹਿਕ, ਵਿਸਸ. ਤੌਰ ਤੇ ਪਹੁੰਚੀ ਕ੍ਰਿਸ.ਨਾ ਬੇਦੀ ਦਿੱਲੀ, ਸਿਮਰਜੀਤ ਸਿਮਰ, ਹਰਲੀਨ ਸੋਨਾ, ਨਿਰਮਲ ਸਤਪਾਲ, ਸੁਰਜੀਤ ਕੌਰ ਜਲੰਧਰ, ਆਦਿ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਭ ਦਾ ਮਨ ਮੋਹ ਲਿਆ|ਇਸ ਸਮਾਗ.ਮ ਦਾ ਸੰਚਾਲਨ ਗੁਰਚਰਨ ਕੌਰ ਕੋਚਰ ਵੱਲੋਂ ਕੀਤਾ ਗਿਆ|
