ਖ਼ਬਰਸਾਰ

  •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
  •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
  •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
  •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
  •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ (ਖ਼ਬਰਸਾਰ)


    ਸਾਹਿਤ ਤੇ ਕਲਾ ਮੰਚ ਬਰੇਟਾ ਵੱਲੋਂ ਅਦਾਰਾ ਤ੍ਰੈਮਾਸਿਕ ਮਿੰਨੀ ਅਤੇ ਵਿਦਿਆਰਥੀ ਪਾਠਕ ਮੰਚ ਕਿਸ਼ਨਗੜ ਦੇ ਸਹਿਯੋਗ ਨਾਲ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਦੀ ਪੰਜਾਬੀ ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ ਦੀ ਪਲੇਠੀ ਪੁਸਤਕ 'ਸੰਵਾਦ ਤੇ ਸਿਰਜਣਾ' ਉੱਪਰ ਗੋਸ਼ਟੀ ਲਈ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਬਲਦੇਵ ਸਿੰਘ ਸਹੋਤਾ ਸਿਵਲ ਸਰਜਨ ਮਾਨਸਾ, ਡਾ. ਸ਼ਿਆਮ ਸੁੰਦਰ ਦੀਪਤੀ, ਬਿਕਰਮਜੀਤ ਨੂਰ, ਆਲੋਚਕ ਨਿਰੰਜਣ ਬੋਹਾ, ਡਾ. ਨਾਇਬ ਸਿੰਘ ਮੰਡੇਰ, ਪ੍ਰਿੰਸੀਪਲ ਦਰਸ਼ਨ ਬਰੇਟਾ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਰਮਜੀਤ ਸਿੰਘ ਤੇ ਪੁਸਤਕ ਦੇ ਲੇਖਕ ਜਗਦੀਸ਼ ਰਾਏ ਕੁਲਰੀਆਂ ਸੁਸ਼ੋਭਿਤ ਸਨ।ਸਮਾਗਮ ਦਾ ਆਗਾਜ਼ ਭੀਮ ਕੋਮਲ ਦੁਆਰਾ ਸ਼ਾਇਰ ਸੁਰਜੀਤ ਪਾਤਰ ਦੀ ਗਾਈ ਗਜ਼ਲ “ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ,ਇੱਕ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ..” ਨਾਲ ਹੋਇਆ।ਇਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਰਣਜੀਤ ਕੌਰ ਨੇ ਬਾਹਰੋਂ ਆਏ ਮਹਿਮਾਨਾਂ ਨੂੰ 'ਜੀ ਆਇਆ ਨੂੰ' ਕਹਿੰਦਿਆ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ।ਮੰਚ ਦੇ ਮੀਤ ਪ੍ਰਧਾਨ ਸਰਦੂਲ ਸਿੰਘ ਚਹਿਲ ਵੱਲੋਂ ਮੰਚ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।ਇਸ ਤੋਂ ਬਾਦ ਡਾ. ਰਵਿੰਦਰ ਸੰਧੂ ਦਾ ਲਿਖਿਆ ਪਰਚਾ ਭਵਾਨੀ ਸ਼ੰਕਰ ਗਰਗ ਦੁਆਰਾ ਪੜਿਆ ਗਿਆ।ਪਰਚੇ ਵਿੱਚ ਡਾ.ਸੰਧੂ ਨੇ ਇਹ ਗੱਲ ਮੁੱਖ ਤੌਰ ਤੇ ਉਭਾਰੀ ਕਿ ਮਿੰਨੀ ਕਹਾਣੀ ਵਿਧਾ ਦੇ ਵਿਕਾਸ ਲਈ 'ਸੰਵਾਦ ਤੇ ਸਿਰਜਣਾ' ਵਰਗੇ ਯਤਨ ਹੋਣੇ ਜਰੂਰੀ ਹਨ।ਪੁਸਤਕ ਯਥ-ਸਕਤੀ ਅਤੇ ਗੰਭੀਰ ਯਤਨਾਂ ਦੀ ਲਖਾਇਕ ਹੈ। ਇਸ ਰਾਹੀਂ ਲੇਖਕ ਨੇ ਜਿੱਥੇ ਵਿਭਿੰਨ ਲੇਖਕਾਂ ਦੇ ਸਮਾਜਿਕ ਆਪੇ ਅਤੇ ਸਿਰਜਣਾਤਮਕ ਆਪੇ ਦੀਆਂ ਪਰਤਾਂ ਫਰੋਲਣ ਦੀ ਕੋਸਿਸ ਕੀਤੀ ਹੈ, ਉਥੇ ਉਹ ਮਿੰਨੀ ਕਹਾਣੀ ਦੇ ਵਿਧਾਗਤ ਮਸਲੇ ਨੂੰ ਕੇਂਦਰ ਵਿਚ ਰੱਖ ਕੇ ਵਿਚਾਰਨ ਲਈ ਵੀ ਯਤਨਸੀਲ ਨਜ਼ਰ ਆਉਂਦਾ ਹੈ।ਪਰਚੇ ਤੇ ਬਹਿਸ ਦਾ ਆਰੰਭ ਕਰਦਿਆ ਆਲੋਚਕ ਨਿਰੰਜਣ ਬੋਹਾ ਨੇ ਕਿਹਾ ਕਿ ਇਸ ਪੁਸਤਕ ਦੇ ਜ਼ਰੀਏ ਪੰਜਾਬੀ ਮਿੰਨੀ ਕਹਾਣੀ ਦੀ ਅੰਤਰ ਆਤਮਾ ਨੂੰ ਸਮਝਿਆ ਜਾ ਸਕਦਾ ਹੈ ਅਤੇ ਇਹ ਪੰਜਾਬੀ ਮਿੰਨੀ ਕਹਾਣੀ ਦਾ ਚੌਖਟਾ ਤੈਅ ਕਰਦੀ ਦਿਖਾਈ ਦਿੰਦੀ ਹੈ।ਕਹਾਣੀਕਾਰ ਦਰਸ਼ਨ ਜੋਗਾ, ਜਸਬੀਰ ਢੰਡ, ਅਸ਼ਵਨੀ ਖੁਡਾਲ ਦਾ ਮਤ ਸੀ ਕਿ ਇਹ ਪੁਸਤਕ ਇੱਕ ਮਿਸ਼ਨ ਨੂੰ ਲੈ ਕੇ ਤਿਆਰ ਕੀਤੀ ਗਈ ਹੈ ਤੇ ਲੇਖਕ ਉਸ ਵਿੱਚ ਕਾਮਯਾਬ ਵੀ ਹੋਇਆ ਹੈ।ਉਨਾਂ ਅੱਗੇ ਕਿਹਾ ਕਿ ਇਹ ਪੁਸਤਕ ਪੰਜਾਬੀ ਮਿੰਨੀ ਕਹਾਣੀ ਦੇ ਖੋਜਾਰਥੀਆਂ ਅਤੇ ਨਵੇਂ ਲੇਖਕਾਂ ਲਈ ਇੱਕ ਮਾਰਗ ਦਰਸ਼ਕ ਵਜੋਂ ਵੀ ਕੰਮ ਆਵੇਗੀ।ਡਾ. ਨਾਇਬ ਸਿੰਘ ਮੰਡੇਰ, ਡਾ. ਦਲਜੀਤ ਜੋਸ਼ੀ ਤੇ ਬਿਕਰਮਜੀਤ ਨੂਰ ਨੇ ਇਸ ਪੁਸਤਕ ਨੂੰ ਇਤਿਹਾਸਕ ਦਸਤਾਵੇਜ ਦੀ ਸੰਗਿਆ ਦਿੱਤੀ।ਡਾ. ਦੀਪਤੀ ਨੇ ਕਿਹਾ ਕਿ ਕਿਤਾਬ ਮਿੰਨੀ ਕਹਾਣੀ ਦੀ ਆਲੋਚਨਾ ਪੱਧਤੀ ਨੂੰ ਮਜਬੂਤ ਕਰਦੀ ਹੈ ਅਤੇ ਇਸ ਵਿਧਾ ਸੰਬੰਧੀ ਬਣੇ ਹੁਣ ਤੱਕ ਨਿਯਮਾਂ ਅਤੇ ਨੇਮਾਂ ਦੀ ਪ੍ਰੋੜਤਾ ਕਰਦੀ ਹੈ।ਉਨਾਂ ਇਹ ਵੀ ਕਿਹਾ ਕਿ ਕਿਤਾਬ ਵਿੱਚ ਲੇਖਕਾਂ ਦੇ ਇਸ ਵਿਧਾ ਨਾਲ ਜੁੜਨ ਦੇ ਸਮੇਂ ਨੂੰ ਆਧਾਰ ਬਣਾਇਆ ਜਾਣਾ ਚਾਹੀਦਾ ਸੀ। ਸਮਾਗਮ ਦੇ ਮੁੱਖ ਮਹਿਮਾਨ ਡਾ. ਬਲਦੇਵ ਸਿੰਘ ਸਹੋਤਾ ਨੇ ਸਮੁੱਚੀ ਬਹਿਸ ਨੂੰ ਸਮੇਟਦਿਆ ਕਿ ਅਜੋਕੇ ਸਮੇਂ ਵਿੱਚ ਮਿੰਨੀ ਕਹਾਣੀ ਇੱਕ ਹਰਮਨ ਪਿਆਰੀ ਤੇ ਸਥਾਪਿਤ ਵਿਧਾ ਹੈ।ਆਧੁਨਿਕ ਸਮੇਂ ਵਿੱਚ ਇਹ ਪਾਠਕਾਂ ਦੇ ਦਿਲਾਂ ਤੇ ਰਾਜ਼ ਕਰ ਰਹੀ ਹੈ।ਉਨਾਂ ਕਿਹਾ ਕਿ ਸਮੁੱਚੀ ਪੁਸਤਕ ਪੜ ਕੇ ਮੁਲਾਕਾਤਾਂ ਦੇ ਜ਼ਰੀਏ ਸਾਨੂੰ ਮਿੰਨੀ ਕਹਾਣੀ ਦੀ ਵਿਕਾਸ ਯਾਤਰਾ ਦਾ ਪਤਾ ਚਲਦਾ ਹੈ ਅਤੇ ਜਿਹੜੇ ਇਹ ਕਹਿੰਦੇ ਹਨ ਕਿ ਇਸ ਨੂੰ ਪੜ ਕੇ ਰੱਜ ਨਹੀਂ ਆਉਂਦਾ ਉਹ ਭੁਲੇਖੇ ਵਿੱਚ ਹਨ।ਉਨਾਂ ਨਵੇਂ ਮਿੰਨੀ ਕਹਾਣੀ ਲੇਖਕਾਂ ਨੂੰ ਇਹ ਪੁਸਤਕ ਜਰੂਰ ਪੜਨ ਦੀ ਸਲਾਹ ਦਿੱਤੀ।ਸਮਾਗਮ ਦੇ ਦੂਜੇ ਸੈਸ਼ਨ ਵਿੱਚ ਜੁਗਨੂੰਆਂ ਦਾ ਅੰਗ ਸੰਗ ਪ੍ਰੋਗਰਾਮ ਤਹਿਤ ਹੋਏ ਮਿੰਨੀ ਕਹਾਣੀ ਦਰਬਾਰ ਵਿੱਚ ਬਿਕਰਮਜੀਤ ਨੂਰ ਨੇ 'ਕਤਾਰ', ਬੂਟਾ ਸਿਰਸੀਵਾਲਾ ਨੇ 'ਲੰਘਿਆ ਵੇਲਾ', ਪਿਆਰਾ ਸਿੰਘ ਗੁਰਨੇ ਕਲਾਂ ਨੇ 'ਗੁਆਚਿਆ ਬਚਪਨ', ਬੂਟਾ ਰਾਮ ਮਾਖਾ ਨੇ 'ਉਡਾਰੀਆਂ', ਡਾ. ਦਲਜੀਤ ਜੋਸ਼ੀ ਨੇ 'ਚਿੱਟੀ ਚਾਦਰ', ਸੁਖਵਿੰਦਰ ਸੁੱਖੀ ਭੀਖੀ ਨੇ 'ਨਸ਼ਾ ਛੱਡੋ ਕੋਹੜ ਵੱਡੋ', ਜੋਗਿੰਦਰ ਕੌਰ ਅਗਨੀਹੋਤਰੀ ਨੇ 'ਮਜਬੂਰੀ', ਮਨਜੀਤ ਸਿੱਧੁ ਨੇ 'ਅਹਿਸਾਸ', ਗੁਰਵਿੰਦਰ ਗੁਰਨੇ ਨੇ 'ਧੀ ਧਿਆਣੀ', ਜਸਬੀਰ ਢੰਡ ਨੇ ' ਪਰਲੋ ਤੋਂ ਪਹਿਲਾ', ਬਲਵਿੰਦਰ ਸਿੰਘ ਨੇ 'ਸੰਦੂਕ', ਯਾਦਵਿੰਦਰ ਸਿੱਧੂ ਨੇ 'ਗਣਤੰਤਰ', ਮੱਖਣ ਸਿੰਘ ਨੇ 'ਦੁੱਚਿਤੀ', ਊਧਮ ਮੰਦਰਾਂ ਨੇ 'ਬੇਅਰਥ ਵਸਤੂ', ਜਗਦੀਸ਼ ਕੁਲਰੀਆਂ ਨੇ 'ਕੁੰਡਲੀ' ਅਤੇ ਦਰਸ਼ਨ ਬਰੇਟਾ ਨੇ 'ਹਰਫ਼' ਨਾਮੀ ਮਿੰਨੀ ਕਹਾਣੀਆ ਦਾ ਪਾਠ ਕੀਤਾ।ਪੜੀ ਗਈ ਰਚਨਾ ਤੇ ਵੈਸੇ ਤਾ ਹਾਜ਼ਿਰ ਸਾਰੇ ਲੇਖਕਾਂ ਵੱਲੋਂ ਵਿਚਾਰ ਰੱਖੇ ਗਏ ਪਰ ਗੰਭੀਰ ਤੌਰ ਤੇ ਦਰਸ਼ਨ ਜੋਗਾ, ਨਿਰੰਜਣ ਬੋਹਾ, ਡਾ. ਨਾਇਬ ਮੰਡੇਰ, ਸ਼ਮਿੰਦਰ ਅਰੋੜਾ, ਮੁਕੇਸ਼ ਵਰਮਾ, ਮਹਿੰਦਰਪਾਲ ਮਿੰਦਾ, ਸੁਖਵਿੰਦਰ ਭਾਊ, ਜਗਤਾਰ ਸਿੰਘ ਲਦਾਲ, ਲਖਵਿੰਦਰ ਸਿੰਘ ਲੱਖੀ, ਕ੍ਰਿਸ਼ਨ ਗੋਇਲ, ਸੰਦੀਪ ਸਰਦੂਲਗੜ, ਦਸੌਦਾ ਸਿੰਘ ਬਹਾਦਰਪੁਰ, ਟੀਨੂ ਰਾਏ ਗਰਗ, ਊਸ਼ਾ ਦੀਪਤੀ, ਡਾ. ਪਰਮਜੀਤ ਵਿਰਦੀ ਤੇ ਰਣਦੀਪ ਸੰਗਤਪੁਰਾ ਨੇ ਵਿਚਾਰ ਰੱਖਦਿਆ ਪੰਜਾਬੀ ਮਿੰਨੀ ਕਹਾਣੀ ਦੇ ਵਿਸ਼ਾ, ਰੂਪਕ ਅਤੇ ਕਲਾਤਮਿਕ ਪੱਖ ਨੂੰ ਉਭਾਰਿਆ।ਸਮਾਗਮ ਦੇ ਅੰਤ ਵਿੱਚ ਤ੍ਰੈ-ਮਾਸਿਕ 'ਮਿੰਨੀ' ਦੇ 98ਵੇਂ ਅੰਕ ਅਤੇ ਜੋਗਿੰਦਰ ਕੌਰ ਅਗਨੀਹੋਤਰੀ ਦੇ ਨਵੇਂ ਕਹਾਣੀ ਸੰਗ੍ਰਹਿ 'ਉੱਨੀ ਨੂੰ ਇੱਕੀ' ਨੂੰ ਰੀਲਿਜ਼ ਕੀਤਾ ਗਿਆ।ਪ੍ਰਧਾਨਗੀ ਮੰਡਲ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ।ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਚੱਲਿਆ ਇਹ ਸਾਹਿਤਕ ਪ੍ਰੋਗਰਾਮ ਯਾਦਗਰੀ ਹੋ ਨਿੱਬੜਿਆ।
    ------------------------------------------------------------------
    ਨਿਰੰਜਣ ਬੋਹਾ