( ਦੁਖਾਂਤ ਕੇਦਾਰ ਨਾਥ)
ਵਾਹ! ਪਾਣੀ
ਤੇਰੀ ਇਹ ਅਜੀਬ ਕਹਾਣੀ
ਬਿਨ ਤੇਰੇ ਨਾ ਚਲੇ ਜ਼ਿੰਦਗੀ
ਤੂੰ ਹਮੇਸ਼ਾ ਨਿਮਾਣ ਨੂੰ ਚੱਲੇ
ਨੀਵੇਂ ਰਹਿਣ ਦਾ ਸੰਦੇਸ਼ ਵੀ ਦੇਵੇਂ
ਤੇਰੀ ਨਿਮਾਣ,
ਜੇ ਕਰੇ ਕਿਸੇ ਦਾ ਨੁਕਸਾਨ
ਫਿਰ ਕੈਸੀ ਨਿਮਾਣ ?
ਤੂੰ, ਤਾਂ ਸਭ ਦੀ ਪਿਆਸ ਬੁਝਾਵੇ
ਜ਼ਿੰਦਗੀ ਸਭ ਦੀ ਆਪ ਬਚਾਵੇਂ
ਕੀ ਹੋਇਆ ਤੈਂਨੂੰ ?
ਦੱਸ ਕਿਉਂ ਐਨਾ ਗੁੱਸਾ ਆਇਆ?
ਜੋ ਤੂੰ ਇੰਨਾਂ ਕਹਿਰ ਕਮਾਇਆ
ਜਿਸ ਪਾਣੀ ਨਾਲ ਜ਼ਿੰਦਗੀ ਦਿੱਤੀ
ਉਸੇ ਨਾਲ ਹੀ ਮਾਰ ਮੁਕਾਇਆ
ਰੋੜ ਦਿੱਤਾ ਤੂੰ ਪਲ ਵਿੱਚ ਸਭ ਨੂੰ
ਉੱਚੇ ਪਹਾੜ ਵੀ ਨੀਂਵੇ ਕਰ ਲੈ
ਸਭ ਕੁੱਝ ਆਪਣੇ ਅੰਦਰ ਹਰ ਲੈ
ਹੋ ਗਈ ਸਾਰੇ ਹਾ-ਹਾ ਕਾਰ
ਰੁੜ੍ਹ ਗਏ ਸਾਰੇ, ਤੇਰੇ ਵਿਚਕਾਰ
ਦੇਖ! ਜਾ ਕੇ ਘਰਾਂ ਵਿੱਚ ਉਹਨਾਂ,
ਕਿਵੇਂ ਮਾਤਮ ਛਾਇਆ
ਤੇਰੀ ਨਿਮਾਣ ਨੇ ਕੀ-ਕੀ ਕਹਿਰ ਮਚਾਇਆ
ਛਾਂ-ਛਾਂ ਕਰਦਾ ਲੰਘ ਗਿਆ ਤੂੰ
ਭਾਂਹ-ਭਾਂਹ ਕਰਦਾ ਛੱਡ ਗਿਆ ਤੂੰ
'ਬਲਵਿੰਦਰ'; ਸੋਚੇ ਤੇਰੇ ਬਾਰੇ
ਇਹ ਕੈਸਾ ਭਾਣਾ ਵਰਤਾਇਆ।