ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ
(ਖ਼ਬਰਸਾਰ)

ਮਿਤੀ 31-7-2013 ਨੂੰ ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ ਹੋਈ । ਜਿਸ ਦੀ ਪ੍ਰਧਾਨਗੀ ਨਾਇਬ ਸਿੰਘ ਬੁੱਕਣਵਾਲ, ਪ੍ਰਧਾਨ ਪੰਜਾਬੀ ਸਾਹਿਤ ਸਭਾ, ਸੰਦੌੜ ਨੇ ਕੀਤੀ।ਇਸ ਮੀਟਿੰਗ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਡਾ. ਚਰਨਦੀਪ ਸਿੰਘ ਦੇਸ਼ ਭਗਤ ਕਾਲਜ਼ ਬਰੜਵਾਲ ਤੋਂ ਵਿਸ਼ੇਸ ਤੌਰ ਤੇ ਪਹੁੰਚੇ। ਇਹ ਮੀਟਿੰਗ ਸ਼ਹੀਦ ਊਧਮ ਸਿੰਘ ਸੁਨਾਮ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ। ਇਸ ਵਿੱਚ ਮੀਟਿੰਗ ਦਾ ਅਗਾਜ਼ ਮਾਸਟਰ ਨਿਰਮਲ ਸਿੰਘ ਸੰਦੌੜ ਨੇ ਆਪਣੇ ਵਿਚਾਰ ਸ਼ਹੀਦ ਊਧਮ ਸਿੰਘ ਬਾਰੇ ਪੇਸ਼ ਕਰਕੇ ਕੀਤਾ। ਮਾਸਟਰ ਅੰਮ੍ਰਿਤਪਾਲ ਸਿੰਘ ਬਈਏ ਵਾਲ ਨੇ ਵੀ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਪੰਜਾਬੀ ਦੇ ਉੱਘੇ ਸ਼ਾਇਰ ਮਾਸਟਰ ਬਲਵੰਤ ਫਰਵਾਲੀ ਨੇ ਆਪਣੀ ਕਵਿਤਾ "ਜ਼ਿੰਦਗੀ" ਪੇਸ਼ ਕੀਤੀ।ਮਾਸਟਰ ਕੁਲਵੰਤ ਸਿੰਘ ਸੰਦੌੜ ਨੇ ਆਪਣੀ ਕਵਿਤਾ 'ਗਰੀਬੀ' ਸੁਣਾਈ।ਡਾ. ਚਰਨਦੀਪ ਸਿੰਘ ਨੇ ਆਪਣੇ ਨਿੱਜੀ ਤਜਰਬਿਆਂ ਵਿੱਚੋ ਸਾਹਿਤ ਸਭਾਵਾਂ ਦਾ ਹੋ ਰਿਹਾ ਰਾਜਨੀਤਿਕ ਰੂਪ ਨੂੰ ਬਾ-ਖੂਬੀ ਪੇਸ਼ ਕੀਤਾ ਉਹਨਾਂ ਨੇ ਕਿਹਾ ਕਿ ਅੱਜ ਸਾਹਿਤ ਸਭਾਵਾਂ , ਸਾਹਿਤ ਸਭਾਵਾਂ ਨਾ ਰਹਿ ਕੇ ਰਾਜਨੀਤੀ ਦੀ ਦਲ-ਦਲ ਵਿੱਚ ਜ਼ਿਆਦਾ ਧਸਦੀਆਂ ਜਾ ਰਹੀਆਂ ਹਨ।ਪੰਜਾਬੀ ਸਾਹਿਤ ਸਭਾ, ਸੰਦੌੜ ਤੇ ਮੈਨੂੰ ਮਾਣ ਹੈ ਕਿ ਇਹ ਨਿਰੋਲ ਸਾਹਿਤ ਨਾਲ ਜੁੜੇ ਹੋਏ ਲੋਕਾਂ ਦੀ ਸਭਾ ਹੈ। ਮਾਸਟਰ ਜਸਵੀਰ ਸਿੰਘ ਕਲਿਆਣ ਨੇ ਆਪਣੀ ਕਵਿਤਾ ਪੇਸ਼ ਕੀਤੀ। ਲੈਕਚਰਾਰ ਦਰਸ਼ਨ ਸਿੰਘ ਦਰਦੀ ਨੇ 'ਇਹ ਕੇਹੀ ਰੁੱਤ ਆਈ ਨੀਂ ਮਾਂ' ਆਪਣੀ ਰਚਨਾ ਪੇਸ਼ ਕੀਤੀ। ਗੋਬਿੰਦ ਸਿੰਘ ਸੰਦੋੜਵੀਂ ਨੇ ਧਰਮ ਕੰਮੇਆਣੇ ਦੀ ਲਿਖੀ ਕਵਿਤਾ 'ਹਲਚਲ' ਪੇਸ਼ ਕੀਤੀ। ਅੰਤ ਮਾਸਟਰ ਨਾਇਬ ਸਿੰਘ ਬੁੱਕਣਵਾਲ ਨੇ ਆਪਣੀ ਰਚਨਾ ' ਸ਼ਹੀਦਾ ਦਾ ਦਿਹਾੜਾ' ਪੇਸ਼ ਕੀਤੀ ਅਤੇ ਇਸ ਸਭਾ ਵਿੱਚ ਪਹੁੰਚਣ ਲਈ ਸਾਰੇ ਅਹੁਦੇਦਾਰਾਂ ਅਤੇ ਡਾ. ਚਰਨਦੀਪ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਟੇਜ ਦੀ ਭੂਮਿਕਾ ਵੀ ਮਾਸਟਰ ਨਾਇਬ ਸਿੰਘ ਬੁੱਕਣਵਾਲ ਪ੍ਰਧਾਨ ਪੰਜਾਬੀ ਸਾਹਿਤ ਸਭਾ, ਸੰਦੋੜ ਨੇ ਨਿਭਾਈ।