ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਕਸੂਰਵਾਰ (ਕਹਾਣੀ)

    ਮਨਜੀਤ ਸਿੰਘ ਬਿਲਾਸਪੁਰੀ   

    Email: manjitbilaspur@gmail.com
    Cell: +91 99145 00289
    Address: ਪਿੰਡ ਤੇ ਡਾਕ. ਬਿਲਾਸਪੁਰ
    ਮੋਗਾ India
    ਮਨਜੀਤ ਸਿੰਘ ਬਿਲਾਸਪੁਰੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    'ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਸਰਦੀ ਦੇ ਦਿਨਾਂ ਦੀ ਸ਼ੁਰੂਅਤ ਹੋ ਜਾਣ ਦੇ ਬਾਵਜੂਦ ਵੀ ਚਿਹਰੇ ਤੇ ਤਰੇਲੀਆਂ ਛੁੱਟ ਰਹੀਆਂ ਸਨ। ਪਲੋ ਪਲ ਬਹਿਸ ਤੇਜ਼ ਹੁੰਦੀ ਜਾ ਰਹੀ ਸੀ। ਮੇਰੇ ਕੋਲ ਸਾਰੇ ਸਵਾਲਾਂ ਦੇ ਢੁੱਕਵੇਂ ਅਤੇ ਭਾਰੂ ਜਵਾਬ ਹੋਣ ਦੇ ਬਾਵਜੂਦ ਵੀ ਮੈਂ ਕੋਈ ਕਰੜੀ ਗੱਲ ਨਹੀਂ ਸੀ ਕਰਨੀ ਚਾਹੁੰਦਾ। ਸੋਚ ਰਿਹਾ ਸੀ ਕਿ ਮਨਾ! ਬੇਗਾਨਾ ਮੁਲਕ ਤੇ ਬੇਗਾਨੀ ਹਕੂਮਤ ਦੇ ਕਾਇਦੇ ਕਾਨੂੰਨ ਆ। ਕਾਹਨੂੰ ਐਵੇਂ ਕੋਈ ਮੁਸੀਬਤ ਸਹੇੜਨੀ ਆ? ਕਈ ਵਾਰ ਦਿਲ ਦੀ ਗੱਲ ਬੁੱਲ੍ਹਾਂ ਤੇ ਆਉਂਦੀ ਆਉਂਦੀ ਬੜੀ ਮੁਸ਼ਕਿਲ ਨਾਲ ਰੁਕਦੀ। ਬੜੀ ਕਸੂਤੀ ਸਥਿੱਤੀ ਵਿਚ ਫਸਿਆ ਹੋਇਆ ਮਹਿਸੂਸ ਕਰਦਾ ਮਂੈਂ ਸੋਚ ਰਿਹਾ ਸੀ ਕਿ ਇਕੱਲਿਆਂ ਕਾਹਨੂੰ ਆਉਂਣਾ ਸੀ ਇੱਥੇ'। ਮਂੈ ਅਚਨਚੇਤ ਇੰਡੀਆ ਵਾਪਸੀ ਲਈ ਲਾਹੌਰ ਰੇਲਵੇ ਸਟੇਸ਼ਨ ਤੇ ਰੇਲਵੇ ਟਿਕਟਾਂ ਲੈਣ ਵਾਸਤੇ ਲਾਈਨ 'ਚ ਖੜਾ ਸੀ। ਕਰੀਬ 24 ਕੁ ਸਾਲ ਦੇ ਇੱਕ ਨੌਜਵਾਨ ਲੜਕੇ ਨੇ ਸਰਦਾਰ ਜੀ ਕੀ ਹਾਲ ਆ? ਆਖ ਕੇ ਇੰਡੀਆ ਦਾ ਹਾਲ ਚਾਲ ਪੁੱਛਣਾ ਸ਼ੁਰੂ ਕਰ ਦਿੱਤਾ। ਨਾਲ ਹੀ ਬੜੇ ਤੇਜ਼ ਤੇਵਰਾਂ 'ਚ ਉਲਾਂਭਾ ਦੇ ਦਿੱਤਾ ਕਿ, 'ਤੁਸੀ ਬੜੀ ਚਲਾਕੀ ਨਾਲ ਸਾਡਾ ਪਾਣੀ ਬੰਦ ਕਰ ਦਿੱਤਾ'। ਮੈਂ ਗੱਲ ਨੂੰ ਜ਼ਰਾ ਅਣਗੌਲੀ ਜਿਹੀ ਕਰਨ ਲੱਗਾ ਤੇ ਉਹ ਨੌਜਵਾਨ ਇਉਂ ਲੋਹਾ ਲਾਖਾ ਹੋਣ ਲੱਗ ਪਿਆ ਜਿਵੇਂ ਪਾਕਿਸਤਾਨ ਨੂੰ ਜਾਂਦਾ ਦਰਿਆ ਦਾ ਪਾਣੀ ਮੈਂ ਹੀ ਬੰਦ ਕੀਤਾ ਹੋਵੇ। ਮੈਂ ਸਰਕਾਰਾਂ ਦੇ ਮਸਲੇ ਆਖ ਕੇ ਫਿਰ ਗੱਲ ਟਾਲਣੀ ਚਾਹੀ ਤਾਂ ਨੌਜਵਾਨ ਬੋਲਿਆ, 'ਸਰਦਾਰ ਜੀ ਮਂਂੈ ਇਕ ਵਾਰ ਇੰਡੀਆ ਵੇਖਣਾ ਚਾਹੁੰਨਾ'। ਤਾਂ ਮੈਂ ਮਾਹੋਲ ਸੁਖਾਵਾਂ ਜਿਹਾ ਸਮਝ ਕੇ ਝੱਟ ਆਖ ਦਿੱਤਾ, 'ਹਾਂ ਹਾਂ ਜਰੂਰ ਆਉਂਣਾ' ਇਹ ਲਫਜ਼ ਹਾਲੇ ਮੇਰੇ ਮੂੰਹ 'ਚ ਹੀ ਸਨ ਕਿ ਇਕ ਹੋਰ ਕਰੀਬ 30 ਕੁ ਸਾਲ ਦੇ ਹੱਟੇ ਕੱਟੇ ਨੌਜਵਾਨ ਨੇ ਭਾਰਤ ਪ੍ਰਤੀ ਆਪਣੀ ਨਫਰਤ ਦੇ ਸ਼ਬਦਾਂ ਦਾ ਭਿਆਨਕ ਗੋਲਾ ਦਾਗ ਦਿਆਂ ਪਹਿਲੇ ਨੌਜਵਾਨ ਸਬੰਧੀ ਕਿਹਾ, 'ਸਰਦਾਰ ਜੀ ਇਹਨੇ ਇਉਂ ਨਹੀਂ ਆਉਂਣਾ ਥੋਡੇ ਇੰਡੀਆ, ਇਹ ਤਾਂ ਇਉਂ ਆਊਗਾ, ਜਿਵੇਂ ਥੋਡੇ ਬੰਬੇ ਦੇ ਤਾਜ ਹੋਟਲ 'ਚ ਸਾਡਾ ਕਸਾਬ ਗਿਆ ਸੀ'। ਮੇਰੀ ਜੁਬਾਨ ਜਿਵੇ ਠਾਕੀ ਗਈ ਸੀ। ਦੋ ਨੌਜਵਾਨਾਂ ਦੀ ਫਿਰਕੂ ਨਫਰਤ ਨਾਲ ਚਿਹਰੇ ਤਣੇ ਪਏ ਸੀ। ਬਹਿਸ ਤੇਜ਼ ਹੁੰਦੀ ਜਾ ਰਹੀ ਸੀ। ਆਸੇ ਪਾਸੇ ਦੀਆਂ ਲਾਈਨਾਂ 'ਚ ਖੜੇ ਲੋਕ ਸਾਡੇ ਵਲ ਵੇਖ ਰਹੇ ਸਨ। ਮੈਂ ਬਹੁਤ ਘੱਟ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਨੌਜਵਾਨਾਂ ਦੀ ਨਫਰਤ ਤੇਜ਼ੀ ਫੜਦੀ ਜਾ ਰਹੀ ਸੀ। ਮੈਨੂੰ ਆਲੇ ਦੁਆਲੇ ਖੜੇ ਲੋਕਾਂ ਦੇ ਚਿਹਰਿਆਂ ਵਿਚੋਂ ਵੀ ਨਫਰਤ ਦਿਸਣ ਲੱਗ ਪਈ ਸੀ। ਪੰਜਾਹ ਸੱਠ ਮੁਸਲਮਾਨ ਪਾਕਿਸਤਾਨੀਆਂ ਵਿਚ ਮੈਂ ਸਿਰਫ ਇਕੱਲਾ ਹੀ ਹਿੰਦੋਸਤਾਨੀ ਸਿੱਖ ਖੜਾ ਸੀ। ਮੈਨੂੰ ਸ਼ੱਕ ਹੋ ਰਿਹਾ ਸੀ ਕਿ ਹੁਣੇ-ਹੁਣੇ ਹੀ ਮੇਰੇ ਤੇ ਭਿਆਨਕ ਹਮਲਾ ਹੋਵੇਗਾ ਤੇ ਕੱਲ ਦੀਆਂ ਅਖਬਾਰਾਂ ਵਿਚ ਮੈਂ ਮੁੱਖ ਮੁੱਦਾ ਹੋਵਾਂਗਾ। ਪਰ ਇੱਕ ਗੋਲ ਟੋਪੀ ਵਾਲੇ ਮੁਸਲਮਾਨ ਨੂੰ ਅਚਨਚੇਤ ਜਿਵੇਂ ਮੇਰੇ ਨਾਲ ਹਮਦਰਦੀ ਹੋ ਗਈ ਹੋਵੇ। ਉਹ ਦੋਵੇਂ ਨੌਜਵਾਨਾਂ ਨੂੰ ਮੇਰਾ ਮਹਿਮਾਨ ਹੋਣ ਦਾ ਅਹਿਸਾਸ ਕਰਵਾਉਂਣ ਲੱਗ ਪਿਆ। ਜਿਸਦਾ ਅਸਰ ਇੱਕ ਦਮ ਐਨਾ ਕੁ ਤਾਂ ਹੋ ਗਿਆ ਕਿ ਦੋਵੇਂ ਨੌਜਵਾਨ ਇਹ ਜ਼ਰੂਰ ਸਵੀਕਾਰ ਕਰਨ ਲੱਗ ਪਏ ਕਿ 'ਮੈਂ ਸੱਚਮੁੱਚ ਹੀ ਉਨ੍ਹਾਂ ਦਾ ਪ੍ਰਵਾਸੀ ਮਹਿਮਾਨ ਹਾਂ'। ਜਿਸ ਦੇ ਸਿੱਟੇ ਵਜੋਂ ਥੋੜਾ ਜਿਹਾ ਮਿਜ਼ਾਜ ਬਦਲ ਕੇ ਆਪ ਮੁਹਾਰੇ ਹੀ ਆਖਣ ਲੱਗ ਪਏ। 'ਨਹੀਂ-ਨਹੀਂ ਸਰਦਾਰ ਜੀ ਵੈਸੇ ਤਾਂ ਤੁਸੀਂ ਸਾਡੇ ਮਹਿਮਾਨ ਹੋ, ਤੁਹਾਡੀ ਇੱਜ਼ਤ ਕਰਨਾ ਸਾਡਾ ਧਰਮ ਹੈ' ਪਰ ਵੱਡੀ ਉਮਰ ਦੇ ਨੌਜਵਾਨ ਨੂੰ ਫਿਰ ਜਿਵੇਂ ਕੁੱਝ ਯਾਦ ਆ ਗਿਆ ਹੋਵੇ। ਸੱਜੇ ਹੱਥ ਦੀ ਮੁੱਠੀ ਬੰਦ ਕਰਕੇ, ਇੱਕ ਉਂਗਲ ਖੜੀ ਕਰਕੇ ਤੇ ਚਿਹਰਾ ਗੁੱਸੇ ਨਾਲ ਲਾਲ ਕਰਦਾ ਹੋਇਆ ਆਖਣ ਲੱਗਾ 'ਸਰਦਾਰ ਜੀ ਉੱਨੀ ਸੌ ਸੰਤਾਲੀ ਵਿਚ ਤੁਸੀਂ ਸਾਨੂੰ ਮੂਲੀਆਂ ਗਾਜਰਾਂ ਵਾਂਗ ਕੱਟਿਆ, ਨਹੀਂ ਹਿੰਦੂਆਂ ਦੀ ਕੀ ਤਾਕਤ ਸੀ ਕਿ ਸਾਡੀ ਵਾਹ ਵੱਲ ਵੀ ਝਾਕ ਜਾਂਦੇ। ਮੂਲੀਆਂ ਗਾਜਰਾਂ ਵਾਂਗ ਕੱਟਿਆ ਸ਼ਬਦ ਉਹ ਅੱਗਿਓ ਝੁਕ ਕੇ ਖੱਬੇ ਹੱਥ ਦੀ ਉਂਗਲ ਤੇ ਸੱਜੇ ਹੱਥ ਦੀ ਉਂਗਲ ਕਰਦ ਵਾਂਗ ਚਲਾ-ਚਲਾ ਕੇ ਆਖ ਰਿਹਾ ਸੀ। ਬਹਿਸ ਹੱਦਾਂ ਟੱਪ ਰਹੀ ਸੀ। ਮੈਨੂੰ ਹੁਣ ਕੁਝ ਨਾ ਕੁਝ ਜ਼ਰੂਰ ਕਹਿਣਾ ਪੈਣਾ ਸੀ। ਪਰ ਫਿਰ ਵੀ ਮੈਂ ਬੜੀ ਸਮਝਦਾਰੀ ਤੋਂ ਕੰਮ ਲੈਂਦਾ ਹੋਇਆ ਆਖਣ ਲੱਗਾ ਕਿ, 'ਭਾਈ ਸਾਹਿਬ ਉਦੋਂ ਹਵਾ ਹੀ ਚੰਦਰੀ ਐਸੀ ਵਗੀ ਸੀ, ਘੱਟ ਤਾਂ ਦੋਵਾਂ ਧਿਰਾਂ ਨੇ ਹੀ ਨਹੀਂ ਸੀ ਗੁਜ਼ਾਰੀ। ਏਸੇ ਦਾ ਹੀ ਸਿੱਟਾ ਹੈ ਕਿ ਅੱਜ ਮੈਂ ਪਾਸਪੋਰਟ ਲਈ ਇੱਥੇ ਖੜਾ ਹਾਂ। ਨੌਜਵਾਨ ਹੋਰ ਭੜਕਦਾ ਹੋਇਆ ਹਿੰਦੂ ਜਮਾਤ ਤੇ ਵਰਨ ਲੱਗ ਪਿਆ, ਸਰਦਾਰ ਜੀ ਅਪਣੇ ਬਜੁਰਗਾਂ ਤੋਂ ਪੁੱਛਿਓ ਜਾ ਕੇ। ਸੰਨ ਸੰਤਾਲੀ 'ਚ ਤੁਸੀਂ ਕਿਵੇਂ ਸਾਡੇ ਟੋਟ-ਟੋਟੇ ਕੀਤੇ। ਆਹ ਹਿੰਦੂ..? ਹਿੰਦੂਆਂ ਨੂੰ ਤਾਂ ਅਸੀਂ ਇੱਕ ਨਹੀਂ ਸੀ ਗਿਣਨ ਦਿੰਦੇ। ਸਰਦਾਰ ਜੀ, ਹਿੰਦੂ ਅੱਠ ਤੇ ਮੁਸਲਮਾਨ ਹੀ.. ਭਾਰੂ ਆ।' ਨਜ਼ਾਇਜ਼ ਹੀ ਗੁੱਸੇ ਵਿਚ ਲਾਲ ਪੀਲਾ ਹੁੰਦਾ ਨੌਜਵਾਨ ਹਿੰਦੂ ਅੱਠ ਤੇ ਮੁਸਲਮਾਨ ਇੱਕ ਹੀ ਭਾਰ ਵਾਲੀ ਆਖਰੀ ਗੱਲ ਨੂੰ ਵਾਰ-ਵਾਰ ਤੇ ਬੁੜਕ ਬੁੜਕ ਆਖ ਰਿਹਾ ਸੀ। ਮੇਰੇ ਅੰਦਰ ਗੁੱਸਾ ਵੀ ਜਰਬਾਂ ਖਾ ਰਿਹਾ ਸੀ। ਪਰ ਬੈਗਾਨਾ ਮੁਲਕ, ਬੈਗਾਨੀ ਹਕੂਮਤ ਦਾ ਭੈਅ ਮਾਰ ਰਿਹਾ ਸੀ। ਉੱਪਰੋਂ ਗੱਲ ਵੀ ਵਧਦੀ ਹੀ ਜਾ ਰਹੀ ਸੀ। ਚਿੱਟੀ ਟੋਪੀ ਵਾਲਾ ਮੇਰਾ ਹਮਦਰਦ ਮੁਸਲਮਾਨ ਜਿਵੇਂ ਮੇਰੀ ਸਥਿੱਤੀ ਨੂੰ ਪੂਰੀ ਤਰ੍ਹਾਂ ਭਾਂਪ ਗਿਆ ਸੀ। ਉਹ ਪੂਰੀ ਤਰ੍ਹਾਂ ਮੇਰੀ ਹਮਾਇਤ ਤੇ ਉੱਤਰ ਆਇਆ। ਜਿਉਂ ਹੀ ਭੜਕਿਆ ਹੋਇਆ  ਨੌਜ਼ਵਾਨ ਅਵਾ-ਤਵਾ ਬੋਲਦਾ ਹੋਇਆ ਆਖਣ ਲੱਗਾ, 'ਸਰਦਾਰ ਜੀ, ਥੋਡੇ ਬਜ਼ੁਰਗ……….. ਮੂਲੀਆਂ ਗਾਜਰਾਂ….. ਹਿੰਦੂ ਅੱਠ.. ਮੁਸਲਾਮਨ ਇੱਕ ਹੀ.. ਭਾਰੂ ਆ' ਤਾਂ ਝੱਟ ਮੇਰੇ ਹਮਦਰਦ ਮੁਸਲਮਾਨ ਨੇ ਉਸ ਭੜਕੇ ਹੋਏ ਨੌਜਵਾਨ ਨੂੰ ਹਿੱਕ ਠੋਕਵਾਂ ਜਵਾਬ ਦੇ ਦਿੱਤਾ, 'ਮੀਆਂ ਜੇ ਇਹ ਗੱਲ ਆ ਤਾਂ ਮੁਸਲਮਾਨ ਸੋਲਾਂ.. ਤੇ ਸਿੱਖ ਇੱਕ ਹੀ ਭਾਰੂ ਆ' ਇਹ ਗੱਲ ਅਜੇ ਮੇਰੇ ਹਮਦਰਦ ਮੁਸਲਮਾਨ ਦੇ ਮੂੰਹ ਵਿਚ ਹੀ ਸੀ ਕਿ ਮੈਨੂੰ ਲੱਗਣ ਲੱਗਾ ਪਿਆ ਜਿਵੇਂ ਮੈਂ ਧਰਤੀ ਤੋਂ ਇੱਕ ਗਿੱਠ ਉੱਚਾ ਹੋ ਗਿਆ ਹੋਵਾਂ। ਮੇਰਾ ਸੀਨਾਂ ਜਿਵੇਂ ਪਹਿਲਾਂ ਨਾਲੋਂ ਵੱਧ ਚੌੜਾ ਹੋ ਗਿਆ ਹੋਵੇ। ਮੈਨੂੰ ਲੱਗਿਆ ਜਿਵੇਂ ਭੜਕੇ ਹੋਏ ਦੋਵੇਂ ਨੌਜਵਾਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣ। ਮੈਂ ਡਰਦਾ ਹੋਇਆ ਵੀ ਬੇਡਰ ਜਿਹਾ ਮਹਿਸੂਸ ਕਰਨ ਲੱਗ ਪਿਆ। ਨਤੀਜਾ ਮੇਰੀ Àਮੀਦ ਦੇ ਬਿਲਕੁਲ ਉਲਟ ਹੋਇਆ। ਭੜਕੇ ਹੋਏ ਨੌਜਵਾਨ ਨੇ ਮੈਨੂੰ ਜੱਫੀ ਵਿਚ ਲੈਂਦਿਆਂ ਆਖਿਆ, ਨਹੀਂ ਸਰਦਾਰ ਜੀ ਤੁਸੀ ਤਾਂ ਸਾਡੇ ਮਹਿਮਾਨ ਹੋ। ਪਰ ਤੁਹਾਡੇ ਬਜ਼ੁਰਗਾਂ ਨੇ ਹਿੰਦੂਆਂ ਦੇ ਪਿੱਛੇ ਲੱਗ ਕੇ ਸਾਡੇ ਨਾਲ ਬਹੁਤ ਮਾੜੀ ਕੀਤੀ ਆ। ਹੁਣ ਜਿਵੇਂ ਮੈਨੂੰ ਖੁੱਲ੍ਹ ਕੇ ਗੱਲ ਕਰਨ ਦਾ ਅਧਿਕਾਰ ਪ੍ਰਾਪਤ ਹੋ ਗਿਆ ਸੀ। ਮਂੈਂ ਗੱਲ ਤੋਰੀ 'ਭਾਈ ਜਾਨ ਅਸਲ ਵਿਚ ਇਹ  ਕਸੂਰ ਨਾ ਤਾਂ ਥੋਡਾ ਮੁਸਲਮਾਨ ਭਰਾਵਾਂ ਦਾ ਸੀ ਅਤੇ ਨਾਂ ਹੀ ਸਾਡਾ ਸਿੱਖਾਂ ਦਾ ਤੇ ਨਾ ਹੀ ਹਿੰਦੂ ਵੀਰਾਂ ਦਾ। ਕਸੂਰ ਤਾਂ ਕੁਰਸੀ ਦੇ ਭੁੱਖੇ ਉਨ੍ਹਾਂ ਚੌਧਰੀਆਂ ਦਾ ਸੀ ਜਿਹੜੇ ਤੀਸਰੀ ਸ਼ਕਤੀ ਦੇ ਇਸ਼ਾਰਿਆਂ ਤੇ ਉਹ ਆਪਣੀ ਲਾਲਸਾ ਵੱਸ ਪੈ ਕੇ ਭਰਾਵਾਂ ਹੱਥੋਂ ਭਰਾ ਮਰਵਾ ਕੇ ਆਪਣੇ-ਆਪ ਨੂੰ ਵੰਡ ਕੇ ਬੈਠ ਗਏ। ਉਹ ਚਾਹੇ ਸਾਡੇ ਸੀ ਤੇ ਉਹ ਚਾਹੇ ਥੋਡੇ ਸੀ।