ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਇਕ ਯਾਦ (ਪਿਛਲ ਝਾਤ )

    ਬਰਜਿੰਦਰ ਢਿਲੋਂ   

    Email: dhillonjs33@yahoo.com
    Phone: +1 604 266 7410
    Address: 6909 ਗਰਾਨਵਿਲੇ ਸਟਰੀਟ
    ਵੈਨਕੂਵਰ ਬੀ.ਸੀ British Columbia Canada
    ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮੈੰ ਛੋਟੀ ਹੁੰਦੀ ਆਪਣੇ ਮਾਸੀ ਜੀ ਕੋਲ ਰਹਿੰਦੀ ਸੀ, ਪਤਾ ਨਹੀਂ ਕਿਉਂ। ਅੱਜ ਤੱਕ ਮੈਨੂੰ ਇਸਦਾ ਕਾਰਨ ਸਮਝ ਨਹੀਂ ਆਇਆ। ਜਿਥੋਂ ਤਾਈਂ ਮੇਰੀ ਯਾਦਾਸੰਤ ਜਾਂਦੀ ਹੈ ਸਿਰਫ ਇਹੀ ਯਾਦ ਆਉਂਦਾ ਹੈ ਕਿ ਮੈਨੂੰ ਮੋਟਰਾਂ ਅਤੇ ਗੱਡੀਆਂ ਤੇ ਚੜ੍ਹਣ ਦਾ ਬੜਾ ਸੰੌਕ ਸੀ। ਜਦੋਂ ਵੀ ਮਾਸੀ ਜੀ ਨੇ ਆਉਣਾ ਮੈ ਉਸੇ ਵੇਲੇ ਜਾਣ ਦੀ ਤਿਆਰੀ ਕਰ ਲੈਣੀ, ਜੇ ਕਿਸੇ ਕਾਰਨ ਮੇਰੇ ਮਾਂ ਬਾਪ ਮੈਨੂੰ ਮਾਸੀ ਜੀ ਦੇ ਨਾਲ ਨਹੀਂ ਸੀ ਜਾਣ ਦਿੰਦੇ ਤਾਂ ਮੈ ਰੋ ਰੋ ਕੇ ਘਰ ਸਿਰ ਤੇ ਚੁੱਕ ਲੈਂਦੀ ਸੀ। ਜਿਸਦਾ ਨਤੀਜਾ ਇਹ ਨਿਕਲਦਾ ਕਿ ਅਗਲੀ ਵਾਰੀ ਜਦੋਂ ਮਾਸੀ ਜੀ ਨੇ ਆਉਣਾ ਤਾਂ ਮੇਰਾ ਜਾਣਾ ਪੱਕਾ ਹੁੰਦਾ ਸੀ।
    ਮਾਸੀ ਜੀ ਦੇ ਘਰ ਵੜਦਿਆਂ ਹੀ ਮੈ ਆਪਣੇ ਘਰ ਵਾਪਿਸ ਜਾਣ ਦੀ ਜ਼ਿਦ ਕਰਣ ਲੱਗ ਪੈਂਦੀ। ਇਸ ਕਾਰਨ ਮਾਸੀ ਜੀ ਮੇਰੇ ਇੱਕ ਦੋ ਥੱਪੜ ਲਗਾ ਦਿੰਦੇ। ਮੈ ਰੋ ਧੋਕੇ ਚੁੱਪ ਕਰ ਜਾਦੀ, ਇਸ ਕਰਕੇ ਮਾਸੀ ਜੀ ਤੋਂ ਮੈਨੂੰ ਹਰ ਵੇਲੇ ਬਹੁਤ ਡਰ ਲੱਗਦਾ ਰਹਿੰਦਾ ਸੀ। ਪਰ ਮੈਨੂ ਮੇਰੇ ਮਾਸੜ ਜੀ ਬਹੁਤ ਚੰਗੇ ਲੱਗਦੇ ਸੀ, ਜਿਸ ਕਰਕੇ ਮੈ ਮਾਸੀ ਜੀ ਦੇ ਥੱਪੜ ਛੇਤੀ ਭੁਲ ਜਾਂਦੀ।
    ਮੇਰੇ ਮਾਸੜ ਜੀ ਬਹੁਤ ਹੀ ਚੰਗੇ ਸੁਭਾਉ ਦੇ ਇਨਸਾਨ ਸਨ। ਦੇਖਣ ਵਿੱਚ ਵੀ ਬਹੁਤ ਖੁਬਸੂਰਤ ਸਨ। ਹਰ ਵੇਲੇ ਹੱਸਣਾ ਤੇ ਹਸਾਉਣਾ ਤੇ ਬੱਿਚਆਂ ਦਾ ਮਨ ਪਰਚਾਉਦੇ ਰਹਿਣਾ। ਜਦੋਂ ਮਾਸੜ ਜੀ ਨੇ ਆਂਪਣੇ ਕੰਮ ਤੇ ਚਲੇ ਜਾਣਾ ਤਾਂ ਘਰ ਵਿੱਚ ਇੱਕ ਅਸਹਿ ਖਾਮੋਸੰੀ ਫੇਲ ਜਾਂਦੀ ਸੀ॥ ਮੇਰੀ ਮਾਂ ਮਾਸੜ ਜੀ ਨੂੰ ਹਮੇਸੰਾ 'ਭਾਈਆ ਜੀ' ਕਹਿਕੇ ਬੁਲਾਂਦੀ ਸੀ। ਮਾਸੜ ਜੀ ਮੇਰੀ ਮਾਂ ਨਾਲ ਵੀ ਚੰਗਾ ਹਾਸਾ ਮਜ਼ਾਕ ਕਰ ਲੈਂਦੇ ਸੀ। ਮੇਰੀ ਮਾਂ ਨੂੰ ਦੇਖਕੇ ਹਮੇਸੰਾਂ ਕਹਿਣਾ 'ਸਾਲੀ ਅੱਧ ਘਰਵਾਲੀ ਹੁੰਦੀ ਹੈ'। ਮੈਨੂੰ ਉਸ ਵੇਲੇ ਤਾ ਇਸ ਗੱਲ ਦੀ ਬਹੁਤੀ ਸਮਝ ਨਹੀਂ ਸੀ ਪਰ ਹਮੇਸੰਾਂ ਦਿਲ ਵਿੱਚ ਸੋਚਣਾ ਕਿ ਮੇਰੇ ਮਾਸੜ ਜੀ ਦਾ ਅੱਧਾ ਘਰ ਮੇਰੇ ਮਾਸੀ ਜੀ ਦਾ ਅਤੇ ਅੱਧਾ ਘਰ ਮੇਰੀ ਮਾਂ ਦਾ ਹੈ।
    ਮਾਸੀ ਜੀ ਦਾ ਘਰ ਇੱਕ ਵੱਡੇ ਮਹੱਲ ਵਰਗਾ ਘਰ ਸੀ। ਇੱਕ ਦਿਨ ਦੀ ਗੱਲ ਹੈ ਕਿ ਗਰਮੀ ਬਹੁਤ ਪੈ ਰਹੀ ਸੀ । ਅਸੀਂ ਗਰਮੀ ਤੋਂ ਬਚਣ ਲਈ ਸਾਰੇ ਜਣੇ ਬਾਹਰ ਦੇ ਵੱਡੇ ਦਰਵਾਜ਼ੇ ਦੇ ਨਾਲ ਲੱਗਦੇ ਬਰਾਂਡੇ ਵਿੱਚ ਬੈਠੇ ਸੀ। ਬਰਾਂਡੇ ਵਿੱਚ ਕੁਛ ਕੁਰਸੀਆਂ ਤੇ ਮੰਜੇ ਡੱਠੇ ਹੋਏ ਸੀ। ਇੱਕ ਔਰਤ ਹੱਥ ਵਿੱਚ ਰੱਸੀ ਫੜਕੇ ਇੱਕ ਛੱਤ ਨਾਲ ਲੱਗੇ ਹੋਏ ਝਾਲਰ ਵਾਲੇ ਪੱਖੇ ਨੂੰ ਅੱਗੇ ਪਿੱਛੇ ਖਿੱਚ ਰਹੀ ਸੀ। ਪੱਖੇ ਦੀ ਹਵਾ ਨਾਲ ਗਰਮੀ ਤੋਂ ਥੋੜ੍ਹੀ ਚੈਨ ਪੈ ਰਹੀ ਸੀ। ਮਾਸੜ ਜੀ ਆਪਣੇ ਲਤੀਫੇ ਸੁਣਾ ਰਹੇ ਸੀ ਅਤੇ ਅਸੀਂ ਹੱਸ ਹੱਸਕੇ ਦੂਹਰੇ ਹੋ ਰਹੇ ਸੀ। ਨੌਕਰ ਚਾਹ ਬਨਾਕੇ ਲਿਆ ਹੀ ਰਿਹਾ  ਸੀ ਕਿ ਅਚਾਨਕ ਬਾਹਰੋਂ ਉੱਚੀ ਉੱਚੀ ਰੋਣ ਦੀ ਆਵਾਜ਼ ਆਈ। ਕਿਸੇ ਔਰਤ ਦੀ ਰੋ ਰੋ ਕੇ ਵੈਣ ਪਾਉਂਦੀ ਆਉਂਦੀ ਦੀ ਦੂਰੋਂ ਕਿਸੇ ਗਲੀ'ਚੋ ਆਵਾਜ਼ ਆ ਰਹੀ ਸੀ। ਮਾਸੀ ਜੀ ਕਹਿਣ ਲੱਗੇ "ਪਤਾ ਨਹੀਂ ਕੀਹਦੇ ਘਰ ਮੌਤ ਹੋ ਗਈ ਏ, ਪਰਮਾਤਮਾ ਸੁੱਖ ਰੱਖੇ"। ਸਾਡੇ ਹਾਸਿਆਂ ਦਾ ਸਾਰਾ ਮਹੌਲ ਹੀ ਬਦਲ ਗਿਆ।  ਅਸੀਂ ਕੱਨ ਲਗਾਕੇ ਸੁਨਣ ਲੱਗੇ। ਮੈਨੂ ਇੰਜ ਲੱਗਿਆ ਕਿ ਜਿਵੇਂ ਮੇਰੀ ਮਾਂ ਰੋ ਰਹੀ ਸੀ। ਮੈ ਵੀ ਕੰਨ ਖੜੇ ਕਰਕੇ ਸੁਨਣ ਦੀ ਕੋਸੰਸੰ ਕਰਨ ਲੱਗੀ। ਜਿਉਂ ਜਿਉਂ ਆਵਾਜ਼ ਨੇੜੇ ਹੁੰਦੀ ਗਈ ਮੇਰਾ ਯਕੀਨ ਵੀ ਵੱਧਦਾ ਗਿਆ ਕਿ ਰੋਂਦੀ ਆਉਂਦੀ ਔਰਤ ਮੇਰੀ ਮਾਂ ਹੀ ਹੈ। ਅੰਦਰ ਹੀ ਅੰਦਰ ਮੈ ਖੁਸੰ ਹੋ ਰਹੀ ਸੀ ਕਿ ਮਾਂ ਆ ਰਹੀ ਸੀ ਪਰ ਡਰ ਵੀ ਲੱਗ ਰਿਹਾ ਸੀ ਕਿ ਰੋ ਕਿਉਂ ਰਹੀ ਸੀ।
    ਜਦੋਂ ਉਸ ਔਰਤ ਦੀ ਆਵਾਜ਼ ਥੋੜ੍ਹੀ ਨੇੜੇ ਤੋਂ ਸੁਨਾਈ ਦੇਣ ਲੱਗੀ ਤਾਂ ਮੇਰੇ ਮਾਸੀ ਜੀ ਘਬਰਾਏ ਹੋਏ ਇੱਕ ਦੱਮ ਤਰ੍ਹਬਕ ਕੇ ਖੜੇ ਹੋ ਗਏ ਤੇ ਉੱਚੀ ਸਾਰੀ ਕਹਿਣ ਲੱਗੇ," ਇਹ ਤਾਂ ਮੇਰੀ ਜਸਵੰਤ ਏ, ਹਾਏ ਹਾਏ ਕੌਣ ਮਰ ਗਿਆ ਏ। ਅਸੀ ਤਾਂ ਸਾਰੇ ਸਹੀ ਸਲਾਮਤ ਹਾਂ ਇਹ ਰੋਂਦੀ ਕਿਉਂ ਆ ਰਹੀ ਏ। ਹੇ ਵਾਹਿਗੁਰ, ਸੁਖ ਰਖੀਂ"। ਇਹ ਕਹਿਣ ਦੀ ਦੇਰ ਸੀ ਕਿ ਅਸੀ ਸਾਰੇ ਵੱਡਾ ਦਰਵਾਜ਼ਾ  ਲੰਘ ਕੇ ਬਾਹਰ ਗਲੀ ਵਿੱਚ ਚਲੇ ਗਏ ਤਾਂ ਕਿ ਪਤਾ ਕਰੀਏ ਕਿ ਕੌਣ ਮਰ ਗਿਆ ਸੀ ਤੇ ਕੌਣ ਔਰਤ ਰੋਂਦੀ ਕੁਰਲਾਉਂਦੀ ਆ ਰਹੀ ਸੀ। ਉਹ ਮੇਰੀ ਮਾਂ ਹੀ ਸੀ। ਸਾਨੂੰ ਸਾਰਿਆਂ ਨੂੰ ਦੇਖਕੇ ਮਾਂ ਹੋਰ ਉੱਚੀ ਉੱਚੀ ਵੈਣ ਪਾਉਣ ਲੱਗੀ। " ਭਾਈਆ ਜੀ, ਤੁਸੀਂ ਕਿੱਥੇ ਤੁਰ ਗਏ ਅ, ਕੌਣ ਤੁਆਡੇ  ਬੱਚੇ ਪਾਲੂ। ਹਾਏ ,ਭਾਈਆ ਜੀ ਤੁਸੀਂ ਜਵਾਨੀਆਂ ਮਾਣਦੇ, ਮੇਰੀ ਭੇਣ ਨੂੰ ਚੁਰਾਹੇ ਛੱਡਕੇ ਕਿਉਂ ਤੁਰ ਗਏ…ਹਾਏ ਭਾਈਆ ਜੀ, ਤੁਆਡੀ ਜਗ੍ਹੇ ਮੈਂ ਮਰ ਜਾਂਦੀ …"।
    ਮਾਸੀ ਜੀ ਦੇ ਕੋਲ ਆਉਂਦਿਆਂ ਹੀ ਮੇਰੀ ਮਾਂ ਉਸਦੇ ਗਲੇ ਲੱਗ ਹੋਰ ਉੱਚੀ ਉੱਚੀ ਕੀਰਨੇ ਪਾਉਣ ਲੱਗੀ। ਮਾਸੀ ਜੀ ਚੁੱਪ ਚਾਪ ਸਭ ਕੁਛ ਦੇਖ ਰਹੇ ਸੀ। ਜੇ ਮਾਂ ਰੋਣ ਤੋਂ ਸਾਹ ਲੈਂਦੀ ਤਾਂ ਸ਼ਾਇਦ ਮਾਸੀ ਜੀ ਕੁਛ ਪੁੱਛਦੇ। ਮੈ ਆਲੇ ਦੁਆਲੇ ਦੇਖਾਂ ਕਿ ਸਾਰੇ ਬੱਚੇ ਸਹਿਮੇ ਹੋਏ ਖੜੇ ਸੀ, ਘਬਰਾਹਟ ਵਿੱਚ ਕਿਸੇ ਨੂੰ ਕੁਛ ਸਮਝ ਨਹੀਂ ਸੀ ਆ ਰਹੀ,ਤੇ ਨਾ ਹੀ ਕਿਸੇ ਨੂੰ ਕੁਛ ਪੁੱਛਣ ਦੀ ਹਿੰਮਤ ਸੀ। ਸ਼ਾਇਦ ਮਾਸੜ ਜੀ ਕੁਛ ਸਾਨੂੰ ਹੌਂਸਲਾ ਦਿੰਦੇ, ਪਰ ਮਾਸੜ ਜੀ ਤਾਂ ਕਿਤੇ ਦਿਖਾਈ ਨਹੀਂ ਸੀ ਦੇ ਰਹੇ।
    ਜਦੋਂ ਮਾਂ ਨੇ ਰੱਜਕੇ ਰੋ ਧੋ ਲਿਆ ਤਾਂ ਉਸਨੂੰ ਮੰਜੇ ਤੇ ਬਿਠਾਕੇ ਮਾਸੀ ਜੀ ਨੇ ਪੁਛਿਆ "ਜਸਵੰਤ ਕੌਣ ਮਰ ਗਿਆ ਏ, ਕਿਉਂ ਰੋ ਰੋ ਕਮਲੀ ਹੋ ਰਹੀ ਏਂ, ਕੋਈ ਗੱਲ ਤਾਂ ਕਰ"। ਮਾਸੀ ਜੀ ਨੇ ਨੌਕਰ ਨੂੰ ਪਾਣੀ ਲਿਆਉਣ ਲਈ ਆਵਾਜ਼ ਲਗਾਈ। ਨੌਕਰ ਨੇ ਤਾਂ ਸ਼ਾਇਦ ਸੁਣਿਆ ਨਹੀਂ ਸੀ ਪਰ ਮਾਸੜ ਜੀ ਮਾਂ ਲਈ ਪਾਣੀ ਦਾ ਗਿਲਾਸ ਲਈ ਉਸਦੇ ਪਿੱਛੇ ਆ ਖੜੇ ਹੋਏ। ਜਿਉਂ ਹੀ ਮਾਂ ਨੇ ਮੂੰਹ ਮੋੜ ਕੇ ਪਾਣੀ ਦੇ ਗਿਲਾਸ ਵੱਲ ਹੱਥ ਵਧਾਇਆ ਤਾਂ ਉਹ ਹੈਰਾਨ ਰਹਿ ਗਈ। ਉਸਦੇ ਮੂੰਹ ਵਿੱਚੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਜਦੋਂ ਹੋਸੰ ਸੰਭਾਲੀ ਤਾਂ ਉਸਨੇ ਖੜੇ ਹੋਕੇ ਗਿਲਾਸ ਵਾਲਾ ਪਾਣੀ ਮਾਸੜ ਜੀ ਦੇ ਮੂੰਹ ਤੇ ਵਗਾ ਮਾਰਿਆ। ਹੈਰਾਨ ਹੋਏ ਮਾਸੀ ਜੀ ਕਹਿਣ ਲੱਗੇ," ਜਸਵੰਤ, ਤੂੰ ਪਾਗਲ ਤਾਂ ਨਹੀਂ ਹੋ ਗਈ। ਹਰ ਵੇਲੇ ਆਪਣੇ ਭਾਈਆ ਜੀ ਨਾਲ ਮਖੋਲ ਕਰਦੀ ਰਹਿੰਦੀ ਏਂ। ਪਹਿਲਾਂ ਇਹ ਤਾਂ ਦੱਸ ਕਿ ਤੂੰ ਰੋਂਦੀ ਕੁਰਲਾਉਂਦੀ ਕਿਉ ਸੀ"। ਪਰ ਮੇਰੀ ਮਾਂ ਦੇ ਮੂੰਹ'ਚੋਂ ਆਵਾਜ਼ ਨਹੀਂ ਸੀ ਨਿਕਲ ਰਹੀ।
    ਮਾਸੜ ਜੀ ਨੇ ਕੱਪੜੇ ਨਾਲ ਮੂੰੰਹ ਪੂੰਜਿਆ ਤੇ ਹੱਸਕੇ ਕਹਿਣ ਲੱਗੇ ਕਿ "ਮੈਂ ਦੱਸਦਾ ਹਾਂ। ਅਸਲ ਵਿੱਚ ਮੈ ਇਸਨੂੰ ਤਾਰ ਪਾਈ ਸੀ, ਇਹ ਤਾਂ ਆਪਣਿਆਂ ਸੌਹਰਿਆਂ'ਚੋਂ  ਨਿਕਲਦੀ ਹੀ ਨਹੀਂ, ਨਾ ਸਾਨੂੰ ਕਦੀ ਮਿਲਦੀ ਹੈ ਤੇ ਨਾ ਹੀ ਆਪਣੀ ਬੱਚੀ ਨੂੰ ਮਿਲਣ ਆਉਂਦੀ ਹੈ। ਜਦੋਂ ਵੀ ਆਉਣ ਲਈ ਖੱਤ ਲਿਖੋ ਤਾਂ ਕੋਈ ਨਾ ਕੋਈ ਬਹਾਨਾ ਲਿੱਖ ਭੇਜਦੀ ਹੈ। ਇਸਨੂੰ ਮਿਲਣ ਲਈ ਬਹੁਤ ਦਿਲ ਕਰਦਾ ਸੀ, ਇਸ ਲਈ ਮੈ ਇਸਨੂੰ ਪਰਵਾਰ ਵਲੋਂ ਇੱਕ ਤਾਰ ਪਾ ਦਿੱਤੀ ਕਿ ਦਿਲ ਦੇ ਦੌਰੇ ਨਾਲ ਮੇਰੀ ਮੌਤ ਹੋ ਗਈ ਏ, ਮੈਨੂੰ ਪਤਾ ਸੀ ਕਿ ਇਹੋ ਜਿਹੀ ਖਬਰ ਪੜ੍ਹਕੇ ਜਸਵੰਤ ਭੱਜੀ ਆਏਗੀ। ਫਿਰ ਓਹੀ ਗੱਲ ਹੋਈ ਨਾ, ਦੇਖਿਆ ਆਈ ਏ ਨਾ ਹਨੇਰੀ ਵਾਂਗੂੰ ਭੱਜੀ ਭੱਜੀ"।
    ਮਾਸੜ ਜੀ ਦੀ ਇਹ ਸ਼ਰਾਰਤ ਮਾਸੀ ਜੀ ਨੂੰ ਪਸੰਦ ਨਹੀਂ ਸੀ। ਉਹ ਮਾਸੜ ਜੀ ਨੂੰ ਗੁਸੇ ਹੋਣ ਲੱਗੇ ਕਿ ਐਸੀ ਸ਼ਰਾਰਤ ਕਈ ਵਾਰੀ ਉਲਟੀ ਪੈ ਜਾਂਦੀ ਹੈ। ਜਦੋ ਸਭਦੇ ਗੁੱਸੇ ਗਿਲੇ ਅਤੇ ਸੰਕਾਇਤਾਂ ਖਤਮ ਹੋ ਗਈਆਂ ਤਾਂ ਸਾਰੇ ਮਾਸੜ ਜੀ ਦੀ ਇਸ ਸ਼ਰਾਰਤ ਤੇ ਜ਼ੋਰ ਜ਼ੋਰ ਦੀ ਹੱਸਣ ਲੱਗੇ। ਮਾਂ ਨੇ ਤਾਂ ਗੁਸਾ ਜ਼ਰਾ ਭੀ ਨਹੀਂ ਸੀ ਕੀਤਾ, ਉਹ ਤਾਂ ਖੁਸੰ ਸੀ ਕਿ ਉਸਦੀ ਭੇਣ ਦਾ ਸੁਹਾਗ ਜ਼ਿੰਦਾ ਸੀ। ਅਸੀਂ ਵੀ ਸਾਰੇ ਬਹੁਤ ਖੁਸੰ ਸੀ ਕਿਉਂਕਿ ਪਰਵਾਰ ਦੇ ਸਾਰੇ ਜੀ ਸਹੀ ਸਲਾਮਤ ਸਨ। ਪਰ ਮੈਨੂੰ ਇਹ ਘਟਨਾ ਕਦੀ ਵੀ ਨਹੀਂ ਭੁੱਲੀ।