ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਜ਼ਿੰਦਗੀ (ਕਵਿਤਾ)

    ਦਪਿੰਦਰ ਭੂਪਾਲ   

    Email: deepbhupal@hotmail.com
    Address:
    Los Angeles California United States
    ਦਪਿੰਦਰ ਭੂਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜ਼ਿੰਦਗੀ ਤੁਰਦੀ  ਰਹੀ  ਸਾਹਾਂ ਦੇ ਕਾਫਿਲੇ ਦੇ ਨਾਲ
    ਮੰਜ਼ਿਲ ਸਰ ਕੀਤੀ ਮੈਂ , ਉਸ ਦੇ ਹੌਂਸਲੇ ਦੇ ਨਾਲ

    ਬਚਪਨ 'ਚ ਮਿਲੀਆਂ, ਪਿਆਰ ਭਰੀਆਂ ਮਿੱਠੀਆਂ ਉਹ ਲੋਰੀਆਂ
    ਬਾਪੂ ਦੀ ਉਗਲੀਂ ਫੜ ਤੁਰਨਾ, ਮਾਂ ਦੀਆਂ ਖਿਲਾਈਆਂ ਚੂਰੀਆਂ

    ਖੇਲਣਾ ਉਹ ਸਾਰਾ ਦਿਨ, ਸੰਗੀਆਂ ਸਹੇਲੀਆਂ ਦੇ ਨਾਲ
    ਜ਼ਿੰਦਗੀ ਤੁਰਦੀ ਰਹੀ ਸਾਹਾਂ ਦੇ ਕਾਫਿਲੇ ਦੇ ਨਾਲ……

    ਅੱਲ੍ਹੜ ਉਮਰ ਦੇ ਨਵੇਂ ਸੁਪਨੇ ਤੇ ਨਿਆਰੇ ਹੀ ਉਹ ਖਿਆਲ
    ਰੁਸਣਾ ਰੁਸਾਉਣਾ ਤੇ ਨੋਕਾਂ ਝੋਕਾਂ, ਚਲਦੇ ਰਹੇ ਨਾਲੋ ਨਾਲ

    ਮੋਹ ਪਰ ਨਾ ਘੱਟ ਹੋਇਆ, ਅੰਮੀ ਜਾਇਆਂ ਦੇ ਨਾਲ
    ਜ਼ਿੰਦਗੀ ਤੁਰਦੀ ਰਹੀ ਸਾਹਾਂ ਦੇ ਕਾਫਿਲੇ ਦੇ ਨਾਲ……

    ਚੱੜਦੀ ਜਵਾਨੀ, ਲੈ ਕੇ ਆਈ, ਇੱਕ ਵੱਖਰਾ ਜਿਹਾ ਜਨੂੰਨ
    ਦਿਨੇ ਵਿਖਾ ਗਈ ਉਹ ਤਾਰੇ, ਰਾਤਾਂ ਨੂੰ ਮਿਲਿਆ ਨਾ ਸਕੂਨ

    ਮਨ ਨੂੰ ਰਹਿੰਦੀ ਹੀਰ ਯਾ ਫਿਰ ਕਿਸੇ ਰਾਝਣੇ ਦੀ ਭਾਲ
    ਜ਼ਿੰਦਗੀ ਤੁਰਦੀ ਰਹੀ ਸਾਹਾਂ ਦੇ ਕਾਫਿਲੇ ਦੇ ਨਾਲ……

    ਫਿਰ ਮਿਲਿਆ ਕੋਈ ਸੱਚਾ ਸਾਥੀ, ਜਿਸਦੀ ਸੀ ਉਮਰਾਂ ਤੋਂ ਤਲਾਸ਼
    ਪਿਆਰ ਮੁਹੱਬਤਾਂ, ਗੁੱਸੇ ਗਿਲੇ ਵੀ, ਪਰ ਨਾ ਹੋਏ ਕਦੇ ਨਿਰਾਸ਼

    ਕਸਮਾਂ ਵਾਦੇ ਗਏ ਨਿਭਾਉਂਦੇ, ਚੱਲਦੇ ਰਹੇ ਇੱਕੋ ਸੁਰ ਤਾਲ
    ਜ਼ਿੰਦਗੀ ਤੁਰਦੀ ਰਹੀ ਸਾਹਾਂ ਦੇ ਕਾਫਿਲੇ ਦੇ ਨਾਲ……

    ਕਰਾਂ ਅਰਜ ਮੈਂ ਮਾਲਿਕਾ, ਹੱਸਦੇ ਵਸਦੇ ਰਹਿਣ ਉਹ ਵਿਹੜੇ 
    ਨਾ ਦਿਖਾਈ ਗਮ ਕਿਸੇ ਨੂੰ, ਦੇਵੀਂ ਸਭ ਨੂੰæ ਖੁਸ਼ੀਆਂ ਤੇ ਖੇੜੇ 

    ਮਾਫ ਕਰਨਾ ਦੀਪ ਨੂੰ, ਹੋਈ ਜੇ ਮੰਦੀ ਕਿਸੇ ਵੀ ਹਾਲ
    ਜ਼ਿੰਦਗੀ  ਤੁਰਦੀ  ਰਹੀ  ਸਾਹਾਂ  ਦੇ ਕਾਫਿਲੇ ਦੇ ਨਾਲ
    ਮੰਜ਼ਿਲ ਸਰ ਕੀਤੀ ਮੈਂ , ਉਸ ਦੇ ਹੌਂਸਲੇ ਦੇ ਨਾਲ