ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਤ੍ਰਿਵੇਣੀ ਕਤਲ (ਕਹਾਣੀ)

    ਵਰਗਿਸ ਸਲਾਮਤ   

    Email: wargisalamat@gmail.com
    Cell: +91 98782 61522
    Address: 692, ਤੇਲੀਆਂ ਵਾਲੀ ਗਲੀ, ਨੇੜੇ ਰਹਮਾ ਪਬਲਕਿ ਸਕੂਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ
    India
    ਵਰਗਿਸ ਸਲਾਮਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਾਰਾ ਭਾਰਤ ਸੋਗ 'ਚ ਡੁੱਬ ਗਿਆ, ਹਰ ਟੀ. ਵੀ. ਚੈਨਲ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਨੇ ਮਾਨਯੋਗ ਉਪਰਾਸ਼ਟਰਪਤੀ ਸ਼੍ਰੀ ਕ੍ਰਿਸ਼ਨਕਾਂਤ ਜੀ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਦਿੱਤੀ। " ਉਪਰਾਸ਼ਟਰਪਤੀ ਜੀ ਆਪਣੇ ਆਖ਼ਰੀ ਦਿਨ ਆਪਣੇ ਜੱਦੀ ਪਿੰਡ ਵਿਚ ਕੱਟਣੇ ਚਾਹੰਦੇ ਸਨ"। ਇਕ ਅਖ਼ਬਾਰ ਦੀ ਇਹ ਸੁਰਖੀ ਪੜ ਕੇ ਮਿਸਟਰ ਤਰਸੇਮ ਦੀਆਂ ਅੱਖਾਂ 'ਚੋ ਅੱਥਰੂ ਗੰਗਾ ਜਮੁਨਾ ਵਾਂਗ ਵਹਿਣ ਲੱਗੇ.....ਉਸਨੇ ਝੱਟ ਫੈਂਸਲਾ ਲਿਆ ਕਿ ਉਹ ਆਪਣੀ ਰਿਟਾਇਰਮੈਂਟ ਦੇ ਬਾਕੀ ਦਿਨ ਆਪਣੇ ਜੱਦੀ ਪਿੰਡ 'ਚ ਹੀ ਬਿਤਾਵੇਗਾ , ਕਿਤੇ ਮੇਰੀ ਆਖ਼ਰੀ ਇੱਸ਼ਾ ਉਪਰਾਸ਼ਟਰਪਤੀ ਜੀ  ਵਾਂਗ........ਨਹੀਂ , ਨਹੀਂ....।

    ......ਸੋਚਦਿਆਂ ਹੀ , ਸਾਰਾ ਬਚਪਨ, ਬਚਪਨ ਦੇ ਸਾਥੀ, ਸਾਥੀਆਂ ਦੀਆਂ ਸ਼ਰਾਰਤਾ ਅਤੇ ਮਿੱਟੀ ਮੋਹ ਚਲ ਚਿੱਤਰਾਂ ਵਾਂਗ ਉਸਦੇ ਅੱਗੋ ਲੰਘ ਗਿਆ 'ਤੇ ਮਿਸਟਰ ਤਰਸੇਮ, ਸੇਮਾਂ ਬਣ ਕੇ ਆਪਣੇ ਸ਼ਰਾਰਤੀ ਦਲ ਨਾਲ ਪਿੰਡ ਦੀਆਂ ਕੱਚੀਆਂ ਗਲੀਆਂ ਕੱਸਣ ਲੱਗ ਪਿਆ....ਖੇਤਾਂ 'ਚ ਗੰਨੇ ਭਨੰਣ, ਮੁਲੀਆਂ ਪੁੱਟਣ, ਡੰਗਰ ਚਾਰਣ, ਛੱਪੜੇ ਨਹਾਉਣ, ਗਾਟੀ ਅਤੇ ਸੁਹਾਗਿਆਂ ਆਦਿ 'ਤੇ ਝੂਟੇ ਲੈਣ ਲੱਗ ਪਿਆ........ਪਿੰਡ ਦੀ ਸੱਥ 'ਚ ਤ੍ਰਿਵੇਣੀ ਦੀ ਛਾਂ ਹੇਠਾਂ ਬੈਠਾ ਉਹ ਖੁੰਡ ਚਰਚਾ ਦੇ ਯੋੱਧਿਆਂ 'ਚ ਬਹਿਸਦਾ ਹੋਇਆ....ਬਜੁਰਗਾਂ, ਸਮੱਦਰਾਂ, ਜਵਾਨਾਂ ਅਤੇ ਬੱਚਿਆਂ ਵਿਚ ਖੁਸ਼ ਸੀ।

    ਤ੍ਰਿਵੇਣੀ......ਹਾਂ ਮੇਰੇ ਪਿੰਡ ਦੀ ਤ੍ਰਿਵੇਣੀ.....ਤਿੰਨਾਂ ਰੁੱਖਾਂ ਦਾ ਸੁਮੇਲ ਇਕ ਮੁਕੰਮਲ ਰੁੱਖ ਜੋ ਇਸ ਪਿੰਡ 'ਚ ਸਦੀਆਂ ਤੋਂ ਪਿਆਰ ਅਤੇ ਸਾਂਝ ਦੀ ਪ੍ਰਤੀਕ ਹੈ.....ਪੇਂਡੂਆਂ ਨੂੰ ਮਾਂ ਵਾਂਗ ਗੋਦ 'ਚ ਖਡਾਉਂਦੀ, ਲਾਡ ਲਡਾਉਂਦੀ, ਠੰਡੀ ਮਿੱਠੀ ਛਾਂ ਵਰਛਾਉਂਦੀ ਅਤੇ ਆਕਸੀਜਨ ਰੂਪੀ ਦੁੱਧ ਪਿਆਉਂਦੀ.......ਸਾਰੇ ਪਿੰਡ ਦੀ ਸਾਂਝੀ ਮਾਂ......ਗਾਡ ਮਦਰ....ਮਾਂ, ਔਰਤ ਅਤੇ ਧੀ ਦਾ ਸੁਮੇਲ ਸਾਡੀ ਤ੍ਰਿਵੇਣੀ......

    ਪੇਂਡੂ ਪਿਛੋਕੜ ਦਾ ਇਹ ਰਿਟਾਇਰ ਅਖ਼ਸਰ ਆਪਣੀ ਜੀਵਨ ਸਾਥਣ ਦੀ ਮੌਤ ਤੋਂ ਬਾਅਦ ਵੱਡੇ ਸ਼ਹਿਰ ਦੀ ਇਸ ਧਾਤੂਵਾਦੀ ਜ਼ਿੰਦਗੀ ਤੋਂ ਉਕਤਾ ਗਿਆ ਸੀ, ਡਿਗਦੀਆਂ ਕਦਰਾਂ ਕੀਮਤਾਂ, ਆਧੁਨਿਕਤਾ ਦੀ ਬੇਲੋੜੀ ਚਮਕ ਦਮਕ, ਪੱਛਮੀ ਸਭਿਅਤਾ ਦਾ ਹੋੱਛਾਪਨ ਅਤੇ ਸ਼ਹਿਰ ਦੀ ਮਸ਼ੀਮੈਨ ਜ਼ਿੰਦਗੀ ਉਸਨੂੰ ਹੁਣ ਪਚ ਨਹੀਂ ਰਹੀ ਸੀ....ਪਰ ਉਸਦਾ ਸਾਰਾ ਪਰਿਵਾਰ ਇਸ ਵਿਚ ਵਿਹ ਕੇ ਗੁਆਚ ਚੁੱਕਾ ਸੀ....ਪਾਪਾ ਉਹਨਾਂ ਵਾਸਤੇ ਹੁਣ ਪਰਾਣੀ ਜਿਹੀ ਵਸਤੂ ਤੋਂ ਵੱਧ ਨਹੀਂ ਸੀ। ਪਰਿਵਾਰ ਦੀਆਂ ਸਾਰੀਆਂ ਜਿੰਮੇਵਾਰੀਆਂ ਦਾ ਭਾਰ ਚੁੱਕਣ ਵਾਲਾ ਅਗਲੀ ਪੀੜੀ ਨੂੰ ਭਾਰ ਜਿਹਾ ਲਗਦਾ ਸੀ.....ਉਸਦਾ ਪਿੰਡ ਜਾਣ ਦਾ ਇਹ ਫੈਸਲਾ ਉਸਨੂੰ ਸਹੀ ਲੱਗਾ...... 

    ਪਿੰਡ ਦੇ ਨਿੱਕੇ ਜਿਹੇ ਬੱਸ ਅੱਡੇ 'ਤੇ ਉਤਰਦਿਆਂ ਹੀ ਮਾਂ-ਮਿੱਟੀ ਦੀ ਖੁਸ਼ਬੋ ਅਤੇ ਪੁਰਾਣੀਆਂ ਯਾਦਾਂ ਦਾ ਖੁਮਾਰ ਉਸਦੇ ਮੁੱਖ 'ਤੇ ਉਗੜ ਆਇਆ......ਥ੍ਰੀਵੀਲਰ ਦੇ ਹਾਰਨ ਨੇ ਉਸਦਾ ਧਿਆਨ ਆਪਣੇ ਵੱਲ ਖਿੱਚਿਆ......ਸਵਾਰੀਆਂ ਦਾ ਧੱਕਾ ਮੁੱਕੀ ਇਥੇ ਵੀ ਸੀ, ਸਵਾਰੀਆਂ ਭਰਕੇ ਥ੍ਰੀਵੀਲਰ ਪੱਕੀ ਸੜਕ 'ਤੇ ਹਵਾ ਨਾਲ ਗੱਲਾਂ ਕਰਨ ਲੱਗ ਪਿਆ। ਖੇਤਾਂ 'ਚ ਹਰਿਯਾਲੀ ਵੇਖ ਕੇ ਉਹ ਤਾਜ਼ਾ ਜਿਹਾ ਹੋ ਗਿਆ। ਜਿਓਂ ਜਿਓਂ ਥ੍ਰੀਵੀਲਰ ਪਿੰਡ ਦੀ ਸੜਕ ਨੂੰ ਮੁੜਦਾ ਜਾਂਦਾ ਮਿਸਟਰ ਤਰਸੇਮ ਸੇਮਾਂ ਬਣਦਾ ਜਾ ਰਿਹਾ ਸੀ......ਤੇ ਅਲੜ ਜਵਾਨੀ ਦੀਆਂ ਯਾਦਾਂ ਉਸਨੂੰ ਛੇੜ ਛੇੜ ਕੇ ਲੰਘ ਰਹੀਆਂ ਸਨ ..... ਯਾਦਾਂ ਦਾ ਇਹ ਲਸ਼ਕਰ ਉਸਨੂੰ ਪਿੰਡ ਲੈ ਗਿਆ.....ਪਿੰਡ ਦੀ ਜੂਹ 'ਚ ਪੈਰ ਧਰਦਿਆਂ ਹੀ ਇਕ ਠੰਡਾ ਸਾਹ ਛਾਤੀ ਤੇ ਹੱਥ ਰੱਖ ਕੇ ਲਿਆ ਤੇ ਨਜ਼ਰ ਇਦਰ ਓਦਰ ਘੰਮਾਈ, ਸਭ ਕੁੱਝ ਬਦਲ ਚੁੱਕਾ ਸੀ.......ਪੱਕੀਆਂ ਗਲੀਆਂ, ਨਾਲੀਆਂ , ਨਵੀਆਂ ਮਾਡਰਨ ਕੋਠੀਆਂ , ਟੈਲੀਫੋਨ , ਕੇਬਲ ,ਬਿਜਲੀ ਦੀਆਂ ਤਾਰਾਂ ਦੇ ਜਾਲ ਅਤੇ ਹੱਥ ਹੱਥ 'ਚ ਮੋਬਾਇਲ ਉਸਨੂੰ ਆਪਣੇ ਅੰਦਾਜੇ ਤੋਂ ਕੁੱਝ ਜ਼ਿਆਦਾ ਲੱਗਾ.....ਸਕੂਲ ਅਤੇ ਹਸਪਤਾਲ ਵੇਖ ਕੇ ਸਕੂਨ ਮਿਲਿਆ.....ਆਪਣੀਆਂ ਯਾਦਾਂ ਦੇ ਲਸ਼ਕਰ ਦੇ ਨਾਲ ਨਾਲ ਆਪਣੇ ਪੁਰਾਣੇ ਘਰ ਨੂੰ ਜਾਂਦਾ ਸੇਮਾਂ ਜਿਵੇਂ ਅਣਜਾਣ ਗਲੀਆਂ 'ਚੋਂ ਲੰਘ ਰਿਹਾ ਹੋਵੇ.....ਪੱਛਮੀ ਸਭਿਅਤਾ ਦੇ ਮਰੀਦ ਇਥੇ ਵੀ ਬਹੁਤਾਇਤ 'ਚ ਸਨ , ਧਾਤੂਵਾਦ ਦੀ ਝਲਕ ਤਾਂ ਉਸਨੂੰ ਬਸੋਂ ਉਤਰਦਿਆਂ ਹੀ ਦਿੱਖ ਗਈ ਸੀ , ਪਰ ਜ਼ਿੰਦਗੀ ਦੀ ਰਖ਼ਤਾਰ ਸ਼ਹਿਰਾਂ ਦੇ ਮੁਕਾਬਲੇ ਅਜੇ ਮੱਧਮ ਸੀ.....ਉਸਦੀ ਤੁਲਨਾਤਮਕ ਨਿਗ਼ਾਹ ਨਵੀਨਤਾ ਤੇ ਪ੍ਰਾਚੀਨਤਾ ਨੂੰ ਤੋਲਦੀ ਜਾ ਰਹੀ ਸੀ , ਸਹਿਸਾ ਉਸਦੀ ਨਜ਼ਰ ਤੇ ਕਦਮ ਦੋਵੇਂ ਰੁੱਕ ਗਏ ,ਉਸਦੀ ਨਜ਼ਰ ਢਿਲੀ ਤੇ ਅੱਖਾਂ ਪੱਥਰਾਅ ਗਈਆਂ , ਜਿਸਮ ਨਿਢਾਲ ਤੇ ਕਦਮ ਥੱਮ ਬਣ ਗਏ ਅਤੇ ਜ਼ੁਬਾਨ ਥੱਥਲਾਅ ਗਈ........

    ਤ..ਤ.. ਤਰ....ਤ੍ਰਿਵੇਣੀ !!

    .....ਉਸਦੀ ਗੌਡਮਦਰ!

    .....ਲੜਕੀ, ਔਰਤ ਅਤੇ ਮਾਂ ਦਾ ਸੁਮੇਲ!

    ਇਕ ਅਸਿਹ ਧੱਕਾ ਉਸਦੇ ਜਿਸਮ ਜਾਨ ਤੇ ਰੂਹ ਨੂੰ ਲੱਗਾ.....ਕੰਧ ਦਾ ਸਹਾਰਾ  ਲੈ ਕੇ ਉਹ ਬੇਜ਼ਾਨ ਮੰਜਰ ਦੇਖਦਾ ਰਿਹਾ......

    ਪ..ਪ..ਪੇੜ ਹੱਤਿਆ...

    ਨਹੀ ਨਹੀ... ਮਾਂ ਹੱਤਿਆ...

    ਨਾ ਨਾ....ਇਹ ਤ੍ਰਿਵੇਣੀ ਕਤਲ....

    ਇਕਦਮ ਉਸਨੂੰ ਆਪਣੇ ਬੇਟੇ ਅਤੇ ਬਹੂ ਸਮਤੇ ਪੜੇ ਅਤੇ ਸਭਿਅਕ ਪ੍ਰਾਣੀ ਅਖਵਾਉਣ ਵਾਲੇ ਜਾਨਬੁੱਜ ਕੇ ਪੇਟ 'ਚ ਭਰੂਣ ਹੱਤਿਆ ਕਰਨ ਵਾਲੇ ਤ੍ਰਿਵੇਣੀ ਕਾਤਲ ਜਾਪੇ........