ਕਿਤੇ-ਕਿਤੇ ਲੱਭਿਆ ਕਰੂ
(ਕਵਿਤਾ)
ਹਲਾਤ ਵੇਖ ਅੱਜ ਕੱਲ ਰੋਈ ਜਾਂਦਾ ਏ,
ਵਿਰਸਾ ਏ ਪੰਜਾਬ ਦਾ ਮੋਈ ਜਾਂਦਾ ਏ,
ਦਿਲ ਵਾਲਾ ਕੋਈ ਦਿਲਦਾਰ,
ਕਿਤੇ-ਕਿਤੇ ਲੱਭਿਆ ਕਰੂ ।
ਪੰਜਾਬੀਆਂ ਦਾ ਮੁੰਡਾ ਸਰਦਾਰ,
ਕਿਤੇ-ਕਿਤੇ ਲੱਭਿਆ ਕਰੂ।
ਉੱਦੇ-ਭਗਤੇ-ਸਰਾਬੇ ਵਾਲੀ ਗੱਲ ਸੀ,
ਜਿੱਥੇ ਚਲਿਆ ਨ ਵੈਰੀਆਂ ਦਾ ਬੱਲ ਸੀ,
ਮਹਾਰਾਜੇ ਰਣਜੀਤ ਵਾਲੀ ਸਰਕਾਰ,
ਕਿਤੇ-ਕਿਤੇ ਲੱਭਿਆ ਕਰੂ।
ਪੰਜਾਬੀਆਂ ਦਾ ਮੁੰਡਾ ਸਰਦਾਰ ,
ਕਿਤੇ-ਕਿਤੇ ਲੱਭਿਆ ਕਰੂ।
ਇਜੱਤ ਪੰਜਾਬ ਦੀ ਦੁਹਾਹੀਆਂ ਪਈ ਉ ਮੰਗਦੀ,
ਕਿਥੇ ਗਇਆ ਰੂਪ ਮੇਰਾ ਕਿੱਥੇ ਗਇਆ ਰੰਗਜੀ,
ਪੰਜਾਬੀ ਸੂਟ ਵਿੱਚ ਪਾਈ ਮੁਟਿਆਰ,
ਕਿਤੇ-ਕਿਤੇ ਲੱਭਿਆ ਕਰੂ।
ਪੰਜਾਬੀਆਂ ਦਾ ਮੁੰਡਾ ਸਰਦਾਰ,
ਕਿਤੇ-ਕਿਤੇ ਲੱਭਿਆ ਕਰੂ।
ਰੋਕ ਲੋ ਸਾਹ ਇਹ ਰੋਕੀ ਜਾਂਦਾ ਏ,
ਹੋਲੀ-ਹੋਲੀ ਪੰਜਾਬ ਮੇਰਾ ਮੁਕੀ ਜਾਂਦਾ ਏ,
ਭੱਟ ਵਰਗੇ ਦੀ ਏ ਪੁਕਾਰ,
ਕਿਤੇ-ਕਿਤੇ ਲੱਭਿਆ ਕਰੂ।
ਪੰਜਾਬੀਆਂ ਦਾ ਮੁੰਡਾ ਸਰਦਾਰ,
ਕਿਤੇ-ਕਿਤੇ ਲੱਭਿਆ ਕਰੂ।