ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ (ਖ਼ਬਰਸਾਰ)


    ਲੁਧਿਆਣਾ -- ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੀ ਮਾਸਿਕ ਇਕੱਤਰਤਾ ਸ. ਜਨਮੇਜਾ ਸਿੰਘ ਜੌਹਲ, ਡਾ. ਗੁਲਜ਼ਾਰ ਪੰਧੇਰ, ਜਗੀਰ ਸਿੰਘ ਪ੍ਰੀਤ ਅਤੇ ਭਗਵਾਨ ਢਿੱਲੋਂ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਜਨਰਲ ਸਕੱਤਰ ਤਰਲ਼ੋਚਨ ਝਾਂਡੇ ਨੇ ਸਭਾ ਦੀ ਕਾਰ-ਗੁਜਾਰੀ 'ਤੇ ਚਾਨਣਾ ਪਾਇਆ।
    ਸ੍ਰੀ ਜੌਹਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜਿਹੜੇ ਵੀ ਲੇਖਕ ਸਭਾਵਾਂ ਵਿਚ ਆਉਂਦੇ ਨੇ, ਜ਼ਿਆਦਾਤਰ ਉਹਨਾਂ ਦੀ ਲੇਖਣੀ ਤੇ ਅੰਦਰੂਨੀ ਹਾਵ-ਭਾਵ ਇੱਕ ਦੂਜੇ ਨਾਲ ਇਕਮਿਕ ਹੁੰਦੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਬਦਾਂ ਦੇ ਨਾਲ-ਨਾਲ ਵਿਚਾਰ ਵੀ ਵਧੀਆ ਹੋਣੇ ਚਾਹੀਦੇ ਹਨ। 
    ਡਾ. ਪੰਧੇਰ ਨੇ ਕਿਹਾ ਕਿ ਭੂਤਕਾਲ ਦੀ ਪ੍ਰਸੰਸਾਂ ਵਿਚ ਲਿਖੀ ਰਚਨਾ ਕਈ ਵਾਰੀ ਭਵਿੱਖ-ਮੁਖੀ ਹੋਣ ਦਾ ਫ਼ਰਜ਼ ਨਿਭਾਉਣ ਤੋਂ ਖੁੰਝ ਜਾਂਦੀ ਹੈ।  ਭੂਤ ਨੂੰ  ਵੇਖਦਿਆਂ ਵਰਤਮਾਨ 'ਚੋਂ ਲੰਘਦਿਆਂ ਭਵਿੱਖ ਦੀ ਉਸਾਰੀ ਹੀ ਸਾਹਿਤ ਦਾ ਪ੍ਰਮੁੱਖ ਪ੍ਰਯੋਜਨ ਹੁੰਦਾ ਹੈ।

    Photo

    ਰਚਨਾਵਾਂ  ਦੇ ਆਗ਼ਾਜ ਵਿਚ ਹਰਬੰਸ ਮਾਲਵਾ ਨੇ ਧੀਆਂ-ਧੀਆਣੀਆਂ 'ਤੇ ਗੀਤ, ਫ਼ਿਲਮ ਇੰਡਸਟਰੀ ਨਾਲ ਜੁੜੇ ਉਘੇ ਗ਼ਜ਼ਲਕਾਰ ਰਜਿੰਦਰ ਸਿੰਘ ਬਾਵਾ ਨੇ ਤੁਰੱਨਮ ਵਿਚ ਗ਼ਜ਼ਲਾਂ ਪੇਸ਼ ਕੀਤੀਆਂ। ਉਰਦੂ ਸ਼ਾਇਰ ਜੈ ਕਿਸ਼ਨ ਸਿੰਘ ਵੀਰ ਨੇ ਗ਼ਜ਼ਲ 'ਪਰਬਤੋਂ ਪੇ ਜਾਨੇ ਕਾ ਹੈ ਮਸ਼ਵਰਾ ਮਗਰ', ਦਲਵੀਰ ਸਿੰਘ ਲੁਧਿਆਣਵੀ ਨੇ ਗ਼ਜ਼ਲ 'ਮੌਸਮ ਹਾਣੀ  ਨਾਲ ਸੁਹਾਣਾ  ਹੁੰਦਾ ਹੈ, ਠੋਕਰ ਉੱਤੇ  ਫੇਰ ਜ਼ਮਾਨਾ  ਹੁੰਦਾ ਹੈ', ਕੰਵਲ ਵਾਲੀਆ ਨੇ ਗੀਤ 'ਕਾਹਨੂੰ ਤੋਰਿਆ ਸੀ ਮਾਏ ਮੁਕਲਾਵੇ ਨੀ, ਸੌਹਰੇ ਜਾ ਕੇ ਜਿੰਦ ਰੁਲ ਗਈ', ਭਗਵਾਨ ਢਿੱਲੋਂ ਨੇ ਕਵਿਤਾ 'ਕਬੀਰ ਦੀ ਵਿੰਡੋ ਛਾਪਿੰਗ', ਜਗੀਰ ਸਿਘ ਪ੍ਰੀਤ ਨੇ ਗ਼ਜ਼ਲ 'ਔਰਤ ਬਿਨ ਸੰਸਾਰ ਨਹੀਂ ਚਲਦਾ, ਪਿਆਰ ਦਾ ਕਾਰੋਬਾਰ ਨਹੀਂ ਚਲਦਾ', ਕੁਲਵਿੰਦਰ ਕੌਰ ਕਿਰਨ ਨੇ 'ਜੇ ਕੱਜਲ ਪਾ ਲਈਏ ਅੱਖ ਦਾ ਨਜ਼ਾਰਾ ਹੋਰ ਹੁੰਦਾ ਹੈ, ਕਿ ਮਤਲਬ ਹੋਰ ਹੁੰਦਾ ਹੈ ਇਸ਼ਾਰਾ ਹੋਰ ਹੁੰਦਾ ਹੈ', ਪਰਮਜੀਤ ਕੌਰ ਮਹਿਕ ਨੇ ਗ਼ਜ਼ਲ 'ਤੀਆਂ-ਤ੍ਰਿੰਝਣ, ਪੀਘਾਂ-ਝੂਟੇ, ਬੋਹੜ ਤੇ ਪਿੱਪਲ ਲਭਦੇ ਨਾ, ਬਾਤਾਂ-ਲੋਰੀ, ਵਾਰ-ਕਥਾਵਾਂ-ਪਰੀ-ਕਹਾਣੀ ਹੁਣ ਕਿੱਥੇ', ਬਲਵੰਤ ਸਿੰਘ ਗਿਆਸਪੁਰਾ ਨੇ ਕਵਿਤਾ ਆਪਣੀ ਨਵੀਂ ਪੁਸਤਕ 'ਤੂੰ ਸੋਚਾਂ ਵਿਚ' ਵਿਚੋਂ ਪੇਸ਼ ਕੀਤੀ। ਸ਼ਿਵ ਰਾਜ ਲੁਧਿਆਣਵੀ ਨੇ ਗੀਤ 'ਮੈਂ ਤਾਰੇ ਬੀਜ ਰਹੀ, ਹੁਣ ਸੌ ਕੰਡਿਆਂ ਦੀ ਸੇਜ', ਤਰਲੋਚਨ ਝਾਂਡੇ ਨੇ ਗੀਤ 'ਉੱਡ ਗਿਆ ਇਕ ਵਾਵਰੋਲਾ, ਇਹ ਮੇਰਾ ਫ਼ਰਨਾ ਨਹੀਂ ਸੀ', ਦਲੀਪ ਕੁਮਾਰ ਅਵਧ ਨੇ ਹਿੰਦੀ ਕਵਿਤਾ, ਪ੍ਰੀਤਮ ਪੰਧੇਰ, ਰਾਵਿੰਦਰ ਰਵੀ, ਇੰਜ. ਸੁਰਜਨ ਸਿੰਘ, ਬੁੱਧ ਸਿੰਘ ਨੀਲੋ, ਸਤਕਰਨ ਸਿੰਘ ਪੰਧੇਰ, ਜਗਸ਼ਰਨ ਸਿੰਘ ਛੀਨਾ, ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਜਾਗੀਰ ਸਿੰਘ ਪ੍ਰੀਤ ਨੇ ਆਏ ਹੋਏ ਵਿਦਵਾਨਾਂ ਤੇ ਸਾਹਿਤਕਾਰਾਂ ਦਾ ਧਨਵਾਦ ਕੀਤਾ।