ਚੜ੍ਹਦੀ ਜਵਾਨੀ ਪੰਜਾਬ ਦੀ,ਨਸ਼ਾ ਖਾਈ ਜਾਂਦਾ ਏ
ਪੰਜਾਬੀਆਂ ਦੀ ਸਾਖ ਮਿੱਟੀ'ਚ ਮਿਲਾਈ ਜਾਂਦਾ ਏ
ਝੋਨਾ ਲਾ ਲਾ ਧਰਤੀ ਚੋਂ ਪਾਣੀ ਨੂੰ ਮੁਕਾ ਲਿਆ
ਦਰਿਆਵੀਂ ਪਾਣੀਆਂ ਤੇ ਹੱਕ ਪੰਜਾਬ ਨੇ ਗਵਾ ਲਿਆ
ਪੰਜਾਬ ਦਿਆਂ ਹੱਕਾਂ ਨੂੰ ਹੁਕਮਰਾਨ ਦਬਾਈ ਜਾਂਦਾ ਏ
ਚੜ੍ਹਦੀ ਜਵਾਨੀ ਪੰਜਾਬ ਦੀ, ਨਸ਼ਾ ਖਾਈ ਜਾਂਦਾ ਏ…
ਦਿਨੋ-ਦਿਨ ਜਾਵੇ ਵੱਧਦਾ ਦੈਂਤ ਬੇਰੁਜ਼ਗਾਰੀ ਦਾ
ਮਿਆਰ ਜਾਵੇ ਘੱਟਦਾ ਪੰਜਾਬੀਆਂ ਦੀ ਸਰਦਾਰੀ ਦਾ
ਨਾਗ ਬੇਰੁਜ਼ਗਾਰੀ ਦਾ ਦਿਨੋ ਦਿਨ ਸਤਾਈ ਜਾਂਦਾ ਏ
ਚੜ੍ਹਦੀ ਜਵਾਨੀ ਪੰਜਾਬ ਦੀ,ਨਸ਼ਾ ਖਾਈ ਜਾਂਦਾ ਏ…
ਪੰਜਾਬ ਦੀ ਹਿੱਕ ਤੇ ਥਾਂ ਥਾਂ ਠੇਕੇ ਖੁੱਲ ਗਏ
ਗੁਰੂਆਂ ਦੇ ਦਿੱਤੇ ਉਪਦੇਸਾਂ ਨੂੰ ਪੰਜਾਬੀ ਭੁਲ ਗਏ
ਲੱਚਰਪੁਣੇ ਦਾ ਸਰੂਰ ਪੰਜਾਬੀਆਂ ਤੇ ਛਾਈ ਜਾਂਦਾ ਏ
ਚੜ੍ਹਦੀ ਜਵਾਨੀ ਪੰਜਾਬ ਦੀ,ਨਸ਼ਾ ਖਾਈ ਜਾਂਦਾ ਏ…
'ਅਰਸ਼'ਉੱਠ ਚੱਲ ਮੁੜ ਚੱਲੀਏ ਪੁਰਾਣੇ ਪੰਜਾਬ ਨੂੰ
ਬੁਰਾਈਆਂ ਤੋਂ ਬਚਾ ਲਈਏ ਆਪਾਂ ਪੰਜ ਆਬ ਨੂੰ
'ਬਰਨਾਲੇ ਵਾਲਾ'ਅਰਜ਼ ਦੀ ਬੀਨ ਵਜਾਈ ਜਾਂਦਾ ਏ
ਚੜ੍ਹਦੀ ਜਵਾਨੀ ਪੰਜਾਬ ਦੀ,ਨਸ਼ਾ ਖਾਈ ਜਾਂਦਾ ਏ…