ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਓ ਸ਼ਾਯਰ (ਕਵਿਤਾ)

    ਸੁਖਦੀਪ ਸਿੰਘ   

    Email: sukhdeep.job@gmail.com
    Cell: +91 80549 75876
    Address:
    India
    ਸੁਖਦੀਪ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਓ ਸ਼ਾਯਰ, ਨਿਕਲ ਹੁਣ ਜੁਲਫਾਂ ਦੀ ਗੁੰਝਲ ਤੋਂ ਨਿਕਲ,

    ਛਡ ਲਿਖਣਾ ਤੂੰ ਜ਼ੁਲ੍ਫ਼-ਜਵਾਨੀ ਤੇ ਛਡ,

    ਛਡ ਲਿਖਣਾ ਤੂੰ ਅਖ ਮਸਤਾਨੀ ਤੇ ਛਡ,

    ਛਡ ਸੋਹਨੀ ਦੀਆਂ ਗੱਲਾਂ, ਬਹਾਰਾਂ ਦੀ ਗੱਲ.

    ਛਡ ਸੱਸੀ ਦੇ ਕਿੱਸੇ, ਕਰਾਰਾਂ ਦੀ ਗੱਲ,

    ਓਏ ਜੇ ਤੂੰ ਲਿਖਣੈ ਓ ਚੰਨਾ, ਜ੍ਮਾਨੇ ਤੇ ਲਿਖ,

    ਰੋਜ਼ ਨੇਤਾ ਦੇ ਨਵੇਂ, ਬਹਾਨੇ ਤੇ ਲਿਖ, 

    ਮਜਦੂਰ ਦੇ ਡਿਗਦੇ ਪਸੀਨੇ ਤੇ ਲਿਖ,

    ਸਪਾਹੀ ਦੇ ਦੇਹ੍ਕਦੇ ਸੀਨੇ ਤੇ ਲਿਖ,

    ਭਰਾਵਾਂ ਭਰਾਵਾਂ ਦੀ ਵੰਡ ਤੇ ਲਿਖ,

    ਚਾਲੀ ਨੂੰ ਪਹੁੰਚੀ ਖੰਡ ਤੇ ਲਿਖ,

    ਮੋਟੇ ਡਿਡਾਂ ਤੇ ਲਿਖ, ਖਾਲੀ ਚੁਹ੍ਲਿਆਂ ਤੇ ਲਿਖ,

    ਮੁੰਡੇ ਵਾਲੀਆਂ ਦੇ ਬਹੁਤੇ ਮੂੰਹ ਖੁਲਿਆਂ ਤੇ ਲਿਖ,

    ਹਾੱਸੇ ਨੂੰ ਛਡ, ਤੂੰ ਹਾੜੇ ਤੇਲਿਖ,

    ਬਿਨ ਵਉਹਟੀਓਂ ਮੁੜਦੇ ਲਾੜੇ ਤੇ ਲਿਖ,

    ਲਾਲ ਤੇ ਲਿਖ, ਤੂੰ ਗੁਲਾਬੀ ਤੇ ਲਿਖ,

    ਦਲ ਦਲ ਚ ਧੱਸੇ, ਸ਼ਰਾਬੀ ਤੇ ਲਿਖ,

    ਨਢੀ ਨੂੰ ਛਡ, ਤੂੰ ਵਢੀ ਤੇਲਿਖ,

    ਗਰੀਬੀ ਦੀ ਲੰਬੀ, ਗੱਡੀ ਤੇਲਿਖ, 

    ਸੁਨਾਰ ਨੂੰ ਛਡ, ਤੂੰ ਸ੍ਮੈਕੀ ਤੇ ਲਿਖ,

    ਓਏ, ਬਾਰ ਨੂੰ ਛਡ, ਬਲੈਕੀ ਤੇ ਲਿਖ,

    ਕੇਸਾਂ ਤੇ ਲਿਖ, ਤੂੰ ਕਚੈਹਰੀ ਤੇ ਲਿਖ, 

    ਹੁੰਦੀ ਰਿਸ਼ਵਤ ਦੀ ਬੀਬਾ, ਨਹਰ ਗੈਹਰੀ ਤੇ ਲਿਖ,

    ਤੂੰ ਪਾਵੇ ਤੇ ਲਿਖ, ਤੂੰ ਮੰਜੀ ਤੇ ਲਿਖ,

    ਮੈਹੰਗਆਈ ਨੇ ਕੀਤੀ, ਟਿੰਡ ਗੰਜੀ ਤੇ ਲਿਖ, 

    ਕੌਲ ਨੂੰ ਛਡ, ਤੂੰ ਕਪੱਤ ਤੇ ਲਿਖ,

    ਜਰਨੈਲੇ ਦੀ ਚੋੰਦੀ ਛਤ ਤੇ ਲਿਖ,

    ਸ਼ਰਮ ਦੇ ਫਟਦੇ, ਰੁਮਾਲ ਤੇ ਲਿਖ,

    ਮੂੰਗੀ ਦੀ ਧੋਤੀ ਦਾਲ ਤੇ ਲਿਖ,

    ਪਗਾਂ ਤੇ ਲਿਖ, ਪਰਾਂਦੇ ਤੇ ਲਿਖ,

    ਮਾਂ ਰੋਂਦੀ, ਪੁਤ ਬਾਹਰ ਜਾਂਦੇ ਤੇ ਲਿਖ,

    ਛਡ ਵਧਾਈਆਂ, ਤੂੰ ਨਕਲੀ ਦਵਾਈਆਂ ਤੇ ਲਿਖ,

    ਇਜ੍ਜ਼ਤ ਦੀ ਉਧੜੀ, ਰਜਾਈਆਂ ਤੇ ਲਿਖ,

    ਗੇਹਰਾਈ ਤੇ ਲਿਖ, ਤੂੰ ਬੁਲੰਦੀ ਤੇ ਲਿਖ,

    ਸ਼ਾਯਰ ਦੀ ਘਟੀਆ ਤੁਕਬੰਦੀ ਤੇ ਲਿਖ,

    ਲਿਖਣ ਨੂੰ ਬਹੁਤ ਮੌਜ਼ੂ ਨੇ ਸ਼ਾਯਰ,

    ਨਿਕਲ ਹੁਣ ਜੁਲਫਾਂ ਦੀ ਗੁੰਝਲ ਤੋਂ ਨਿਕਲ.