ਐਸਾ ਵੇ ਤੂੰ ਨਾਚ ਨਚਾਇਆ ,
ਨਚ ਨਚ ਕੇ ਮੈਂ ਡਿੱਗੀ ।
ਵਿੰਗੇ ਟੇਡੇ ਕਦਮ ਮੈਂ ਪੁੱਟੇ ,
ਹਰ ਮੁਦਰਾ ਸੀ ਫਿੱਕੀ ।
ਤਾਲ ਤੇਰੇ ਦੀ ਸਮਝ ਨਾਂ ਆਈ ,
ਬਿੰਨ ਸਮਝੋਂ ਮੈਂ ਨੱਚੀ ।
ਬਣ ਗਈ ਮੈਂ ਤਾਂ ਜੱਗ ਤਮਾਸ਼ਾ ,
ਅਕਲ ਦੀ ਨਿਕਲੀ ਕੱਚੀ ।
ਮੈਂ ਤੇਰੇ ਵਿੱਚ ਤੂੰ ਹੋ ਜਾਵਾਂ ,
ਰੂਪ ਤੇਰੇ ਦੀ ਝੱਲੀ ।
ਮਹਿਕ ਦੀ ਯਾਰੀ ਨਿਰਾ ਛਲਾਵਾ ,
ਸੰਗ ਕਿਸੇ ਨਾਂ ਚੱਲੀ ।
ਰੰਗਾ ਦੀ ਤੂੰ ਛੱਲ ਖਿਲਾਰੀ ,
ਚੁੰਨੀ ਆਪਣੀ ਰੰਗੀ ।
ਰੰਗ ਤੇਰੇ ਸੀ ਖੋੱਟੀਆਂ ਖਿੱਚਾਂ ,
ਕੱਚ ਨਾਂ ਬਣਦੇ ਸੰਗੀ ।
ਸੱਤ ਰੰਗਾ ਦੀ ਪੀਂਗ ਅਸਮਾਨੀਂ ,
ਝੂਠ ਦੇ ਰੰਗ ਖਿਲਾਰੇ ।
ਮੰਨ ਕੱਚਾ, ਕੱਚਿਆਂ ਸੰਗ ਬਹਿ ਕੇ ,
ਫੜਦਾ ਟੁਟਦੇ ਤਾਰੇ ।
ਝੱਲੇ ਮੰਨ ਨੂੰ ਸੱਚ ਸਮਝਾਇਆ ,
ਖਾਬੀਂ ਦੁਖ ਬਥੇਰੇ ।
ਨਾਂ ਉਹਨਾਂ ਦੇ ਪਿੱਛੇ ਦੌੜੀਂ ,
ਹਥ ਨਹੀਂ ਆਉਣੇ ਤੇਰੇ ।