ਤੂੰ ਬੰਦਿਆ ਬੁਲਬੁਲਾ ਪਾਣੀ ਦਾ
(ਗੀਤ )
ਤੂੰ ਬੰਦਿਆ ਬੁਲਬੁਲਾ ਪਾਣੀ ਦਾ
ਐਵੇਂ ਆਕੜਾਂ 'ਚ ਸਮਾਂ ਨਾ ਗੁਆ, ਸੱਜਣਾ
ਇੱਕ ਦਿਨ ਹੋਣਾ ਸਭ ਸੁਆਹ , ਸੱਜਣਾ
ਇੱਥੇ ਪਲ-ਪਲ ਨੂੰ ਸਦਾ ਮਾਣੀ ਦਾ
ਤੂੰ ਬੰਦਿਆ ਬੁਲਬੁਲਾ ਪਾਣੀ ਦਾ………
ਕੀ ਨਾਲ ਵੀ, ਦੱਸ ਲੈ ਜਾਣਾ , ਉਏ!
ਕੁੱਝ ਸੋਚ ਤੇ, ਬਣ ਜਾ ਸਿਆਣਾ, ਉਏ!
ਕਿਉਂ ਲੋਕਾਂ ਨੂੰ ਦੁੱਖ ਦੇਵੇਂ, ਉਏ !
ਬਿਨਾਂ ਮਿਹਨਤਾਂ ਦੇ ਸੁੱਖ ਲੈਵੇਂ, ਉਏ!
ਮੱਖਣ ਚੰਗਾ ਸਦਾ ਮਧਾਣੀ ਦਾ
ਤੂੰ ਬੰਦਿਆ ਬੁਲਬੁੱਲਾ ਪਾਣੀ ਦਾ………
ਨਾ ਹੱਕ ਪਰਾਇਆ ਖਾਈਏ, ਉਏ!
ਜੀ ਕਹਿ ਸਭ ਸਦਾ ਬੁਲਾਈਏ, ਉਏ!
ਐਵੇਂ ਇਲਜ਼ਾਮ ਨਾ ਕਿਸੇ ਸਿਰ ਧਰੀ
ਉਸ ਸੱਚੇ ਤੋਂ ਸਦਾ ਡਰੀ
ਪੈਸਾ ਖਾਣਾ ਮਾੜਾ ਧੀ ਰਾਣੀ ਦਾ
ਤੂੰ ਬੰਦਿਆ ਬੁਲਬੁਲਾ ਪਾਣੀ ਦਾ………
ਇੱਥੇ ਆ –ਆ ਕੇ ਕਈ ਤੁਰ ਗਏ, ਉਏ!@
ਕੌਰੂ ਵਰਗੇ ਆ ਕੇ ਮੁੜ ਗਏ, ਉਏ !
ਨਾ ਹੱਥ ਕਿਸੇ ਕੁੱਝ ਆਇਆ, ਉਏ!
ਭਾਵੇਂ ਕਰ ਲਿਆ ਦੂਣ ਸਵਾਇਆ, ਉਏ!
ਕੱਢ ਆਪੇ ਨਚੋੜ ਕਹਾਣੀ ਦਾ
ਤੂੰ ਬੰਦਿਆ ਬੁਲਬੁਲਾ ਪਾਣੀ ਦਾ………
ਮਾਇਆ ਇੱਕਠੀ ਕਰ –ਕਰ ਧਰੀ ਜਾਵੇਂ
ਪੌੜੀ ਗਰੀਬ, ਬਣਾ ਕੇ ਚੜ੍ਹੀ ਜਾਵੇਂ
ਇਕੱਲਾ ਬਹਿ ਕਦੇ ਤੂੰ, ਸੋਚੇ ਨਾ
ਤੂੰ ਕੀ ਕੁੱਝ ਇੱਥੇ, ਕਰੀਂ ਜਾਵੇਂ
'ਨਾਇਬ' ਸਬਕ ਵੀ ਲੈ ਲਾ, ਬਾਣੀ ਦਾ
ਤੂੰ ਬੰਦਿਆ ਬੁਲਬੁਲਾ ਪਾਣੀ ਦਾ………