ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਨੱਕ (ਕਹਾਣੀ)

    ਜਸਕਰਨ ਲੰਡੇ   

    Cell: +91 94176 17337
    Address: ਪਿੰਡ ਤੇ ਡਾਕ -- ਲੰਡੇ
    ਮੋਗਾ India 142049
    ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸ਼ਾਮੀ ਮੇਰੇ ਦਾਦਾ ਜੀ ਦੀ ਮੌਤ ਹੋ ਗਈ।ਸਵੇਰ ਇੰਨ੍ਹਾਂ ਦਾ ਸਸਕਾਰ ਕਰਨਾ ਹੈ । ਮੇਰੇ ਦਾਦਾ ਜੀ ਹੀ ਮੇਰੇ ਇੱਕੋ ਹੀ ਸਹਾਰਾ ਸਨ । ਪਿਤਾ ਜੀ ਦੀ ਮੌਤ ਤੋਂ ਬਾਅਦ ਦਾਦਾ ਜੀ ਦੀ ਮਾਮੂਲੀ ਪੈਨਸ਼ਨ ਨਾਲ ਹੀ ਮੇਰੇ ਘਰ ਦਾ ਡੰਗ ਟਪਾਊ ਗੁਜ਼ਾਰਾ ਚੱਲ ਰਿਹਾ ਸੀ।ਦਾਦਾ ਜੀ ਦੇ ਤੁਰ ਜਾਣ ਨਾਲ ਕਬੀਲਦਾਰੀ ਦੀ ਡੋਰ ਟੁਟ ਗਈ । ਦਾਦਾ ਜੀ ਦੀ ਪੈਨਸ਼ਨ ਦਾ ਸਹਾਰਾ ਹੀ ਮੇਰੀ ਜ਼ਿੰਦਗੀ ਸੀ ਤੇ ਹੁਣ ਮੇਰੀ ਜ਼ਿੰਦਗੀ ਦੀ ਡੋਰ ਅੱਧ ਵਿਚਾਲੇ ਹੀ ਟੁੱਟ ਗਈ ਸੀ । ਮੇਰੀ ਦੋ ਗਿੱਠਾਂ ਜ਼ਮੀਨ ਭੈਣ ਦੇ ਵਿਆਹ ਵੇਲੇ ਤੋਂ ਹੀ ਨੰਬਰਦਾਰ ਕੋਲ ਗਹਿਣੇ ਪਈ ਸੀ ਜੋ ਪਿਛਲੇ ੬ ਸਾਲ ਤੋਂ ਹੀ ਮੇਰੀ ਸੋਚ ਵਿਚ ਅਡਿੱਕਾ ਬਣੀ ਹੋਈ ਸੀ ਤੇ ਕਿਸੇ ਵੀ ਵਸੀਲੇ ਕਾਰਣ ਛੁਡਵਾਈ ਨਹੀਂ ਸੀ ਗਈ । ਮੈਂ ਬੇਜ਼ਮੀਨਾ ਹੋ ਕੇ ਟੌਲ ਪਲਾਜ਼ੇ ਤੇ ਪਹਿਰੇਦਾਰੀ ਕਰਨ ਲੱਗ ਗਿਆ । ਟੌਲ ਪਲਾਜ਼ੇ ਦੀ ਤਨਖਾਹ ਨਾਲ ਆਉਣ ਜਾਣ ਦਾ ਖਰਚ ਹੀ ਪੂਰਾ ਹੁੰਦਾ ਸੀ ਪਰ ਦਾਦੇ ਦੀ ਪੈਨਸ਼ਨ ਨਾਲ ਰੁੱਖੀ ਮਿੱਸੀ ਰੋਟੀ,ਮਾਂ ਦੀ ਦਵਾਈ, ਬੱਚਿਆਂ ਦੇ ਸਕੂਲਾਂ ਦਾ ਖਰਚ ਪੂਰਾ ਤਾਂ ਹੋ ਜਾਂਦਾ ਸੀ ਪਰ ਦਿਨੋ ਦਿਨ ਅਮਰਵੇਲ ਵਾਂਗ ਵੱਧਦਾ ਜਾਂਦਾ ਸੀ ।
        ਅੱਜ ਦਾਦਾ ਜੀ ਦੀ ਮੌਤ ਨਾਲ ਹੀ ਪੈਨਸ਼ਨ ਦਾ ਸਹਾਰਾ ਵੀ ਸਦਾ ਲਈ ਮੇਰੇ ਤੋਂ ਦਾਦਾ ਜੀ ਵਾਂਗ ਹੀ ਖੁੱਸ ਗਿਆ ਸੀ।ਸੋਚਦਾ ਸਾਂ ਚਲੋ ਕਿਸੇ ਤਰੀਕੇ ਨਾਲ ਥੁੜਾਂ ਮਾਰੇ ਲੋਕਾਂ ਵਾਂਗ ਘਰ ਦੀ ਡੰਗੋਰੀ ਚਲਦੀ ਰਹੇਗੀ  ਪਰ ਥੁੜਾਂ ਮਾਰੇ ਮੇਰੇ ਪਰਿਵਾਰ ਨੂੰ ਮੇਰੀ ਭੂਆ ਮੇਰੇ ਨਾਲ ਹੀ ਇਸ ਤਰਾਂ੍ਹ ਵਰਤਾਓ ਕਰੇਗੀ ਮੈਂ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ।ਮੇਰੇ ਦੁੱਖਾਂ ਵਿਚ ਓਦੋਂ ਹੋਰ ਵਾਧਾ ਹੋ ਗਿਆ ਜਦੋਂ ਮੇਰੀ ਭੂਆ ਨੇ ਹੋਰ ਕੁੱਝ ਸੁਣਾ ਦਿੱਤਾ, "ਪੁੱਤ ਪਿਤਾ ਤੇ ਕੱਪੜਾ ਪਾਉਣਾ ਅਤਿ ਜਰੂਰੀ ਏ"।
      ਮੈਂ ਕਿਹਾ , "ਭੂਆ ਜੀ,ਕੋਈ ਗੱਲ ਨੀ,ਮੈਂ ਦਾਦਾ ਜੀ ਦੇ ਸਾਰੇ ਕੱਪੜੇ ਬਣਾ ਰੱਖੇ ਹਨ"।
    "ਜੀ ਕੱਪੜਾ ਪਾਉਣ ਦਾ ਮਤਲਬ ਐ ਬਾਬੂ ਜੀ ਨੂੰ ਵੱਡਾ ਕਰਨਾ"।ਮੇਰੀ ਪਤਨੀ ਨੇ ਮੈਨੂੰ ਹੋਰ ਡੂੰਘੀ ਦਲ ਦਲ ਵਿਚ ਧੱਕ ਦਿੱਤਾ।
     "ਹੈਂਅ !!!ਦਾਦਾ ਜੀ ਤਾਂ ਪਹਿਲਾਂ ਹੀ ਸੌ ਸਾਲ ਨੂੰ ਅੱਪੜ ਗਏ ਸਨ ।   ਆਪਾਂ ਇਸ ਨੂੰੂ ਹੋਰ ਵੱਡਾ ਕਿਵੇਂ ਕਰ ਸਕਦੇ ਹਾਂ"?ਮੈਂ ਕਿਹਾ।
          ਮੇਰੀ ਪਤਨੀ ਨੇ ਕਿਹਾ, "ਬਾਪੂ ਜੀ ਦਾ ਮਰਨਾ ਕਰਨਾ,ਭਾਵ ਜਲੇਬੀਆਂ ਪਕੌੜੇ ਬਣਾਉਣੇ ਆ"।
    ਭੂਆ ਕਹਿਣ ਲੱਗੀ, "ਮੇਰੇ ਪਿਤਾ ਜੀ ਨੇ ਤੁਹਾਨੂੰ ਸਾਰੀ ਉਮਰ  ਬਥੇਰਾ ਕਮਾ ਕੇ ਦਿੱਤਾ ਏ । ਜੇ ਹੁਣ ਉਹਦੇ ਤੇ ਚਾਰ ਛਿੱਲੜ ਲਾਉਣ ਦਾ ਟਾਇਮ ਆਇਐ ਤਾਂ ਤੂੰ ਖੁੱਡੀਂ ਵੜ੍ਹਦਾ ਫਿਰਦਾ eਂੇ । ਅਸੀਂ ਤੈਨੂੰ ਪਿੱਛੇ ਨਹੀਂ ਹਟਣ ਦੇਣਾ"।
    ਨਾਲ ਹੀ ਮੇਰੇ ਘਰ ਵਾਲੀ ਵੀ ਕਹਿਣ ਲੱਗੀ, " ਜੀ, ਜੇ ਅਸੀਂ ਦਾਦਾ ਜੀ ਦਾ ਮਰਨਾ ਲੋਕ ਰਵਾਇਤਾਂ ਵਾਂਗ ਪੂਰਾ ਨਾ ਕੀਤਾ ਤਾਂ ਲੋਕ ਕੀ ਕਹਿਣਗੇ ? ਅਖੇ ਸਾਰੀ ਉਮਰ ਤਾਂ ਦਾਦਾ ਜੀ ਦਾ ਦਿੱਤਾ ਖਾਂਦੇ ਰਹੇ।ਹੁਣ ਜੇ ਕੁੱਝ ਲਾਉਣ ਦਾ ਸਮਾਂ ਆਇਐ ਤਾਂ….!.. ਸਾਡੀ ਤਾਂ ਸ਼ਰੀਕੇ ਕਬੀਲੇ ਵਿਚ ਨੱਕ ਕੱਟੀ ਜਾਵੇਗੀ । ਮੇਰੀਆਂ ਚਾਚੀਆਂ ਤਾਈਆਂ ਤਾਂ ਕਦੋਂ ਦੀਆਂ ਉਡੀਕਦੀਆਂ ਸਨ ਇਸ ਦਿਨ ਨੂੰ "।
       ਭੂਆ ਤੇ ਘਰ ਵਾਲੀ ਦੇ ਬੋਲ ਮੈਨੂੰ ਕਿਸੇ ਦੈਂਤ  ਦੇ ਹੁਕਮ ਲੱਗ ਰਹੇ ਸੀ ਜਿਵੇਂ ਉਹ ਕਹਿ ਰਿਹਾ ਹੋਵੇ, ' ਬਈ ਗੁਰਨਾਮ ਸਿੰਹਾਂ , ਹੁਣ ਤੇਰੀ ਸਾਰੀ ਜ਼ਮੀਨ ਸਦਾ ਤੋਂ ਹੀ ਮੇਰੀ ਹੈ'।
     ਮੇਰੇ ਸੁਪਨਿਆਂ ਵਿਚਲਾ ਦੈਂਤ ਨੰਬਰਦਾਰ ਹੀ ਲੱਗਦਾ ਸੀ।ਜਿਸ ਕੋਲ ਮੇਰੀ ਜ਼ਮੀਨ ਗਹਿਣੇ ਪਈ ਸੀ।ਜ਼ਮੀਨ ਛੁਡਵਾਉਣ ਲਈ ਮੈਂ ਜਿੰਨ੍ਹਾ ਜੋਰ ਲਗਾ ਰਿਹਾ ਸੀ ਉਹ ਉਹਨਾਂ ਹੀ ਇਸ ਜ਼ਮੀਨ ਤੇ ਆਪਣੀ ਪਕੜ ਮਜਬੂਤ ਕਰ ਰਿਹਾ ਸੀ । ਇਹ ਨੱਕ ਮੇਰੀ ਜ਼ਿੰਦਗੀ ਦਾ ਡੂੰਘਾ  ਸੱਲ ਹੈ । ਇਸ ਨੱਕ ਨੇ ਮੇਰੀ ਜਿੰਦਗੀ ਹੀ ਤਬਾਹ ਕਰ ਦਿੱਤੀ ਸੀ । ਪਹਿਲਾਂ ਤਾਂ ਇਸ ਨੱਕ ਨੇ ਉਦੋਂ ਮੇਰੀ ਜ਼ਿੰਦਗੀ ਦੇ ਰਾਹ ਵਿਚ ਕੰਡੇ ਬੀਜੇ ਜਦੋਂ ਮੈਂ ਹਰਜਿੰਦਰ ਨਾਲ ਵਿਆਹ ਕਰਵਾਉਣ ਲਈ ਮਾਪਿਆਂ ਦੀ ਰਜ਼ਾਮੰਦੀ ਲ਼ੈਣ ਲਈ ਕਿਹਾ ਸੀ ਤਾਂ ਮੇਰੇ ਮਾਪਿਆਂ ਨੇ ਹਰਜਿੰਦਰ ਦੀ ਨੀਵੀਂ ਜ਼ਾਤ ਪਰਖ ਕੇ ਆਪਣੇ ਨੱਕ ਕੱਟਣ ਦਾ ਵਾਸਤਾ ਪਾਇਆ । ਮੇਰੀ ਜ਼ਿੰਦਗੀ ਦੇ ਸੁਪਨੇ ਓਦੋਂ ਮਿੱਟੀ ਵਿਚ ਮਿਲ ਗਏ ਜਦੋਂ ਵੱਡ੍ਹੇ ਬਰਾੜਾਂ ਦੀ ਧੀ 'ਕੰਮ ਦੀ ਨਾ ਕਾਜ ਦੀ ਦੁਸ਼ਮਣ ਅਨਾਜ ਦੀ' ਜੋ ਮੇਰੇ ਨਾਲ ਮੜ੍ਹ ਦਿੱਤੀ ਸੀ।ਹਰਜਿੰਦਰ ਬੇ-ਸ਼ੱਕ ਜੱਟਾਂ ਦੀ ਕੁੜੀ ਨਹੀਂ ਸੀ ਪਰ ਸਿਆਣੀ ਬਹੁਤ ਸੀ । ਸਿਲਾਈ ਕਢ੍ਹਾਈ ਕਰਕੇ ਹੀ ਘਰ ਦਾ ਖਰਚਾ ਤੋਰ ਸਕਦੀ ਸੀ।ਉਹ ਛੀਬਿੰਆਂ ਦੀ ਕੁੜੀ ਮੇਰੇ ਨਾਲ ਆਈ.ਟੀ.ਆਈ.ਵਿਚ ਸਿਲਾਈ ਕਢ੍ਹਾਈ ਦਾ ਕੋਰਸ ਕਰਦੀ ਸੀ।ਮੇਰੇ ਨੇੜਲੇ ਪਿੰਡ ਦੀ ਉਹ ਕੁੜੀ ਮੇਰੇ ਨਾਲ ਹੀ ਬੱਸ ਵਿਚ ਆਈ.ਟੀ.ਆਈ ਜਾਂਦੀ ਸੀ ਤੇ ਨਾਲ ਬੱਸ ਵਿਚ ਆਉਂਦੀ ਸੀ । ਅੱਖਾਂ ਦੇ ਇਸ਼ਾਰਿਆਂ ਨੇ ਇੱਕ ਦੂਜੇ ਨਾਲ ਪਿਆਰ ਕਰ ਲਿਆ । ਗੱਲ ਅੱਖਾਂ ਦੇ ਇਸ਼ਾਰਿਆਂ ਤੋਂ ਹੁੰਦੀ ਹੋਈ ਮਿਲਣੀਆਂ ਨਾਲ ਸਬੰਧ ਬਣਾਉਂਦੀ ਹੋਈ ਵਿਆਹ ਕਰਵਾ ਕੇ ਉਮਰ ਭਰ ਜਿਉਣ ਮਰਨ ਦੇ ਵਾਅਦਿਆਂ ਤੱਕ ਚਲੀ ਗਈ ਸੀ । ਸਾਡੇ ਲੱਖਾਂ ਕੋਸ਼ਿਸ਼ ਕਰਨ ਤੇ ਵੀ ਸਾਡੇ ਦੋਹਾਂ ਦੇ ਮਾਪਿਆਂ ਦੇ ਇਸ ਨੱਕ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ  ਪਰ ਮੈਂ ਸ਼ੰਤੁਸ਼ਟ ਸਾਂ ਕਿ ਉਹ ਜੀਵਨ ਦੀਆਂ ਲੋੜਾਂ ਪ੍ਰਤੀ ਸੌਖੀ ਸੀ । ਕਬੀਲਦਾਰੀ ਨੇ ਸਾਡਾ ਵਖਰੇਵਾਂ ਕਰ ਦਿੱਤਾ ਸੀ ਪਰ ਜਿਸ ਮੁੰਡੇ ਨਾਲ ਉਹ ਵਿਆਹੀ ਸੀ ਉਹਦਾ ਨੇੜਲੇ ਸ਼ਹਿਰ ਵਿਚ ਕੱਪੜੇ ਦਾ ਬਹੁਤ ਵੱਡਾ ਵਪਾਰਿਕ ਸ਼ੋ ਰੂਮ ਸੀ । ਮੈਨੂੰ ਉਸ ਦੀ ਘਰੇਲੂ ਜ਼ਿੰਦਗੀ ਆਰਥਿਕ ਪੱਖੋਂ ਵਧੀਆ ਦੇਖ ਕੇ ਖੁਸ਼ੀ ਹੁੰਦੀ ਏ । ਜਦੋਂ ਮੈਂ ਉਸ ਵੱਲ ਦੇਖਦਾ ਹਾਂ ਤਾਂ ਮੈਨੂੰ ਸਾਡੇ ਨੱਕ ਜਰੂਰ ਭੇੜੇ ਲੱਗਦੇ ਹਨ।ਨੱਕ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਸਾਰੀ ਜ਼ਮੀਨ ਵਿਕ ਗਈ । ਜਦੋਂ ਛੋਟੀ ਭੈਣ ਦੇ ਵਿਆਹ ਵਿਚ ਟਰੱਕਾਂ ਵਿਚ ਦਾਜ ਭਰ ਕੇ ਭੇਜਿਆ ਸੀ ਤਾਂ ਮਾਂ ਕਹਿੰਦੀ ਸੀ 'ਅਸੀਂ ਕੁੜੀ ਕੰਨੋਂ,ਨੱਕੋਂ  ਬੁੱਚੀ ਕਿਵੇਂ ਤੋਰ ਦੇਈਏ ? ਕੁੜੀ ਨੇ ਘਰ ਨੂੰ ਅੱਗੇ ਵਧਾਉਣ ਲਈ ਤੇ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕਿਹੜੀ ਕੁਰਬਾਨੀ ਨਹੀਂ ਕੀਤੀ ? ਮੈਂ ਤਾਂ ਆਪਣੀ ਧੀ ਪੂਰੀ ਠਾਠ ਬਾਠ ਨਾਲ ਪੈਲੇਸ ਵਿਚ ਵਿਆਹ ਕਰ ਕੇ ਤੋਰਾਂਗੀ।ਭੂਆ ਵੀ ਮਾਂ ਨਾਲ ਰਲ ਗਈ ਤੇ ਕਹਿੰਦੀ, 'ਮੈਂ ਵਿਚੋਲਣ ,ਜੇ ਜੰਝ ਦੀ ਸੇਵਾ ਚੱਜ ਨਾਲ ਨਾ  ਹੋਈ ਤਾਂ ਮੇਰਾ ਸ਼ਰੀਕੇ ਕਬੀਲੇ ਵਿਚ ਨੱਕ ਵੱਢਿਆ ਜਾਵੇਗਾ । ਬਰਾਤ ਦੀ ਸੇਵਾ ਮੀਟ ਤੇ ਸ਼ਰਾਬ ਨਾਲ ਹੋਣੀ ਚਾਹੀਦੀ ਹੈ ਨਾਲੇ ਪੈਲੇਸ ਵਿਚ ਨਾਚ ਗਾਣਾ ਜਿਵੇਂ ਹੁੰਦਾ ਏ ਉਵੇਂ ਹੋਵੇ।
               ਮੈਂ ਓਦੋਂ ਡੂੰਘੇ ਖੂਹ ਵਿਚ ਡੁੱਬ ਗਿਆ  ਜਦੋਂ ਭੂਆ ਫੁੱਫੜ ਨੇ ਆਪਣੇ ਨੱਕ ਦੀ ਇੱਜ਼ਤ ਨੂੰ ਵਿਸਾਰ ਕੇ ਸਟੇਜ ਤੇ ਨੱਚਣ ਵਾਲੀਆਂ ਅੱਲੜ੍ਹ ਪੋਤੀਆਂ ਬਰਾਬਰ ਕੁੜੀਆਂ ਨਾਲ ਆਪ ਗੇੜਾ ਦਿੱਤਾ । ਫੁੱਫੜ ਆਖ ਰਿਹਾ ਸੀ, "ਮੈਂ ਭਤੀਜਾ ਵਿਆਹੁਣ ਆਇਆ ਹਾਂ । ਜੇ ਮੇਰਾ ਮਾਣ ਇੱਜ਼ਤ ਭਤੀਜੇ ਦੇ ਵਿਆਹ ਵਿਚ ਰੁਲ ਗਿਆ ਤਾਂ ਤਾਂ ਮੈਂ ਸਾਰੀ ਉਮਰ ਆਪਣੇ ਸ਼ਰੀਕੇ ਕਬੀਲੇ ਵਿਚ ਅੱਖਾਂ ਉੱਚੀਆਂ ਕਰ ਕੇ ਨਹੀਂ ਵੇਖ ਸਕਾਂਗਾਂ । ਅੱਜ ਤਾਂ ਇਥੇ ਹੀ ਭੰਗੜੇ ਪਾਂਵਾਂਗਾ"। ਮੈਨੂੰ ਬਹੁਤ ਗੁੱਸਾ ਆਇਆ ਬਈ ਕੰਜਰਾ ਚਿੱਟੀ ਦਾਹੜੀ ਵਾਲਾ ਤੂੰ ਪੋਤੀਆਂ ਦੇ ਹਾਣ ਦੀਆਂ ਨਾਲ ਇਸ ਤਰ੍ਹਾਂ ਨੱਚਦਾ ਚੰਗਾ ਲੱਗਦਾ ਐ ? ਉਦੋਂ ਤਾਂ ਇੰਨ੍ਹਾਂ ਨੂੰ ਆਪਣੇ ਨੱਕ ਖਿਆਲ ਨਹੀਂ ਸੀ ਆਇਆ।
         ਜਦੋਂ ਮੇਰਾ ਬਾਪੂ ਬਿਮਾਰ ਸੀ । ਨੇੜਲੇ ਸ਼ਹਿਰ ਵਾਲੇ ਡਾਕਟਰਾਂ ਨੇ ਸਾਫ ਕਹਿ ਦਿੱਤਾ ਸੀ 'ਇਸ ਦਾ ਲੀਵਰ ਬਿੱਲਕੁਲ ਫੇਲ੍ਹ ਹੋ ਗਿਆ ਹੈ । ਇਸ ਦਾ ਹੁਣ ਕੋਈ ਇਲਾਜ ਨਹੀਂ ਹੈ । ਜ਼ਿਆਦਾ ਸ਼ਰਾਬ ਪੀਣ ਨਾਲ ਇਸ ਤਰ੍ਹਾਂ ਹੁੰਦਾ ਏ । ਹੁਣ ਇਸ ਦੀ ਘਰ ਸੇਵਾ ਕਰ ਲਉ'। ਮੈਂ ਪਿਤਾ ਜੀ ਨੂੰ ਘਰ ਲਿਆਉਣਾ ਚਾਹੁੰਦਾ ਸੀ । ਉਂਦੋਂ ਵੀ ਮੇਰੀ ਮਾਂ ਤੇ ਮੇਰੀ ਇਹੀ ਭੂਆ ਕਹਿਣ ਲੱਗੀਆਂ, ' ਅਸੀਂ ਇਸ ਤਰ੍ਹਾਂ  ਇਹਨੂੰ ਘਰੇ ਕਿਵੇਂ ਲੈ ਕੇ ਜਾਈਏ । ਇਸ ਤਰ੍ਹਾਂ ਤਾਂ ਸਾਡੀ ਸ਼ਰੀਕੇ ਕਬੀਲੇ ਵਿਚ ਨੱਕ ਕੱਟੀ ਜਾਵੇਗੀ । ਲੋਕ ਕਹਿਣਗੇ ਪੈਸਾ ਲਾਉਣ ਮਾਰੀਆਂ ਨੇ ਘਰੇ ਰੱਖ ਕੇ ਮਾਰ ਲਿਆ । ਇਸ ਨੂੰ ਕਿਸੇ ਵੱਡੇ ਹਸਪਤਾਲ ਲੈ ਕੇ ਚੱਲ । ਉਂਦੋਂ ਮੈਂ ਵੀ ਇਨ੍ਹਾਂ ਦਾ ਨੱਕ ਰੱਖਣ ਲਈ ਹੀ ਪਿਤਾ ਜੀ ਨੂੰ ਲੁਧਿਆਣੇ ਡੀ ਐਮ ਸੀ ਜਾ ਦਾਖਲ ਕਰਵਾਇਆ ਸੀ । ਪਿਤਾ ਨੂੰ ਉਨ੍ਹਾਂ ਨੇ ਦਸ ਦਿਨ ਮਸ਼ੀਨਾਂ ਵਿਚ ਪਾ ਰੱਖਿਆ ਤੇ ਅਖੀਰ ਪੰਜ ਲੱਖ ਦਾ ਬਿੱਲ ਬਣਾ ਕੇ ਪਿਤਾ ਜੀ ਨੂੰ ਡੈੱਡ ਬਾਡੀ ਵਿਚ ਬਦਲ ਕੇ ਮੋੜ ਦਿੱਤਾ । ਉਂਦੋਂ ਨੱਕ ਰਖਾਉਣ ਦੇ ਚੱਕਰ ਵਿਚ ਹੀ ਮੈਨੂੰ ਦੋ ਏਕੜ ਜ਼ਮੀਨ ਪੰਜ ਲੱਖ ਵਿਚ ਵੇਚਣੀ ਪਈ ਸੀ । ਹੁਣ ਤਾਂ ਗਹਿਣੇ ਪਈ ਦੋ ਏਕੜ ਜ਼ਮੀਨ ਦਾ ਸਹਾਰਾ ਹੀ ਬਾਕੀ ਰਹਿ ਗਿਆ ਸੀ । ਦਾਦਾ ਜੀ ਦਾ ਮਰਨਾ ਬਾਕੀ ਸੀ ਜੋ ਡੈਣ ਵਾਂਗ ਮੂੰਹ ਅੱਡੀ ਖੜੋਤਾ ਸੀ । ਮੈਂ ਸੋਚਣ ਲੱਗਾ ਲੋਕ ਬਜ਼ੁਰਗਾਂ ਨੂੰ ਵੱਡਾ ਕਰਨ ਤੇ ਇਹ ਮਿਠਿਆਈ ਖਵਾਉਣ ਦਾ ਪ੍ਰਪੰਚ ਕਿਉਂ ਕਰਦੇ ਸਨ ? ਫਿਰ ਸੋਚਦਾ ਸ਼ਾਇਦ ਕੋਈ ਮਜਬੂਰੀ ਰਹੀ ਹੋਵੇਗੀ । ਜਦੋਂ ਲੋਕ ਤੁਰ ਕੇ ਜਾਂਦੇ ਸਨ ਆਵਾਜਾਈ ਦੇ ਕੋਈ ਸਾਧਨ ਨਹੀਂ ਸਨ ਤਾਂ ਓਂਦੋਂ ਰਿਸ਼ਤੇਦਾਰਾਂ ,ਯਾਰਾਂ ਮਿੱਤਰਾਂ ਨੂੰ ਰਾਹ ਵਿਚ ਖਾਣ ਲਈ ਸੁੱਕਾ ਭੋਜਨ ਲੱਡੂ ਜਲੇਬੀ ਆਦਿ ਬਣਾ ਕੇ ਦਿੱਤੇ ਜਾਂਦੇ ਸਨ।ਓਂਦੋਂ ਰੋਟੀ ਮੱਕੀ,ਬਾਜਰੇ,ਜਵਾਰ ਆਦਿ ਦੀ ਹੁੰਦੀ ਸੀ ਉਹ ਵੀ ਠੰਡੀ ਹੋ ਕੇ ਸਿੱਲ ਪੱਥਰ ਬਣ ਜਾਂਦੀ ਸੀ।ਸ਼ਾਇਦ ਇਸ ਲਈ ਉਂਦੋਂ ਲੱਡੂ ਜਲੇਬੀ ਬਣਾਉਣਾ ਮਜਬੂਰੀ ਰਹੀ ਹੋਵੇਗੀ। ਹੁਣ ਤਾਂ ਲੋਕ ਮਿੰਟਾਂ ਵਿਚ ਹੀ ਆਪਣੇ ਘਰ ਪਹੁੰਚ ਜਾਂਦੇ ਹਨ । ਹੁਣ ਉਹ ਸੁੱਕਾ ਭੋਜਨ ਬਣਾਉਣ ਦੀ ਕੋਈ ਲੋੜ ਨਹੀਂ ਹੈ । ਮੇਰੀ ਮਾਮੀ ਤਾਂ ਮੇਰੀ ਗੱਲ ਮੰਨ ਗਈ ਜਦੋਂ ਉਹ ਕਹਿੰਦੀ ਸੀ 'ਸਾਡੇ ਘਰ ਸਹੁਰਿਆਂ ਦੀ ਮਕਾਣ ਕਦੋਂ ਆਉਣਾ ਏ ?' ਤਾਂ ਮੈਂ ਕਿਹਾ ਸੀ, ' ਮਾਮੀ ਜੀ, ਸਹੁਰਿਆਂ ਦੀ ਮਕਾਣ ਦੀ  ਓਂਦੋਂ ਜਰੂਰਤ ਹੁੰਦੀ ਸੀ ਜਦੋਂ ਲੋਕ ਤੁਰ ਕੇ ਲੰਮੀਆਂ ਵਾਟਾਂ ਕਰਦੇ ਸਨ । ਓਂਦੋਂ ਬੁੱਢੇ ਲੋਕਾਂ ਤੋਂ ਤੁਰ ਨਹੀਂ ਸੀ ਹੁੰਦਾ।ਓਂਦੋਂ ਉਸ ਦੀ ਧੀ ਜਾਂ ਦੋਹਤੇ ਉਸ ਨੂੰ ਮਿਲਣ ਲਈ ਨਾਨਕਿਆਂ/ਸਹੁਰਿਆਂ ਦੀ ਮਕਾਣ ਆਉਂਦੇ ਸੀ । ਹੁਣ ਭਾਂਵੇ ਮਰੇ ਬੰਦੇ ਨੂੰ ਗੱਡੀ ਵਿਚ ਪਾ ਕੇ ਲੈ ਜਾਉ ਇਸ ਲਈ ਸਹੁਰਿਆਂ ਮਕਾਨ ਜਾਣ ਦੀ ਮਕਾਣ ਜਾਣ ਦੀ ਹੁਣ ਲੋੜ ਨਹੀਂ।ਇਹ ਸਿਰਫ ਵਿਖਾਵਾ ਹੀ ਏ'। ਮੇਰੇ ਕਹਿਣ 'ਤੇ ਮਾਮੀ ਤਾਂ ਸਹਿਮਤ ਹੋ ਗਈ ਪਰ ਪਤਾ ਨਹੀਂ ਘਰੇਲੂ ਖਰਚਾ ਉਸ ਸਾਹਮਣੇ ਦੈਂਤ ਬਣ ਖੜੋਤਾ ਹੋਵੇ…..? ਜਾਂ ਸ਼ਾਇਦ ਉਸ ਨੂੰ ਮੇਰੇ ਇਸ਼ਾਰੇ ਦੀ ਸਮਝ ਲੱਗ ਗਈ ਹੋਵੇ ?.... ਪਰ …ਭੂਆ ਹੀ ਅੜੀ ਬੈਠੀ ਸੀ ਕਿ ਮੇਰਾ ਨੱਕ ਨਹੀਂ ਰਹਿਣਾ । ਮੈਂ ਭੂਆ ਨੂੰ ਪੁੱਛਦਾ ਹਾਂ, ' ਮੈਨੂੰ ਸਮਝ ਨਹੀਂ ਆਉਂਦੀ ਭੂਆ ਜੀ,ਸਾਨੂੰ ਪਿੰਡ ਵਿਚ ਜਾਣਦਾ ਕੌਣ ਏ ? ਲੋਕ ਤਾਂ ਪਹਿਲਾਂ ਹੀ ਸਾਨੂੰ ਸਕੂਟਰੀ ਵਾਲੇ ਆਖ ਕੇ ਬਲਾਉਂਦੇ ਹਨ।ਪਿੰਡ ਵਿੱਚੋਂ ਗੁਰਨਾਮ ਸਿੰਘ ਦਾ ਘਰ ਪੁੱਛਣ ਤੇ ਕੋਈ ਮੇਰਾ ਘਰ ਨਹੀਂ ਭਾਲ ਸਕਦਾ ।ਸਕੂਟਰੀ ਵਾਲੇ ਪੁੱਛਣ ਤੇ ਲੋਕ ਝੱਟ ਦੱਸ ਦੇਣਗੇ 'ਬਈ ਵੱਡੇ ਖੂਹ ਨਾਲ ਵਾਲੀ ਜਿਹੜੀ ਗਲੀ ਵਿਚ ਬਾਜ਼ ਵਾਲੀ ਟੈਂਕੀ ਵਾਲਾ ਘਰ ਹੈ ਉਸ ਘਰ ਦੇ ਸਾਹਮਣੇ ਸਕੂਟਰੀ ਵਾਲੇ ਫੌਜੀ ਦਾ ਘਰ ਏ।ਇਹ ਸਕੂਟਰੀ ਮੇਰੇ ਦਾਦਾ ਜੀ ਨੇ ਫੌਜ ਵਿਚੋਂ ਆ ਕੇ ਖਰੀਦੀ ਸੀ ਜਿਸ 'ਤੇ ਉਹ ਸ਼ਹਿਰ ਸਟੋਰਾਂ,ਸ਼ੈਲਰਾਂ ਵਿਚ ਪਹਿਰੇਦਾਰੀ ਕਰਨ ਜਾਂਦਾ ਸੀ।ਸਕੂਟਰੀ ਤੇ ਰੋਜ਼ਾਨਾ ਡਿਊਟੀ ਤੇ ਜਾਂਦਾ ਵੇਖ ਕੇ ਲੋਕਾਂ ਨੇ ਦਾਦਾ ਜੀ ਦਾ ਨਾਂ ਫੌਜੀ ਅਰਜਨ ਸਿੰਘ ਤੋਂ ਬਦਲ ਕੇ ਸਕੂਟਰੀ ਵਾਲਾ ਫੌਜੀ ਰੱਖ ਲਿਆ ਸੀ।
    ਮੈਂ ਸੋਚਿਆ ਜਦੋਂ ਪਿੰਡ ਵਾਲੇ ਸਾ ਕਿਤੇ ਸਾਡਾ ਨਾਂ ਹੀ ਨਹੀਂ ਹੈ ਫਿਰ ਇਹ ਨੱਕ ਕਿਥੋ ਆ ਗਿਆ ਏ।   
               ਮੈਂ ਸੋਚਦਾ ਹਾਂ ਕਿ ਜੇ ਪਿੰਡ ਵਾਲੇ ਸਾਨੂੰ ਪਹਿਲਾਂ ਹੀ ਅਣਖ ਵਾਲੇ ਨਹੀਂ ਸਮਝਦੇ ਤਾਂ ਹੋਰ ਖਰਚ ਕਰ ਕੇ ਕਿਹੜਾ ਨੱਕ ਬਚ ਜਾਵੇਗੀ।