ਬੜਾ ਔਖਾ ਹੁੰਦਾ
ਸਮਿਆਂ ਦੀ ਦਹਿਲੀਜ਼
ਉਲੰਘ ਕੇ ਜਾਣਾ
ਤੇ ਪਰਤ ਕੇ
ਸਤਰੰਗੀ ਪੀਂਘ ਦੀਆਂ ਗੱਲਾਂ ਕਰਨੀਆਂ
ਅਟਕਣਾਂ ਤੋਂ ਪਾਰ ਜਾ ਕੇ
ਮਹਿਬੂਬ ਨੂੰ ਮਿਲਣਾ
ਸਿਫਰ ਹੋਣਾ ਤੇ
ਆਪਣੇ ਵਜੂਦ ਦਾ ਅਹਿਸਾਸ ਕਰਨਾ
ਨਦੀਆਂ ਦੇ ਵਹਿਣ ਨਾਲ
ਸਮੁੰਦਰਾਂ ਚ ਖੁਰ ਕੇ ਵੀ
ਕਾਇਮ ਰੱਖਣੀ ਆਪਣੀ ਹੋਂਦ
ਇਕੱਲਿਆਂ ਬੈਠ ਕੇ
ਤੈਨੂੰ ਯਾਦ ਕਰਨਾ
ਤੇ ਮੁਸਕੁਰਾਣਾ ਬਹੁਤ ਔਖਾ ਹੁੰਦਾ
ਸੌਖਾ ਹੈ ਤਾਂ ਸਿਰਫ
ਨੈਣਾਂ ਨਾਲ ਰਲ ਕੇ
ਦਰਿਆਂ ਦੀ ਤਰਾਂ
ਵਗਣਾ
ਤੇ ਰੁੜ੍ਹ ਜਾਣਾ
ਤੁਪਕੇ ਬਣ ਕੇ