ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ
(ਖ਼ਬਰਸਾਰ)
ਬਾਘਾਪੁਰਾਣਾ -- ਲੁਧਿਆਣਾ ਦੀ ਨਾਮਵਰ ਸਾਹਿਤਕ ਸੰਸਥਾ 'ਸਿਰਜਣਧਾਰਾ' ਦੇ ੨੫ ਵਰੇ ਪੂਰੇ ਹੋਣ ਤੇ ਸਿਲਵਰ ਜੁਬਲੀ ਸਮਾਗਮ 'ਚ ਪੰਜਾਬ ਦੀਆਂ ਪੰਜਾਬੀ ਮਾਂ ਬੋਲੀ ਦੀ ਵਧੀਆ ਸੇਵਾ ਕਰਨ ਵਾਲੀਆਂ ਪੰਜ ਸਾਹਿਤਕ ਸਭਾਵਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨ੍ਹਾਂ ਵਿੱਚ ਸਾਹਿਤ ਸਭਾ ਬਾਘਾਪੁਰਾਣਾ ਦੀ ਵੀ ਚੋਣ ਹੋਈ। ਜਿਸ ਦੌਰਾਨ ਸੰਸਥਾ ਦੇ ਸੰਚਾਲਕ ਕਰਮਜੀਤ ਸਿੰਘ ਔਜਲਾ, ਦਵਿੰਦਰ ਸੇਖਾ, ਡਾ.ਐਸ. ਤਰਸੇਮ, ਡਾ.ਮਿੱਤਰ ਸੈਨ ਮੀਤ, ਜਸਦੇਵ ਸਿੰਘ ਜੱਸੋਵਾਲ, ਗੁਰਚਰਨ ਕੌਰ ਕੋਚਰ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਤੇਜਵੰਤ ਸਿੰਘ ਮਾਨ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਪ੍ਰਧਾਨ ਬਲਦੇਵ ਸਿੰਘ ਸੜਕਨਾਮਾ ਤੇ ਬਾਕੀ ਮੈਂਬਰਾਂ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਕੰਵਲਜੀਤ ਭੋਲਾ ਲੰਡੇ, ਸਾਬਕਾ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ, ਜਗਜੀਤ ਸਿੰਘ ਬਾਵਰਾ ਨੂੰ ਸਾਂਝੇ ਤੌਰ ਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਭਾ ਨੂੰ ਮਿਲੇ ਸਨਮਾਨ ਦੀ ਖੁਸ਼ੀ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਪ੍ਰਧਾਨ ਬਲਦੇਵ ਸਿੰਘ ਸੜਕਨਾਮਾ, ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦੇ ਪ੍ਰਧਾਨ ਕੇ.ਐੱਲ.ਗਰਗ ਅਤੇ ਇਲਾਕੇ ਦੀਆਂ ਸਮੂਹ ਸਾਹਿਤਕ ਸਭਾਵਾਂ, ਬੁੱਧੀਜੀਵੀ ਵਰਗ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦੇ ਸਮੂਹ ਨੁਮਾਇੰਦਿਆਂ ਅਤੇ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆ ਗਈਆਂ।

ਲੁਧਿਆਣਾ ਵਿਖੇ 'ਸਿਰਜਣਧਾਰਾ' ਸਾਹਿਤਕ ਸੰਸਥਾ ਦੇ ਸੰਚਾਲਕ ਕਰਮਜੀਤ ਸਿੰਘ ਔਜਲਾ, ਦਵਿੰਦਰ ਸੇਖਾ ਤੇ ਬਾਕੀ ਮੈਂਬਰਾਨ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ