ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ (ਖ਼ਬਰਸਾਰ)


    ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਸਭ ਨੂੰ ਵਧਾਈ ਦਿੰਦਿਆਂ ਹੋਇਆ  ਕਿਹਾ ਕਿ ਇਦ੍ਹੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀਆਂ ਨੇ ਆਜ਼ਾਦੀ ਸੰਗਰਾਮ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਇਆ; ਇੱਥੋਂ ਤੀਕਰ ਕਿ ਹੁਣ ਵੀ ਭਾਰਤ ਮਾਤਾ ਨੂੰ ਤੱਤੀ 'ਵਾ ਨਾ ਲੱਗੇ, ਉਹ ਆਪਣੀ ਜਾਨ ਦੀ ਬਾਜ਼ੀ ਲਗਾਉਣ ਲਈ ਹਰ ਵੇਲੇ ਤੱਤਪਰ ਰਹਿੰਦੇ ਨੇ, ਪਰ ਸਰਕਾਰਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਤਾ ਜਿੰਨੀ ਵੀ ਕਦਰ ਨਾ ਪਾਈ। 

    Photo
    ਪ੍ਰੀਤਮ ਪੰਧੇਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ  ਅੱਗੇ ਤੋਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਧਰਮ ਵਿਚ ਪੱਕੇ ਰਹਿਣਾ ਚਾਹੀਦਾ ਹੈ ਤਾਂ ਜੁ ਇੰਨੀ ਮਹਿੰਗੀ ਮਿਲੀ ਆਜ਼ਾਦੀ ਨੂੰ ਕੋਈ ਆਂਚ ਨਾ ਆ ਸਕੇ; ਇਹੋ ਹੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ-ਸੁੱਚੀ ਸਰਧਾਂਜਲੀ ਹੋਵੇਗੀ।  
    ਰਚਨਾਵਾਂ ਦੇ ਦੌਰ ਦਾ ਆਗ਼ਾਜ਼ ਕਰਦਿਆਂ ਅਮਰਜੀਤ ਸ਼ੇਰਪੁਰੀ  ਨੇ ਗੀਤ 'ਐਵੇਂ ਨੀ ਤਿਰੰਗਾ ਝੁਲਦਾ ਓ ਮੇਰੇ ਦੇਸ਼ ਦਾ', ਪਰਗਟ ਸਿੰਘ ਇਕੋਲਾਹਾ ਨੇ 'ਪਿੱਪਲਾ ਤੇ ਪੀਂਘਾ ਪਾਵਣ ਦਾ, ਆਇਆ ਮਹੀਨਾ ਸਾਵਣ ਦਾ', ਮਲਕੀਤ ਸਿੰਘ ਮਾਨ ਨੇ 'ਕੁੱਖਾਂ ਦੇ ਵਿਚ ਸੀਤਾ ਮਾਰਨ, ਮੇਰਾ ਭਾਰਤ ਦੇਸ਼ ਮਹਾਨ', ਬਲਵਿੰਦਰ ਔਲਖ ਗਲੈਕਸੀ ਨੇ ਬਾਵਾ ਬਲਵੰਤ ਦੀ ਰਚਨਾ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੀ।  ਅੱਜਕੱਲ੍ਹ ਦੇ  ਹਾਲਾਤਾਂ 'ਤੇ ਦਲੀਪ ਕੁਮਾਰ ਅਵਧ ਨੇ 'ਖੌਫ਼ਨਾਕ ਦੇ ਕਾਲੇ ਬੱਦਲ', ਰਜਿੰਦਰ ਵਰਮਾ ਨੇ 'ਟਿਮ ਟਿਮ ਜੁਗਨੂੰ ਉੱਡੇ ਜਦੋਂ ਪਲੋ-ਪਲੀ', ਇੰਜ: ਸੁਰਜਨ ਸਿੰਘ ਨੇ ਕਵਿਤਾ ਰਾਹੀਂ ਸਾਵਣ ਮਹੀਨੇ  ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੁਨੇਹਾ ਦਿੱਤਾ।  ਪ੍ਰੀਤਮ ਪੰਧੇਰ ਨੇ ਗ਼ਜ਼ਲ 'ਘਰ ਦਾ ਆਂਚਲ ਧਾਗਾ ਧਾਗਾ ਹੋ ਕੇ ਵਿਖਰ ਗਿਆ, ਭੋਗਣ ਦੀ ਚਾਹਤ ਨੇ ਜਾਲ ਵਿਛਾਇਆ ਲਗਦਾ ਹੈ', ਗੁਰਨਾਮ ਸਿੰਘ ਕੋਮਲ ਨੇ ਵਿਯੋਗਣ ਦਾ ਸਾਵਣ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ। ਇੰਜ: ਜਸਬੀਰ  ਸਿੰਘ ਨੇ ਯਾਦਾਂ ਨਾ ਬਣਾ ਮਨਾਂ ਸਾਂਭੀਆਂ ਨੀ ਜਾਣੀਆਂ,  ਸ਼ਿਵ ਰਾਜ ਲੁਧਿਆਣਵੀ ਨੇ 'ਐ ਬੇਵਫ਼ਾ ਚੁੰਨੀ ਤੇਰੀ' ਸੁਣਾ  ਕੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਤਾਜ਼ਾ ਕੀਤਾ। ਸ. ਜੋਗਿੰਦਰ ਸਿੰਘ ਨਿਰਾਲਾ, ਤ੍ਰਲੋਚਨ ਲੋਚੀ, ਡਾ. ਗੁਲਜ਼ਾਰ ਪੰਧੇਰ, ਰਾਵਿੰਦਰ ਰਵੀ, ਤਰਲੋਚਨ ਝਾਂਡੇ,  ਬੁੱਧ ਸਿੰਘ ਨੀਲੋ, ਹਰਜਿੰਦਰ ਸਿੰਘ ਰਾਮਨਗਰ, ਗੁਰਪ੍ਰੀਤ ਸਿੰਘ ਸੰਗਰਾਣਾ ਆਦਿ ਨੇ ਆਜ਼ਾਦੀ ਦਿਵਸ ਨੂੰ ਸਪਰਪਿਤ ਆਪੋ-ਆਪਣੇ ਵਿਚਾਰ ਰੱਖੇ। ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।  ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਹਿਤਕਾਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਸਾਹਿਤਕ ਸਭਾਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ; ਇਹ ਗੁਲਾਬ ਦੇ ਫੁੱਲ ਦੀ ਤਰ੍ਹਾਂ ਖਿੜੀਆਂ ਰਹਿਣੀਆਂ ਚਾਹੀਦੀਆਂ ਹਨ।