ਇਹ ਬੇਵੱਸ, ਔਰਤ ਦੀ ਕਹਾਣੀ ਹੈ,
ਜਿਸਦੀ ਸਮਾਜ ਵਿੱਚ ਇੱਜ਼ਤ ਨਿਮਾਣੀ ਹੈ।
ਜਦੋਂ ਇਹ ਪੈਦਾ ਹੋ ਜਾਵੇ,
ਉਦੋਂ ਤੋ ਹੀ ਸੋਗ ਪੈ ਜਾਵੇ ।
ਇਹ ਬੇਵੱਸ, ਔਰਤ ਦੀ ਕਹਾਣੀ ਹੈ………..
ਜਦੋਂ ਇਹ ਪੜ੍ਹਨ ਸਕੂਲੇ ਜਾਵੇ
ਮਾਪਿਆਂ ਨੂੰ ਡਰ ਇੱਜ਼ਤ ਦਾ ਖਾਵੇ।
ਲੋਕੀ ਆਖਣ ਅਜ਼ਾਦ ਹੁੰਦੀ ਜਾਵੇ,
ਇਹ ਰੀਤ ਸਦੀਆਂ ਪੁਰਾਣੀ ਹੈ।
ਇਸੇ ਕਰਕੇ ਉਲਝੀ, ਸਾਰੀ ਤਾਣੀ ਹੈ,
ਇਹ ਬੇਵੱਸ, ਔਰਤ ਦੀ ਕਹਾਣੀ ਹੈ……………..
ਪੜ੍ਹ ਲਿਖ ਜਦੋਂ ਇਹ ਵਿਆਹੀ ਜਾਵੇ
ਪੰਡ ਕੰਮਾਂ ਦੀ ਉਠਾਈ ਜਾਵੇ।
ਨੌਕਰੀ ਕਰਕੇ ਘਰ ਚਲਾਵੇ,
ਫਿਰ ਵੀ ਇਸ ਦੀ ਕੋਈ ਕਦਰ ਨਾ ਪਾਵੇ।
ਮਾਪਿਆਂ ਅੱਗੇ ਮੰਗ ਰੱਖੀ ਜਾਵੇ
ਉਂਝ, ਮਾਪਿਆਂ ਦੀ ਧੀ ਰਾਣੀ ਹੈ।
ਇਹ ਬੇਵੱਸ, ਔਰਤ ਦੀ ਕਹਾਣੀ ਹੈ………..
ਪਰ ਹੁਣ ਜ਼ਮਾਨਾ ਬਦਲ ਗਿਆ ਹੈ,
ਔਰਤ ਹੁਣ ਆਪਣੇ ਹੱਕ ਦੀ ਖਾਤਰ
ਥਾਣੇ, ਕਚਹਿਰੀ,ਕਾਨੂੰਨ ਨਾਲ ਲੜਨਾ ਜਾਣੇ
ਜਿੱਥੋਂ ਜਿੱਤ ਆਪਣਾ ਹੱਕ ਪਾਵੇ
ਇਸੇ ਕਰਕੇ 'ਸ਼ਹਿਨਾਜ਼' ਬਣੀ ਸਿਆਣੀ ਹੈ।