ਮਾਂ ਬੋਲੀ ਮਨੋ ਭੁਲਾਇਓ ਨਾ
(ਗੀਤ )
ਬੁਨਿਆਦ ਸਾਡੀ ਸਤਿਕਾਰ ਵੀ ਇਹ
ਸਨ੍ਹਮਾਨ ਸਾਡਾ ਸ਼ਿੰਗਾਰ ਵੀ ਇਹ
ਇਹਦੀ ਵੁੱਕਤ ਕਦੇ ਘਟਾਇਓ ਨਾ
ਮਾਂ ਬੋਲੀ......
ਮਾਂ ਬੋਲੀ ਮਨੋ ਭੁਲਾਇਓ ਨਾ
ਪੰਜਾਬੀ ਕਦੇ ਭੁਲਾਇਓ ਨਾ
ਲੋਰੀ ਸੁਣਦੇ ਮਾਂ ਬੋਲੀ ਵਿੱਚ
ਤੁਰਨਾ ਸਿੱਖਦੇ ਮਾਂ ਬੋਲੀ ਵਿੱਚ
ਜੀਵਨ ਦਾ ਪਹਿਲਾ ਅੱਖਰ ਵੀ
Îਮੂੰਹੋ ਕੱਢਦੇ ਮਾਂ ਬੋਲੀ ਵਿੱਚ
ਪਹਿਚਾਣ ਹੈ ਸਾਡੀ ਏਸੇ ਤੋਂ
ਇਹ ਸੱਚ ਕਦੇ ਝੁਠਲਾਇਓ ਨਾ
ਮਾਂ ਬੋਲੀ......
ਮਾਂ ਬੋਲੀ ਮਨੋ ਭੁਲਾਇਓ ਨਾ
ਪੰਜਾਬੀ ਕਦੇ ਭੁਲਾਇਓ ਨਾ
ਪੁਰਖਿਆਂ ਦਾ ਪਿਆਰ ਹੈ ਮਾਂ ਬੋਲੀ
ਕੁੱਲ ਦਾ ਇਤਬਾਰ ਹੈ ਮਾਂ ਬੋਲੀ
ਹੱਦਾਂ ਸਰਹੱਦਾਂ ਤੋਂ ਅੱਗੇ
ਭਾਸ਼ਾ ਦਾ ਪਾਸਾਰ ਹੈ ਮਾਂ ਬੋਲੀ
ਸਾਡਾ ਚੱਜ-ਆਚਾਰ ਵਿਓਹਾਰ ਵੀ ਇਹ
ਇਹਨੂੰ ਦਾਗ਼ ਕਦੇ ਲਵਾਇਓ ਨਾ
ਮਾਂ ਬੋਲੀ......
ਮਾਂ ਬੋਲੀ ਮਨੋ ਭੁਲਾਇਓ ਨਾ
ਪੰਜਾਬੀ ਕਦੇ ਭੁਲਾਇਓ ਨਾ
ਪਹਿਲਾਂ ਹੀ ਅੱਤ ਬੜੀ੍ਹ ਹੋਈ
ਜਦ ਅਫ਼ਗਾਨਾਂ ਇਹਦੀ ਰੱਤ ਚੋਈ
ਫਿਰ ਗੋਰਿਆਂ ਦੀ ਸ਼ਹਿ ਉੱਤੇ
ਇਸ ਮਾਂ ਦੀ ਵੀ ਸੀ ਵੰਡ ਹੋਈ
ਟੁਕੜਿਆਂ 'ਚ ਜਿਊਂਦੀ ਅੰਮੜੀ ਦੇ
ਕੋਈ ਕਹਿਰ ਨਵਾਂ ਢਾਇਓ ਨਾ
ਮਾਂ ਬੋਲੀ......
ਮਾਂ ਬੋਲੀ ਮਨੋ ਭੁਲਾਇਓ ਨਾ
ਪੰਜਾਬੀ ਕਦੇ ਭੁਲਾਇਓ ਨਾ।
ਸਿੱਖਣਾ ਵੀ ਇਬਾਦਤ ਹੋ ਜਾਂਦਾ
ਮਾਂ ਬੋਲੀ ਦਾ ਕਾਇਦਾ ਪੜਿਆਂ
ਅੱਖਰਾਂ ਚੋਂ ਖੁਦਾ ਹੈ ਦਿਸ ਪੈਂਦਾ
Îਮਾਂ ਬੋਲੀ ਨਾਲ ਧੁਰੋਂ ਜੁੜਿਆਂ
ਹਰ ਲਫ਼ਜ਼ ਇਹਦਾ ਇਬਾਰਤ ਏ
ਇਹਦੇ ਨਕਸ਼ ਕਦੇ ਮਿਟਾਇਓ ਨਾ
ਮਾਂ ਬੋਲੀ......
ਮਾਂ ਬੋਲੀ ਮਨੋ ਭੁਲਾਇਓ ਨਾ
ਪੰਜਾਬੀ ਕਦੇ ਭੁਲਾਇਓ ਨਾ
ਪੁੱਤਾਂ ਵਣਜ ਕਮਾਇਆ ਹੈ
ਮਾਂ ਨੂੰ ਮੰਡੀ ਦੀ ਵਸਤ ਬਣਾਇਆ ਹੈ
ਮੁੱਲ ਵੱਟ ਕੇ ਇਹਦੀ ਮਮਤਾ ਦਾ
ਹੁਣ ਦੁੱਧ ਵੀ ਵਿਕਣਾ ਲਾਇਆ ਹੈ
ਫਿਰੇ ਵਿਲਕਦੀ ਸਹਿਕਦੀ ਗਲੀਆਂ ਵਿੱਚ
'ਸੋਨੀ' ਐਸਾ ਵਕਤ ਲਿਆਇਓ ਨਾ
ਮਾਂ ਬੋਲੀ......
ਮਾਂ ਬੋਲੀ ਮਨੋ ਭੁਲਾਇਓ ਨਾ
ਪੰਜਾਬੀ ਕਦੇ ਭੁਲਾਇਓ ਨਾ।