ਲਘੂ ਮੁਲਾਕਾਤ (ਕਵਿਤਾ)

ਕੁਲਦੀਪ ਸਿੰਘ ਬਾਸੀ    

Email: kbassi@comcast.net
Phone: 651 748 1061
Address:
United States
ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਵੀ ਜੀ

ਪਾਓ ਚਾਨਣ

ਪਛੋਕੜ ਤੇ

ਜਨਮ ਆਦਿ



ਜੀ, ਸਤਿ ਬਚਨ

ਨਿੱਕਾ ਪਿੰਡ

ਵਿੱਚ ਕੱਚਾ ਘਰ

ਘਰ ਦੀ ਛੱਤ

ਵਿੱਚ ਇੱਕ ਮੋਘਾ

ਮੁਦਤਾਂ ਪਹਿਲਾਂ

ਮੋਘੇ ਚੋਂ ਡਿਗਿਆ

ਬਾਪੂ ਨੇ ਬੋਚ

ਮਸਾਂ ਬਚਾਇਆ

ਮਾਂ ਮੇਰੀ ਨੇ

ਭੱਜ ਸੀਨੇ ਲਾਇਆ

ਬਾਪੂ ਨੇ ਤਾਂ

ਇਹੋ ਬਤਾਇਆ



ਅਗਲੇਰੀ ਵੀ

ਕਥਾ ਅਜੀਬ

ਬੜੀ ਗੰਭੀਰ

ਸੜ ਸੜ ਬੁਝਿਆ

ਭੱਜ ਭੁੱਜ ਡਿਗਿਆ

ਡਿੱਗ ਉੱਠ ਭੱਜਿਆ

ਚੱਕਰ ਖਾ ਖਾ

ਕੰਧਾਂ ਨਾਲ ਭਿੜਿਆ

ਮੱਥਾ ਫੁਟਿਆ

ਫੁੱਟ ਫੁੱਟ ਜੁੜਿਆ



ਜੰਮਿਆਂ ਚੋਂ ਨਹੀਂ

ਡਿਗਿਆਂ ਚੇ ਸਹੀ

ਜੋ ਡਿੱਗਣ ਨਾ

ਉਹ ਉੱਠਣ ਨਾ

ਗੱਲ ਇਹ ਪੱਕੀ

ਜੋ ਜੰਮਦਾ ਨਾ

ਉਹ ਮਰਦਾ ਨਾ

ਡਿੱਗ ਸਾਂ ਆਇਆ

ਡਿਗਿਆ ਪਿਆ ਜਾਣਾਂ

ਇਓਂ ਹੀ ਮੁੱਕੂ

ਡਿਗਣਾਂ ਡਗਾਉਣਾਂ

ਮਿਲੂ ਠਿਕਾਣਾਂ



ਪੱਤਰਕਾਰ ਜੀਓ

ਇਸ ਤੋਂ ਵੀ ਅੱਗੇ

ਸੁਆਲ ਹੈ



ਜੀ, ਕਵੀ ਜੀ

ਕੋਈ ਨਹੀਂ

ਸ਼ਾਇਦ

ਇਸ ਤੋਂ ਅੱਗੇ

ਕੁੱਝ ਹੈ ਹੀ

ਨਹੀਂ

ਸ਼ੁਕਰੀਆ