ਟੁੱਟਦੀਆਂ ਤੰਦਾਂ (ਕਹਾਣੀ)

ਅੰਮ੍ਰਿਤ ਪਾਲ ਰਾਇ   

Email: rai.25pal@gmail.com
Cell: +91 97796 02891
Address: ਪਿੰਡ - ਹਲੀਮ ਵਾਲਾ ਡਾੱਕਘਰ - ਮੰਡੀ ਅਮੀਨ ਗੰਜ
ਫਾਜ਼ਿਲਕਾ India
ਅੰਮ੍ਰਿਤ ਪਾਲ ਰਾਇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੇਤਰ ਮਹੀਨੇ ਦੇ ਸੁਹਾਵਣੇ ਮੋਸਮ ਦੀ ਇੱਕ ਸ਼ਾਮ ਮੈਂ ਤੇ ਮੇਰੇ ਤੋਂ ਛੋਟੀ ਭੈਣ (ਰੀਟੂ) ਬਜਰੀ  ਦੀ ਢੇਰੀ ਤਾਏ ਘਰੇ ਖੇਡ ਰਹੇ ਸੀ। ਖੇਡ ਪਿਆਰੀ ਲੱਗੀ ਕਿ ਅਸੀਂ ਬੱਜਰੀ ਨੱਕ ਚ ਪਾਣ ਲਗੇ। ਇੱਕ ਵਾਰ ਮੈਂ ਨੱਕ ਚੋਂ ਬੱਜਰੀ ਦੀ ਰੋਡ਼ੀ ਕੱਢ ਲਈ ਪਰ ਦੂਜੀ ਵਾਰੀ ਨੱਕ ਚ ਹੀ ਫਸ ਗਈ। ਮੈਂ ਰੋਈ ਜਾਂ ਰਿਹਾ ਸੀ ਤੇ ਮੈਨੂੰ ਰੋਂਦੇ ਨੂੰ ਦੇਖ ਛੋਟੇ ਤਾਏ ਦੀ ਕੁਡ਼ੀ ਨੇ ਸਾਰਿਆਂ ਨੂੰ ਆਵਾਜ਼ ਦਿੱਤੀ,"ਛੇਤੀ ਆਓ ਚਾਚਾ, ਪਾਲੀ ਨੇ ਨੱਕ ਚ ਰੋਡ਼ੀ ਫਸਾ ਲਈ ਏ"। ਆਲੇ-ਦੁਆਲੇ ਖਡ਼ ਗਏ। ਕੋਈ ਮੈਨੂੰ ਪਿਆਰ ਦੇਵੇ, ਕੋਈ ਮੱਤਾਂ ਪਰ ਬਾਪੂ ਬਸ ਝਿਡ਼ਕੀਂ ਜਾ ਰਿਹਾ ਸੀ । ਪੈਂਦੇ ਹਨੇਰੇ ਮੈਨੂੰ ਇੱਕ ਜੀਪ ਚ ਬੈਠਾ ਕੇ ਸ਼ਹਿਰ ਡਾਕਟਰ ਕੋਲ ਲਿਜਾ ਗਿਆ। ਡਾਕਟਰ ਨੇ ਮੈਨੂੰ ਗੱਲਾਂ ਲਾ ਕੇ ਨੱਕਚ ਬੱਜਰੀ ਦੀ ਰੋਡ਼ੀ ਕੱਡੀ ਤੇ ਜਾਂਦੀ ਵਾਰ ਫਿਰ ਤੋਂ ਅਜਿਹੀ ਸ਼ਰਾਰਤ ਨਾ ਕਰਨ ਲਈ ਸਮਝਿਆ। ਘਰ ਮੁਡ਼ਦਿਆਂ ਵੱਡੇ ਤਾਏ ਨੇ ਮੈਨੂੰ ਹਾਥੀ ਗੋਲੀਆਂ ਲੈ ਦਿੱਤੀਆਂ । ਘਰ ਪਹੁੰਚਦਿਆਂ ਹੀ ਸਾਰੇ ਮੈਨੂੰ ਪਿਆਰ ਨਾਲ ਸਮਝਾਣ ਲਗੇ। ਗਈ ਰਾਤ ਤੱਕ ਹੋਲੀ-ਹੋਲੀ ਸਾਰੀ ਆਪਣੇ-ਆਪਣੇ ਘਰੀਂ ਜਾਂ ਸੋ ਗਏ।
                    ਸਾਲ ਲੰਘੇ, ਕੁੱਝ ਦਿਨ, ਕੁੱਝ ਮਹੀਨੇ ਕਿ ਮੈਂ ਆਪਣੀ ਉਮਰ ਮੁਤਾਬੀਕ ਆਪਣੀ ਪਡ਼੍ਹਾਈ ਕਰ ਰਿਹਾ ਸੀ। ਉਸ ਸਮੇਂ ਮੈਂ ਪੰਜਵੀਂ ਜਮਾਤ ਚ ਪਡ਼੍ਹਦਾ ਸੀ ਕਿ ਮੇਰੇ ਅੱਖੀਂ ਰਿਸ਼ਤਿਆਂ ਚ ਤ੍ਰੇਡ਼ਾਂ ਪੈਣ ਲੱਗ ਗਈਆਂ ਸਨ। ਛੋਟੇ ਤਾਏ ਹੋਰੀਂ ਵੱਡੇ ਤਾਏ ਤੇ ਉਸਦੇ ਘਰਦਿਆਂ ਨੂੰ ਤੰਗ ਕਰਨ ਲਗੇ। ਇੱਕ ਦਿਨ ਤਾਈ ਘਾਹ ਲੈ ਆ ਰਹੀ ਸੀ ਕਿ ਛੋਟੇ ਤਾਇਆ ਦੀਆਂ ਬੁਡ਼ੀਆਂ ਨੇ ਉਸਨੂੰ ਕੁੱਟਣਾ ਸ਼ੁਰੂ ਕੀਤਾ। ਤਾਏ ਨੇ ਬੰਦੂਕ ਕੱਡ ਲੈ। ਦਾਦੀ ਨੇ ਤਾਏ ਨੂੰ ਅੱਗੋਂ ਕਹਿੰਦੇ ਹੋਏ ਰੋਕਿਆ," ਨਾ ਪੁੱਤਰਾਂ , ਪਿਛੇ ਹੱਟ ਜਾਂ ਨਹੀਂ ਤਾਂ ਗੱਲ ਵੱਧ ਜਾਏਗੀ। ਲੋਕੀਂ ਤਾਂ ਤਾਡ਼ੀਆਂ ਮਾਰਨਗੇ ,ਕਿ ਵਾਵਾ ਭਰਾ-ਭਰਾ ਸਿਰ ਪਾਡ਼ੀ ਜਾਂਦੇ ਨੇ। " ਵੱਡੇ ਤਾਏ ਦੇ ਮੁੰਡੇ (ਨਵੀ) ਨੇ ਮੈਨੂੰ ਰੋਂਦੇ ਨੂੰ ਆਪਣੀ ਬੁੱਕਲ ਚ ਲੈ ਕੇ ਚੁੱਪ ਕਰਾਨ ਲਗਾ । ਮੈਨੂੰ ਕੁੱਝ ਦਿਨਾਂ ਲਈ ਭੂਆ ਕੋਲ ਛੱਡ ਆਏ, ਕਿਉਂਕਿ ਮੈਂ ਬਹੁਤ ਡਰ ਗਿਆ ਸੀ । ਦਾਦੀ ਦੇ ਕਹਿਣ ਤੇ ਕੁੱਝ ਮਾਮਲਾ ਠੰਡਾ ਪੈ ਗਿਆ ਤੇ ਸਾਰੇ ਆਪੁ ਕੰਮੀ ਪੈ ਗਏ । ਹੁਣ ਅਸੀਂ ਚਾਰ ਘਰ ਦੋ ਧਿਰਾਂ ਚ ਵੰਡੇ ਗਏ, ਇੱਕ ਪਾਸੇ ਦੋ ਛੋਟੇ ਤਾਏ ਹੋਰੀਂ ਤੇ ਦੂਜੇ ਅਸੀਂ ਤੇ ਵੱਡੇ ਤਾਏ ਹੋਰੀਂ। ਵੱਡੇ ਤਾਏ ਦੇ ਕੁਡ਼ੀ-ਮੁੰਡੇ ਦੇ ਵਿਆਹਾਂ ਦਾ ਸਾਰਾ ਕੰਮ ਬਾਪੂ ਦੇ ਸਿਰ ਤੇ ਸੀ । ਅਸੀਂ ਦੋਵੇ ਵਿਆਹ ਬਡ਼ੀ ਖੁਸ਼ੀ ਤੇ ਸੂਚਜੇ ਢੰਗ ਨਾਲ ਕੀਤੇ।
                     ਕੁਝ ਸਮਾਂ ਬੀਤ ਜਾਣ ਤੇ ਵਿਚਕਾਰਲੀ ਤਾਈ ਨੇ ਚਾਲ ਚੱਲੀ, ਉਸਨੇ ਆਪਣੇ ਦੋਵੇ ਘਰਾਂ ਨੂੰ ਆਪਣੇ ਪਿਛੇ ਲਾ ਲਿਆ। ਉਹਨਾਂ ਨੇ ਸਾਨੂੰ ਵੱਡੇ ਤਾਏ ਤੋਂ ਦੂਰ ਕਰਨ ਲਈ ਆਪਣੇ ਨਾਲ ਮਿਲਾ ਲੈਣ ਲਈ ਸਾਡੇ ਨਾਲ ਗਾਂਡਾ ਗੰਡਣ ਲਗੇ। ਵੱਡਾ ਤਾਇਆ ਆਪਣੀ ਪਿੰਡ ਛੱਡ ਕਿਸੀ ਹੋਰ ਪਿੰਡ ਜਾਂ ਵੱਸਾ। ਅਜੇ ਇੱਕ ਸਾਲ ਹੀ ਨਹੀਂ ਲੰਘਾ ਸੀ ਕਿ ਉਹਨਾਂ ਨੇ ਆਪਣੀ ਚਾਲ ਮੁਤਾਬਿਕ ਸਾਡੇ ਨਾਲ ਵੀ ਲਡ਼ਾਈ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਮੈਂ ਖੇਤ ਵਾਰੀ ਲਾ ਰਿਹਾ ਸੀ ਕਿ ਵਿਚਕਾਰਲੇ ਤਾਏ ਤੇ ਉਸਦੇ ਨਿੱਕੇ ਮੁੰਡੇ ਨੇ ਮੈਨੂੰ ਢਮਕਾਇਆ,'"ਉਏ, ਅਗਲੀ ਵਾਰੀ ਪਾਣੀ ਲਾਵਣ ਆਈਂ । ਤੁਹਾਡੇ ਦੋਵਾਂ ਪਿਉ ਪੁੱਤਰ ਦੀ ਡਕਰੇ ਕੀਤੇ ਨਾ ਗੱਦੋਂ ਦੇ ਬੋੱਲ ਨਾਲ ਆ ਦਾਡ਼ੀ ਮੁੰਨ ਦੇਈਂ" । ਮੈਂ ਇਹ ਕੋਡ਼ਾ ਘੁੱਟ ਕਰ ਪੀ ਗਿਆ ।
                      ਮੈਂ ਜਦੋਂ ਬੀ.ਏ. ਦੀ ਪਡ਼੍ਹਾਈ ਕਰਨ ਲਗਿਆ ਸੀ ਤਾਂ ਵੱਡੇ ਤਾਏ ਨਾਲ ਸਾਡਾ ਵਿਗਾਡ਼ ਪੈ ਗਿਆ। ਸ਼ਾਇਦ ਇਸ ਵਾਰ ਵੱਡਾ ਤਾਇਆ ਉਹਨਾਂ ਨਾਲ ਮਿਲ ਚੁੱਕਿਆ ਸੀ । ਛੋਟੇ ਤਾਏ ਤੇ ਵੱਡੇ ਨੇ ਮਿਲ ਕੇ ਦਾਦੀ ਦਾ ਹਿੱਸਾ ਜੋ ਅਸੀਂ ਵਾਹ ਰਹੇ ਸੀ , ਕਿਉਂਕਿ ਇੱਕ ਹਲਫ਼ੀਆ ਬਿਆਨ ਚ ਲਿਖਿਆ ਸੀ "ਜਦੋਂ ਤੱਕ ਮਾਂ ਜਿਸ ਭਰਾ ਕੋਲ ਰਹੇਗੀ ਉਹ ਵਾਹੇਗਾ, ਵੀ ਸਾਡੇ ਤੋਂ ਧੱਕੇ ਨਾਲ ਖ਼ੋ ਕੇ ਵੇਚ ਦਿੱਤੀ ।" ਉਸ ਜ਼ਮੀਨ ਚ ਫਸਲ ਅਸੀਂ ਬੀਜੀ ਪਰ ਪੁਲਿਸ ਨੇ ਰਿਸ਼ਵਤ ਲੈ ਕੇ ਉਹਨਾਂ ਨੂੰ ਵਡਾ ਦਿਤੀ । ਅਸੀਂ ਦਰ-ਦਰ ਮੱਥਾ ਮਰਦੇ ਰਹੇ ਇਨਸਾਫ਼ ਲਈ ਪਰ ਕਿਸੀ ਨਾ ਸਾਡੀ ਸੁਣੀ । ਇਸ ਵੱਕਤ ਸਾਡੇ ਨਾਲ ਦੁਰੇਡੇ ਬੈਠੀ ਭੂਆ ਤੋਂ ਸਿਵਾ ਕੋਈ ਨਹੀਂ ਸੀ । ਤਿੰਨ ਦੂਜੀਆਂ ਭੂਆ ਹੋਰੀਂ ਵੀ ਬਾਪੂ ਨੂੰ ਬੁਰਾ-ਭਲਾ ਕਹਿੰਦੀਆਂ । ਇਸ ਤਰ੍ਹਾਂ ਮੈਂ ਕੁਝ ਹੋਰ ਰਿਸ਼ਤਿਆਂ ਦੀਆਂ ਤੰਦਾਂ ਨੂੰ ਟੁੱਟਦਿਆਂ ਵੇਖਿਆ ਤੇ ਦਿਲ ਭਾਰੀ ਹੋ ਗਿਆ।
                       ਚਾਰ ਸਾਲ ਬੀਤ ਜਾਣ ਤੇ ਵੱਡਾ ਤਾਇਆ ਵੀ ਵਾਪਸ ਆਂ ਗਿਆ ਸੀ । ਉਥੇ ਵੀ ਉਹਨਾਂ ਦੋਵੇ ਪਿਉ-ਪੁੱਤ ਦੀ ਨਾ ਬਣਦੀ । ਵੱਡੇ ਤਾਏ ਦੇ ਮੁੰਡੇ ਦੇ ਬੱਚੇ ਸਾਡੇ ਘਰ ਹਮੇਸ਼ ਖੇਡਦੇ , ਹੱਸਦੇ ਤੇ ਸਾਨੂੰ ਵੀ ਚੰਗਾ ਲਗਦਾ । ਵੱਡੇ ਵੀਰ ਵੀ ਨਹੀਂ ਰੋਕਦੇ ਸੀ ਸਗੋਂ ਆਪ ਭਏ ਦਿੰਦਾ ਸੀ। ਜਿਸ ਕਾਰਨ ਮੇਰੇ ਦੂਜੇ ਤਾਏ ਹੋਰੀਂ ਸਡ਼ਨ ਲੱਗੇ ਕਿ ਇਹ ਫਿਰ ਮਿਲ ਜਾਣਗੇ । ਉਹਨਾਂ ਨੇ ਵੱਡੇ ਤਾਏ ਨੂੰ ਫਿਰ ਆਪਣੇ ਮਗਰ ਲਾ ਲਿਆ ਤੇ ਓਦੋਂ ਪੰਜਾਬ ਸੂਬੇ ਚ ਹਰ ਘਰ ਬਿਜਲੀ ਕਰਨੀ ਲਾਜਮੀ ਸੀ । ਉਹਨਾਂ ਕਿਸੀ ਰਹੀ ਸਾਡੇ ਤੱਕ ਸੁਨੇਹਾ ਭੇਜਾਂ ਕਿ ਤੁਸੀਂ ਵੀ ਢਾਈ ਹਜ਼ਾਰ ਦੇਵੋ ਤਾਂ ਤੁਹਾਡੀ ਬਿਜਲੀ ਚਲੇਗੀ। ਪਰ ਬਾਪੂ ਕਾਨੂਨ ਤੋਂ ਜਾਣੂ ਸੀ । ਅਸੀਂ ਬਿਨਾ ਰਿਸ਼ਵਤ ਦਿਤੇ ਆਪਣੀ ਬਿਜਲੀ ਕਾਨੂਨੀ ਤਰੀਕੇ ਛਲਵਾਂ ਲਈ। ਇੱਕ  ਦਿਨ ਛੋਟਾ ਤਾਇਆ ਬਾਪੂ ਨੂੰ ਬੋਲਾ, " ਤੇਰੀ ਬਿਜਲੀ ਦੀ ਸ਼ਾਮੀਂ ਵਡੀ ਲੈ" । " ਬਾਪੂ ਹੱਸ ਕੇ,"ਤੂੰ ਵੱਡ ਕੇ ਦੇਖ ਨਜ਼ਾਰਾ ਫਿਰ"।
                       ਤਿੰਨ ਮਹੀਨੇ ਬੀਤ ਜਾਣ ਤੇ ਅਸੀਂ ਆਪਣੇ ਨਵੇਂ ਮਕਾਨ ਪਾਣ ਲਗੇ ਹੀ ਸੀ ਕਿ ਛੋਟੇ ਤਾਏ ਨੇ ਬਾਪੂ ਦੇ ਸਿਰ ਤੇ ਸੱਟ ਕਰੀ ।  ਮੈਂ ਗੁਸੈ ਚ ਆ ਕੇ ਜਦੋਂ ਖਰੀਆਂ -ਖਰੀਆਂ ਸੁਣਾਈਆਂ ਤਾਂ ਆਪਣੀ ਕੀਤੀ ਤੇ ਪਡ਼ਦੇ ਪਾਉਣ ਲੱਗੇ ।  ਇੱਕ ਦੂਜੇ ਤੇ ਪਰਚੇ ਹੋਏ। ਪਰ ਪਹਿਲਾਂ ਵਾਂਗੂੰ ਉਹਨਾਂ ਪੁਲਿਸ ਨੂੰ ਅੱਜ ਵੀ ਖਰੀਦ ਲਿਆ । ਇਹ ਜੁਲਮ ਵਧਣ ਲਗਾ। ਕਰੀਬ ਦੋ ਮਹੀਨੇ ਬੀਤ ਜਾਣ ਤੇ ਪੁਲਿੱਸ ਸਾਨੂੰ ਤੰਗ ਕਰਨ ਲਗੀ । ਉਹ ਸੱਚ ਨੂੰ ਝੂਠਾਂ ਦੇ ਸਹਾਰੇ ਲੁਕਾਣਾ ਚਾਹੁੰਦੇ । ਇਸ ਵਾਰ ਵੀ ਸਾਡੀ ਬਾਂਹ ਕਿਸੀ ਨਾ ਫਡ਼ੀ ਨਾ ਪਿੰਡ ਵਾਲਿਆਂ, ਨਾ ਰਿਸ਼ਤੇਦਾਰਾਂ। ਇੰਝ ਲਗਦਾ ਕਿ ਸਾਰੀ ਦੁਨੀਆ ਵੈਰੀ ਹੋ ਗਈ ਹੋਵੇ। ਇੱਕ ਦੁਰੇਡੇ ਦੀ ਭੂਆ ਹੀ ਸੀ ਇੱਕ ਸਾਡੀ ਜਾਂ ਮੇਰੇ ਮਾਮੇ। ਘਰ ਵੀ ਇੱਕ ਦੂਜੇ ਨਾਲ ਮੂੰਹ ਵਟੇ-ਵਟੇ ਰਹਿਣ ਲੱਗੇ। "ਸ਼ੇਖੂ, ਜਿਹਡ਼ੇ ਮੈਨੂੰ ਕਦੀ ਕਿੰਨਾ ਪਿਆਰ ਕਰਦੇ ਸੀ ਤੇ ਅੱਜ ਉਹੀ ਮੇਰੀ ਜਾਨ ਦੇ ਵੈਰੀ। ਬਸ ਹੋਲੀ-ਹੋਲੀ ਜ਼ਮੀਨਾਂ ਵਿਕਦੀਆਂ ਤੇ ਦੋਸਤੀ- ਰਿਸ਼ਤਿਆਂ ਦੀਆਂ ਤੰਦਾਂ ਟੁੱਟਦੀਆਂ ਗਈਆਂ....ਟੁੱਟਦੀਆਂ ਗਈਆਂ....ਬਸ ਟੁੱਟਦੀਆਂ ਹੀ ਗਈਆਂ । " ਅਸੀਂ ਸਭ ਰਿਸ਼ਤਿਆਂ ਤੋਂ ਦੂਰ ਇਕਲੇ ਰਿਸ਼ਤੇਦਾਰੀ ਤੋਂ ਵਾਂਝੇ ਜਾ ਵੱਸੇ।