ਕੰਧਾਂ ਬੋਲਦੀਆਂ ਵੀ ਹਨ
(ਕਹਾਣੀ)
ਅਸੀ ਕੰਧਾਂ ਹਾਂ ਕੱਚਿਆਂ ਘਰ ਦੀਆਂ ਜਿਥੱੇ ਵੱਡੇ ਵੱਡੇ ਟੱਬਰ ਰਹਿੰਦੇ ਸਨ ਇੱਕੋ ਸਵਾਤ ਵਿੱਚ| ਭਾਰੇ ਭਾਰੇ ਸ.ਤੀਰਾਂ ਦਾ ਭਾਰ ਚੁੱਕਣਾ ਪੈੱਦਾ ਸੀ ਸਾਨੂੰ| ਕਦੇ ਮਹਿਸੂਸ ਨਹੀ ਸੀ ਹੋਇਆ ਸਾਨੂੰ| ਪਰ ਅਸੀ ਖੁਸ. ਸਾਂ|ਜਦੋਂ ਘਰੇ ਸਾਰੇ ਹੀ ਖੁਸ. ਹੁੰਦੇ ਸਨ ਅਸੀ ਵੀ ਖੁਸ. |ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ ਹਨ| ਸੁਣਿਆਂ ਕੀ ? ਹੁੰਦੇ ਹੀ ਹਨ ਕੰਧਾਂ ਦੇ ਕੰਨ| ਅਸੀ ਕੰਨੋ ਬੋਲੀਆਂ ਥੋੜਾ ਹੀ ਹਾਂ|ਕੰਨ ਕੀ ਸਾਡੇ ਤਾਂ ਅੱਖਾਂ ਵੀ ਹਨ| ਜੋ ਸਭ ਕੁਝ ਦੇਖਦੀਆਂ ਹਨ|ਪਰ ਜੇ ਅਸੀ ਨਹੀ ਬੋਲਦੀਆਂ ਇਹਦਾ ਮਤਲਬ ਇਹ ਨਹੀ ਕਿ ਸਾਨੂੰ ਦਿੱਸਦਾ ਨਹੀ|ਜਾ ਅਸੀ ਬੋਲ ਨਹੀ ਸਕਦੀਆਂ| ਪਰ ਅਸੀ ਚੁੱਪ ਰਹਿੰਦੀਆਂ ਹਾਂ| ਕਿਉਂ ਕਿਸੇ ਦੇ ਪਰਦੇ ਚੱਕਣੇ ਹੈ| ਸਾਡਾ ਤੇ ਕੰਮ ਹੀ ਪਰਦਾ ਕੱਜਨਾ ਹੰਦਾ ਹੈ| ਫਿਰ ਅਸੀ ਆਪਣੇ ਮਾਲਕਾਂ ਦੇ ਪਰਦੇ ਚੁਕੀਏ ਕਿਉਂ| ਜੇ ਅਸੀ ਪਰਦੇ ਚੁਕਣ ਲੱਗ ਜਾਈਏ ਤਾਂ ਸਾਡਾ ਤੇ ਮਕਸਦ ਹੀ ਖਤਮ ਹੋ ਜੂਗਾ ਤੇ ਫਿਰ ਸਾਡੀ ਜਰੂਰਤ ਹੀ ਨਹੀ ਰਹਿਣੀ|ਕੋਈ ਕੰਧ ਨਹੀ ਬਣਾਵੇਗਾ ਤੇ ਸਾਡੀ ਹੋਂਦ ਹੀ ਖਤਮ ਹੋ ਜਾਵੇਗੀ|
ਅਸੀ ਕੱਚੀਆਂ ਸਾਂ| ਮੋਟੀਆਂ ਸਾਂ| ਹਰ ਸਾਲ ਸਾਡੀ ਸਾਂਭ ਸੰਭਾਲ ਹੁੰਦੀ| ਮੀਂਹ ਕਣੀ ਦੀ ਰੁੱਤ ਤੋਂ ਪਹਿਲਾ ਸਾਨੂੰ ਲਿੱਪਿਆ ਪੋਚਿਆ ਜਾਂਦਾ| ਸਾਡੀ ਮਾਲਕਣ ਸਾਡੀ ਸੇਵਾ ਸੰਭਾਲ ਕਰਦੀ| ਅੋਖੀ ਹੋ ਕੇ ਛੱਪੜ ਚੋ ਗਾਰਾ ਲਿਆਉਂਦੀ ਤੇ ਫਿਰ ਸਾਨੂੰ ਲਿੱਪਦੀ|ਸਾਰਾ ਟੱਬਰ ਨਾਲ ਲੱਗਦਾ| ਸਾਡੇ ਨਾਲ ਛੱਤਾਂ ਵੀ ਲਿੱਪੀਆਂ ਜਾਂਦੀਆਂ|ਕਿਉੱਕਿ ਅਸੀ ਛੱਤਾਂ ਨੂੰ ਸਹਾਰਾ ਦਿੰਦੀਆਂ ਸੀ| ਬਿਲਕੁਲ ਆਪਣੇ ਮਾਲਕਣ ਦੀ ਤ੍ਹਰਾਂ| ਅਸੀ ਵੇਖਿਆ ਉਹ ਸਾਡੀ ਹੀ ਸੰਭਾਲ ਨਹੀ ਸੀ ਕਰਦੀ|ਆਪਣੇ ਬੁੱਢੇ ਸੱਸ ਸਹੁਰੇ ਨੂੰ ਵੀ ਸੰਭਾਲਦੀ| ਸੇਵਾ ਕਰਦੀ|ਸੱਸ ਦਾ ਗੂੰਹ ਮੂਤਰ ਕਈ ਸਾਲ ਚੱਕਿਆ ਉਸ ਨੇ| ਪਿੰਜਰ ਬਣੀ ਸੱਸ ਨੂੰ ਨਹਾਉਣਾ ਤੇ ਫਿਰ ਵਲਚਾ ਵਲਚਾ ਕੇ ਖਵਾਉਣਾ ਬੱਚਿਆਂ ਵਾਂੰਗੂ ਤੇ ਕਦੇ ਨਾ ਖਿੱਝਣਾ| ਇਹ ਜਨਾਨੀ ਹੈ ਕਿ ਦੇਵੀ? ਅਸੀ ਸੋਚਦੀਆਂ| ਫਿਰ ਵੀ ਸੱਸ ਅਵਾ ਤਵਾ ਬੋਲਦੀ|ਨਨਾਣਾਂ ਮਾਂ ਦਾ ਪਤਾ ਲੈਣ ਆਉਦੀਆਂ ਲੈਕਚਰ ਝਾੜਦੀਆਂ ਤੇ ਤੁਰ ਜਾਂਦੀਆਂ| ਦੇਵਰਾਣੀਆਂ ਜੇਠਾਣੀਆਂ ਨੇ ਕਦੇ ਸੁਧ ਨਹੀ ਸੀ ਲਈ ਬੀਮਾਰ ਸੱਸ ਸਹੁਰੇ ਦੀ| ਪੋਤਰੇ ਪੋਤਰੀਆਂ ਭੱਜ ਭੱਜ ਕੇ ਦਾਦਾ ਦਾਦੀ ਨੂੰ ਰੋਟੀ ਖਵਾਉਂਦੇ| ਤੇ ਦਾਦਾ ਏਨਾ ਭਗਤ ਰੋਟੀ ਮੂਹਰੇ ਹੱਥ ਜੋੜ ਕੇ ਮਾਲਿਕ ਦਾ ਸ.ੁਕਰਾਨਾ ਕਰਦਾ|ਜਿਸ ਨੇ ਰਹਿਣ ਨੂੰ ਕੁੱਲੀ ਤੇ ਖਾਣ ਨੂੰ ਗੁੱਲੀ ਦਿੱਤੀ|ਤੇ ਅੱਧੀ ਰੋਟੀ ਤੋੜ ਕੇ ਜਨੋਰਾ ਨੁੰ ਪਾ ਦਿੰਦਾ|ਮਾਲਕ ਦਾ ਸੁਕਰਾਨਾ ਕਰਣ ਦੀ ਮੱਤ ਦਿੰਦਾ|
ਪੰਜ ਪੰਜ ਨਨਾਣਾ ਸੀ| ਤੇ ਕੋਈ ਨਾ ਕੋਈ ਆਇਆ ਹੀ ਰਹਿੰਦਾ| ਆਏ ਗਏ ਦੀ ਖੇਚਲ , ਘਰੇ ਤੰਗੀ ਤੁਰਸ.ੀ ਪਰ ਕੋਈ ਮੱਥੇ ਤੇ ਤਿਉੜੀ ਨਾ ਪਾਉਂਦਾ|ਦੋ ਤਿੰਨ ਨਨਾਣਾ ਦੇ ਤਾਂ ਵਿਆਹ ਉਸ ਨੇ ਹੱਥੀ ਕੀਤੇ|ਵਿਆਹ ਹੀ ਨਹੀ ਕੀਤੇ ਬਲਕਿ ਆਪਣੀ ਮੁਕਲਾਵੇ ਵਾਲੀ ਪੇਟੀ ਵੀ ਖੋਲ ਦਿੱਤੀ ਤਾਂ ਕਿ ਘਰ ਚਲਦਾ ਰਹੇ| ਭਲਾਂ ਦੀ ਕਿੰਨੀ ਕੁ ਤਨਖਾਹ ਹੁੰਦੀ ਸੀ ਉਦੋ ਜੇ ਬੀ ਟੀ ਮਾਸਟਰ ਦੀ| ਕਿਰਸ ਨਾਲ ਘਰ ਚਲਾਉਣਾ ਪੈਂਦਾ| ਪਰ ਕਦੇ ਮੱਥੇ ਵੱਟ ਨਾ ਪਾਇਆ| ਸਾਰਾ ਈਲਾ ਕਬੀਲਾ ਸ.ਰੀਕਾ ਨਾਲ ਨਾਲ ਹੀ ਸਨ ਰਹਿੰਦੇ| ਮਾਸਟਰ ਜੀ ਨੂੰ ਬਾਈ ਜੀ ਆਖਦੇ ਸਨ ਸਾਰੇ| ਤੇ ਮਾਸਟਰਨੀ ਨੂੰ ਭਾਬੀ| ਪਰ ਬਹੁਤ ਕਦਰ ਕਰਦੇ ਸਾਰੇ |ਇਕੱਠੇ ਮਿਲਕੇ ਬਹਿੰਦੇ| ਸਾਰੇ ਜੋਰ ਜੋਰ ਦੀ ਹੱਸਦੇ, ਕਮਲਿਆਂ ਦੀਤਰਾਂ|ਖੁਸ.ੀਆਂ ਡੁੱਲ ਡੁੱਲ ਪੈਂਦੀਆਂ|ਬਸ ਬਜੁਰਗਾਂ ਦੀ ਸੇਵਾ ਜਿਵੇ ਰੱਬ ਦੀ ਹੀ ਸੇਵਾ ਸੀ|ਮਾਸਟਰ ਜੀ ਸਾਇਕਲ ਤੇ ਜਾਂਦੇ ਨੋਕਰੀ ਤੇ| ਬਿਨਾ ਚੈਨ ਕਵਰ ਆਲਾ ਸਾਇਕਲ ਤੇ ਮਾਸਟਰ ਜੀ ਪਜਾਮਾਂ ਵੀ ਮੂਹਰੇ ਟੰਗ ਲੈਂਦੇ | ਮਤੇ ਗਰੀਸ ਨਾਲ ਇਹ ਖਰਾਬ ਨਾ ਹੋ ਜਾਏ|ਤੇ ਇਹ ਕਈ ਦਿਨ ਪਾਉਣਾ ਹੁੰਦਾ ਸੀ| ਬਹੁਤ ਹੀ ਗਰੀਬੀ ਭਰੇ ਦਿਨ ਸਨ ਉਹ| ਪਰ ਫਿਰ ਵੀ ਕੋਈ ਸਿ.ਕਨ ਨਹੀ ਸੀ ਹੰਦੀ ਮੱਥੇ ਤੇ| ਬਸ ਦਿਲ ਖੁੱਲ੍ਹਾ ਸੀ|
ਭੈਣਾਂ ਦੀ ਕਬੀਲਦਾਰੀ ਸਮੇਟਣ ਤੋ ਬਾਅਦ ਆਪਣੇ ਜੁਆਕਾ ਦਾ ਭਵਿੱਖ ਬਣਾਉਣ ਦੀ ਚਿੰਤਾ ਸਿਰ ਚੁਕਣ ਲੱਗੀ| ਸੋਝੀ ਤੇ ਸਿਆਣਪ ਨਾਲ ਗੱਡੀ ਲੀਹ ਤੇ ਆਉਣ ਲੱਗੀ| ਪੜ੍ਹਾਈ ਨੂੰ ਹੀ ਪੂੰਜੀ ਸਮਝਦੇ ਹੋਏ ਕਿਸੇ ਨੂੰ ਮਾਸਟਰ ਕਿਸੇ ਨੂੰ ਪਟਵਾਰੀ ਤੇ ਕਿਸੇ ਨੂੰ ਕਿਸੇ ਹੋਰ ਮਹਿਕਮੇ ਵਿੱਚ ਆਹਰੇ ਲਾ ਕੇ ਦੋਨੇ ਜੀਅ ਕੁਝ ਕੁਝ ਸੁਰਖਰੂ ਹੋਣ ਲੱਗੇ| ਧੀ ਦੇ ਕਾਰਜ ਸੰਪੂਰਨ ਕਰਨ ਤੋ ਪਹਿਲਾ ਸਾਡੀ ਵੀ ਸੁਣੀ ਗਈ| ਹੁਣ ਅਸੀ ਕੱਚੀਆਂ ਤੋ ਪੱਕੀਆਂ ਚ ਤਬਦੀਲ ਹੋ ਗਈਆਂ ਸੀ| ਮਾੜਾ ਮੋਟਾ ਟੀਪ ਟੱਲਾ ਕਰਕੇ ਸਾਡਾ ਰੂਪ ਸੰਵਾਰਿਆ ਗਿਆ|ਅਸੀ ਉਸੇ ਘਰ ਦੀਆਂ ਕੰਧਾਂ ਸੀ ਪਰ ਘਰ ਦੇ ਜੀਆਂ ਦੀ ਤਰ੍ਹਾਂ ਸਾਡੀ ਸੋਚ ਵੀ ਬਦਲਣ ਲੱਗੀ| ਹੁਣ ਅਸੀ ਉਹ ਮੋਟੀਆਂ ਕੰਧਾਂ ਨਹੀ ਸੀ ਰਹੀਆਂ ਖੜੇਪੜਾ ਵਾਲੀਆ| ਹੁਣ ਅਸੀ ਵੀ ਬਾਕੀਆਂ ਦੀ ਤਰ੍ਹਾਂ ਜਲਦੀ ਤਪਣ ਲੱਗੀਆਂ |ਸਾਡੀ ਸੋਚ ਜਲਦੀ ਗਰਮ ਤੇ ਜਲਦੀ ਠੰਡੀ ਹੋਣ ਲੱਗੀ| ਤੇ ਸਾਡੇ ਤੇ ਪਿਆ ਗਾਡਰਾਂ ਦਾ ਭਾਰ ਵੀ ਸਾਨੂੰ ਬੋਝ ਲੱਗਦਾ ਸੀ|ਸਾਈਕਲ ਦੇ ਨਾਲ ਨਾਲ ਹੁਣ ਪੁਰਾਣੇ ਸਕੂਟਰ ਦੀ ਘੂਕ ਵੀ ਘਰ ਵਿੱਚ ਗੂੰਜਣ ਲੱਗੀ| ਘਰ ਵਿੱਚ ਚਾਰ ਪੈਸੇ ਆਉਣ ਦਾ ਹੀਲਾ ਬਨਣ ਲੱਗਿਆ|ਪਰ ਆ ਕੀ ਹੁਣ ਤਾਂ ਗੋਝੀਆਂ ਵੀ ਅੱਡ ਅੱਡ ਬਨਣ ਲੱਗੀਆਂ|
ਇਹ ਪੱਕੀਆਂ ਟੀਪ ਵਾਲੀਆਂ ਕੰਧਾਂ ਹੁਣ ਸ.ਹਿਰ ਵੱਲ ਨੂੰ ਝਾਕਣ ਲੱਗੀਆਂ ਤੇ ਆਖਿਰ ਮੰਡੀ ਆ ਕੇ ਹੀ ਦਮ ਲਿਆ| ਕਿਰਾਏ ਦੀਆਂ ਕੰਧਾਂ ਨੇ ਕਦੋ ਕੋਠੀ ਦਾ ਰੂਪ ਲੈ ਲਿਆ ਪਤਾ ਹੀ ਨਹੀ ਲੱਗਿਆ|ਕੋਠੀ ਦੀਆਂ ਕੰਧਾਂ ਦੇ ਨਾਲ ਨਾਲ ਦਿਲਾਂ ਦੀਆਂ ਕੰਧਾਂ ਵੀ ਖੜ੍ਹੀਆਂ ਹੋਣ ਲੱਗੀਆਂ| ਖੁਸ.ੀਆਂ ਅਜੇ ਖੰਭ ਖਿਲਾਰ ਹੀ ਰਹੀਆਂ ਸਨ ਕਿ ਆਜਾਦੀ ਦੀ ਆਪੋ ਧਾਪੀ ਵਿੱਚ ਸਭ ਨੇ ਮਹਾਂ ਨਗਰ, ਤੇ ਕੋਠੀਆਂ ਤੇ ਕਾਰਾਂ ਦੇ ਸੁਫਨੇ ਵੇਖਣੇ ਸ.ੁਰੂ ਕਰ ਦਿੱਤੇ| ਭਰੇ ਭਰੁੰਨੇ ਘਰ ਚੋ ਘਰ ਦੀਆਂ ਰੋਣਕਾਂ ਮਹਾਂ ਨਗਰ ਨੂੰ ਚਾਲੇ ਪਾ ਗਈਆ| ਘਰ ਦੇ ਚਾਰੇ ਚਿਰਾਗ ਆਪੋ ਆਪਣੇ ਘਰ ਰੁਸ.ਨਾਉਣ ਲੱਗੇ|ਮਾਲਕ ਤੇ ਮਾਲਕਣ ਦਾ ਬੁੱਢਾ ਹੁੰਦਾ ਸਰੀਰ ਤੇ ਸੇਵਾ ਮੁਕਤੀ ਦੀ ਬਿਮਾਰੀ ਸਭ ਲਈ ਭਾਰ ਬਣਦੇ ਗਏ|ਤੇ ਬੁੱਢੀਆਂ ਤੇ ਡੂੰਘੀਆਂ ਅੱਖਾਂ ਹੁਣ ਅਲੱਗ ਅਲੱਗ ਥਾਂ ਤੇ ਬਲਦੇ ਚਿਰਾਗਾਂ ਨੂੰ ਦੇਖਦੀਆਂ ਪਰ ਚੁੱਪ ਰਹਿੰਦੀਆਂ ਤੇ ਸਾਨੂੰ ਸਾਡੇ ਪੱਕੇ ਹੋਣ ਤੇ ਸ.ਰਮ ਆਉਂਦੀ|
ਹੁਣ ਅਸੀ ਕੰਧਾ ਤੋਂ ਦੀਵਾਰਾਂ ਬਣ ਗਈਆਂ| ਸਰੀਕੇ ਕਬੀਲੇ ਨੂੰ ਇਕੱਠਾ ਵੇਖਣ ਵਾਲੀਆਂ ਇਹ ਕੰਧਾਂ ਹੁਣ ਰਿਸ.ਤਿਆਂ ਨੂੰ ਵਰੋਲੇ ਵਾਂਗੂ ਉੱਡਦਿਆਂ ਦੇਖਦੀਆ| ਸਕਿਆ ਨੂੰ ਵੀ ਚਾਹ ਦੀ ਘੁੱਟ ਤੋ ਸੱਖਣੇ ਜਾਂਦੇ ਦੇਖਦਾ ਕਪਾਲ ਭਾਤੀਆਂ ਕਰਦਾ ਉਹ ਪਰਿੰਦਾ ਵੀ ਉੱਡ ਗਿਆ|ਉੱਚੀ ਉੱਚੀ ਹੱਸਣ ਵਾਲਾ ਉਹ ਸ.ਖਸ ਪਤਾ ਨਹੀ ਕੀ ਕੀ ਗਮ ਲੈ ਗਿਆ ਆਪਣੇ ਨਾਲ| ਬਸ ਫਿਰ ਕੀ ਸੀ| ਹੁਣ ਚਾਰੇ ਹੀ ਮਰਜੀ ਦੇ ਮਾਲਿਕ ਸਨ| ਹੁਣ ਘਰ ਦੀਆਂ ਜੰਮੀਆ ਧੀਆਂ ਭੂਆ ਭੈਣਾਂ ਭਾਰ ਲੱਗਣ ਲੱਗ ਪਈਆਂ|ਸ.ਰੀਕੇ ਕਬੀਲੇ ਚ ਨੱਕ ਉੱਚਾ ਕਰਨ ਦੀ ਹੋੜ ਨੇ ਆਪਣਿਆਂ ਤੋਂ ਦੂਰ ਕਰ ਦਿੱਤਾ | ਸਾਡੀ ਵੀ ਕੋਈ ਇੱਜਤ ਹੈ ਦਾ ਫਲਸਫਾ ਦੂਸਰਿਆਂ ਦੀ ਜਿੰਦਗੀ ਤੇ ਭਾਰੂ ਹੋ ਗਿਆ|ਸਕੂਟਰਾਂ ਦੀ ਟੀਂ ਟੀਂ ਹੁਣ ਕਾਰਾਂ ਦੀ ਪੌਂ ਪੌਂ ਚ ਬਦਲ ਗਈ| ਊੱਚੇ ਲੋਗ ਊੱਚੀ ਪਸੰਦ ਨੇ ਹੋਲੀ ਹੋਲੀ ਖੂਨ ਨੂੰ ਸਫੈਦ ਕਰਨਾ ਸੂਰੂ ਕਰ ਦਿੱਤਾ|
ਕਿਉਂਕਿ ਹੁਣ ਇਹ ਕੰਧਾਂ ਮਿੱਟੀ ਦੀਆਂ ਨਹੀ| ਗਾਰੇ ਦੀਆਂ ਨਹੀ| ਇਹ ਪਲਸਤਰ ਕੀਤੀਆਂ ਮਹਾਂਨਗਰ ਦੀਆਂ ਕੋਠੀਆਂ ਦੀਆਂ ਕੰਧਾ ਸਨ| ਇਹਨਾ ਕੰਧਾਂ ਨੇ ਸੱਸ ਦੀ ਅਣਥੱਕ ਸੇਵਾ ਕਰਨ ਵਾਲੀ ਨੂੰ ਨੂੰਹਾਂ ਦੇ ਦਰਸ.ਨਾਂ ਨੂੰ ਤਰਸਦੀ ਦੇਖਿਆ| ਧੀਆਂ ਨੂੰ ਬੂਹੇ ਤੇ ਰੋਂਦੇ ਦੇਖਿਆ|ਭੈਣਾਂ ਨਾਲ ਬਦਸਲੂਕੀ ਹੁੰਦੀ ਦੇਖੀ|ਸਕੇ ਸਬੰਧੀ ਬੋਝ ਬਣ ਗਏ| ਇਹਨਾਂ ਕੰਧਾਂ ਨੇ ਨਹੀ ਸੱਚ ਦੀਵਾਰਾਂ ਨੇ ਮਾਲਕਿਣ ਨੂੰ ਬੇਵੱਸ ਦੇਖਿਆ| ਧੀ ਦੇ ਹੰਝੂਆਂ ਨੂੰ ਅ੦ਾਂਈ ਜਾਂਦੇ ਦੇਖਿਆ| ਕੱਚੇ ਤੋ ਪੱਕੇ ਤੇ ਕੰਧਾਂ ਤੋਂ ਦੀਵਾਰਾਂ ਦੇ ਸਫਰ ਨੇ ਰਿਸ.ਤਿਆਂ ਨੂੰ ਕੱਚ ਵਾਂਗੂ ਟੁੱਟਦੇ ਦਿਲਾ ਵਿੱਚ ਖੜੀਆਂ ਦੀਵਾਰਾਂ ਨੂੰ ਬਹੁਤ ਨੇੜੇ ਤੋਂ ਵੇਖਿਆ ਹੈ|ਇਹਨਾ ਕੁਸ. ਵੇਖ ਕੇ ਵੀ ਜੇ ਅਸੀ ਨਾ ਬੋਲੀਏ ਤਾਂ ਕੰਧਾਂ ਦੇ ਕੰਨ ਕਿਸ ਕੰਮ ਦੇ| ਤੇ ਹੁਣ ਤੇ ਲੋਕੀ ਕਹਿਣਗੇ ਹੀ ਕਿ ਕੰਧਾਂ ਵੀ ਬੋਲਦੀਆਂ ਹਨ|