ਜਾਰਜ ਮੈਕੀ ਲਾਇਬਰੇਰੀ ਵਿਚ ਕਵਿਤਾ ਸ਼ਾਮ
(ਖ਼ਬਰਸਾਰ)
ਸਰੀ -- ਜਾਰਜ ਮੈਕੀ ਲਾਇਬਰੇਰੀ ਵਿਚ ੧੭ ਸਤੰਬਰ ਦੀ ਸ਼ਾਮ ਕਵਿਤਾ ਸ਼ਾਮ ਮਨਾਈ ਗਈ।ਇਹ ਸ਼ਾਮ ਕਵਿਤਰੀ ਰੁਪਿੰਦਰ ਰੂਪੀ ਅਤੇ ਕਵੀ ਗਿੱਲ ਮੋਰਾਂਵਾਲੀ ਦੇ ਹਿੱਸੇ ਆਈ।ਜਰਨੈਲ ਸਿੰਘ ਸੇਖਾ ਨੇ ਲੇਖਕ ਮੰਚ ਦਾ ਚਾਲੀਵਾਂ ਵਰਾ ਮਨਾਉਣ ਦੀ ਜਾਣਕਾਰੀ ਦਿਤੀ ਅਤੇ ਰੂਪੀ ਜੀ ਬਾਰੇ ਸੰਖੇਪ ਜਾਣਕਾਰੀ ਦਿਤੀ।ਰੂਪੀ ਨੇ ਅਪਣੀਆਂ ਕਵਿਤਾਵਾਂ ਵਿਚ ਬਚਪਨ ਦੀਆਂ ਮਿਠੀਆਂ ਯਾਦਾਂ, ਔਰਤ ਦੀ ਤਰਾਸਦੀ ਦੀ ਕਵਿਤਾ, ਮਾਂ ਬੋਲੀ ਦੇ ਪਿਆਰ ਦੀ ਰਚਨਾ ਦੇ ਨਾਲ ਨਾਲ ਸੁਪਨਿਆਂ ਦੇ ਅੰਬਰ ਤੇ ਚਮਕਦੇ ਤਿਰ ਨਾਲ ਗਲਾਂ ਕਰਦਾ ਗੀਤ, ਭਗਤ ਸਿੰਘ ਦੀ ਕਵਿਤਾ ਅਤੇ ਵਤਨਾਂ ਨੂੰ ਜਾਂਦੇ ਕਬੂਤਰ ਦੇ ਹਥ ਸਨੇਹਾ ਭੇਜਣ ਵਰਗੀ ਰਚਨਾ ਪੇਸ਼ ਕਰਕੇ ਵਾਤਾਵਰਣ ਨੂੰ ਸੰਗੀਤ ਮਈ ਬਣਾ ਦਿਤਾ।
ਮੋਹਣ ਗਿਲ ਨੇ ਗਿੱਲ ਮੋਰਾਂਵਾਲੀ ਦਾ ਸਾਹਿਤ ਵਿਚ ਯੋਗਦਾਨ ਵੀ ਦਸਿਆ ਤੇ ਉਹਨਾਂ ਦੀਆਂ ਪੁਸਤਕਾਂ ਦੀ ਗਿਣਤੀ ਵੀ। ਗਿੱਲ ਮੋਰਾਂਵਾਲੀ ਨੇ ਆਪਣੀ ਕਹਾਣੀ ਦਸਦਿਆਂ ਆਪਣਾ ਪਹਿਲਾ ਗੀਤ ਅਤੇ ਪਹਿਲੀ ਗਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ।ਉਹਨਾਂ ਸਾਹਿਤਕ ਖੇਤਰ ਨਾਲ ਆਪਣੀ ਵਡੇਰੀ ਸਾਂਝ ਬਾਰੇ ਵੀ ਦਸਿਆ ਅਤੇ ਆਪਣੀਆਂ ਕੁਝ ਚੋਣਵੀਆਂ ਰਚਨਾਵਾਂ ਨਾਲ ਸਰੋਤਿਆਂ ਅਤੇ ਹਾਣੀ ਲੇਖਕਾਂ ਵਿਚ ਆਪਣੀ ਉਚ ਮਿਆਰੀ ਕਵਿਤਾ ਦਾ ਸਬੂਤ ਦਿਤਾ।
ਅੰਤ ਵਿਚ ਮੋਹਨ ਗਿਲ ਤੇ ਜਰਨੈਲ ਸਿੰਘ ਸੇਖਾ ਨੇ ਹਾਜ਼ਰ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।ਅਗਲੀ ਮੀਟਿੰਗ ਬਾਰੇ ਜਾਣਕਾਰੀ ਦਿਤੀ ਜਿਸ ਵਿਚ ਮਨਜੀਤ ਮੀਤ ਅਤੇ ਗੁਰਦੀਸ਼ ਕੌਰ ਗਰੇਵਾਲ ਦੀਆਂ ਕਵਿਤਾਵਾਂ ਪੜੀਆਂ ਜਾਣਗੀਆਂ।ਲਾਇਬਰੇਰੀ ਵਲੋਂ ਇਸ ਪ੍ਰੋਗਰਾਮ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
ਬਿੱਕਰ ਸਿੰਘ ਖੋਸਾ