ਅੱਜ ਮੇਰੇ ਸਤਿਗੁਰੂ ਨੇ
(ਗੀਤ )
ਅੱਜ ਮੇਰੇ ਸਤਿਗੁਰੂ ਨੇ,
ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾਇਆ
ਜੀ ਨਾਲੇ ਮੇਰਾ ਹਾਲ ਪੁੱਛਿਆ,
ਨਾਲੇ ਸੀਤ ਪ੍ਰਸ਼ਾਦ ਵੀ ਛਕਾਇਆ
ਜੀ ਅੱਜ ਮੇਰੇ ਸਤਿਗੁਰੂ ਨੇ................
ਸੰਗਤ ਸੀ ਸੁਣਦੀ ਪਈ ਬਚਨ ਹਜੂਰ ਤੋਂ,
ਮੁੱਖੜਾ ਨੂਰਾਨੀ ਜਿਹਾ ਸੋਭਦਾ ਸੀ ਦੂਰ ਤੋਂ,
ਮੈ ਵੀ ਨੇੜੇ ਨੇੜੇ ਹੋ ਗਿਆ,
ਜਾ ਕੇ ਚਰਨਾਂ 'ਤੇ ਸਿਰ ਨੂੰ ਝੁਕਾਇਆ।
ਜੀ ਅੱਜ ਮੇਰੇ ਸਤਿਗੁਰੂ ਨੇ,
ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾਇਆ।
ਸੀਨੇ ਨਾਲ ਲਾ ਲਿਆ ਸੀ,
ਉਹਨਾਂ ਬਾਹਾਂ ਖੋਲ ਕੇ,
ਦੱਸਿਆ ਨਾ ਜਾਵੇ ਓਹ
ਨਜਾਰਾ ਮੈਥੋਂ ਬੋਲ ਕੇ,
ਜਿਹੜਾ ਸੀ ਓਹ ਜਲ ਛੱਕਦੇ,
ਫਿਰ ਓਹੀ ਜਲ ਮੈਨੂੰ ਵੀ ਛਕਾਇਆ।
ਜੀ ਅੱੱਜ ਮੇਰੇ ਸਤਿਗੁਰੂ ਨੇ,
ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾਇਆ।
ਉਨ•ਾਂ ਮੈਨੂੰ ਚਰਨਾਂ ਦੇ ਕੋਲ ਹੀ ਬਿਠਾ ਲਿਆ,
ਕਹਿੰਦੇ ਤੈਨੂੰ ਅੱਜ ਤੋਂ ਹੈ ਆਪਣਾ ਬਣਾ ਲਿਆ,
ਵੇਖੇ ਵੀ ਨਾਂ ਔਗੁਣ ਮੇਰੇ,
ਲੋਕੋ ਇਹੋ ਜਿਹੇ ਰੱਬ ਨੂੰ ਮੈਂ ਪਾਇਆ।
ਜੀ ਅੱਜ ਮੇਰੇ ਸਤਿਗੁਰੂ ਨੇ
ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾਇਆ।
ਜੀ ਨਾਲੇ ਮੇਰਾ ਹਾਲ ਪੁੱਛਿਆ,
ਨਾਲ ਸੀਤ ਪ੍ਰਸ਼ਾਦ ਵੀ ਛਕਾਇਆ।
ਜੀ ਅੱਜ ਮੇਰੇ ਸਤਿਗੁਰੂ ਨੇ.............