ਨਿੱਤ ਚੇਤੇ ਕਰਕੇ ਸੱਜਣ ਗ਼ਜ਼ਲਾਂ ਛੋਅ ਲੈਨਾ !

ਦਿਲ ਤੇ  ਲੱਗੇ  ਜ਼ਖ਼ਮਾਂ  ਦੀ  ਮੈਂ ਸੋਅ ਲੈਨਾ !

                                                     ਖ਼ਾਦਾ  ਦੇਖ਼  ਗੁਆਢੀ  ਹਾਉਕੇਂ  ਭਰਦਾ  ਆ,                                                         

ਗ੍ਰੰਥ  ਹਦੀਸਾ  ਪੜ੍ਹ  ਉਨਾ  ਦੀ  ਲੋਅ  ਲੈਨਾ !

ਆਪਣੇ ਅੰਦਰ  ਝਾਤੀ ਅੱਜ  ਤੱਕ ਮਾਰੀ ਨਹੀ,

ਅੰਬਰ  ਉੱਡਦੇ  ਬੱਦਲ  ਨੂੰ  ਮੈਂ  ਛੋਅ  ਲੈਨਾ !

ਕੱਖ਼ਾ   ਵਾਗੂੰ  ਰੁੱਲੇ   ਬੇਗਾਨੀ   ਜੰਹ  ਅੰਦਰ,

ਖ਼ੂਹ  ਯਾਦਾ  ਦਾ  ਸ਼ਾਮ  ਸਵੇਰੇ  ਜੋਅ  ਲੈਨਾ !

ਤੂੰ ਕੋਲ  ਜਦੋਂ  ਸੀ ਮੇਰੇ  ਕਦਰਾ ਪਾਈਆ  ਨਾ,

ਹੁਣ  ਮੈਂ  ਤੇਰੀਆ  ਪੈੜ੍ਹਾ  ਦੀ ਕਨਸੋਂਅ ਲੈਨਾ !

ਆਲਮ  ਬਣ  ਕੇ  ਜੱਗ  ਨੂੰ   ਮੱਤਾ  ਦਿੰਦਾ ਹਾਂ,

ਪਰ  ਮਾਲ   ਪਰਾਇਆ  ਅੰਦਰ   ਢੋਅ  ਲੈਨਾ !

ਮਨ  ਦੇ  ਅੰਦਰ  ਚੋਰ ਬੈਠਾ ਨਾ ਫੜ੍ਹ ਹੋਇਆ,

ਮੈਂ ਖੰਡ ਤੇ ਬ੍ਰਾਹਿਮੰਡ ਪਲ  ਵਿੱਚ  ਟੋਅ ਲੈਨਾ !