ਵਿਵੇਕ ਨਾਲ ਰੂ-ਬ-ਰੂ ਪ੍ਰੋਗਰਾਮ ਅਯੋਜਿਤ ਕੀਤਾ ਗਿਆ (ਖ਼ਬਰਸਾਰ)


ਕੋਟ ਈਸੇ ਖਾਂ -- ਇਸ ਵੇਲੇ ਲੋੜ ਹੈ ਕਿ ਅਸੀਂ ਵਾਤਾਵਰਣ ਤੇ ਰੁੱਖਾਂ ਬਾਰੇ ਗੰਭੀਰਤਾ ਨਾਲ ਸੋਚੀਏ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੱਤਰਕਾਰ ਤੇ ਲੇਖਕ ਜੀਤਾ ਨਾਰੰਗ ਹੁਰਾਂ ਨੇ ਮਹਾਂਕਵੀ ਸਾਧੂ ਦਯਾ ਸਿੰਘ ਆਰਿਫ ਯਾਦਗਾਰੀ ਸਾਹਿਤ ਸਭਾ ਸਰਕਾਰੀ ਹਾਈ ਸਕੂਲ ਜਲਾਲਾਬਾਦ(ਪੂਰਬੀ) ਵਿਖੇ ਸਵੇਰ ਦੀ ਸਭਾ ਵਿੱਚ ਅਯੋਜਿਤ ਰੂਬਰੂ ਪ੍ਰੋਗਰਾਮ ਵਿੱਚ ਕੀਤਾ। ਇਸ ਪ੍ਰੋਗਰਾਮ ਵਿੱਚ ਬਾਲ ਸਾਹਿਤਕਾਰ ਵਿਵੇਕ ਬੱਚਿਆ ਦੇ ਰੂ-ਬ-ਰੂ ਹੋਏ।ਇਸ ਸਾਹਿਤਕ ਪਰੋਗਰਾਮ ਦੀ ਪ੍ਰਧਾਨਗੀ ਸਕੂਲ ਮੁੱਖੀ ਸ਼੍ਰੀ ਮਤੀ ਰੇਸ਼ਮਾ ਕੁਮਾਰੀ ਨੇ ਕੀਤੀ।ਉਹਨਾਂ ਨੇ  ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚਿਆ ਵਿੱਚ ਸਾਹਿਤਕ ਰੁਚੀ ਬਣਾਉਣ ਲਈ ਹੀ ਅੱਜ ਦਾ ਪ੍ਰੋਗਰਾਮ ਉਲਿਕਿਆ ਗਿਆ ਹੈ ਤੇ ਸਾਨੂੰ ਬੇਹੱਦ ਖੁਸ਼ੀ ਹੈ ਕਿ ਵਿਵੇਕ ਕੁਮਾਰ ਜੋ ਕਿ ਰੁੱਖਾਂ ਬਾਰੇ ਤੇ ਵਾਤਾਵਰਨ ਪ੍ਰਤੀ ਚੇਤਨਾ ਜਾਗਰਿਤ ਕਰ ਰਹੇ ਹਨ। ਉਹਨਾਂ ਦੀ ਪੁਸਤਕ ਵਿੱਚ ਵੀ ਇਹੋ ਸ਼ੰਦੇਸ਼ ਹੈ।

      ਪ੍ਰੋਗਰਾਮ ਦੇ ਸੰਚਾਲਕ ਪੰਜਾਬੀ ਅਧਿਆਪਕ ਸ਼੍ਰੀ ਜਸਵੀਰ ਕਲਸੀ ਹੁਰਾਂ ਨੇ ਕਿਹਾ ਕਿ ਵਿਵੇਕ ਦੀ ਪੁਸਤਕ 'ਰੁੱਖ ਵੀ ਨੇ ਧਰਤ ਿਦੇ ਜਾਏ" ਦਰਅਸਲ ਮਨੁੱਖ,ਰੁੱਖ ਤੇ ਵਾਤਾਵਰਨ ਦਾ ਸੁਮੇਲ ਹੈ ਤੇ ਹਰ ਕਵਿਤਾ ਇਹੋ ਸੁਨੇਹਾ ਸੰਚਾਰ ਕਰਦੀ ਹੈ ਕਿ ਪੰਛੀ,ਪਾਣੀ,ਰੁੱਖ ਤੇ ਹਵਾ ਜੀਵਨ ਦਾ ਮੱਹਤਵਪੂਰਨ ਹਿੱਸਾ ਹਨ ਇਹਨਾਂ ਦੀ ਰਖਵਾਲੀ ਜਿੰਦਗੀ ਦੀ ਰਖਵਾਲੀ ਹੈ।ਵਿਵੇਕ ਨੇ ਬੱਚਿਆ ਦੇ ਰੂ-ਬ-ਰੁ ਹੁੰਦਿਆ ਕਿਹਾ ਕਿ ਮੇਰੇ ਲਈ ਇਹ ਖੁਸ਼ੀ ਦਾ ਪਲ ਹੈ ਜੋ ਮੈ ਇਹਨਾਂ ਹੋਣਹਾਰ ਬੱਚਿਆ ਦੇ ਸਨਮੁੱਖ ਹਾਂ।ਇਹ ਹੀ ਸਾਡੇ ਵਾਰਿਸ ਹਨ ਤੇ ਇਹਨਾਂ ਨੂੰ ਸਹੀ ਰਾਹ ਦੱਸਣੀ ਸਾਡਾ ਹੀ ਫਰਜ਼ ਹੈ।ਸਾਰੇ ਸਟਾਂਫ ਤੇ ਸਮੂਹ ਬੱਚਿਆ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਉਹਨਾਂ ਨੇ ਰੁੱਖਾ ਦੀ ਰਾਖੀ ਕਰਨ ਸੁਨੇਹਾ ਦਿੱਤਾ।ਬੱਚਿਆ ਨੇ ਪੁਸਤਕ ਵਿੱਚੋ ਕਵਿਤਾਵਾਂ ਪੜ੍ਹਕੇ ਸੁਣਾਈਆ।