ਯਾਦ ਤੇਰੀ ਜਦ ਆਉਦੀ ਮੈਂ ਕਲਮ ਉਠਾਉਂਦਾ ਕਾਗਜ਼ ਤੇ
ਕੁਝ ਵਾਹੁੰਦਾ ਕੁਝ ਢਾਹੁੰਦਾ ਹਾਂ ਰੋਸ ਵਿਖਾਉਂਦਾ ਕਾਗਜ਼ ਤੇ
ਉਹ ਲੀਕਾਂ ਵਿੱਚ ਨਾ ਆ ਸਕਦੀ ਤੇਰੀ ਸੂਰਤ ਪਿਆਰੀ ਜੋ
ਕਦੀ ਉਂਗਲਾਂ ਤੇ ਕਦੀ ਜੁਲਫਾਂ ਮੈਂ ਬਣਾਉਂਦਾ ਕਾਗਜ਼ ਤੇ
ਤਸਵੀਰ ਤੇਰੀ ਜੇ ਬਣ ਜਾਏ ਫਿਰ ਵੀ ਪੂਰਨ ਲੱਗਦੀ ਨਾ
ਤੇਰਾ ਰੂਪ ਸੰਵਾਰਨ ਲਈ ਚੰਨ ਮੱਥੇ ਲੌਂਦਾ ਕਾਗਜ ਤੇ
ਨੈਣਾਂ ਦੀ ਤੇਰੀ ਮਸਤੀ ਦੇ ਖੁਆਬ ਲਏ ਖਿਆਲਾਂ ਵਿੱਚ
ਮਸਤ ਨੈਣਾ ਦੇ ਪਿਆਲੇ ਚੋਂ ਜਾਮ ਮੈਂ ਪਾਉਂਦਾ ਕਾਗਜ਼ ਤੇ
ਤੇਰੀ ਤਸਵੀਰ ਬਣਾਉਂਦਾ ਮੈਂ ਥੱਕ ਜਾਂਦਾ ਟੁੱਟ ਜਾਂਦਾ
ਮਦਹੋਸ਼ੀ ਦੇ ਵਿੱਚ ਆਪਣਾ ਆਪ ਵਿਛਾਉਂਦਾ ਕਾਗਜ਼ ਤੇ
ਜੋ ਖਿਆਲਾਂ ਵਿੱਚ ਉਹ ਸਾਬਤ ਨਾ ਰੰਗਾ ਚੋਂ ਨਾ ਚੈਨ ਮਿਲੇ
ਕੋਲ ਹੁੰਦੀ ਤਾਂ ਰੱਜ ਕੇ ਤਕਦਾ ਨਾ ਲੀਕਾਂ ਵਾਹੁੰਦਾ ਕਾਗਜ਼ ਤੇ
ਜੇ ਨਗਮਾ ਮੇਰੀ ਹੋਜੇਂ ਤੂੰ ਤੈਨੂੰ ਸੁਰ ਸੰਗੀਤ ਦਿਆਂ
ਅੰਗ ਅੰਗ ।ਚ ਬਾਸੀ ਰਚ ਜਾਦਾ ਨਾ ਕਲਮ ਲੌਂਦਾ ਕਾਗਜ ਤੇ