ਗੀਤ ਸੰਗੀਤ ਦੀ ਗਾਇਕੀ ਵਿੱਚ ਸਾਜਾਂ ਦਾ ਰੌਲਾ ਰੱਪਾ ਹੀ ਅੱਜ ਕਲ ਪ੍ਰਧਾਨ ਹੈ। ਕਈ ਵਾਰੀ ਤਾਂ ਆਵਾਜ ਸਾਜਾਂ ਦੇ ਰਾਮ ਰੌਲੇ ਵਿੱਚ ਹੀ ਗੁੰਮ ਹੋ ਜਾਂਦੀ ਹੈ। ਬਹੁਤੇ ਗਾਇਕ ਅਜਿਹੇ ਧੂਮ ਧੜੱਕੇ ਵਿੱਚ ਹੀ ਨੱਚ ਟੱਪਕੇ ਆਪਣਾ ਸਮਾਂ ਕੱਢ ਜਾਂਦੇ ਹਨ ਪ੍ਰੰਤੂ ਸਰੋਤਿਆਂ ਦੇ ਪੱਲੇ ਕੁਝ ਨਹੀਂ ਪੈਂਦਾ। ਬਹੁਤੇ ਗਾਇਕਾਂ ਦੇ ਗੀਤ ਇਸ਼ਕ ਮੁਸ਼ਕ ਅਤੇ ਰੋਮਾਂਸ ਦੇ ਦੁਆਲੇ ਹੀ ਘੁੰਮਦੇ ਹਨ। ਕਈ ਵਾਰੀ ਤਾਂ ਪਰਿਵਾਰ ਵਿੱਚ ਬੈਠਕੇ ਤੁਸੀਂ ਉਹਨਾਂ ਦੇ ਗਾਣੇ ਸੁਣ ਹੀ ਨਹੀਂ ਸਕਦੇ। ਪੰਜਾਬੀ ਵਿੱਚ ਅਜਿਹੇ ਬਹੁਤ ਹੀ ਘੱਟ ਗਾਇਕ ਹਨ, ਜਿਹੜੇ ਆਪ ਹੀ ਆਪਣੇ ਗਾਉਣ ਲਈ ਸਾਫ ਸੁਥਰੇ ਤੇ ਸਮਾਜਕ ਗੀਤ ਲਿਖਦੇ ਹਨ। ਉਹਨਾਂ ਵਿੱਚ ਗੁਰਦਾਸ ਮਾਨ ,ੇ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਸਭ ਤੋਂ ਮੋਹਰੀ ਹਨ। ਭਾਵੇਂ ਹੋਰ ਵੀ ਬਹੁਤ ਸਾਰੇ ਗਾਇਕ ਹਨ ,ਜਿਹੜੇ ਖੁਦ ਹੀ ਆਪਣੇ ਗੀਤ ਲਿਖਕੇ ਗਾਉਂਦੇ ਹਨ, ਉਹਨਾਂ ਵਿੱਚ ਇੱਕ ਵਿਲੱਖਣ ਗਾਇਕ ਦਾ ਨਾਂ ਜੁੜਿਆ ਹੈ, ਜਿਹੜਾ ਆਪਣੇ ਲਿਖੇ ਗੀਤਾਂ ਨੂੰ ਇੱਕ ਵੱਖਰੇ ਅੰਦਾਜ ਵਿੱਚ ਜ਼ੁਬਾਨ ਦਿੰਦਾ ਹੈ, ਉਹ ਵਪਾਰਕ ਨਹੀਂ ਹੈ ,ਨਾ ਹੀ ਪੈਸੇ ਲਈ ਲਿਖਦਾ ਤੇ ਗਾਉਂਦਾ ਹੈ,ਉਹਦਾ ਸ਼ੌਕ ਹੀ ਉਸਨੂੰ ਲਿਖਣ ਤੇ ਗਾਉਣ ਦੀ ਪ੍ਰੇਰਨਾ ਦਿੰਦਾ ਹੈ। ਕਹਿਣ ਤੋਂ ਭਾਵ ਉਹ ਬੇਗਰਜ ਹੋ ਕੇ ਗਾਉਂਦਾ ਹੈ। ਉਹ ਸੰਸਾਰ ਦੇ ਹਾਲਾਤਾਂ,ਆਪਸੀ ਰਿਸ਼ਤਿਆਂ,ਮਾਂ ਬੋਲੀ ਦੀ ਸੇਵਾ,ਅਮੀਰੀ ਗਰੀਬੀ ਦਾ ਪਾੜਾ,ਇਨਸਾਨੀਅਤ ਅਤੇ ਪੰਜਾਬੀ ਸਭਿਆਚਾਰ ਦੇ ਪਿਛੋਕੜ ਬਾਰੇ ਲਿਖਣ ਨੂੰ ਤਰਜੀਹ ਦਿੰਦਾ ਹੈ । ਉਹ ਧੂਮ ਧੜੱਕੇ ਵਿੱਚ ਵਿਸ਼ਵਾਸ਼ ਨਹੀਂ ਰੱਖਦਾ ਤੇ ਸਹਿਜਤਾ ਨਾਲ ਗੀਤ ਗਾ ਕੇ ਲੋਕਾਂ ਦੇ ਦਿਲਾਂ ਨੂੰ ਟੁੰਬਦਾ ਹੈ,ਇਸਤਰੀਆਂ ਵਿਸ਼ੇਸ਼ ਤੌਰ ਤੇ ਉਸਦੇ ਗੀਤਾਂ ਤੇ ਫਿਦਾ ਹੋ ਜਾਂਦੀਆਂ ਹਨ ਤੇ ਉਹਨਾਂ ਨੂੰ ਪਸੰਦ ਕਰਦੀਆਂ ਹਨ, ਉਹ ਅਮਰੀਕਾ ਦੇ ਕੈਲੇਫੋਰਨੀਆਂ ੁਸੂਬੇ ਦੇ ਸਕਾਰਮੈਂਟੋ ਸ਼ਹਿਰ ਵਿੱਚ ਵਸਿਆ ਆਪਣਾ ਰੀਅਲ ਅਸਟੇਟ ਦਾ ਕਾਰੋਬਾਰ ਕਰਦਾ ਗਾਇਕ ਗੁਮਿੰਦਰ ਗੁਰੀ ਹੈ। ਗੁਰੀ ਦੀ ਇੱਕ ਖਾਸੀਅਤ ਇਹ ਹੈ ਕਿ ਵਿਦੇਸ਼ਾਂ ਵਿੱਚ ਰਹਿਕੇ ਵੀ ਉਹ ਆਪਣੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਉਸਦੇ ਸਾਰੇ ਦੇ ਸਾਰੇ ਗੀਤਾਂ ਵਿੱਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਦੀ ਖ਼ੁਸ਼ਬੂ ਲਟ ਲਟ ਆਉਂਦੀ ਹੈ,ਭਾਵੇਂ ਉਸਦਾ ਕੋਈ ਵੀ ਗੀਤ ਸਮਾਜਕ ਜਾਂ ਰੋਮਾਂਟਿਕ ਹੋਵੇ। ਉਸਦੇ ੇਗੀਤਾਂ ਵਿੱਚ,ਪਿੰਡ,ਸ਼ਹਿਰ,ਖੇਤਾਂ,ਹਲਟਾਂ,ਬਲਦਾਂ,ਟੱਲੀਆਂ,ਖੂਹਾਂ,ਟਿੰਡਾਂ,ਬੋਹੜਾਂ,ਟਾਹਲੀਆਂ,ਬੇਰੀਆਂ,ਕਾਵਾਂ,ਕਬੂਤਰਾਂ,ਊਠਾਂ,ਚੱਕੀ,ਮਾਂ,ਬਾਪ,ਭੈਣ,ਭਰਾਵਾਂ,ੋ ਦੋਸਤਾਂ ਮਿਤਰਾਂ,ਪਿਆਰਿਆਂ ਦੀ ਝਲਕ ਸਾਫ ਆਉਂਦੀ ਹੈ। ਗੁਰੀ ਨੂੰ ਸਾਫ ਸੁਥਰੀ ਤੇ ਸੱਚੀ ਸੁਚੀ ਗਾਇਕੀ ਦਾ ਗਾਇਕ ਕਿਹਾ ਜਾ ਸਕਦਾ ਹੈ। ਉਹ ਸਾਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਤਸਵੀਰ ਆਪਣੇ ਗੀਤਾਂ ਵਿੱਚ ਹੂਬਹੂ ਪੇਸ਼ ਕਰਦਾ ਹੈ ਪ੍ਰੰਤ੍ਰੂ ਉਹਨਾ ਵਿੱਚ ਬਨਾਵਟ ਨਹੀਂ ਆਉਣ ਦਿੰਦਾ। ਮਾਲਵੇ ਦੇ ਕੇਂਦਰੀ ਜਿਲ੍ਹੇ ਲੁਧਿਆਣਾ ਦੇ ਪਿੰਡ ਦਬੁਰਜੀ ਵਿੱਚ ਜੰਮੇ ਤੇ ਪਲੇ ਗੁਰੀ ਦੇ ਜੀਵਨ ਤੇ ਕਰਮਸਰ ਰਾੜਾ ਸਾਹਿਬ ਦੇ ਗੁਰਦਵਾਰਾ ਸਾਹਿਬ ਦੀ ਗੁਰਬਤ ਦਾ ਗਹਿਰਾ ਪ੍ਰਭਾਵ ਉਸਦੇ ਜੀਵਨ ਤੇ ਗੀਤਾਂ ਵਿੱਚੋਂ ਸ਼ਪੱਸ਼ਟ ਝਲਕਦਾ ਹੈ। ਗਵਾਂਢੀ ਪਿੰਡ ਬਿਲਾਸਪੁਰ ਤੋਂ ਦਸਵੀਂ,ੇ ਕਰਮਸਰ ਰਾੜਾ ਸਾਹਿਬ ਕਾਲਜ ਤੋਂ ਬੀ ਐਸ ਸੀ ਅਤੇ ਫਿਰ ਫਾਰਮੇਸੀ ਦੀ ਡਿਗਰੀ ਕਰਕੇ ਆਪਣਾ ਸਫਲ ਕਾਰੋਬਾਰ ਛੱਡਕੇ ਸੁਨਹਿਰੀ ਸੁਪਨਿਆਂ ਨੂੰ ਸਿਰਜਦਾ ਹੋਇਆ ਅਮਰੀਕਾ ਨੂੰ 2000 ਵਿੱਚ ਉਡਾਰੀ ਮਾਰ ਗਿਆ। ਪਰਿਵਾਰ ਵਿੱਚ ਚਾਰੋਂ ਭਰਾਵਾਂ ਵਿੱਚੋਂ ਵੱਡਾ ਹੋਣ ਕਰਕੇ ਪਰਿਵਾਰ ਦੀ ਖੁਸ਼ਹਾਲੀ ਵਿੱਚ ਵੱਡਾ ਰੋਲ ਅਦਾ ਕਰਦਾ ਹੋਇਆ ਪਿਛਲੇ ਤੇਰਾਂ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ। ਉਸਦੇ ਪਿਤਾ ਨੰਬਰਦਾਰ ਬਲਵੀਰ ਸਿੰਘ ਦਾ 2003 ਵਿੱਚ ਪਰਿਵਾਰ ਦੇ ਸਿਰ ਤੋਂ ਸਾਇਆ ਉਠ ਜਾਣ ਤੇ ਸਾਰੀ ਜਿੰਮੇਵਾਰੀ ਉਸਦੇ ਸਿਰ ਆ ਪਈ। ਕਾਲਜ ਵਿੱਚ ਪੜ੍ਹਦਿਆਂ ਹੀ ਉਸਨੂੰ ਗੀਤ ਲਿਖਣ ਤੇ ਗਾਉਣ ਦੀ ਚੇਟਕ ਲੱਗ ਗਈ ਸੀ।
ਗੁਰਮਿੰਦਰ ਗੁਰੀ
ਹੁਣ ਤੱਕ ਉਸ ਦੀਆਂ ਗੀਤਾਂ ਦੀਆਂ ਦੋ ਐਲਬਮਾਂ ਆ ਚੁੱਕੀਆਂ ਹਨ। ਤੀਜੀ ਐਲਬਮ- ਕਬੂਤਰ ਚੀਨੇ- ਵੀ ਆ ਰਹੀ ਹੈ। ਉਸਦੀ ਆਪਣੀ ਪਹਿਲੀ ਗੀਤਾਂ ਦੀ ਐਲਬਮ-ਦਿਲ ਦੇ ਨੀ ਮਾੜੇ- 2009 ਵਿੱਚ ਮਾਰਕੀਟ ਵਿੱਚ ਆਈ ਸੀ ,ਜਿਸ ਵਿੱਚ ਉਸਦੇ 10 ਗੀਤ ਹਨ। ਦੂਜੀ ਐਲਬਮ 2010 ਵਿੱਚ-ਕਿੰਗ ਪੰਜਾਬੀ -ਆਈ ਜਿਸ ਵਿੱਚ 8 ਗੀਤ ਹਨ। ਉਸਦੀ ਇੱਕ ਕਿਤਾਬ ਦੁਨੀਆਂ ਦਾ ਸੱਚ ਜਲਦੀ ਹੀ ਪ੍ਰਕਾਸ਼ਤ ਹੋ ਰਹੀ ਹੈ। ਉਸਦੇ ਗੀਤਾਂ ਤੇ ਗਾਇਕੀ ਦੇ ਮੁਖ ਤੌਰ ਤੇ ਚਾਰ ਹੀ ਵਿਸ਼ੇ ਹਨ। ਉਸਦਾ ਪਹਿਲਾ ਵਿਸ਼ਾ ਸਮਾਜਕ ੁਬੁਰਾਈਆਂ ਹਨ, ਜਿਹਨਾਂ ਨੇ ਸਮਾਜ ਨੂੰ ਘੁਣ ਵਾਂਗ ਖਾ ਲਿਆ ਹੈ । ਦੂਜਾ ਸਮਾਜਕ ਰਿਸ਼ਤਿਆਂ ਦੀ ਗਿਰਾਵਟ,ਤੀਜਾ ਵਿਸ਼ਾ ਰੋਮਾਂਸ ਹੈ, ਜਿਸਨੂੰ ਉਸਨੇ ਸਹਿਜਤਾ ਨਾਲ ਗਾਇਆ ਹੈ ਜੋ ਬਿਲਕੁਲ ਹੀ ਉਸਦੇ ਗੀਤਾਂ ਵਿੱਚ ਨਹੀਂ ਅਖੜਦਾ,ਕੋਈ ਨੰਗੇਜ ਨਹੀਂ । ਚੌਥਾ ਵਿਸ਼ਾ ਧਾਰਮਿਕ ਹੈ। ਉਸਦੇ ਗੀਤਾਂ ਦੀ ਸ਼ਬਦਾਵਲੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਮਾਲਾ ਵਿੱਚ ਮੋਤੀ ਪ੍ਰੋਏ ਹੁੰਦੇ ਹਨ। ਨਸ਼ਿਆਂ, ਭਰੂਣ ਹੱਤਿਆ ਅਤੇ ਸਮਾਜਿਕ ਰਿਸ਼ਤਿਆਂ ਤੇ ਟਕੋਰ ਕਰਦਿਆਂ ਕਰਦਿਆਂ ਉਹ ਲਿਖਦਾ ਤੇ ਗਾਉਂਦਾ ਹੈ
ਮੇਰੇ ਸੋਹਣੇ ਦੇਸ਼ ਲਈ,
ਆਓ ਰਲ ਕਰੋ ਦੁਆਵਾਂ,
ਜਿਸਦੀ ਜਵਾਨੀ ਨੂੰ ਲੱਗੀਆਂ ਨਸ਼ਿਆਂ ਦੀਆਂ ਬੁਰੀਆਂ ਬਲਾਵਾਂ,
------------------------------------------------------
ਜਿਹੜਾ ਪਿਓ ਨੂੰ ਪਿਓ ਨਹੀਂ ਮੰਨ ਰਿਹਾ,ਉੜਾਅ ਨਸ਼ਿਆਂ ਵਿੱਚ ਧੰਨ ਰਿਹਾ
ਹੋਵੇ ਇੱਕ ਪਰ ਹੋਵੇ ਨੇਕ ਦਾਤਾ,ਇਹੋ ਦਾਤ ਤੇਰੇ ਕੋਲੋਂ ਮੰਗੀ ਸੀ
ਇਹੋ ਜਿਹੇ ਪੁਤ ਤੋਂ ਕੀ ਲੈਣਾ,ਰੱਬਾ ਮੈਨੂੰ ਧੀ ਦਿੰਦਾ ਤਾਂ ਚੰਗੀ ਸੀ।
------------------------------------------------------
ਸੁੱਕ ਗਿਆ ਪਾਣੀ,ਸਾਡੇ ਖੂਹਾਂ ਚੋਂ ਪੰਜਾਬ ਦਾ,
ਥਾਂ ਥਾਂ ਵਿਕਦਾ ਨਸ਼ਾ ਬੇਹਿਸਾਬ ਦਾ।
ਨਸ਼ਿਆਂ ਨੇ ਖਾ ਲਏ ਸਾਡੇ ਗਭਰੂ ਪੰਜਾਬ ਦੇ।
ਭਰੂਣ ਹੱਤਿਆ ਵਰਗੀ ਸਮਾਜਕ ਬੁਰਾਈ ਨੇ ਪੰਜਾਬ ਵਿੱਚ ਲੜਕੇ ਤੇ ਲੜਕੀਆਂ ਦਾ ਸੰਤੁਲਨ ਵਿਗਾੜਕੇ ਰੱਖ ਦਿੱਤਾ ਹੈ ਇਸ ਬੀਮਾਰੀ ਤੇ ਕਟਾਖਸ਼ ਕਰਦਿਆਂ ਉਹ ਕਹਿੰਦਾ ਹੈ
ਜੇ ਰੁੱਖਾਂ ਨੂੰ ਵੱਢਾਂਗੇ ਤਾਂ ਛਾਵਾਂ ਕਿਥੋਂ ਲੱਭਣਗੀਆਂ
ਜੇ ਅਸੀਂ ਧੀਆਂ ਹੀ ਮਾਰ ਦਿੱਤੀਆਂ,ਤਾਂ ਸਾਨੂੰ ਮਾਵਾਂ ਕਿਥੋਂ ਲਭਣਗੀਆਂ।
ਇਸ ਅਸੰਤੁਲਨ ਦਾ ਪ੍ਰਭਾਵ ਉਸਦੇ ਗੀਤਾਂ ਵਿੱਚੋਂ ਸ਼ਪੱਸ਼ਟ ਦਿਸਦਾ ਹੈ-
ਜਿਥੇ ਗੁੰਡਾਗਰਦੀ ਦਾ ਰਾਜ ਹੈ,ਧੀਆਂ ਦੀ ਇੱਜਤ ਲਗਦੀ ਦਾਵਾਂ ਤੇ
ਜਿੱਥੇ ਪਿੰਡਾਂ ਉਤੇ ਪੈ ਗਿਆ ਹੁਣ,ਸ਼ਹਿਰਾਂ ਦਾ ਗੂੜ੍ਹਾ ਪਰਛਾਵਾਂ
ਜਿੱਥੇ ਦਿਸਣ ਨਾ ਕਿਕਰਾਂ ਟਾਹਲੀਆਂ ਨਾ ਬੋਹੜਾਂ ਦੀਆਂ ਛਾਵਾਂ।
ਕਿਸਾਨੀ ਤੇ ਕਰਜੇ ਦੇ ਭਾਰ ਨੂੰ ਮਹਿਸੂਸ ਕਰਦਿਆਂ ਉਹ ਲਿਖਦਾ ਹੈ
ਕਰਜ਼ਾ ਮੇਰੀਆਂ ਪੀੜਾਂ,ਮੇਰੀ ਕਿਸਮਤ ਦੇ ਵਿੱਚ ਖੇਤੀ,
ਬ੍ਰੇਸ਼ਕ ਮੈਥੋਂ ਇੰਨਾ ਪੜ੍ਹ ਨਹੀਂ ਹੋਇਆ,ਪਰ ਮੈਂ ਦੁਨੀਆਂ ਦਾ ਹਾਂ ਭੇਤੀ।
ਸਮਾਜ ਵਿੱਚ ਆ ਰਹੀਆਂ ਸਮਾਜਕ ਬੁਰਾਈਆ ਅਤੇ ਸਾਧਾਂ ਸੰਤਾਂ ਦੇ ਰੂਪ ਵਿੱਚ ਪਖੰਡੀ ਤੇ ਢੋਂਗੀਆਂ ਦਾ ਬੋਲਬਾਲਾ ਹੋ ਰਿਹਾ ਹੈ ।ਥਾਂ ਥਾਂ ਡੇਰੇ ਬਣ ਗਏ ਹਨ, ਮਾਨਸਕ ਤੌਰ ਤੇਂ ਆਰਥਕ ਮੰਦਹਾਲੀ ਕਰਕੇ ਭੱਟਕੇ ਲੋਕ ਉਹਨਾਂ ਡੇਰਿਆਂ ਦੇ ਵਸ ਪੈ ਗਏ ਹਨ, ਉਹਨਾਂ ਤੇ ਟਿਪਣੀ ਕਰਦਿਆਂ ਉਸਨੇ ਲਿਖਿਆ ਹੈ ਕਿ
ਖਾਲਸਾ ਪੰਥ ਗੁਰਾਂ ਦੀ ਨੀਂਹ ਪੱਕੀ,ਕੋਈ ਮਾਈ ਦਾ ਲਾਲ ਨਹੀਂ ਢਾਅ ਸਕਦਾ
ਲÑੱਖ ਹੋ ਜਾਣ ਸਾਧ ਪਖੰਡੀ,ਪਰ ਕੋਈ ਪਾਣੀ ਨੂੰ ਅੰਮ੍ਰਿਤ ਨਹੀਂ ਬਣਾ ਸਕਦਾ।
ਅਸੀਂ ਅਜੇ ਹਥਿਆਰ ਚਲਾਉਣੇ ਨਹੀਂ ਭੁੱਲੇ
Îਮਰਦੇ ਦਮ ਤੱਕ ਆਪਣੇ,ਹੱਕ ਲਈ ਲੜਦੇ ਰਹਾਂਗੇ
ਬਾਬੇ ਨਾਨਕ ਦੀ ਬਾਣੀ ਨੂੰ,ਆਪਣੇ ਆਖਰੀ ਸਾਹਾਂ ਤੱਕ ਪੜ੍ਹਦੇ ਰਹਾਂਗੇ
ਆਪਣੇ ਪਿਤਾ ਦੇ ਵਿਛੋੜੇ ਅਹਿਸਾਸ ਕਰਦਿਆਂ ਕਹਿੰਦਾ ਹੈ ਕਿ
ਬਾਪੂ ਦੇ ਜਿਉਂਦੇ ਹੁੰਦੇ,ਕਿੰਨਾ ਮੈਂ ਦਲੇਰ ਸੀ
ਮੁੱਕਾ ਮਾਰ ਕੰਧ ਵਿੱਚ ਪਾ ਦਿੰਦਾ ਤੇੜ ਸੀ।
ਪੰਜਾਬ ਵਿੱਚੋਂ ਹੋ ਰਹੇ ਪ੍ਰਵਾਸ ਤੇ ਵੀ ਉਹ ਬਹੁਤ ਗੰਭੀਰ ਹੈ । ਰੋਜਗਾਰ ਦੇ ਮੌਕੇ ਨਾ ਹੋਣ ਕਰਕੇ ਪੰਜਾਬੀ ਨੌਜਵਾਨ ਵਹੀਰਾਂ ਘੱਤਕੇ ਵਿਦੇਸ਼ਾਂ ਨੂੰ ਜਮੀਨਾ ਵੇਚਕੇ ਉਡਾਰੀਆਂ ਮਾਰ ਰਹੇ ਹਨ ਪ੍ਰੰਤੂ ਉਹਨਾਂ ਦੇ ਦਿਲ ਪੰਜਾਬੀ ਸਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ ਦੀ ਤਾਂਘ ਦਾ ਜਿਕਰ ਕਰਦਾ ਉਹ ਕਹਿੰਦਾ ਹੈ ਕਿ
ਉਡ ਗਿਆ ਪ੍ਰਦੇਸਾਂ ਨੂੰ ਕਬੂਤਰ ਚੀਨੇ ਯਾਰ ਨਗੀਨੇ
Êਪੜ੍ਹਦੇ ਨਾਲ ਜਮਾਤਾਂ ਸਾਡੇ ਕਿੰਨੇ ਸਾਲ ਮਹੀਨੇ
ਉਡ ਗਏ ਪ੍ਰਦੇਸਾਂ ਨੂੰ ਕਬੂਤਰ ਚੀਨੇ ਯਾਰ ਨਗੀਨੇ।
Ê੍ਰਪ੍ਰਦੇਸ਼ਾਂ ਵਿੱਚ ਜਾਣ ਦੀਆਂ ਮਜ਼ਬੂਰੀਆਂ,ਗਰੀਬੀ ਬੇਰੋਜਗਾਰੀ ਨੂੰ ਵੀ ਉਹ ਆਪਣੇ ਗੀਤਾਂ ਵਿੱਚ ਚਿਤਰਦਾ ਹੈ ਤੇ ਲਿਖਦਾ ਹੈ-
ਮੈਂ ਕੀਹਦੇ ਲਈ ਰੋਵਾਂ,ਤਾਰੇ ਜਾਣਦੇ ਨੇ,
ਅੱਖਾਂ ਤੋਂ ਅੰਨ੍ਹੀ ਮਾਂ ਮੇਰੀ,ਘਰ ਵਿੱਚ ਗਰੀਬੀ ਹੈ
ੁਭੱਲ ਗਿਆ ਉਹ ਭਾਵੇਂ,ਪਰ ਮੇਰੇ ਉਹ ਕਰੀਬੀ ਹੈ।
ਸਾਡਾ ਚਰਖਾ ਵੀ ਰੋ ਪੈਂਦਾ,ਮੇਰੀ ਮਾਂ ਦੀ ਫੋਟੋ ਵੇਖਕੇ।
Êਪ੍ਰਦੇਸਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੇ ਹੇਰਵੇ ਦਾ ਜਿਕਰ ਵੀ ਉਹ ਆਪਣੇ ਗੀਤਾਂ ਵਿੱਚ ਕਰਦਿਆਂ ਆਪਣੇ ਦਿਲ ਦੀ ਹੂਕ ਗੀਤਾਂ ਰਾਹੀਂ ਪ੍ਰਗਟਾਉਂਦਾ ਹੈ-
ਬ੍ਰੇਬੇ ਤੇਰੀ ਆਟੇ ਵਾਲੀ ਚੱਕੀ ਅੱਜ ਯਾਦ ਆਉਂਦੀ ਪ੍ਰਦੇਸਾਂ ਵਿੱਚ
ਭਾਵੇਂ ਪ੍ਰਦੇਸੀ ਹੋ ਗਏ ਹਾਂ,ਪਰ ਮਨ ਰਹਿੰਦਾ ਆਪਣੇ ਖੇਤਾਂ ਵਿੱਚ
ਨਾ ਭੁਲੀ ਪਿੰਡ ਦੀ ਜੂਹ,ਨਾ ਭੁਲ ਸਕਿਆ ਪੰਜ ਦਰਿਆਵਾਂ ਨੂੰ
ਨਾ ਭੁਲੇ ਮੇਰੇ ਭੈਣ ਭਰਾ ਨਾ ਭੁਲ ਸਕਿਆ,ਚੂੜੇ ਵਾਲੀਆਂ ਬਾਹਵਾਂ ਨੂੰ
ਨਾ ਭੁਲੇ ਬਨੇਰੇ ਜਿਥੇ ਮਾਵਾਂ ਚੂਰੀ ਕੁੱਟ ਕੁੱਟ ਪਾਉਂਦੀਆਂ ਕਾਵਾਂ ਨੂੰ
ਜਿਹੜੇ ਲੇਖਕ ਜਾਂ ਗਾਇਕ ਵਪਾਰਕ ਨਹੀਂ ਹਨ, ਉਹਨਾਂ ਦਾ ਮਨ ਅਤੇ ਰਚਨਾਵਾਂ ਸਵੱਛ,ਪਵਿਤਰ,ਸ਼ਪੱਸ਼ਟ,ਅਰਥ ਭਰਪੂਰ ਤੇ ਸਾਫ ਸੁਥਰੀਆਂ ਹੁੰਦੀਆਂ ਹਨ ਤੇ ਉਹ ਸਾਡੀ ਰੂਹ ਦੀ ਖੁਰਾਕ ਬਣਦੀਆਂ ਹਨ ,ਇਸ ਲਈ ਗੁਰੀ ਦੇ ਸਾਰੇ ਗੀਤ ਸਾਡੀ ਰੂਹ ਦੀ ਖੁਰਾਕ ਬਣਦੇ ਹਨ। ਉਹਨਾਂ ਤੇ ਕੋਈ ਮੁਲੰਮਾਂ ਨਹੀਂ,ਬਨਾਵਟ ਨਹੀਂ, ਉਸਦੀ ਦਿਲਚਸਪੀ ਸਮਾਜ ਦੀ ਬਿਹਤਰੀ ਲਈ ਸਿਰਜਣਾ ਕਰਨੀ ਹੀ ਹੁੰਦੀ ਹੈ, ਪੈਸਾ ਕਮਾਉਣਾ ਨਹੀਂ। ਉਸਦੇ ਸਾਰੇ ਗੀਤ ਅਰਥ ਭਰਪੂਰ ਹੁੰਦੇ ਹਨ। ਆਮ ਤੌਰ ਤੇ ਬਹੁਤੇ ਗਾਇਕ ਤੇ ਗੀਤਕਾਰ ਸੁਰ ਤੇ ਤਾਲ ਮਿਲਾਉਣ ਲਈ ਗੈਰਵਾਜਬ ਸ਼ਬਦਾਂ ਦੀ ਵਰਤੋਂ ਕਰਦੇ ਹਨ । ਉਹ ਸੁਰ ਤੇ ਤਾਲ ਤਾਂ ਮਿਲਾ ਦਿੰਦੇ ਹਨ ਪੰ੍ਰਤੂ ਉਹਨਾਂ ਦੇ ਕੋਈ ਅਰਥ ਨਹੀਂ ਹੁੰਦੇ। ਗੁਰੀ ਦੇ ਗੀਤ ਅਰਥਾਂ ਦਾ ਸਮੁੰਦਰ ਹਨ,ਉਹਨਾਂ ਵਿੱਚ ਗੋਤਾ ਲਾਉਣ ਨਾਲ ਹੀ ਅਰਥਾਂ ਦੇ ਸਮੁੰਦਰ ਦੀ ਗਹਿਰਾਈ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ, ਉਦਾਹਰਣ ਲਈ ਉਹ ਲਿਖਦਾ ਹੈ-
ਦੂਰ ਇੱਕ ਪਿੰਡ ਵਿੱਚ ਝੂਠ ਦੀ ਦੁਕਾਨ ਸੀ
ਦੁਕਾਨ ਨੂੰ ਚਲਾÀੁਂਦਾ ਮੇਰਾ ਯਾਰ ਇੱਕ ਬੇਈਮਾਨ ਸੀ
ਖੋਲ੍ਹਦਾ ਸੀ ਦੁਕਾਨ ਉਹ ਸਿਖਰ ਦੁਪਹਿਰ ਨੂੰ
ਮÎੁਹੱਬਤਾਂ ਵਿੱਚ ਵੇਚਦਾ ਸੀ ਉਹ ਮਿਲਾਕੇ ਜ਼ਹਿਰ ਨੂੰ
ਏਸੇ ਤਰ੍ਹਾਂ ਰਿਸ਼ਤਿਆਂ ਦੀ ਗਿਰਾਵਟ ਦਾ ਪ੍ਰਗਟਾਵਾ ਕਰਦਿਆਂ ਉਹ ਲਿਖਦਾ ਹੈ
ਖਬਰੇ ਕਿਧਰ ਨੂੰ ਚਲੇ ਗਏ ਮੇਰੇ ਪਿੰਡ ਤੇ ਸ਼ਹਿਰ
ਮਿੱਠੇ ਰਿਸ਼ਤੇ ਸਭ ਬਣ ਗਏ ਲੋਕਾਂ ਦੇ ਜ਼ਹਿਰ
ਪੁੱਤਰ ਵੰਡਣ ਜ਼ਮੀਨਾਂ,ਬਾਪੂ ਦੀਆਂ ਪੱਗਾਂ ਲਾਹਕੇ