ਖ਼ਬਰਸਾਰ

  •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
  •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
  •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
  •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
  •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਵੱਡੇ ਦਿਲ ਵਾਲੇ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    Amitriptyline for Back Pain

    amitriptyline for anxiety blog.lppinsonneault.com amitriptyline for back pain
    ਵੱਡੇ ਹੋਣਾ ਅਤੇ ਵੱਡਪਣ ਵਿਚ ਬਹੁਤ ਫਰਕ ਹੈ। ਕੋਈ ਬੰਦਾ ਉਮਰ ਕਰਕੇ ਵੱਡਾ ਹੁੰਦਾ ਹੈ, ਕੋਈ ਕਦ ਕਰਕੇ ਵੱਡਾ ਹੁੰਦਾ ਹੈ, ਕੋਈ ਤਾਕਤ ਕਰਕੇ ਵੱਡਾ ਹੁੰਦਾ ਹੈ ਅਤੇ ਕੋਈ ਸਰਕਾਰੀ ਅਹੁਦੇ ਕਰਕੇ ਜਾਂ ਕੋਈ ਰਾਜਨੀਤੀ ਵਿਚ ਅੱਗੇ ਆ ਕੇ ਆਪਣੇ ਆਪ ਨੂੰ ਵੱਡਾ ਸਮਝਦਾ ਹੈ। ਅਸਲ ਵਿਚ ਵੱਡਾ ਉਹ ਹੀ ਹੈ ਜੋ ਗੁਣਾਂ ਕਰਕੇ ਵੱਡਾ ਹੋਵੇ। ਮਨੱਖ ਨੂੰ ਸਦਾ ਚੰਗੇ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਇਹ ਹੀ ਉਸ ਦੀ ਵਡੱਪਣ ਹੈ। ਅਜਿਹੇ ਮਨੱਖ ਨੂੰ ਹੀ ਵੱਡੇ ਦਿਲ ਵਾਲਾ ਕਿਹਾ ਜਾਂਦਾ ਹੈ।

    ਜੇ ਤੁਸੀਂ ਵੀ ਵੱਡੇ ਦਿਲ ਵਾਲਾ ਬਣਨਾ ਚਾਹੂਦੇ ਹੋ ਤਾਂ ਤੁਹਾਨੂੰ ਆਪਣੀ ਰਹਿਣੀ ਬਹਿਣੀ ਅਤੇ ਸੁਭਾ ਵਿਚ ਕੁਝ ਸੁਧਾਰ ਕਰਨਾ ਪਵੇਗਾ। ਕਹਿੰਦੇ ਹਨ ਤਲਵਾਰ ਨਾਲ ਮੁਲਕ ਜਿੱਤੇ ਜਾਂਦੇ ਹਨ ਪਰ ਪਿਆਰ ਨਾਲ ਦਿਲ ਜਿੱਤੇ ਜਾਂਦੇ ਹਨ। ਤੁਸੀਂ ਵੀ ਲੋਕਾਂ ਦੇ ਦਿਲ ਜਿਤੱਣੇ ਸਿੱਖੋ ਤਾਂ ਹੀ ਤੁਸੀਂ ਵੱਡੇ ਦਿਲ ਵਾਲੇ ਬਣ ਸਕੋਗੇ।

    ਪਹਿਲਾਂ ਸਾਨੂੰ ਜ਼ਿੰਦਗੀ ਜਿਉਣ ਦਾ, ਉੱਠਣ ਬੈਠਣ ਦਾ ਅਤੇ ਦੂਜੇ ਨਾਲ ਵਰਤੋਂ ਦਾ ਸਲੀਕਾ ਆਉਣਾ ਚਾਹੀਦਾ ਹੈ। ਸਾਡੀ ਦਿਖ ਸੋਹਣੀ ਅਤੇ ਦੂਸਰੇ ਨੂੰ ਪ੍ਰਭਵਿਤ ਕਰਨ ਵਾਲੀ ਹੋਣੀ ਚਾਹੀਦੀ ਹੈ। ਸਾਡੇ ਕੱਪੜੇ ਮੌਸਮ ਮੁਤਾਬਿਕ, ਫੈਸ਼ਨ ਮੁਤਾਬਿਕ ਅਤੇ ਉਮਰ ਮੁਤਾਬਿਕ ਸਾਫ ਸੁਥਰੇ ਅਤੇ ਪ੍ਰੈਸ ਕੀਤੇ ਹੋਣੇ ਚਾਹੀਦੇ ਹਨ। ਸਾਡਾ ਲਿਬਾਸ ਭੜਕੀਲਾ ਅਤੇ ਬੇਢੰਗਾ ਨਹੀਂ ਹੋਣਾ ਚਾਹੀਦਾ। ਸਾਡਾ ਦੂਸਰਿਆਂ ਨਾਲ ਵਿਉਹਾਰ ਨਿਮਰਤਾ ਅਤੇ ਸਾਊੇਆਂ ਵਾਲਾ ਹੋਣਾ ਚਾਹੀਦਾ ਹੈ। ਸੁਸਾਇਟੀ ਵਿਚ ਬੈਠ ਕੇ ਉੱਚੀ ਉੱਚੀ ਹੱਸਣਾ, ਵਿਅੰਗ ਕੱਸਣੇ, ਤਾੜੀਆਂ ਮਾਰਨੀਆਾਂਂ ਜਾਂ ਸ਼ੌਰ ਕਰਨਾ ਸਾਨੂੰ ਸ਼ੋਭਾ ਨਹੀਂ ਦਿੰਦਾ। ਸਾਡਾ ਵਿਉਹਾਰ ਸਭਿਅਕ ਅਤੇ ਬੁੱਧੀ ਜੀਵਾਂ ਵਾਲਾ ਹੋਣਾ ਚਾਹੀਦਾ ਹੈ। ਮੱਥੇ ਤੇ ਤਿਉੜੀਆਂ ਨਹੀਂ ਹੋਣੀਆਂ ਚਾਹੀਦੀਆਂ। ਕਦੀ ਦੂਸਰੇ ਦੇ ਮਨ ਨੂੰ ਠੇਸ ਨਾਂ ਪਹੁੰਚਾਵੋ। ਦੂਸਰੇ ਨਾਲ ਸਦਾ ਸਦਭਾਵਨਾ ਅਤੇ ਹਮਦਰਦੀ ਨਾਲ ਪੇਸ਼ ਆਉ। ਤੁਹਾਡੀ ਤੱਕਣੀ ਵਿਚ ਵੀ ਮੁਸਕਰਾਹਟ ਅਤੇ ਪਿਆਰ ਹੋਣਾ ਚਾਹੀਦਾ ਹੈ। ਤੁਹਾਡੀ ਪਿਆਰ ਅਤੇ ਮੁਸਕਰਾਹਟ ਭਰੀ ਤੱਕਣੀ ਦੂਸਰੇ ਦੇ ਦਿਲ ਤੇ ਜਾਦੂ ਦਾ ਅਸਰ ਕਰਦੀ ਹੈ। ਉਸਦੇ ਤਪਦੇ ਹੋਏ ਮਨ ਨੂੰ ਸ਼ੀਤਲ ਕਰਦੀ ਹੈ। ਤੁਹਾਡੇ ਦਿਲ ਦੀਆਂ ਤਾਰਾਂ ਨੂੰ ਉਸਦੇ ਦਿਲ ਨਾਲ ਜੋੜਦੀ ਹੈ। ਇਸ ਨਾਲ ਤੁਹਾਡੇ ਵੱਡੇ ਦਿਲ ਵਾਲੇ ਹੋਣ ਦਾ ਪ੍ਰਭਾਵ ਪੈਂਦਾ ਹੈ।

    ਜੇ ਕੋਈ ਬੰਦਾ ਤੁਹਾਡੇ ਪਾਸ ਕੋਈ ਸਲਾਹ ਲੈਣ ਜਾਂ ਕੋਈ ਸਕੀਮ ਲੈ ਕੇ ਆਉਂਦਾ ਹੈ ਤਾਂ ਇਕ ਦਮ ਉਸਦੇ ਵਿਚਾਰਾਂ ਨੂੰ ਨਾ ਨਕਾਰ ਦਿਓ। ਇਸ ਨਾਲ ਉਸਦਾ ਦਿਲ ਟੁੱਟ ਜਾਵੇਗਾ। ਉਸਦੇ ਦਿਲ ਦੇ ਸ਼ੀਸ਼ੇ ਵਿਚ ਜਿਹੜਾ ਤੁਹਾਡੀ ਸਿਆਣਪ ਅਤੇ ਅਪਣਤ ਦਾ ਅਕਸ ਬਣਿਆ ਹੋਇਆ ਹੈ ਉਹ ਇਕ ਦਮ ਚੂਰ ਚੂਰ ਹੋ ਜਾਵੇਗਾ। ਉਹ ਅੱਗੇ ਤੋਂ ਕਦੀ ਤੁਹਾਨੂੰ ਸਿਆਣਾ ਅਤੇ ਆਪਣਾ ਹਮਦਰਦ ਨਹੀਂ ਸਮਝੇਗਾ। ਹੋ ਸਕਦਾ ਹੈ aੁਹ ਫਿਰ ਕਦੀ ਤੁਹਾਡੇ ਪਾਸ ਸਲਾਹ ਲੈਣ ਹੀ ਨਾ ਆਵੇ। ਇਸ ਨਾਲ ਤੁਹਾਡੀ ਕਦਰ ਘਟਦੀ ਹੈ। ਉਸ ਦੀਆਂ ਨਜਰਾਂ ਵਿਚ ਸਦਾ ਲਈ ਗਿਰ ਜਾਂਦੇ ਹੋ। ਉਸਨੂੰ ਉਸਦੇ ਕਾਰਜ ਵਿਚ ਉਸਦੇ ਆਪਣੇ ਰਸਤੇ ਤੇ ਚਲ ਕੇ ਸਫਲ ਹੋਣ ਵਿਚ ਸਹਾਈ ਹੋਵੋ। ਇਹ ਯਾਦ ਰੱਖੋ ਕਿ ਅੱਜ ਕੱਲ ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ । ਉਸਨੂੰ ਆਪਣੀ ਅਕਲ ਤੇ ਮਾਣ ਹੁੰਦਾ ਹੈ। ਇਸ ਲਈ ਉਹ ਆਪਣੀ ਧਾਰਨਾਂ ਦੇ ਉਲਟ ਕੋਈ ਗਲ ਸੁਣਨਾ ਨਹੀਂ ਚਾਹੁੰਦਾ। ਸਿੱਧਾ ਉਪਦੇਸ਼ ਉਸਨੂੰ ਚੰਗਾ ਨਹੀਂ ਲਗਦਾ ਇਸ ਲਈ ਉਸਦੀ ਗਲ ਇਕ ਦਮ ਨਾ ਕੱਟੋ। ਪਹਿਲਾਂ ਉਸਦੀ ਹਾਂ ਵਿਚ ਹਾਂ ਮਿਲਾਉ। ਕਹੋ ਕਿ ਤੁਸੀਂ ਠੀਕ ਕਹਿ ਰਹੇ ਹੋ। ਤੁਹਾਡੀ ਸਕੀਮ ਬਹੁਤ ਚੰਗੀ ਹੈ। ਫਿਰ ਵੀ ਜੇ ਤੁਹਾਨੂੰ ਲੱਗੇ ਕਿ ਉਸਦੀ ਸਕੀਮ ਵਿਚ ਕੋਈ ਕਮੀ ਹੈ ਜਾਂ ਗਲਤ ਹੈ ਤਾਂ ਵੀ ਸੰਵਾਦ ਨੂੰ ਧੀਰਜ ਨਾਲ ਇਸ ਤਰਾਂ੍ਹ ਅੱਗੇ ਵਧਓ-----ਤੁਸੀਂ ਠੀਕ ਕਹਿ ਰਹੇ ਹੋ---ਪਰ ਜੇ-----ਇਸ ਤਰਾਂ੍ਹ ਕਰ ਲਈਏ ਤਾਂ ਹੋਰ ਵੀ ਚੰਗਾ ਰਹੇਗਾ। ਹੌਲੀ ਹੌਲੀ ਉਸਨੂੰ ਆਪਣੇ ਨੁਕਤੇ ਤੇ ਲੈ ਆਉ। ਉਸਨੂੰ ਤੁਹਾਡੀ ਗਲ ਠੀਕ ਲੱਗੇਗੀ। ਉਹ ਤੁਹਾਡੇ ਕਹੇ ਅਨੁਸਾਰ ਚੱਲਣ ਲਈ ਤਿਆਰ ਹੋ ਜਾਵੇਗਾ। ਉਹ ਤੁਹਾਨੂੰ ਸਿਆਣਾ ਅਤੇ ਆਪਣਾ ਹਮਦਰਦ ਸਮਝੇਗਾ। ਇਹ ਹੀ ਤੁਹਾਡੀ ਵੱਡਪਣ ਹੈ। ਇਹ ਹੀ ਤੁਹਾਡੇ ਵੱਡੇ ਦਿਲ ਵਾਲਾ ਹੋਣ ਦੀ ਕਾਮਯਾਬੀ ਹੈ।

    ਜੇ ਤੁਸੀਂ ਕਿਸੇ ਉੱਚੀ ਕੁਰਸੀ ਤੇ ਬੈਠੇ ਹੋ ਉੱਚੀ ਕੁਰਸੀ ਕਰਕੇ ਤੁਹਾਨੂੰ ਕਈ ਲੋਕ ਸਲਾਮਾਂ ਮਾਰਣਗੇ ਅਤੇ ਤੁਹਾਡੀ ਇੱਜਤ ਕਰਨਗੇ। ਤੁਸੀਂ ਉਨਾਂ੍ਹ ਨਾਲ ਇਸ ਤਰ੍ਹਾਂ ਦਾ ਵਿਉਹਾਰ ਕਰੋ ਕਿ ਜੇ ਤੁਹਾਡੀ ਕੁਰਸੀ ਨਾ ਵੀ ਰਹੇ ਤਾਂ ਵੀ ਉਹ ਲੋਕ ਤੁਹਾਡੇ ਨਾਲ ਉਸੇ ਤਰਾਂ੍ਹ ਹੀ ਇੱਜਤ ਨਾਲ ਪੇਸ਼ ਆਉਣ। ਤੁਸੀਂ ਉਨਾਂ੍ਹ ਦੇ ਦਿਲਾਂ ਤੇ ਸਦਾ ਲਈ ਰਾਜ ਕਰੋ। ਆਪਣੇ ਸਾਥੀਆਂ ਅਤੇ ਮਤਹਾਤਾਂ ਦੀ ਕਦੀ ਨਿੰਦਿਆ ਚੁਗਲੀ ਨਾ ਕਰੋ। ਜੇ ਕਿਸੇ ਮਤਾਹਿਤ ਤੋਂ ਕੋਈ ਕੰਮ ਗਲਤ ਹੋ ਵੀ ਜਾਵੇ ਤਾਂ ਉਸ ਨੂੰ ਉੱਚੀ ਉੱਚੀ ਡਾਂਟ ਕੇ ਉਸਦੀ ਬੇਇਜਤੀ ਨਾ ਕਰੋ। ਉਸਨੂੰ ਸ਼ਰਮਿੰਦਾ ਨਾ ਕਰੋ। ਸਗੋਂ ਉਸਨੂੰ ਪਿਆਰ ਨਾਲ ਠੀਕ ਕੰਮ ਕਰਨਾ ਸਮਝਾਓ। ਹਮੇਸ਼ਾਂ ਯਾਦ ਰੱਖੋ ਕਿ ਤੁਸੀਂ ਉਸਤੋਂ ਸੀਨੀਅਰ ਅਤੇ ਲਾਇਕ ਹੋ ਤਾਂ ਹੀ ਵੱਡੀ ਕੁਰਸੀ ਤੇ ਬੈਠੇ ਹੋ। ਤੁਸੀਂ ਇਹ ਗੁਣ ਉਸ ਵਿਚ ਭਰਨੇ ਹਨ ਤਾਂ ਕਿ ਉਹ ਸਿਆਣਾ ਬਣੇ ਅਤੇ ਅੱਗੇ ਤੋਂ ਠੀਕ ਕੰਮ ਕਰੇ। ਵੱਡੀ ਕੁਰਸੀ ਤੇ ਬੈਠਕੇ ਕਦੀ ਇਹ ਨਾ ਸੋਚੋ ਕਿ ਤੁਸੀਂ ਕਿੱਨਿਆਂ ਬੰਦਿਆਂ ਨੂੰ ਨਾਨੀ ਚੇਤੇ ਕਰਾਈ ਹੈ। ਸਗੋਂ ਇਹ ਸੋਚੋ ਕਿ ਤੁਸੀਂ ਇਸ ਕੁਰਸੀ ਤੇ ਬੈਠ ਕੇ ਕਿੰਨਿਆਂ ਬੰਦਿਆਂ ਦਾ ਕੁਝ ਭਲਾ ਕੀਤਾ ਹੈ। ਉਨਾਂ ਦਾ ਕੀ ਸਵਾਰਿਆ ਹੈ। ਇਸ ਵਿਚ ਹੀ ਤੁਹਾਡੀ ਵਡਿਆਈ ਹੈ।

    ਕਿਸੇ ਬੱਚੇ ਤੋਂ ਜੇ ਕੋਈ ਨੁਕਸਾਨ ਹੋ ਜਾਵੇ, ਜਿਵੇਂ ਕੋਈ ਕੱਚ ਦਾ ਬਰਤਨ ਟੁੱਟ ਜਾਵੇ ਜਾਂ ਦੁੱਧ ਡੁੱਲ੍ਹ ਜਾਵੇ ਜਾਂ ਕੋਈ ਹੋਰ ਨੁਕਸਾਨ ਹੋ ਜਾਵੇ ਤਾਂ ਉਸ ਤੇ ਇਕ ਦਮ ਗਰਮ ਨਾ ਹੋ ਜਾਵੋ। ਸਾਰਾ ਘਰ ਸਿਰ ਤੇ ਨਾ ਚੁੱਕ ਲਉ। ਉਸਨੂੰ ਡਾਂਟੋ ਨਾਂ। ਬੱਚੇ ਦੇ ਕੰਮ ਕਰਨ ਦੇ ਹਾਲਾਤ ਅਤੇ ਉਸਦੀ ਉਮਰ ਦਾ ਮਨ ਵਿਚ ਧਿਆਨ ਰੱਖੋ। ਉਸਨੂੰ ਪਿਆਰ ਨਾਲ ਸਮਝਾਓ ਕਿ ਧਿਆਨ ਅਤੇ ਸਹਿਜ ਨਾਲ ਕੰਮ ਕਰਨਾ ਚਾਹੀਦਾ ਹੇ।ਉਸ ਦੇ ਮਨ ਵਿਚ ਤੁਹਾਡੀ ਇੱਜਤ ਵਧੇਗੀ। ਤਸੀਂ ਅਸਲ ਵਿਚ ਵੱਡਤਣ ਦੇ ਹੱਕਦਾਰ ਬਣੋਗੇ। ਸਦਾ ਯਾਦ ਰੱਖੋ ਕਿ ਨੁਕਸਾਨ ਕਦੀ ਵੀ ਕਿਸੇ ਕੋਲੋਂ ਵੀ ਹੋ ਸਕਦਾ ਹੈ

    ਹਮੇਸ਼ਾਂ ਚੰਗੇ ਸਰੋਤਾ ਬਣੋ। ਦੂਸਰੇ ਸਾਹਮਣੇ ਆਪ ਹੀ ਨਾ ਬੋਲੀ ਜਾਵੋ। ਉਸਨੂੰ ਵੀ ਬੋਲਣ ਦਾ ਮੌਕਾ ਦਿਓ। ਉਸਦੀ ਗਲ ਧਿਆਣ ਨਾਲ ਸੁਣੋ। ਉਸਦੀ ਗਲ ਵਿਚੋਂ ਨਾ ਟੋਕੋ। ਦੂਸਰੇ ਨਾਲ ਕਦੀ ਬਹਿਸ ਵਿਚ ਨਾ ਪਵੋ। ਬਹਿਸ ਹਮੇਸ਼ਾਂ ਆਪਣੇ ਪਿੱਛੇ ਕੁੜਤੱਣ ਛੱਡ ਜਾਂਦੀ ਹੈ। ਇਹ ਦਿਲਾਂ ਨੂੰ ਦੂਰ ਕਰਦੀ ਹੈ। ਗੁਰਬਾਣੀ ਵਿਚ ਵੀ ਕਿਹਾ ਗਿਆ ਹੈ—ਬਹੁਤਾ ਬੋਲਣ ਝੱਖਣ ਹੋਏ—ਦੂਸਰੇ ਬੰਦੇ ਨਾਲ ਆਡਾ ਲਾ ਕੇ ਤੁਸੀਂ ਖੁਦ ਛੋਟੇ ਬੰਦੇ ਬਣਦੇ ਹੋ। ਤੁਹਾਡਾ ਕਦ ਘਟਦਾ ਹੈ। ਗਲ ਬਾਤ ਕਰਦੇ ਸਮੇਂ ਕਦੀ ਉੱਚੀ ਨਾ ਬੋਲੋ। ਇਕ ਦਮ ਚਿਲਾeੋ ਨਾ। ਯਾਦ ਰੱਖੋ ਛੋਟੇ ਬੰਦੇ ਸਦਾ ਬੋਲਦੇ ਹਨ ਅਤੇ ਵੱਡੇ ਬੰਦੇ ਸੁਣਦੇ ਹਨ। ਗਲਬਾਤ ਕਰਦੇ ਸਮੇਂ ਦੂਸਰੇ ਬੰਦੇ ਦੇ ਮਤਲਬ ਦੀ ਗਲ ਕਰੋ। ਉਸਦੀ ਸਿਹਤ ਦਾ ਹਾਲ ਪੁੱਛੋ, ਉਸਦੇ ਰੁਝੇਵਿਆਂ ਅਤੇ ਕੰਮ ਦਾ ਹਾਲ ਪੁੱਛੋ। ਉਸਦੇ ਬੱਚਿਆਂ ਅਤੇ ਬਾਕੀ ਪਰਿਵਾਰ ਦੀ ਸੁੱਖ ਸਾਂਦ ਪੁੱਛੋ। ਦੂਸਰੇ ਨਾਲ ਇਤਨੇ ਪਿਆਰ ਨਾਲ ਵਰਤੋ ਕਿ ਉਸਦੇ ਦਿਲ ਵਿਚ ਤੁਹਾਡੀ ਜਗਾਂ੍ਹ ਬਣ ਜਾਵੇ। ਇਸ ਤਰਾਂ੍ਹ ਤੁਹਾਡੇ ਦਿਲ ਵਿਚ ਉਸ ਪ੍ਰਤੀ ਹਮਦਰਦੀ ਜਾਗੇਗੀ। ਤੁਹਾਡਾ ਆਪਸ ਵਿਚ ਪਿਆਰ ਵਧੇਗਾ। ਉਹ ਤੁਹਾਡਾ ਹੀ ਹੋ ਕੇ ਰਹਿ ਜਾਵੇਗਾ। ਤੁਸੀਂ ਉੱਚੇ ਉਠੋਗੇ।

    ਵੱਡਾ ਦਿਲ ਰੱਖਣ ਲਈ ਕਈ ਚੀਜਾਂ ਦੇਖ ਕੇ ਅਣਦੇਖੀਆਂ ਕਰਨੀਆਂ ਪੈਂਦੀਆਂ ਹਨ। ਆਪਣੇ ਢਿੱਡ ਵਿਚ ਗੱਲ ਪਚਾਉਣੀ ਪੈਂਦੀ ਹੈ। ਹਾਜਮਾ ਤੇਜ ਰੱਖਣਾ ਪੈਂਦਾ ਹੈ। ਇਹ ਨਹੀਂ ਕਿ ਤੁਹਾਨੂੰ ਕਿਸੇ ਦੀ ਗਲਤੀ ਜਾਂ ਕਮਜੋਰੀ ਦਾ ਪਤਾ ਲੱਗਾ ਤੇ ਤੁਸੀਂ ਉਸੇ ਸਮੇਂ ਸਾਰੇ ਸ਼ਹਿਰ ਵਿਚ ਢੰਡੋਰਾ ਪਿਟੱਣ ਤੁਰ ਪਏ।। ਹੋ ਸਕਦਾ ਹੈ ਜਲਦੀ ਵਿਚ ਤੁਹਾਨੂੰ ਪੂਰੀ ਅਸਲੀਅਤ ਪਤਾ ਹੀ ਨਾ ਚੱਲੀ ਹੋਵੇ। ਗੱਲ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ। ਮੌਕਾ ਦੇਖ ਕੇ ਗੱਲ ਕਰੋ। ਜੇ  ਕਿਸੇ ਕੋਲੋਂ ਕੋਈ ਗਲਤ ਗੱਲ ਹੋ ਵੀ ਗਈ ਤਾਂ ਤੁਹਾਨੂੰ ਉਸਨੂੰ ਅੱਗੇ ਫੈਲ੍ਹਾਉਣ ਦੀ ਕੀ ਲੌੜ ਹੈ ? ਜੇ ਕੋਈ ਭੁਚਾਲ ਆ ਵੀ ਜਾਵੇਗਾ ਤਾਂ ਦੂਜੇ ਲੋਕਾਂ ਨੂੰ ਆਪੇ ਪਤਾ ਚਲ ਜਾਵੇਗਾ। ਤੁਸੀਂ ਬੁਰਾ ਬਣਨ ਤੋਂ ਬਚ ਜਾਵੋਗੇ। ਯਾਦ ਰੱਖੋ ਕਿ ਗਲਤੀ ਤੁਹਾਡੇ ਤੋਂ ਵੀ ਹੋ ਸਕਦੀ ਹੈ।

    ਕਦੀ ਮਤਲਬੀ ਨਾ ਬਣੋ। ਦੂਸਰੇ ਨਾਲ ਵਰਤਦੇ ਸਮੇਂ ਸਹਿਜ ਅਤੇ ਹਮਦਰਦੀ ਦਾ ਵਤੀਰਾ ਰੱਖੋ। ਤੁਹਾਡੇ ਵਿਉਹਾਰ ਵਿਚ ਹਮੇਸ਼ਾਂ ਪਿਆਰ, ਹਮਦਰਦੀ ਅਤੇ ਇਮਾਨਦਾਰੀ ਝਲਕਣੀ ਚਾਹੀਦੀ ਹੈ। ਤੁਹਡੀ ਕਹਿਣੀ ਅਤੇ ਕਰਨੀ ਵਿਚ ਫਰਕ ਨਹੀਂ ਹੋਣਾ ਚਾਹੀਦਾ। ਕਈ ਲੋਕ ਹਮੇਸ਼ਾਂ ਆਪਣੇ ਆਪ ਤੱਕ ਹੀ ਕੇਂਦਰਿਤ ਰਹਿੰਦੇ ਹਨ। ਆਂਡੀ ਗੁਆਂਢੀ ਅਤੇ ਦੋਸਤ ਮਿੱਤਰਾਂ ਨਾਲ ਕਦੀ ਵਰਤਣ ਦੀ ਜਰੂਰਤ ਹੀ ਨਹੀਂ ਸਮਝਦੇ।। ਯਾਦ ਰੱਖੋ ਕਿ ਅਸੀਂ ਇਕ ਸਮਾਜਿਕ ਪ੍ਰਾਣੀ ਹਾਂ। ਸਾਨੂੰ ਦੂਸਰੇ ਨਾਲ ਮਿਲਵਰਤਣ ਦੀ ਲੌੜ ਹੈ। ਵਿਆਹ ਢੰਗ ਅਤੇ ਖੁਸ਼ੀ ਦੇ ਮੌਕੇ ਬੰਦਾ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਹੀ ਹੱਸਦਾ ਖੇਡਦਾ ਅਤੇ ਗਾਉਂਦਾ ਸੋਹਣਾ ਲੱਗਦਾ ਹੈ। ਇਸ ਤਰ੍ਹਾਂ ਖੁਸ਼ੀ ਦੁਗਣੀ ਹੋ ਜਾਂਦੀ ਹੈ। ਸਾਡੀ ਆਪਸ ਵਿਚ ਸਾਂਝ ਵਧਦੀ ਹੈ। ਇਸੇ ਤਰਾਂ੍ਹ ਦੁੱਖ ਦੇ ਮੌਕੇ ਵੀ ਬੰਦਾ ਇਕੱਲਾ ਰੌਦਾ ਵੀ ਸੋਹਣਾ ਨਹੀਂ ਲੱਗਦਾ। ਹਮੇਸ਼ਾਂ ਦੁੱਖ ਵੰਡਣ ਨਾਲ ਘਟਦਾ ਹੈ। ਕਈ ਲੋਕ ਪਹਿਲਾਂ ਤਾਂ ਜਿੱਤ ਦੇ ਘੋੜੇ ਤੇ ਚੜ੍ਹੇ ਹੋਏ ਦੂਸਰੇ ਦੀ ਪਰਵਾਹ ਨਹੀਂ ਕਰਦੇ । ਪੈਸੇ ਅਤੇ ਤਾਕਤ ਦੇ ਗਰੂਰ ਨਾਲ ਉਨਾਂ੍ਹ ਦੀ ਧੌਣ ਸਦਾ ਆਕੜੀ ਰਹਿੰਦੀ ਹੈ। ਨਾਲ ਦੇ ਬੰਦੇ ਉਨਾ੍ਹ ਨੂੰ ਕੀੜੇ ਮਕੌੜੇ ਹੀ ਜਾਪਦੇ ਹਨ। ਯਾਦ ਰੱਖੋ ਕੋਈ ਉਕਾਬ ਅਸਮਾਨ ਵਿਚ ਜਿਤਨਾ ਮਰਜੀ ਉੱਚਾ ਉੱਡ ਲਵੇ ਪਰ ਭੋਜਨ ਲਈ ਉਸਨੂੰ ਧਰਤੀ ਤੇ ਆਉਣਾ ਹੀ ਪੈਂਦਾ ਹੈ। ਇਸੇ ਤਰਾਂ੍ਹ ਘੁਮੰਢੀ ਮਨੁੱਖ ਹਮੇਸ਼ਾਂ ਗਰੂਰ ਵਿਚ ਰਹਿੰਦਾ ਹੈ। ਦੂਸਰੇ ਨੂੰ ਕੌੜਾ ਬੋਲਦਾ ਹੈ ਪਰ ਜਦ ਉਸਨੂੰ ਕਿਸੇ ਦੂਸਰੇ ਨਾਲ ਗਰਜ ਪੈਂਦੀ ਹੈ ਤਾਂ ਉਹ ਸਿਰ ਜੁਕਾ ਕੇ ਬੜੀ ਹਲੀਮੀ ਨਾਲ ਮਿੱਠਾ ਮਿੱਠਾ ਬੋਲਦਾ ਹੈ। ਬਗਲਾ ਭਗਤ ਨਜਰ ਆਉਂਦਾ ਹੈ। ਇਸ ਤਰਾਂ੍ਹ ਦਾ ਮਤਲਬੀ ਪੁਣਾ ਤਿਆਗਣਾ ਚਾਹੀਦਾ ਹੈ। ਸਦਗੁਣ ਅਪਣਾ ਕੇ ਸਾਨੂੰ ਇਕੋ ਜਿਹਾ ਵਤੀਰਾ ਰੱਖਣਾ ਚਾਹੀਦਾ ਹੈ।

    ਸਦਾ ਹਾਂ ਪੱਖੀ ਸੋਚੋ। ਹਰ ਗੱਲ ਵਿਚ ਨੁਕਸ ਹੀ ਨਾ ਕਢਦੇ ਰਹੋ। ਢਾਉ ਵਿਚਾਰਾਂ ਨੂੰ ਮਨ ਵਿਚੋਂ ਨਿਕਾਲ ਦਿਓ।ਢਾਉ ਵਿਚਾਰ ਤੁਹਾਡੇ ਸਫਲਤਾ ਲਈ ਵਧਦੇ ਹੋਏ ਕਦਮਾਂ ਵਿਚ ਰੁਕਾਵਟ ਪਾਉਂਦੇ ਹਨ। ਇਸ ਲਈ ਆਪਣੀ ਸੋਚ ਉਸਾਰੂ ਰੱਖੋ। ਹਮੇਸ਼ਾਂ ਸਮਝੋਤੇ ਵਾਲੀ ਆਦਤ ਪਾਵੋ।ਸਦਾ ਦੂਸਰੇ ਦੇ ਕੰਮ ਆਉ। ਉਨਾਂ ਦੀ ਮਦਦ ਕਰੋ। ਕਮਜੋਰ ਬੰਦੇ ਨੂੰ ਉੱਪਰ ਉੱਠਣ ਵਿਚ ਸਹਾਇਤਾ ਕਰੋ। ਲੋੜਵੰਦ ਦੀ ਲੋੜ ਪੂਰੀ ਕਰੋ। ਭੁੱਖੇਦਾ ਪੇਟ ਭਰੋ। ਹਮੇਸ਼ਾਂ ਗਰੀਬ ਗੁਰਬੇ ਦੀ ਮਦਦ ਕਰੋ। ਆਪਣੀ ਨੇਕ ਕਮਾਈ ਵਿਚੋਂ ਕੁਝ ਪੈਸਾ ਲੋਕਾਂ ਦੇ ਭਲੇ ਲਈ ਵੀ ਲਾਵੋ।

    ਕਦੀ ਹੰਕਾਰ ਵਿਚ ਨਾ ਆਓ। ਹੰਕਾਰਿਆ ਸੋ ਮਾਰਿਆ। ਹੰਕਾਰ ਤੁਹਾਡੇ ਅੰਦਰ ਦਾ ਕਰੂਪ ਚਿਹਰਾ ਹੈ। ਜੇ ਤੁਸੀਂ ਕੋਈ ਚੰਗਾ ਕੰਮ ਕੀਤਾ ਹੈ ਜਾਂ ਕਿਸੇ ਮੁਸ਼ਕਲ ਕੰਮ ਵਿਚ ਸਫਲ ਹੋਏ ਹੋ ਤਾਂ ਗਰੂਰ ਵਿਚ ਨਾ ਆਵੋ। ਇਹ ਹੰਕਾਰ ਤੁਹਾਨੂੰ ਨੀਂਵੇਂ  ਲੈ ਜਾਵੇਗਾ। ਤੁਸੀਂ ਇਕੱਲੇ ਹੀ ਜ਼ਿੰਦਗੀ ਵਿਚ ਸਫਲ ਨਹੀਂ ਹੋਏ। ਦੂਜੇ ਵੀ ਤੁਹਾਡੀ ਤਰਾਂ੍ਹ ਸਫਲ ਹੋ ਸਕਦੇ ਹਨ। ਸਫਲਤਾ ਤੇ ਕਿਸੇ ਦਾ ਏਕਾਅਧਿਕਾਰ ਨਹੀਂ । ਇਸ ਲਈ ਨਿਮਰਤਾ ਰੱਖੋ। ਯਾਦ ਰੱਖੋ ਹਰ ਕੰਮ ਸਿਫਰ ਦੇ ਲੈਵਲ ਤੋਂ ਹੀ ਸ਼ੁਰੂ ਹੁੰਦਾ ਹੈ। ਵੱਡੀ ਤੋਂ ਵੱਡੀ ਇਮਾਰਤ ਵੀ ਨੀਂਹਾਂ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਲੰਬੇ ਤੋਂ ਲੰਬਾ ਸਫਰ ਵੀ ਹਮੇਸ਼ਾਂ ਪਹਿਲੇ ਕਦਮ ਤੋਂ ਹੀ ਸ਼ੁਰੂ ਹੁੰਦਾ ਹੈ। ਕਈ ਲੋਕ ਪੈਸੇ ਅਤੇ ਤਾਕਤ ਕeਕੇ ਹੰਕਾਰ ਵਿਚ ਆ ਜਾਂਦੇ ਹਨ ਇਹ ਚੀਜਾਂ ਤਾਂ ਆਉਣੀਆਂ ਜਾਣੀਆਂ ਹਨ। ਅੱਜ ਤੁਹਾਡੇ ਕੋਲ ਹਨ ਕੱਲ ਨੂੰ ਖੁੱਸ ਵੀ ਸਕਦੀਆਂ ਹਨ। ਦੇਖਿਆ ਗਿਆ ਹੈ ਕਿ ਪਾਠ ਤੇ ਭਗਤੀ ਕਰਨ ਵਾਲੇ ਵੀ ਬਹੁਤ ਜਲਦੀ ਹੀ ਹੰਕਾਰ ਵਿਚ ਆ ਜਾਂਦੇ ਹਨ ਅਤੇ ਇਕਦਮ ਗੁੱਸੇ ਦੀ ਸਿਖਰ ਤੇ ਪਹੁੰਚ ਜਾਂਦੇ ਹਨ। ਦੂਜੇ ਨੂੰ ਸਰਾਪ ਤੱਕ ਦੇਣ ਲਗ ਪੈਂਦੇ ਹਨ। ਉਹ ਦੂਸਰੇ ਨੂੰ ਬਰਾਬਰ ਦਾ ਬੰਦਾ ਹੀ ਨਹੀਂ ਸਮਝਦੇ। ਹੰਕਾਰ ਨੂੰ ਕਾਬੂ ਰੱਖਣ ਲਈ ਸਭ ਤੋਂ ਜਰੂਰੀ ਹੈ ਨਿਮਰਤਾ ਅਤੇ ਸੇਵਾ। ਜੋ ਲੋਕ ਧਾਰਮਿਕ ਸਥਾਨ ਤੇ ਜਾਕੇ ਜਾਂ ਕਿਸੇ ਹੋਰ ਤਰਾਂ੍ਹ ਮਨੁੱਖਤਾ ਦੀ ਸੇਵਾ ਕਰਦੇ ਹਨ ਉਨਾਂ੍ਹ ਦਾ ਮਨ ਨਿਰਮਲ ਅਤੇ ਸ਼ਾਂਤ ਚਿੱਤ ਰਹਿੰਦਾ ਹੈ। ਸੇਵਾ ਹੰਕਾਰ ਨੂੰ ਮਾਰਦੀ ਹੈ।

    ਜ਼ਿਂਦਗੀ ਵਿਚ ਸਦਾ ਸੰਤੁਸ਼ਟ ਰਹੋ। ਸੰਤੁਸ਼ਟੀ ਨਾਲ ਚਿਹਰੇ ਤੇ ਸੁਹਪਣ ਅਤੇ ਨੂਰ ਆਉਂਦਾ ਹੈ ਜੋ ਦੂਜੇ ਦੇ ਮਨ ਨੂੰ ਮੌਹਂਦਾ ਹੈ। ਸਾਨੂੰ ਲਾਲਚ ਲੋਭ ਅਤੇ ਤ੍ਰਿਸ਼ਨਾ ਦਾ ਤਿਆਗ ਕਰਨਾ ਚਾਹੀਦਾ ਹੈ। ਦੂਸਰੇ ਦੀ ਦੌਲਤ ਮਨ ਨੂੰ ਲਲਚਾਉਂਦੀ ਹੈ। ਪਰਾਏ ਮਹਿਲ ਮਨ ਨੂੰ ਲੁਭਾਉਂਦੇ ਹਨ ਪਰ ਆਪਣੀ ਚੀਜ ਆਪਣੀ ਹੀ ਹੁੰਦੀ ਹੈ ਅਤੇ ਆਪਣਾ ਘਰ ਆਪਣਾ ਹੀ ਹੁੰਦਾ ਹੈ। ਇਸੇ ਲਈ ਕਿਸੇ ਨੇ ਠੀਕ ਹੀ ਕਿਹਾ ਹੈ-- ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ। ਗੁਰਬਾਣੀ ਵਿਚ ਵੀ ਆਇਆ ਹੈ:

    ਲਬੁ ਲੋਭ ਅਹੰਕਾਰ ਤਜਿ ਤ੍ਰਿਸ਼ਨਾ
    ਬਹੁਤਾ ਨਹੀ ਬੋਲਣਾ}


    ਇਸਦਾ ਭਾਵ ਇਹ ਹੈ ਕਿ ਪ੍ਰਮਾਤਮਾਂ ਨੇ ਸਾਡੇ ਤੇ ਜੋ ਬਖਸ਼ਿਸ਼ਾਂ ਕੀਤੀਆਂ ਹਨ , ਸਾਨੂੰ ਜੋ ਦੌਲਤਾਂ ਦਿੱਤੀਆਂ ਹਨ ਉਨਾਂ ਨਾਲ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ। ਜੋ ਚੀਜ ਸਾਡੇ ਪਾਸ ਨਹੀਂ ਹੈ ਉਸ ਲਈ ਹਾਏ ਤੌਬਾ ਨਹੀਂ ਕਰਨੀ ਚਾਹੀਦੀ। ਦੂਸਰੇ ਦੀ ਖੁਸ਼ਹਾਲੀ ਅਤੇ ਧੰਨ ਦੇਖ ਕੇ ਸੜਨਾ ਨਹੀਂ ਚਾਹੀਦਾ। ਜੇ ਤੁਹਾਡੇ ਕੋਲ ਕਿਸੇ ਚੀਜ ਦੀ ਕਮੀ ਹੈ ਤਾਂ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਉਸ ਚੀਜ ਦੀ ਪ੍ਰਾਪਤੀ ਲਈ ਯਤਨ ਕਰੋ। ਤੁਹਾਡੀ ਮਿਹਨਤ ਇਕ ਦਿਨ ਜਰੂਰ ਰੰਗ ਲਿਆਵੇਗੀ। ਪ੍ਰਮਾਤਮਾ ਜਰੂਰ ਬਰਕਤ ਪਾਵੇਗਾ। ਤੁਸੀਂ ਆਪਣੇ ਔਗੁਣ ਤਿਆਗੋ ਅਤੇ ਚੰਗੇ ਗੁਣ ਗ੍ਰਹਿਣ ਕਰੋ। ਸਦਾ ਪ੍ਰਸੰਨ ਚਿੱਤ ਰਹੋ। ਤੁਹਾਡਾ ਚਿਹਰਾ ਹਸੁਂ ਹਸੁਂ ਕਰਦਾ ਹੋਣਾ ਚਾਹੀਦਾ ਹੈ। ਇਸ ਤਰਾਂ੍ਹ ਤੁਸੀਂ ਵੱਡੇ ਦਿਲ ਵਾਲੇ ਬਣੋਗੇ। ਦੂਸਰੇ ਲੋਕਾਂ ਤੇ ਤੁਹਾਡਾ ਚੰਗਾ ਪ੍ਰਭਾਵ ਪਵੇਗਾ।
    ---------------------------------------------------------------