ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਹੌਸਲੇ ਬੁਲੰਦ ਰੱਖੋ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਚਾਨਣ ਦੀ ਇਕ ਛੋਟੀ ਜਹੀ ਕਿਰਨ ਗਹਿਰੇ ਤੋਂ ਗਹਿਰੇ ਹਨ੍ਹੇਰੇ ਨੂੰ  ਚੀਰ ਜਾਂਦੀ ਹੈ। ਇਸੇ ਤਰ੍ਹਾਂ ਆਸ ਦੀ ਇੱਕ ਕਿਰਨ ਦੁੱਖਾਂ ਭਰੀ ਜਿੰਦਗੀ ਰੂਪੀ ਬੇੜੀ ਨੂੰ ਤੂਫਾਨਾਂ ਵਿਚੋਂ ਸਫਲਤਾ ਨਾਲ ਕੱਢਣ ਲਈ ਕਾਫੀ ਹੁੰਦੀ ਹੈ। ਸਵਾਲ ਇਹ ਹੀ ਹੈ ਕਿ ਬੰਦਾ ਕਦੀ ਆਸ ਦਾ ਪੱਲਾ ਨਾ ਛੱਡੇ।

    ਕਈ ਵਾਰੀ ਅਸੀ ਦੁੱਖਾਂ ਨੰ ਦੇਖਕੇ ਹੌਸਲਾ ਛੱਡ ਜਾਂਦੇ ਹਾਂ । ਆਉਣ ਵਾਲੀ ਅਨਹੋਣੀ ਤੋਂ ਘਬਰਾ ਜਾਂਦੇ ਹਾਂ । ਸਾਡਾ ਦਿਲ ਦਿਮਾਗ ਅਤੇ ਸਰੀਰ ਸਾਡਾ ਸਾਥ ਛੱਡਦਾ ਜਾਪਦਾ ਹੈ। ਸਾਡੇ ਅੰਦਰਲੇ ਡਰ ਦੇ ਪਹਾੜ ਸਾਨੂੰ ਬੁਰੀ ਤਰ੍ਹਾਂ ਡਰਾਉਦੇ ਹਨ। ਸਾਨੂੰ ਆਪਣੇ ਬਚਾਅ ਦਾ ਕੋਈ ਰਸਤਾ ਨਜ਼ਰ ਨਹੀ ਆਉਦਾਂ । ਅਸੀ ਘੋਰ ਨਿਰਾਸ਼ਾ ਵਿੱਚ ਘਿਰ ਜਾਂਦੇ ਹਾਂ । ਇਹ ਤਾਂ ਇਸ ਤਰ੍ਹਾਂ ਹੀ ਹੈ ਜਿਵੇਂ ਪਾਣੀ ਵਿੱਚ ਡੁੱਬਦਾ ਹੋਇਆ ਬੰਦਾ ਹੱਥ ਪੈਰ ਮਾਰਨੇ ਛੱਡ ਦੇਵੇ ।

    ਅਜਿਹੇ ਬੰਦੇ ਦਾ ਤਾਂ ਡੁੱਬਣਾ ਨਿਸਚਿਤ ਹੀ ਹੈ । ਸਾਨੂੰ ਬਚਾਉਣ ਲਈ ਤਾਂ ਹੀ ਕੋਈ ਅੱਗੇ ਆਵੇਗਾ ਜੇ ਅਸੀ ਬਚਾਅ ਲਈ ਹੱਥ ਪੈਰ ਮਾਰਨੇ ਜਾਰੀ  ਰਖਾਂਗੇ ਹੋ ਸਕਦਾ ਹੈ ਕਿ ਪਾਣੀ ਦੇ ਛੱੜਪਿਆਂ ਦੀ ਅਵਾਜ ਸੁਣ ਕੇ ਕਿਸੇ ਦੀ ਨਜ਼ਰ ਸਾਡੇ ਵੱਲ ਪੈ ਜਾਵੇ ਅਤੇ ਉਹ ਹੱਥ ਵਧਾ ਕਿ ਸਾਡੀ ਬਾਂਹ ਫੜ ਕਿ ਸਾਨੂੰ ਸਹੀ ਸਲਾਮਤ ਬਾਹਰ ਕੱਢ ਲਵੇ।

    ਇਕ ਵਾਰੀ ਇਕ ਆਦਮੀ ਹਨ੍ਹੇਰੇ ਵਿੱਚ ਕਿਧਰੇ ਜਾ ਰਿਹਾ ਸੀ ਇਕ ਦਮ ਉਸਦਾ ਪੈਰ ਰਸਤੇ ਵਿਚਲੇ ਖੂਹ ਵਿੱਚ ਜਾ ਪਿਆ ਪਰ ਡਿਗਦੇ ਹੋਏ ਦਾ ਹੱਥ ਬੰਨੀ ਤੇ ਪੈ ਗਿਆ । ਉਸਤੋਂ ਜੋਰ ਲਾ ਕੇ ਉਪਰ ਆਇਆ ਨਾ ਜਾਵੇ । ਜੇ ਹੱਥ ਛੁੱਟ ਜਾਵੇ ਤਾਂ ਸਿੱਧਾ ਖੂਹ ਵਿੱਚ ਡਿੱਗਣਾ ਸੀ। ਇਸ ਸੂਰਤ ਵਿੱਚ ਮੌਤ ਨਿਸ਼ਚਿਤ ਸੀ। ਪਰ ਉਸਨੇ ਹੌਸਲਾ ਨਾ ਛਡਿਆਂ ਸਾਰੀ ਰਾਤ ਹੱਥ ਬਦਲ-੨ ਕੇ ਲਟਕਦਾ ਰਿਹਾ । ਆਖਿਰ ਜਦ ਦਿਨ ਦਾ ਕੁਝ ਚਾਨਣਾ ਹੋਇਆ ਤਾਂ ਉਸਨੇ ਥੱਲੇ ਦੇਖਿਆ ਤਾਂ ਉਸਦਾ ਹੱਾਸਾ ਨਿਕਲ ਆਇਆਂ। ਇਹ ਇਕ ਸੁੱਕਾ ਖੂਹ ਸੀ ਜਿਹੜਾ ਕਿ ਉਸਦੇ ਕਦ ਤੋਂ ਮਸਾਂ ਫੁਟ ਕੁ ਹੀ ਜਿਆਦਾ ਡੂੰਗਾ ਸੀ। ਹੁਣ ਉਸਨੇ ਦੋਵੇਂ ਹੱਥ ਛੱਡ ਦਿੱਤੇ ਅਤੇ ਖੂਹ ਵਿੱਚ ਆਪਣੇ ਆਪ ਛਾਲ ਮਾਰ ਦਿੱਤੀ। ਦੋ ਚਾਰ ਲੰਬੇ ਸਾਹ ਲਏ ਤੇ ਪੰਦਰਾਂ ਕੁ ਮਿੰਟ ਅਰਾਮ ਨਾਲ ਆਪਣੇ ਸਰੀਰ ਨੂੰ ਤਰੋ ਤਾਜ਼ਾ ਕੀਤਾ । ਫਿਰ ਹਿੰਮਤ ਰੱਖ ਕੇ ਉੱਪਰ ਛਾਲ ਮਾਰਕੇ ਦੋਹਾਂ ਹੱਥਾਂ ਨਾਲ ਖੂਹ ਦੀ ਬੰਨੀ ਨੂੰ ਫੜ ਲਿਆ ਅਤੇ ਪੈਰਾਂ ਨੂੰ ਦੀਵਾਰ ਤੇ ਲਾ ਕਿ ਬਾਹਰ ਨਿਕਲ ਆਇਆ ਅਤੇ ਆਪਣੇ ਰਸਤੇ ਪੈ ਗਿਆ। ਜੇ ਰਾਤ ਸਮੇ ਉਹ ਹੌਸਲਾ ਛੱਡ ਦਿੰਦਾ ਬੰਨੀ ਤੋਂ ਉਸਦਾ ਹੱਥ ਛੁੱਟ ਜਾਂਦਾ ਤਾਂ ਉਸਦੀ ਮੌਤ ਨਿਸਚਿਤ ਸੀ। ਭਾਵੇ ਖੂਹ ਸੁੱਕਾ ਸੀ ਅਤੇ ਗਹਿਰਾ ਵੀ ਨਹੀ ਸੀ ਉਸਨੇ ਹਾਰਟ ਅਟੈਕ ਨਾਲ (ਡਰ ਨਾਲ) ਹੀ ਮਰ ਜਾਣਾ ਸੀ। ਇਹ ਹੈ ਹੌਂਸਲੇ ਦਾ ਨਤੀਜਾ ।



    ਸਾਨੂੰ ਕਦੀ ਹੌਸਲਾ ਨਹੀ ਹਾਰਨਾ ਚਾਹੀਦਾ। ਢਿੱਗੀ ਨਹੀ ਢਾਹੁਣੀ ਚਾਹੀਦੀ । ਜੇ ਅਸੀ ਥੌਹੜਾ ਖੁਲਦਿਲੀ ਨਾਲ ਸੋਚੀਏ  ਤਾਂ ਜਿਆਦਾ ਤੋਂ ਜਿਆਦਾ ਬੁਰਾ ਕੀ ਹੋ ਜਾਵੇਗਾ । ਜੇ ਰੁਪਏ ਪੈਸੇ ਦਾ ਨੁਕਸਾਨ ਹੋ ਜਾਵੇ ਤਾਂ ਘਬਰਾਉਣ ਵਾਲੀ ਕੋਈ  ਗੱਲ ਨਹੀ । ਇਹ ਪੈਸਾ ਸਾਨੂੰ ਪੈਦਾ ਹੋਣ ਤੋਂ ਬਾਅਦ ਹੀ ਮਿਲਿਆ ਤੇ ਮਰਨ ਤੋ ਬਆਦ ਅਸੀ ਨਾਲ ਨਹੀ ਲੈ ਜਾਣਾ । ਕੋਈ ਗੱਲ ਨਹੀ ਫਿਰ ਕਮਾ ਲਵਾਂਗੇ। ਸਮਾਂ ਬੁਹਤ ਬਲਵਾਨ ਹੈ।ਦੁੱਖ-ਸੁੱਖ ਤਾਂ ਜਿੰਦਗੀ ਵਿੱਚ ਆਉਦੇ ਹੀ ਰਹਿੰਦੇ ਹਨ ਇਹ ਤਾਂ ਧੁੱਪ ਛਾਂ ਦੀ ਤਰ੍ਹਾਂ ਹੈ। ਜਿਸ ਨੇ ਕਦੀ ਦੁੱਖ ਨਹੀ ਦੇਖਿਆ ਉਹ ਸੁੱਖ ਦਾ ਵੀ ਅਨੰਦ ਨਹੀ ਲੈ ਸਕਦਾ ।ਜੇ ਸੁੱਖ ਦੇ ਦਿਨ ਨਹੀ ਰਹੇ ਤਾਂ ਦੁੱਖ ਦੇ ਦਿਨ ਵੀ ਨਹੀਂ ਰਹਿਣੇ । ਪਰ ਦੁੱਖ ਦੇ ਦਿਨਾ ਨੂੰ ਮਾਲਕ ਦੀ ਯਾਦ ਵਿੱਚ ਹੌਸਲੇ ਨਾਲ ਕੱਟੀਏ ਤਾਂ ਦੁੱਖਦੀ ਚੁਬਣ ਜਿਆਦਾ ਦੁਖਦਾਈ ਨਹੀ ਕਰਦੀ। ਜੇ ਅਸੀ ਥੋਹੜਾ ਹੋਰ ਵਿਸ਼ਾਲ ਹਿਰਦੇ ਨਾਲ ਸੋਚੀਏ ਤਾਂ ਸਭ ਤੋਂ ਵੀ ਜਿਆਦਾ ਬੁਰਾ ਸਾਡਾ ਕੀ ਹੋਵੇਗਾ। ਸਭ ਤੋਂ ਬੁਰਾ ਹੋਵੇਗਾ ਤਾਂ ਸਾਡੀ ਮੌਤ ਹੋ ਜਾਵੇਗੀ ਨਾ। ਪਰ ਮੌਤ ਤਾਂ ਜਿੰਦਗੀ ਦੀ ਇਕ ਸੱਚਾਈ  ਹੈ। ਇਕ ਦਿਨ ਤਾਂ ਸਭ ਨੇ ਮਰਨਾ ਹੀ ਹੈ । ਜੇ ਅਸੀ ਮਰ ਵੀ ਜਾਵਾਂਗੇ ਤਾਂ ਦੁਨੀਆਂ ਤੇ ਕੋਈ ਆਫਤ ਨਹੀਂ ਆ ਜਾਵੇਗੀ ਦੁਨੀਆਂ ਇਸੇ ਤਰ੍ਹਾਂ ਹੀ ਚਲਦੀ ਰਹੇਗੀ। ਪਰ ਮਰਨ ਤੋਂ ਪਹਿਲਾਂ ਰੋਜ਼ ਰੋਜ਼ ਮਰਨਾ ਜਿਆਦਾ ਦੁਖਦਾਈ ਹੈ। ਮੌਤ ਇਤਨੀ ਦੁਖਦਾਈ ਨਹੀਂ ਹੁੰਦੀ ਜਿਤਨਾ ਮੌਤ ਦਾ ਡਰ ਹੁੰਦਾ ਹੈ। ਸੋ ਹੌਸਲਾ ਰੱਖੋ ਜੇ ਮੌਤ ਆਂ ਵੀ ਗਈ ਤਾਂ ਉਸਨੂੰ ਵੀ ਹੱਸਕੇ ਹੀ ਮਿਲਾਂਗੇ।

    ਪ੍ਰਮਾਤਮਾ ਨੇ ਕਿਤਨੀ ਸੁੰਦਰ ਸ੍ਰਿਸ਼ਟੀ ਰਚੀ ਹੈ । ਇਸਨੂੰ ਮਾਨੋ । ਕਹਿੰਦੇ ਹਨ ਸੋ ਬਰਸ ਕੀ ਜਿੰਦਗੀ – ਪਿਆਰ ਕੇ ਬਸ ਚਾਰ ਦਿਨ। ਜੇ ਅਸੀ ਇਸਨੂੰ ਇਸ ਤਰ੍ਹਾਂ ਕਹੀਏ ਕਿ ਸੋ ਬਰਸ ਕੀ ਜਿੰਦਗੀ ਖੁਸ਼ੀ ਕੇ ਬਸ ਚਾਰ ਦਿਨ ਤਾਂ ਕੋਈ ਗਲਤ ਨਹੀਂ ਹੋਵੇਗਾ। ਜੇ ਅਸੀ ਆਪਣੀ ਇੱਛਾਂ ਸ਼ਕਤੀ ਅਤੇ ਹੌਸਲੇ ਨੂੰ ਕਾਇਮ ਰਖੀਏ ਤਾਂ ਅਸੀ ਸੋ ਬਰਸ ਦੀ ਜਿੰਦਗੀ ਖੁਸ਼ੀ ਦੇ ਸਾਰੇ ਦਿਨ ਮਾਣ ਸਕਦੇ ਹਾ ।ਜਦ ਅਸੀ ਆਪਣਾ ਹੌਸਲਾ ਛੱਡ ਦਿੰਦੇ ਹਾ ਤਾ ਜਿੰਦਗੀ ਵਿੱਚੋਂ ਹਾਰਦੇ ਹੀ ਹਾਂ। ਆਪਣੀ ਹਾਲਤ ਤਰਸਯੋਗ ਬਣਾ ਲੈਂਦੇ ਹਾਂ। ਉਸ ਸਮੇਂ ਜੇ ਅਸੀ ਦਿਲ ਦੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖੀਏ ਤਾਂ ਸਾਨੂੰ ਖੁਦ ਆਪਣੇ ਕੋਲੋਂ ਹੀ ਡਰ ਆਵੇਗਾ । ਅਸੀ ਆਪਣਾ ਦੁੱਖ ਦੂਜਿਆਂ ਨੂੰ ਦੱਸਕੇ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਾਂ । ਸਾਨੂੰ ਕੋਈ ਹੱਕ ਨਹੀ ਕਿ ਅਸੀ ਆਪਣੀ ਬੀਮਾਰੀ ਜਾਂ ਦੁਖਾਂ ਦੇ ਰੌਣੇ ਰੋ ਕੇ ਆਪਣੇ ਸਨੇਹੀਆਂ ਨੂੰ ਵੀ ਦੁੱਖੀ ਕਰੀਏ । ਕਈ ਲੋਕ ਤਾਂ ਸਾਡੇ ਰੌਜ਼ ਰੌਜ਼ ਦੇ ਰੌਣੇ ਸੁਣ ਕੇ ਉਪਰੋਂ ਸਾਡੇ ਨਾਲ ਫੋਕੀ ਹਮਦਰਦੀ ਦਿਖਾਉਦੇ ਹਨ ਪਰ ਵਿਚੋਂ ਸਾਡੀ ਤਰਸਮਈ ਹਾਲਤ ਦੇਖਕੇ ਖੁਸ਼ ਹੁੰਦੇ ਹਨ। ਇਸੇ ਲਈ ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ :

                       ਆਪਣੇ ਜ਼ਖਮ ਹਰ ਕਿਸੀ ਕੋ

    ਦਿਖਾਇਆਂ ਮੱਤ ਕਰੋ

    ਲੋਗ ਮੁੱਠੀਓ ਮੇਂ

    ਨਮਕ ਰੱਖਤੇ ਹੈ।



    ਸੋ ਦੋਸਤੋ ਜੇ ਸਾਨੂੰ ਆਪਣਾ ਦੁੱਖ ਆਪਣੇ ਪਿੰਡੇ ਤੇ ਖੁਦ ਹੀ ਹੰਡਾਉਣਾ ਪੈਣਾ ਹੈ ਫਿਰ ਕਿਉ ਇਸਦਾ ਢੰਡੋਰਾ ਪਿੱਟਿਆ ਜਾਵੇ । ਅੱਜ ਕੱਲ ਹਰ ਕੋਈ ਰੁਝਿਆਂ ਹੋਇਆਂ ਹੈ। ਕਿਸੇ ਕੋਲ ਤੁਹਾਡੇ ਲਈ ਸਮਾ ਨਹੀਂ। ਜੇ ਸਾਡਾ ਸਿਰ ਦੁਖਦਾ ਹੈ ਤਾਂ ਦਰਦ ਦੀ ਗੋਲੀ ਸਾਨੂੰ ਹੀ ਖਾਣੀ ਪਵੇਗੀ।  ਦੂਸਰੇ ਨੂੰ ਗੋਲੀ ਦੇਣ ਨਾਲ ਸਾਡਾ ਸਿਰ ਦਰਦ ਦੂਰ ਨਹੀਂ ਹੋਣਾ। ਫਿਰ ਕਿਉਂ ਨਾ ਐਸਾ ਢੰਗ ਅਪਣਾਇਆ ਜਾਵੇ ਕਿ ਇਹ ਦਰਦ ਸਾਨੂੰ ਮਹਿਸੂਸ ਹੀ ਨਾ ਹੋਵੇ।

    ਜਰਾ ਸੋਚੋ ਹਨ੍ਹੇਰੀ ਕਾਲੀ ਬੋਲੀ ਰਾਤ ਦਾ ਸਮਾਂ ਹੈ। ਬੱਦਲ ਗਰਜ ਰਹੇ ਹਨ ਬਿਜਲੀ ਚਮਕ ਰਹੀ ਹੈ। ਜੋਰਦਾਰ ਬਾਰਸ਼ ਹੋ ਰਹੀ ਹੈ ਰਸਤੇ ਵਿੱਚ ਕੋਈ ਰੋਸ਼ਨੀ ਵੀ ਨਹੀਂ ਜਗ ਰਹੀ ਤੁਸੀ ਘੰਟਾ ਘਰ ਤੱਕ ਜਾਣਾ ਹੈ ਰਸਤੇ ਵਿੱਚ ਤੁਸੀ ਡਿੱਗ ਪੈਂਦੇ ਹੋ ਫਿਰ ਕੀ ਹੋਵੇਗਾ ? ਜੇ ਤੁਸੀ ਹੌਸਲਾ ਹਾਰ ਜਾਵੋ ਕਿ ਮੈਂ ਤਾ ਹੁਣ ਉਠ ਹੀ ਨਹੀਂ ਸਕਦਾ ਤਾਂ ਕੀ ਉਥੇ ਪਏ-੨ ਤੁਸੀ ਮੰਜਲ ਤੇ ਪਹੁੰਚ ਜਾਵੋਗੇ। ਜੇ ਥੋਹੜੀ ਦੇਰ ਹੋਰ ਤੁਸੀ ਇਸੇ ਤਰ੍ਹਾਂ ਪਏ ਰਹੇ ਤਾਂ ਤੁਹਾਡੀ ਕੀ ਹਾਲਤ ਹੋਵੇਗੀ। ਜੇ ਤੁਸੀ ਹੌਸਲਾ ਕਰਕੇ aੁਠੋ ਫਿਰ ਸਫਰ ਸੁਰੂ ਕਰੋ ਤਾਂ ਤੁਸੀ ਜਰੂਰ ਮੰਚਲ ਤੇ ਪਹੁੰਚ ਹੀ ਜਾਵੋਗੇ। ਇਸੇ ਲਈ ਕਹਿੰਦੇ ਹਨ ਕਿ ਹਨ੍ਹੇਰੇ ਨੂੰ ਕੋਸਨ ਨਾਲੋਂ ਮੋਮਬੱਤੀ (ਹੌਸਲੇ ਦੀ) ਜਗਾ ਲੈਣਾ ਚੰਗਾ ਹੁੰਦਾ ਹੈ।

    ਜਿੰਦਗੀ ਨੂੰ ਸਾਵੀਂ ਪੱਧਰੀ ਜਿਉਣ ਲਈ ਹੌਸਲਾ ਚੜ੍ਹਦੀਕਲਾ ਅਤੇ ਸਹਿਜ ਜਰੂਰੀ ਹੈ।