ਜੀਹਨੇ ਦੇਸ਼ ਲਈ ਸ਼ਹੀਦੀਆਂ ਪਾਈਆਂ
ਨੂੰ ਸਦਾ ਪ੍ਰਣਾਮ ਕਰੀਏ
ਖਾਲੀ ਇੱਟਾਂ ਦੀਆਂ ਮਟੀਆਂ ਬਿਜਾਏ
ਸਕੂਲਾਂ ਨੂੰ ਸਲਾਮ ਕਰੀਏ
ਪਾਠਸ਼ਾਲਾ ਵਿੱਚ ਚੰਗੇ ਸੰਸਕਾਰ ਐ
ਜਿਹੜੇ ਜ਼ਿੰਦਗੀ ਦੇ ਅਸਲੀ ਵਿਚਾਰ ਐ
'ਆਓ ਪੜ੍ਹਨੇ ਤੇ ਸੇਵਾ ਲਈ ਜਾਓ'
ਦੇ ਨਾਅਰੇ ਨੂੰ ਕਲਾਮ ਕਰੀਏ
ਖਾਲੀ ਇੱਟਾਂ ਦੀਆਂ ਮਟੀਆਂ ਬਿਜਾਏ
ਸਕੂਲਾਂ ਨੂੰ ਸਲਾਮ ਕਰੀਏ
ਤੀਜੇ ਨੇਤਰ ਨੂੰ ਮਨ 'ਚ ਵਸਾਉਣਾ ਐ
ਵਿੱਦਿਆ ਮੰਦਰਾਂ ਨੂੰ ਸੀਸ ਝੁਕਾਉਣਾ ਐ
ਲਾ ਹਿੱਕ ਨਾਲ ਖਜ਼ਾਨਾ ਗਿਆਨ ਦਾ
ਅਨਪੜ੍ਹਤਾ ਗੁਲਾਮ ਕਰੀਏ
ਖਾਲੀ ਇੱਟਾਂ ਦੀਆਂ ਮਟੀਆਂ ਬਿਜਾਏ
ਸਕੂਲਾਂ ਨੂੰ ਸਲਾਮ ਕਰੀਏ
ਸਾਡੇ ਨਗਰਾਂ 'ਚ ਵੱਸੇ ਗੁਰੂ ਘਰ ਐ
ਰੱਖੋ ਯਾਦ ਜਾਣਾ ਸੱਚਖੰਡ ਦਰ ਐ
ਬਾਬੇ ਨਾਨਕ ਦੀ ਮੁੱਢਲੀ ਜੋ ਸਿੱਖਿਆ
ਤੇ ਪਾਠ ਸੁਭਾ ਸ਼ਾਮ ਕਰੀਏ
ਖਾਲੀ ਇੱਟਾਂ ਦੀਆਂ ਮਟੀਆਂ ਬਿਜਾਏ
ਸਕੂਲਾਂ ਨੂੰ ਸਲਾਮ ਕਰੀਏ
ਇਹ ਧਰਤੀ ਪਿਆਰੀ ਸੂਰਬੀਰਾਂ ਦੀ
ਸਾਡੇ ਗੁਰੂਆਂ, ਪੀਰਾਂ ਤੇ ਫਕੀਰਾਂ ਦੀ
ਸਾਂਝੀ ਦੁੱਖ-ਸੁੱਖ ਹੋ ਇੱਕ ਦੂਜੇ ਦੇ
ਦਮ ਵਿੱਚ ਦਾਮ ਭਰੀਏ
ਖਾਲੀ ਇੱਟਾਂ ਦੀਆਂ ਮਟੀਆਂ ਬਿਜਾਏ
ਸਕੂਲਾਂ ਨੂੰ ਸਲਾਮ ਕਰੀਏ
ਵਹਿਮਾਂ-ਭਰਮਾਂ 'ਚ ਨਹੀਓ ਡੁੱਬ ਜਾਈਦਾ
ਘਰ ਕਿਸੇ ਨੂੰ ਨੀਂ ਆਪਣਾ ਲੁਟਾਈਦਾ
ਸਦਾ ਰੱਜ-ਰੱਜ ਸੇਵਾ ਕਰੋ ਮਾਪਿਆਂ ਦੀ
ਜੱਗ ਉੱਚਾ ਨਾਮ ਕਰੀਏ
ਖਾਲੀ ਇੱਟਾਂ ਦੀਆਂ ਮਟੀਆਂ ਬਿਜਾਏ
ਸਕੂਲਾਂ ਨੂੰ ਸਲਾਮ ਕਰੀਏ
'ਸਾਧੂ' ਪੱਥਰਾਂ ਚੋਂ ਰੱਬ ਨਹੀਓ ਮਿਲਦਾ
'ਲੰਗੇਆਣੀਆਂ; ਸੁਣਾਵੇ ਹਾਲ ਦਿਲ ਦਾ
'ਪੰਜਾਬੀ ਮਾਂ' ਨੂੰ ਚੁੰਮ-ਚੁੰਮ ਰੱਖੀਏ
ਨਾ ਹੋਰਾਂ ਨੂੰ ਕਲਾਮ ਕਰੀਏ
ਖਾਲੀ ਇੱਟਾਂ ਦੀਆਂ ਮਟੀਆਂ ਬਿਜਾਏ
ਸਕੂਲਾਂ ਨੂੰ ਸਲਾਮ ਕਰੀਏ