ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਮਜ਼ਬੂਰੀ (ਕਹਾਣੀ)

    ਜਸਵਿੰਦਰ ਸਿੰਘ ਰੁਪਾਲ   

    Email: rupaljs@gmail.com
    Cell: +91 98147 15796
    Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
    ਲੁਧਿਆਣਾ India 141006
    ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    "ਖੜ੍ਹੇ ਹੋ ਜਾਓ ਜਿਨਾਂ ਨੇ ਕੰਮ ਨਹੀਂ ਕੀਤਾ।"ਮੈਂ ਕਲਾਸ ਚ' ਵੜਦਿਆਂ ਹੀ ਕਿਹਾ।2-3 ਵਿਦਿਆਰਥੀ ਅਜੇ ਵੀ ਖੜੇ ਸੀ।ਮੇਰਾ ਖਿਆਲ ਸੀ ਕਿ ਜਿਸ ਤਰੀਕੇ ਨਾਲ ਮੈਂ ਪਹਿਲਾਂ ਸਾਰਾ ਵਿਸ਼ਾ ਸਮਝਾਇਆ ਹੈ,ਸਹਾਇਕ ਸਮਗਰੀ ਦੀ ਵਰਤੋਂ ਕੀਤੀ ਹੈ,ਉਪਰੰਤ ਇਕੱਲਾ ਇਕੱਲਾ ਪ੍ਰਸ਼ਨ ਆਪ ਕਰਵਾਇਆ ਹੈ,ਉਸ ਅਨੁਸਾਰ ਸਾਰੇ ਵਿਦਿਆਰਥੀਆਂ ਨੇ ਲਿਖਣ ਦਾ ਹੀ ਨਹੀਂ,ਸਗੋਂ ਯਾਦ ਕਰਨ ਦਾ ਕੰਮ ਵੀ ਪੂਰਾ ਕਰ ਲਿਆ ਹੋਵੇਗਾ।ਇਨਾਂ ਖੜ੍ਹੇ ਵਿਦਿਆਰਥੀਆਂ ਨੂੰ ਦੇਖ ਕੇ ਮੈਨੂੰ ਦੁੱਖ ਵੀ ਲੱਗਿਆ ਤੇ ਗੁੱਸਾ ਵੀ ਆਇਆ।

    ਮੈਂ ਭਵਨੇ ਨੂੰ ਖੜਾ ਦੇਖਿਆ ਤਾਂ ਪਹਿਲਾਂ ਉਸ ਕੋਲ ਹੀ ਗਿਆ। "ਹਾਂ ਬਈ ਭਵਨੇ ਤੇਰਾ ਰੋਜ ਦਾ ਇਹੀ ਹਾਲ ਏ।ਪਿਛਲੇ ਕਈ ਦਿਨਾਂ ਤੋਂ ਤੂੰ ਲਗਾਤਾਰ ਕੰਮ ਨਹੀਂ ਕਰ ਰਿਹਾ।ਕੀ ਗੱਲ ਐ ?" ਮੈਂ ਆਪਣੇ ਗੁੱਸੇ ਤੇ ਕਾਬੂ ਪਾਕੇ ਮਨੋਵਿਗਿਆਨਕ ਤੌਰ ਤੇ ਕਾਰਨ ਜਾਨਣ ਦੀ ਤਾਂਘ ਰੱਖਦਿਆਂ ਤੇ ਉਦਾਸ ਤੇ ਡਰੇ ਭਵਨੇ ਨੂੰ ਥੋੜਾ ਬੋਲਣ ਦਾ ਹੌਸਲਾ ਦੇਣ ਲਈ ਪੁੱਛਿਆ।

    ਭਵਨਾ ਮੇਰੇ ਪ੍ਰਸ਼ਨ ਤੋਂ ਇੱਕ ਦਮ ਫ਼ਿਸ ਪਿਆ।ਉਸਦੀਆਂ ਅੱਖਾਂ ਵਿੱਚੋਂ ਹੰਝੂ ਨਿਕਲੇ ਦੇਖ ਮੈਂ ਉਸਨੂੰ ਪੁਚਕਾਰਿਆ ਅਤੇ ਪਿਆਰ ਨਾਲ ਕਿਹਾ, "ਦੱਸ ਬੇਟੇ ਕੀ ਗੱਲ ਐ ?ਘਰੋਂ ਕੋਈ ਪ੍ਰਾਬਲਮ ਤਾਂ ਨਹੀਂ ?"

    "ਸਰ ਜੀ,ਘਰ ਜਾ ਕੇ ਟਾਈਮ ਹੀ ਨਹੀਂ ਮਿਲਦਾ ਪੜ੍ਹਨ ਨੂੰ।ਘਰ ਦੇ ਸਾਰੇ ਕਮਮ ਮੈਂ ਆਪ ਕਰਨੇ ਹੁੰਦੇ ਨੇ।ਡੰਗਰਾਂ ਨੂੰ ਪੱਠੇ ਪਾਉਣਾ,ਧਾਰਾਂ ਚੋਣੀਆਂ,ਰੋਟੀ ਟੁੱਕ ਕਰਨਾ,ਕਈ ਵਾਰੀ ਕੱਪੜੇ ਧੋਣ ਦਾ ਕੰਮ ਵੀ ਮੈਨੂ ਹੀ ਕਰਨਾ ਪੈਂਦਾ ਹੈ।"

    "ਹੈਂ ? ਕੀ ਗੱਲ ਤੁਹਾਡੇ ਘਰ ਕੋਈ ਲੇਡੀ ਮੈਂਬਰ ਨਹੀਂ? ਤੇਰੀ ਮੰਮੀ,ਭੈਣ,ਭਾਬੀ ???"

    "ਸਰ,ਤਿੰਨ ਵੱਡੀਆਂ ਭੈਣਾ ਵਿਆਹੀਆਂ ਹੋeਆਿਂ ਨੇ।ਇੱਕ ਭਰਾ ਵੱਡਾ ਕੁਆਰਾ ਏ,ਉਹ ਬਾਪੂ ਨਾਲ ਕੰਮ ਤੇ ਜਾਂਦਾ ਏ।ਇੱਕ ਭਰਾ ਛੋਟ ਏ।ਬੇਬੇ ਨੂੰ ਦੌਰੇ ਪੈਂਦੇ ਨੇ।ਬਾਪੂ ਰੋਜ਼ ਦਾਰੂ ਪੀ ਕੇ ਉਸ ਨੂੰ ਕੁੱਟਦਾ ਏ। ਉਸ ਤੋਂ ਕੰਮ ਕਿਵੇਂ ਹੋਵੇ ? ਅੁਹ ਤਾਂ ਪਈ ਰਹਿੰਦੀ ਏ ਬੱਸ।"ਤੇ ਹੰਝੂ ਫਿਰ ਉਸਦੀਆਂ ਅੱਖਾਂ ਚੋਂ ਕਿਰ ਪਏ ।

    ਸੱਤਵੀਂ ਚ' ਪੜ੍ਹਦੇ ਭਵਨਦੀਪ ਦੀ ਅਸਲ ਮਜਬੂਰੀ ਸੁਣ ਕੇ ਮੇਰਾ ਦਿਲ ਪਸੀਜ ਗਿਆ।ਪਰ ਇਸ ਸਮੱਸਿਆ ਨੂੰ ਮੈਂ ਕਿਵੇਂ ਦੂਰ ਕਰਾਂ ? ਇਹ ਮੈਨੂੰ ਨਹੀਂ ਸੀ ਸੁੱਝ ਰਿਹਾ ।ਮੈਂ ਉਸ ਨੂੰ ਥਾਪੜਾ ਦੇ ਕੇ ਇੰਨਾ ਹੀ ਕਹਿ ਸਕਿਆ, "ਕੋਈ ਨਾ ਬੇਟੇ,ਸੰਘਰਸ਼ ਜਾਰੀ ਰੱਖ।ਹਰ ਕਾਲੀ ਰਾਤ ਇੱਕ ਚਿੱਟੇ ਦਿਨ ਨੂੰ ਜਨਮ ਦਿੰਦ ਿਹੈ।"ਉਸ ਨੂੰ ਤਾਂ ਮੈਂ ਕਹਿ ਦਿੱਤਾ,ਪਰ ਆਪ ਡੂੰਘੀ ਸੋਚ ਵਿੱਚ ਪੈ ਗਿਆ।