ਖ਼ਬਰਸਾਰ

  •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
  •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
  •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
  •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
  •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ (ਲੇਖ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮੋਗਾ ਜ਼ਿਲੇ ਦੇ ਪਿੰਡ ਲੰਗੇਆਣਾ ਕਲਾਂ ਵਿੱਚ ਪਿਤਾ ਸ.ਸਵਰਨ ਸਿੰਘ ਬਰਾੜ ਤੇ ਮਾਤਾ ਸ਼੍ਰੀਮਤੀ ਅਵਤਾਰ ਕੌਰ ਦੀ ਕੁਖੋਂ ੧੦-੧੧-੧੯੭੬ ਵਿੱਚ ਜਨਮੇ ਗੀਤਕਾਰ ਰਣਜੋਧ ਸਿੰਘ ਬਰਾੜ ਜਿਸਨੂੰ ਜ਼ਿਆਦਾਤਰ ਯੋਧਾ ਲੰਗੇਆਣਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੋ ਭੈਣਾਂ ਦਾ ਲਾਡਲਾ ਤੇ ਇਕਲੌਤਾ ਵੀਰ ਅਤੇ ਜੀਵਨ ਸਾਥਣ ਸ਼ਰਨਜੀਤ ਕੌਰ ਬਰਾੜ (ਕਨੇਡਾ) ਸਪੁੱਤਰੀ ਸਰਦਾਰ ਪਾਲ ਸਿੰਘ ਸੰਧੂ ਪਿੰਡ ਕਪੂਰੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕਾ ਹੈ। ਇੱਕ ਬੇਬੀ ਐਸ਼ਵੀਰ ਕੌਰ ਦਾ ਬਾਪ ਵੀ ਹੈ। ਮੁੱਢਲੀ ਪੜ੍ਹਾਈ ਆਪਣੇ ਨਾਨਕੇ ਪਿੰਡ ਮੱਲੇਆਣਾ (ਮੋਗਾ) ਨਾਨਾ ਸ਼੍ਰੀ ਗੁਰਦਿਆਲ ਸਿੰਘ ਭੰਗੂ ਮਾਮਾ ਜੀ ਡਾ.ਬਲਦੇਵ ਸਿੰਘ ਭੁੰਗ ਕੋਲ ਗੁਜ਼ਾਰ ਕੇ ਅੱਠਵੀਂ ਤੱਕ ਅਤੇ ਸਰਕਾਰੀ ਹਾਈ ਸਕੂਲ ਲੋਪੋਂ ਤੋਂ ਮੈਟ੍ਰਿਕ, ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਤੋਂ ਬਾਰਵੀਂ ਅਤੇ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਤੋਂ ਗ੍ਰੈਜੂਏਸ਼ਨ ਕੀਤੀ। ਗੀਤ ਲਿਖਣ ਦੀ ਚੇਟਕ ਪੜ੍ਹਾਈ ਦੇ ਦਿਨਾਂ ਤੋਂ  ਹੀ ਸੀ। ਹੌਲੀ-ਹੌਲੀ ਇਹ ਸ਼ੌਂਕ ਵਧਦਾ ਗਿਆ ਅਤੇ ਸਭ ਤੋਂ ਪਹਿਲਾ ਇਸਦੇ ਗੀਤ ਗਾਇਕ ਜੱਜ ਸ਼ਰਮਾਂ ਦੀ ਅਵਾਜ਼ ਵਿੱਚ ਰੀਕਾਰਡ ਹੋਏ, ਜਿੰਨ੍ਹਾਂ ਦੇ ਬੋਲ ਸਨ "ਤੈਨੂੰ ਸਾਰ ਨਾ ਲੱਗੀਆਂ ਦੀ", "ਅੱਗ ਲਾਉਣੀਆਂ ਕੀ ਫੋਕੀਆਂ ਸਲਾਮਾਂ, ਜੇ ਦਿਲਾਂ 'ਚ ਪਿਆਰ ਹੀ ਨਹੀਂ", "ਤੇਰੇ ਵੱਲ ਤੱਕਦੇ ਵੀ ਨਹੀਂ", "ਗਰੀਬਾਂ ਦੀਆਂ ਯਾਰੀਆਂ", "ਮਿਲਣੇ ਦਾ ਚਾਅ"। ਉਸ ਤੋਂ ਬਾਅਦ ਪ੍ਰਸਿੱਧ ਗਾਇਕਾ ਜੋਤੀ ਗਿੱਲ, ਮੰਗਾ ਗਿੱਲ, ਸਫੀ ਧੂੜਕੋਟੀਆਂ ਦੀ ਅਵਾਜ਼ ਵਿੱਚ ਦੋਗਾਣਾ ਸਰੋਤਿਆਂ ਵੱਲੋਂ ਕਾਫੀ ਮਕਬੂਲ ਹੋਇਆ।। ਫਿਰ ਉਸਦਾ ਮੇਲ ਪੰਜਾਬ ਦੇ ਮਸ਼ਹੂਰ ਗਾਇਕ ਹਰਿੰਦਰ ਸੰਧੂ ਤੇ ਗੁਰਲੇਜ਼ ਅਖਤਰ ਦੀ ਅਵਾਜ਼ 'ਚ "ਡੱਬ 'ਚ ਨਜਾਇਜ਼ ਹਥਿਆਰ ਵਰਗਾ, ਨਿਭਦਾ ਨੀ ਮੈਥੋਂ ਤੇਰਾ ਪਿਆਰ ਸੋਹਣਿਆਂ" ਗੀਤ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਗਾਇਕ ਹਰਿੰਦਰ ਸੰਧੂ ਤੇ ਮਿੰਨੀ ਦਿਲਖੁਸ਼ ਦੀ ਅਵਾਜ਼ ਵਿੱਚ ਇੱਕ ਗੀਤ "ਢੋਲ ਡਰਾਈਵਰਾ ਮੰਗਦੀ ਤੇਰਾ ਪਿਆਰ ਜਵਾਨੀ ਵੇ", ਬੇ-ਮਿਸਾਲ ਰਚਨਾ ਸੀ।

    Photo

    ਯੋਧਾ ਲੰਗੇਆਣਾ

         ਹੁਣ ਗਾਇਕ ਹਰਿੰਦਰ ਸੰਧੂ ਦੀ ਜਲਦ ਆ ਰਹੀ ਧਾਰਮਿਕ ਕੈਸਿਟ "ਤੇਰੀ ਕ੍ਰਿਪਾ" ਵਿੱਚ ਵੀ ਇੱਕ ਗੀਤ "ਮਾਲਾ ਫੜਕੇ" ਰੀਕਾਰਡ ਹੋ ਚੁੱਕਾ ਹੈ ਜਿਸ ਤੋਂ ਉਸ ਨੂੰ ਪੂਰੀ ਆਸ ਹੈ ਕਿ ਸਰੋਤਿਆਂ ਦੀ ਕਸਵੱਟੀ ਤੇ ਖਰਾ ਉਤਰੇਗਾ। ਫਿਰ ਉਸ ਨੇ ਨਾਲੋ ਨਾਲ ਆਪਣੀ ਕਲਮ ਨੂੰ ਕਬੱਡੀ ਦੀ ਸ਼ਾਇਰੀ ਵੱਲ ਵੀ ਮੋੜਿਆ ਹੈ। ਉਸਦੇ ਲਿਖੇ ਹੋਏ ਸ਼ੇਅਰ ਅੱਜਕੱਲ ਕਬੱਡੀ   ਟੂਰਨਾਮੈਂਟਾਂ ਕੱਪਾਂ ਤੇ ਸਿਰਮੌਰ ਕੁਮੈਂਟੇਟਰਾਂ ਵੱਲੋਂ ਬੋਲੇ ਜਾ ਰਹੇ ਹਨ ਜਿੰਨ੍ਹਾਂ ਵਿੱਚ ਕੁਮੈਂਟਰੀ ਦਾ ਬਾਦਸ਼ਾਹ ਪ੍ਰੋਫੈਸਰ ਮੱਖਣ ਸਾਹਿਬ, ਰੁਪਿੰਦਰ ਜਲਾਲ, ਹਰਦੀਪ ਕੋਕਰੀ, ਦਿਲਬਾਗ ਗੱਜਣਵਾਲਾ, ਅਮਨ ਲੋਪੋ, ਅਮਨ ਦਬੜੀਖਾਨਾ, ਸੁਖਚੈਨ ਬਰਾੜ ਚੋਟੀਆਂ, ਸੋਨੀ ਸੰਗੀਤ, ਮੰਦਰ ਮਿਰਜੇ ਕੇ ਤੇ ਹੋਰ ਬਹੁਤ ਸਾਰੇ ਕੁਮੈਂਟੇਟਰਾਂ ਵੱਲੋਂ ਬੋਲੇ ਹੋਏ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜ ਚੁੱਕੇ ਹਨ। ਹਾਲ ਹੀ ਵਿੱਚ ਹੋਏ ਤੀਜੇ 'ਪਰਲ ਵਿਸ਼ਵ ਕਬੱਡੀ ਕੱਪ' ਵਿੱਚ ਉਸ ਦੇ ਲਿਖੇ ਕਬੱਡੀ ਸ਼ੇਅਰ ਰੁਪਿੰਦਰ ਜਲਾਲ ਦੀ ਅਵਾਜ਼ ਵਿੱਚ ਬੱਲੇ-ਬੱਲੇ ਕਰਵਾ ਚੁੱਕੇ ਹਨ ਤੇ ਸਾਫ ਸੁਥਰੀ ਸੱਭਿਆਚਾਰਕ ਤੇ ਲੱਛੇਦਾਰ ਤੁਕਬੰਦੀ ਨਾਲ ਉਸਦੀ ਕਲਮ ਕਬੱਡੀ ਦੇ ਮਸ਼ਹੂਰ ਲੇਖਕਾਂ ਵਿੱਚ ਸ਼ਾਮਲ ਹੋ ਚੁੱਕੀ ਹੈ। ਕਬੱਡੀ ਖਿਡਾਰੀਆਂ ਨੂੰ ਨਸ਼ਾ ਰਹਿਤ  ਖੇਡਾਂ ਖੇਡਣ ਦੇ ਸ਼ੇਅਰਾਂ ਰਾਹੀਂ ਸੇਧ ਦਿੰਦਾ ਹੋਇਆ ਅਣਗਿਣਤ ਸ਼ੇਅਰ ਲਿਖ ਚੁੱਕਾ ਹੈ ਜੋ ਕਿ ਬਹੁਤ ਮਕਬੂਲ ਹੋ ਚੁੱਕੇ ਹਨ ਤੇ ਗਰਾਊਂਡਾਂ ਵਿੱਚ ਆਮ ਸੁਣਨ ਨੂੰ ਮਿਲਦੇ ਹਨ। ਜਿਵੇਂ ਸ਼ੇਅਰਾਂ ਦੇ ਬੋਲ ਹਨ:

    "ਜੋਸ਼ ਹੋਸ਼ ਤਕਨੀਕ ਦੀ ਅੱਜਕੱਲ ਖੇਡ ਕਬੱਡੀ", "ਇਹ ਦਿਨ ਚਾਰ ਜਵਾਨੀ ਦੇ", "ਸੌਖੀ ਨਹੀਂ ਖੇਡਣੀ ਕਬੱਡੀ", "ਜਦੋਂ ਫਸ ਜਾਏ ਘੁਲਾੜੀ ਵਿੱਚ ਗੰਨਾ", "ਦਾਅ ਪੇਚ ਸਿੱਖੇ ਬਿਨਾ ਗੱਲ ਨਾ ਬਣੇ", "ਕੁਰਸੀ ਖੇਡ ਕਬੱਡੀ ਦੀ", "ਪੈਂਦੀ ਮੈਕ ਉਤੋਂ ਯੋਧੇ ਦਿਆਂ ਸ਼ੇਅਰਾਂ ਦੀ ਕਬੱਡੀ","ਨਸ਼ਿਆਂ ਤੋਂ ਚੋਬਰਾਂ ਨੂੰ ਮੋੜਦੀ ਕਬੱਡੀ" ਆਦਿ ਹਨ। ਕੁਮੇਂਟੇਟਰਾਂ ਵਿੱਚੋਂ ਰੁਪਿੰਦਰ ਜਲਾਲ ਹਰਦੀਪ ਕੋਕਰੀ ਤੇ ਦਿਲਬਾਗ ਗੱਜਣਵਾਲਾ ਦਾ ਅਤੀ ਧੰਨਵਾਦੀ ਹੈ ਜਿੰਨ੍ਹਾਂ ਨੇ ਉਸਦੇ ਲਿਖੇ ਹੋਏ ਨੂੰ ਅਵਾਜ਼ ਦੇਕੇ ਲੋਕਾਂ ਤੱਕ ਪਹੁੰਚਾਇਆ। ਇਸਤੋਂ ਇਲਾਵਾ ਵਿਦੇਸ਼ ਦੀ ਧਰਤੀ ਕਨੇਡਾ ਵਿੱਚ ਚੱਲ ਰਿਹਾ ਰੇਡਿਓ ਪੰਜਾਬ ਦਾ ਪ੍ਰੋਗਰਾਮ 'ਸਾਡਾ ਵਿਰਸਾ' ਜਿਸ ਦੇ ਹੋਸਟ ਇਕਬਾਲ ਗਿੱਲ ਗਾਲਿਬ ਰਣ ਸਿੰਘ ਵਾਲਾ ਹਨ ਇਸ ਤੇ ਰਚਨਾਵਾਂ ਵੱਡੀ ਪੱਧਰ ਤੇ ਬੋਲੀਆਂ ਜਾਂਦੀਆਂ ਹਨ। ਬਾਕੀ ਸਾਰੇ ਹੀ ਕੁਮੈਂਟੇਟਰਾਂ ਦੀ ਕਬੱਡੀ ਖਿਡਾਰੀਆਂ, ਦਰਸ਼ਕਾਂ ਦੀ ਬਹੁਤ ਪ੍ਰਸੰਸਾ ਕਰਦਾ  ਹੈ ਜੋ ਮਾਂ ਖੇਡ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਹਨ।ਹੱਸਮੁਖ ਤੇ ਮਿਲਾਪੜੇ ਸੁਬਾaੇ ਦਾ ਮਾਲਕ ਸਾਦਗੀ ਵਿੱਚ ਜੀਣਾ ਪਸੰਦ ਕਰਦਾ ਹੋਇਆ ਰੋਜ਼ੀ ਰੋਟੀ ਲਈ ਵਿਦੇਸ਼ਾਂ ਦੀ ਧਰਤੀ ਜਿਵੇਂ ਕਿ ਡੁਬਈ, ਕੁਵਾਇਤ ਜਾ ਕੇ ਮਿਹਨਤ ਕਰ ਚੁੱਕਾ ਹੈ। ਪਤਨੀ ਸ਼ਰਨਜੀਤ ਕੌਰ ਬਰਾੜ ਕਨੇਡਾ ਹੋਣ ਕਰਕੇ ਜਲਦੀ ਹੀ ਉਥੋਂ ਦਾ ਵਸਨੀਕ ਹੋ ਜਾਵੇਗਾ।
      ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀਰਾ ਮੱਲੇਆਣਾ (ਕਨੇਡਾ) ਉਸਦੇ ਮਾਮਾ ਜੀ ਦਾ ਲੜਕਾ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪ੍ਰੇਮ ਕਪੂਰੇ, ਸ੍ਰ.ਹਰਦਿਆਲ ਸਿੰਘ ਸੰਧੂ, ਕਪੂਰੇ ਇਕਬਾਲ ਮੁਸਾਫਿਰ ਡਰੋਲੀ ਭਾਈ, ਜਗਦੀਪ ਬੂਈਆਂ ਵਾਲਾ, ਡਾ.ਬਲਦੇਵ ਸਿੰਘ ਮੱਲੇਆਣਾ ਇਹਨਾਂ ਸਾਰਿਆਂ ਦੀ ਬਹੁਤ ਕਦਰ ਕਰਦਾ ਹੈ ਜੋ ਦੁਖ ਸੁਖ ਵੇਲੇ ਉਸ ਦੇ ਬੇਹੱਦ ਕਰੀਬੀ ਤੇ ਸਹਿਯੋਗੀ ਹਨ। (ਮੇਜਾ ਬਰਾੜ ਕਨੇਡੀਅਨ, ਸਾਧੂ ਸਿੰਘ ਜ਼ੈਲਦਾਰ) । ਮਨਦੀਪ ਬਰਾੜ ਕੈਨੇਡਾ ਲੰਗੇਆਣਾ ਅਤੇ ਵੱਖ-ਵੱਖ ਹੋਏ ਕਬੱਡੀ ਖੇਡ ਮੇਲਿਆਂ ਦੇ ਪ੍ਰਬੰਧਕਾਂ ਵੱਲੋਂ ਉਸਦਾ ਸ਼ਾਨਦਾਰ ਵਿਸ਼ੇਸ਼ ਸਨਮਾਨ ਕੀਤੇ ਜਾ ਚੁੱਕੇ ਹਨ।
    ਪ੍ਰਮਾਤਮਾ ਕਰੇ ਕਿ ਇਸੇ ਤਰਾਂ ਉਸਦੀ ਕਲਮ ਬੁਲੰਦੀਆਂ ਨੂੰ ਛੂਹੇ। ਮਾਂ ਬੋਲੀ ਤੇ ਮਾਂ ਖੇਡ ਕਬੱਡੀ ਦੀ ਸੇਵਾ ਕਰਦਾ ਰਹੇ।