ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਕਾਲਖਾਂ ਦੇ ਬਾਦਸ਼ਾਹ (ਕਹਾਣੀ)

    ਰਵੀ ਸਚਦੇਵਾ    

    Email: ravi_sachdeva35@yahoo.com
    Cell: +61 449 965 340
    Address:
    ਮੈਲਬੋਰਨ Australia
    ਰਵੀ ਸਚਦੇਵਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਫਰਨ-ਫਰਨ ਹਵਾ ਚੱਲ ਰਹੀ ਸੀ। ਦਰਖਤੋਂ ਪੱਤੇ ਟੁੱਟ ਰਹੇ ਸਨ। ਪਤਝੜ ਦੀ ਰੁੱਤ ਸੀ। ਦੋ ਪੰਛੀ ਨਿੰਮ ਦੀ ਸ਼ਾਖ਼ ਤੇ ਬੈਠੇ, ਗੁਫਤਗੂ 'ਚ ਮਸ਼ਰੂਫ ਸਨ। ਇੱਕ ਨੇ ਦੂਜੇ ਨੂੰ ਕਿਹਾ, "ਦੇਖ ਬਾਈ ਆਲਸੀ ਉੱਲੂ, ਦਿਨ ਚੜ੍ਹ ਆਇਆ ਏ। ਹੁਣ ਤੇਰੇ ਸੌਣ ਦਾ ਵੇਲਾ ਈ। ਬੇ-ਟਾਇਮੇਂ ਤੂੰ ਇੱਥੇ ਕੀ ਕਰਦੈ। ਜਾਕੇ ਲੁਕ ਜਾਂ ਕੰਡਿਆਲੀਆਂ ਕਿੱਕਰਾਂ ਦੀ ਕਿਸੀ ਅਨਜਾਨ ਖੁੱਡ ਵਿੱਚ। ਜਾਂ ਫਿਰ ਹਨੇਰੇ 'ਚ ਡੱਕਿਆਂ ਰਹੱਸਮਈ ਉਜਾੜ ਗੁਫ਼ਾਵਾਂ ਵਿੱਚ। ਜਾਂ ਫਿਰ ਜਿੱਥੇ ਤੈਂਨੂੰ ਸਮਾਧਾਂ ਵਰਗੀ ਚੁੱਪ ਮਿਲੈ। ਮੰਦਭਾਗੀ ਘਟਨਾ 'ਤੇ ਮੌਤ ਦੇ ਦੂਤ, ਤੇਰੀਆਂ ਮੋਟੀਆਂ 'ਤੇ ਚਿਲਕਣੀਆਂ ਅੱਖਾਂ  ਖਮੋਸ਼ ਫਿਜ਼ਾਵਾਂ 'ਚ ਸਿਰਫ਼ ਦਹਿਸ਼ਤ ਤੇ ਚਿੰਤਾਵਾਂ ਈ ਘੋਲਦੀਆਂ ਨੇ। ਆਦਮ-ਜਾਤ ਨੂੰ ਤੇਰੇ ਖੰਭਾਂ ਦੀ ਫੜਫੜਾਹਟ ਚੰਗੀ ਨਹੀਓਂ ਲੱਗਦੀ। ਤੂੰ ਤਾਂ ਹੈ ਹੀ ਮੁਢੋਂ ਬਦਨਾਮ। ਵੇਖ ਲਿਆ ਕਿਸੇ ਨੇ ਮੈਂਨੂੰ ਤੇਰੇ ਨਾਲ, ਪੱਲੇ ਮੇਰੇ ਵੀ ਕੱਖ ਨਹੀਓਂ ਰਹਿੰਣਾ। ਉੱਡ ਜਾ ਤੂੰ ਹੁਣ, ਆਪਣੇ ਕਿਸੇ ਗੁੱਝੇ ਸਿਰਨਾਵੇਂ ਵੱਲ....!!
    "ਚੁੱਪ ਕਰਕੇ ਬਹਿ ਜਾ ਉਏ ਕਾਵਾਂ, ਐਵੇਂ ਕਦ ਦਾ ਕਾਂ-ਕਾਂ ਕਰੀ ਜਾਣੈ" ਮੈਂ ਏਨ੍ਹਾਂ ਬਦਨਾਮ ਨਹੀਂ ਜਿੰਨਾ ਤੂੰ ਸਮਝੀ ਜਾਣੈ। ਮੈਂ ਪੰਛੀ ਸੁਸਤ ਜ਼ਰੂਰ ਆ, ਪਰ ਮੌਤ ਦਾ ਫੁਰਮਾਨੀ ਨਹੀਂ। ਝੂਠੇ ਵਹਿਮਾਂ 'ਤੇ ਸਮਾਜਿਕ ਕੁਰੀਤੀਆਂ 'ਚ ਫਸੇ ਭਾਰਤ ਵਰਗੇ ਚੰਦ ਮੁਲਕਾਂ 'ਚ ਹੀ ਮੇਰੀ ਹਸਤੀ ਮੰਦਭਾਗੀ ਏ। ਬਹੁਤੇਰੇ ਮੁਲਕਾਂ 'ਚ ਮੇਰੀ ਜਾਤੀ ਖੁਸ਼ਹਾਲੀ ਦੇ ਪ੍ਰਤੀਕ, ਹਨੇਰੀਆਂ ਦੇ ਬਾਦਸ਼ਾਹ ਵਜੋਂ ਜਾਣੀ ਜਾਂਦੀ ਏ। ਇਨ੍ਹਾਂ ਮੁਲਕਾਂ 'ਚ ਕਾਲਖਾਂ 'ਤੋਂ ਪਾਰ ਪਰਭਾਤ ਵੇਲੇ ਵੀ ਸਾਡਾ ਅਦਬ ਹੁੰਦੈ। ਅਲਬਰਟਾ,ਮਨੀਟੋਬਾ,ਕਿਵਬੈਕ ਕੈਨੇਡਾ ਦੇ ਇਨ੍ਹਾਂ ਤਿੰਨ ਪ੍ਰਾਂਤਾਂ 'ਚ ਮੇਰੀ ਜਾਤੀ ਨੂੰ ਰਾਸ਼ਟਰੀ ਪੰਛੀ ਦਾ ਮਾਣ ਹਾਸਲ ਹੈ।  ਯੂਨਾਨ ਨੇ ਆਪਣੀ ਕਰੰਸੀ ਤੇ ਸਾਡੀ ਫ਼ੋਟੋ ਰਾਸ਼ਟਰੀ ਪੰਛੀ ਚਿੰਨ੍ਹ ਵਜੋਂ ਛਾਪੀ ਏ। ਇੱਕ ਦੋ ਮੁਲਕ ਅਜਿਹੇ ਵੀ ਨੇ, ਜਿੱਥੇ ਪੁਲੀਸ ਰਾਤ ਵੇਲੇ ਮੁਜਰਮ ਨੂੰ ਫੜ੍ਹਨ ਲਈ ਸਾਡੀ ਸੇਵਾ ਲੈਦੀ ਆ। ਸਾਡੀਆਂ ਮੋਟੀਆਂ ਅੱਖਾਂ ਦੇ ਅਜ਼ਬ ਲੈਂਸਾਂ ਵਿੱਚ,ਰਾਤ ਨੂੰ ਦੂਰ-ਦੂਰ ਤੱਕ ਦੇਖਣ ਦੀ ਸ਼ਕਤੀ ਜੋ ਹੁੰਦੀ ਹੈ। ਕਿਸਾਨਾਂ ਦੇ ਵੀ ਅਸੀਂ ਦੋਸਤ ਆ, ਫਸਲਾਂ ਵੀਰਾਨ ਕਰਨੇ ਚੂਹੇ ਲੱਭ-ਲੱਭ ਕੇ ਜੋ ਖਾਈਦੇ ਨੇ। ਵਿਦੇਸ਼ਾਂ 'ਚ ਮੁੰਡੇ ਕੁੜੀਆਂ ਆਪਣੀ ਬਾਂਹ ਜਾਂ ਮੋਡਿਆ ਤੇ ਸਾਡੀ ਫ਼ੋਟੋ ਸਟਾਈਲਿਸ਼ ਟੈਟੂ ਖੁਦਵਾ ਕੇ ਬਣਵਾਉਂਦੇ ਨੇ।
    ਹੰਕਾਰੀ ਕਾਵਾਂ.... ਰਹੀ ਗੱਲ ਆਦਮ-ਜਾਤ ਦੇ ਦੁਰਕਾਰਣ- ਫਿਟਕਾਰਣ  ਦੀ, ਉਹ ਤਾਂ ਤੇਰੀ ਨਸਲ ਨੂੰ ਵੀ ਹੁਣ ਲੱਗੇ ਨੇ। ਇੱਕ ਵੇਲਾ ਸੀ ਜਦ ਘਰ ਦੇ ਬਨੇਰੇ ਕਾਂ ਦੇ ਬੋਲਣ ਨੂੰ ਪਰਾਹੁਣੇ ਘਰ ਆਉਂਣ ਦਾ ਸੰਕੇਤ ਮੰਨ ਕੇ, ਤੇਰੀ ਨਸਲ ਨੂੰ ਖੁਸ਼ਖਬਰੀਆਂ ਦੀ ਨਸਲ ਮੰਨਿਆਂ ਜਾਂਦਾ ਸੀ। ਪਹਿਲਾ ਪਰਾਹੁਣਿਆਂ  ਪ੍ਰਤੀ ਦਿਲਾਂ 'ਚ ਸੱਚੀ ਮੁਹੱਬਤ ਜੋ ਹੁੰਦੀ ਸੀ। ਜੋ ਹੁਣ ਮੁੱਕ ਚੁੱਕੀ ਏ। ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਹੁਣ ਕੱਚੀਆਂ ਹੋ ਗਈਆਂ ਨੇ। ਅੱਜ ਦੀ ਘੜੀ ਪਰਾਹੁਣਿਆਂ ਦਾ ਘਰ ਆਉਂਣਾ ਨਿਰੀ ਟੈਂਸ਼ਨ 'ਤੇ ਖਰਚੇ ਦਾ ਘਰ ਹੀ ਮੰਨਿਆਂ ਜਾਂਦਾ ਏ। ਤੇਰੇ ਵਰਗਾ ਜਦ ਕੋਈ ਕਾਂ ਕਿਸੀ ਦੇ ਬਨੇਰੇ ਕਾਂ-ਕਾਂ ਕਰਦੇ, ਪਰਾਹੁਣਚਾਰੀ ਤੋਂ ਅੱਕੇ ਲੋਕ ਹੁਣ ਵੱਟਾ ਜ਼ਰੂਰ ਛੱਡਦੈ ਆ। ਚਾਨਣ ਦੇ ਵਣਜਾਰਿਆਂ ਤੇਰੇ ਨਾਲੋ ਅਸੀਂ ਕਾਲਖਾਂ (ਹਨੇਰਿਆਂ) ਦੇ ਬਾਦਸ਼ਾਹ ਹੀ ਚੰਗੇ। ਕਿਤੇ ਨਾ ਕਿਤੇ ਸਾਡਾ ਅਦਬ ਤਾਂ ਹੁੰਦਾ ਹੀ ਹੈ ਨਾ? ਬਲੈਕ ਐਂਡ ਵਾਈਟ ਤੁਹਾਡੀ ਬੂਥੀ ਆ ਚੁੰਝਲਾ, ਤੁਹਾਨੂੰ ਹੁਣ ਪਸੰਦ ਕੌਣ ਕਰਦੈ ? ਰਿਸ਼ਤਿਆਂ ਦੀ ਅਹਿਮੀਅਤ ਤਾਂ ਹੋ ਗਈ ਫੁਰ .......!!
    ਉੱਲੂ ਦਾ ਵਿਅੰਗ ਕਾਂ ਦਾ ਦਿਲ ਛਲਣੀ–ਛਲਣੀ ਕਰ ਗਿਆ ਤੇ ਉਹ ਉਦਾਸ ਹੋ ਗਿਆ।