ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ (ਖ਼ਬਰਸਾਰ)


    ਡੈਲਟਾ--  ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ, ਹਰ ਮਹੀਨੇ ਦੇ ਤੀਜੇ ਮੰਗਲਵਾਰ, ਮਨਾਈ ਜਾਣ ਵਾਲੀ ਕਾਵਿ ਸ਼ਾਮ, ੧੫ ਅਕਤੂਬਰ ੨੦੧੩ ਨੂੰ, ਨਾਮਵਰ ਕਵੀ ਮਨਜੀਤ ਮੀਤ ਅਤੇ ਲੈਕਚਰਾਰ ਗੁਰਦੀਸ਼ ਕੌਰ ਗਰੇਵਾਲ ਸੰਗ ਆਯੋਜਤ ਕੀਤੀ ਗਈ। ਸਭ ਤੋਂ ਪਹਿਲਾਂ ਮੋਹਨ ਗਿੱਲ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ ਆਏ ਸਰੋਤਿਆਂ ਦਾ ਧੰਨਵਾਦ ਕਰਨ ਦੇ ਨਾਲ ਕਾਵਿ ਸ਼ਾਮ ਦੀਆਂ ਸੇਵਾਵਾਂ ਪ੍ਰਾਪਤ ਹੋਣ ਬਦਲੇ ਮੈਕੀ ਲਾਇਬ੍ਰੇਰੀ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਭਾਰਤ ਤੋਂ ਕੈਨੇਡਾ ਫੇਰੀ 'ਤੇ ਆਏ ਡਾ. ਬਲਦੇਵ ਸਿੰਘ ਖੈਰਾ ਅਤੇ ਉਹਨਾਂ ਦੀ ਜੀਵਨ ਸਾਥਣ ਡਾ. ਗੁਰਮਿੰਦਰ ਕੌਰ ਸਿੱਧੂ ਨੂੰ ਕਾਵਿ ਸ਼ਾਮ ਦੀ ਮਹਿਫਲ ਵਿਚ ਆਉਣ 'ਤੇ 'ਜੀ ਆਇਆਂ' ਕਿਹਾ।

    Photo
       ਜਰਨੈਲ ਸਿੰਘ ਸੇਖਾ ਨੇ ਗੁਰਦੀਸ਼ ਕੌਰ ਗਰੇਵਾਲ ਦੀ ਜਾਣ ਪਹਿਚਾਣ ਕਰਵਾਉਂਦਿਆਂ ਉਹਨਾਂ ਦੇ ਸਾਹਿਤਕ ਸਫਰ ਬਾਰੇ ਸੰਖੇਪ ਵਿਚ ਜਾਣਕਾਰੀ ਦੇ ਕੇ ਉਹਨਾਂ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ। ਗੁਰਦੀਸ਼ ਕੌਰ ਗਰੇਵਾਲ ਨੇ ਲਾਇਬ੍ਰੇਰੀ, ਦੋਹਾਂ ਸੰਸਥਾਵਾਂ ਅਤੇ ਆਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਵਾਰਤਕ ਦੇ ਨਾਲ ਨਾਲ ਕਵਿਤਾ ਦੇ ਹਰ ਰੂਪ ਤੇ ਵਿਧਾ ਨੂੰ ਅਜ਼ਮਾਇਆ ਹੈ। ਉਹਨਾਂ ਨੇ ਆਪਣੀਆਂ ਪੁਸਤਕਾਂ ਵਿਚੋਂ ਅੱਡ ਅੱਡ ਕਾਵਿ ਵੰਨਗੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ, ਜਿਵੇਂ; 'ਅੱਜ ਦਾ ਰਾਵਣ', 'ਮੈਂ ਔਰਤ ਹਾਂ', 'ਸ਼ਹਾਦਤ ਦਾ ਬੂਟਾ', ਪਾਖੰਡੀ ਬਾਬਿਆਂ ਦੀਆਂ ਕਰਤੂਤਾਂ', ਇਕ ਗ਼ਜ਼ਲ, ਪਿੰਡ ਦਾ ਹਾਲ ਦਸਦਾ ਇਕ ਗੀਤ ਅਤੇ ਬਦੇਸ਼ ਨਾਲ ਸਬੰਧਤ ਕੁਤਕੁਤਾੜੀਆਂ ਕਢਦੇ ਕੁਝ ਟੱਪੇ ਸੁਣਾਏ।

       ਭਾਵੇਂ ਕਿ ਕਾਵਿ ਸ਼ਾਮ ਦੋ ਕਵੀਆਂ ਦੇ ਨਾਮ ਹੀ ਸੀ ਪਰ ਸਰੋਤਿਆਂ ਦੀ ਪੁਰਜ਼ੋਰ ਮੰਗ 'ਤੇ ਡਾਕਟਰ ਗੁਰਮਿੰਦਰ ਕੌਰ ਸਿੱਧੂ ਨੂੰ ਬੇਨਤੀ ਕੀਤੀ ਗਈ ਕਿ ਉਹ ਵੀ ਆਪਣੀ ਇਕ ਰਚਨਾ ਜ਼ਰੂਰ ਸੁਣਾਉਣ। ਡਾ. ਸਿੱਧੂ ਨੇ ਅੋਰਤ ਦੀ ਗੁੱਤ ਦੁਆਲੇ ਘੁਮਦੀ ਇਕ ਮਸਲਸਲ ਗ਼ਜ਼ਲ ਸੁਣਾਈ, ਜਿਸ ਵਿਚ ਔਰਤ ਦੀ ਮਹੱਤਤਾ ਦੇ ਹਰ ਪੱਖ ਨੂੰ ਰੂਪਮਾਨ ਕੀਤਾ ਗਿਆ ਸੀ।

       ਮੋਹਨ ਗਿੱਲ ਨੇ ਦੂਸਰੇ ਕਵੀ ਮਨਜੀਤ ਮੀਤ ਨੂੰ ਸਰੋਤਿਆਂ ਦੇ ਰੂ ਬਰੂ ਕਰਦਿਆਂ ਉਸ ਨੂੰ ਆਧੁਨਿਕ ਵਿਚਾਰਧਾਰਾ ਦਾ ਕਵੀ ਕਿਹਾ। ਖਾਸ ਕਰਕੇ ਉਸ ਦੇ ਕਾਵਿ ਨਾਟਕ 'ਅਧੂਰੇ ਪੈਗੰਬਰ' ਦੇ ਸੰਦਰਭ ਵਿਚ। ਮਨਜੀਤ ਮੀਤ ਨੇ ਆਪਣੀ ਲੇਖਣੀ ਦੇ ਸਫਰ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਾਇਰੀ ਵਕਤ ਦੀ ਲੋੜ ਹੈ ਅਤੇ ਜ਼ਿੰਦਗੀ ਦੇ ਹਰ ਪੱਖ ਨੂੰ ਪੇਸ਼ ਕਰਦੀ ਕਵਿਤਾ ਹੀ ਅਸਲ ਕਵਿਤਾ ਕਹੀ ਜਾ ਸਕਦੀ ਹੈ। ਫਿਰ ਮੀਤ ਨੇ ਆਪਣੀਆਂ ਕਵਿਤਾਵਾਂ 'ਨਿਖੰਭੜੇ', 'ਜੀਵਨ ਦੁਬਿਧਾ', 'ਸੰਸਕ੍ਰਿਤਕ ਵਿੱਥ ਦੀ ਕਾਲੀ ਪੱਤਝੜ', 'ਹਨੇਰੇ ਵਿਚ ਸੁਲਘਦੀ ਰੌਸ਼ਨੀ' ਅਤੇ ੧੯੮੪ ਦੇ ਸੰਤਾਪ ਨਾਲ ਸਬੰਧਤ ਕਵਿਤਾ 'ਲੱਕੜ ਦੇ ਘੋੜੇ' ਸੁਣਾਈਆਂ। ਮੀਤ ਦੀਆਂ ਕਵਿਤਾਵਾਂ ਵਿਚੋਂ ਬੌਧਿਕਤਾ ਦੀ ਝਲਕ ਪੈਂਦੀ ਸੀ।

       ਅੱਜ ਦੀ ਮਹਿਫਲ ਵਿਚ ਆਏ ਤਰੋਤਿਆਂ ਵਿਚ ਕੁਝ ਨਾਮਵਰ ਸ਼ਖਸੀਅਤਾਂ, ਡਾ. ਬਲਦੇਵ ਸਿੰਘ ਖੈਰਾ, ਡਾ. ਸੱਤਪਰੀਤ ਸਿੰਘ ਗਰੇਵਾਲ, ਜੀਵਨ ਰਾਮਪੁਰੀ, ਹਰਦਮ ਸਿੰਘ ਮਾਨ, ਪਰਮਿੰਦਰ ਸਵੈਚ, ਰਾਜਵੰਤ ਬਾਗੜੀ, ਜਗਦੇਵ ਸਿੰਘ  ਸੰਧੂ, ਗਿੱਲ ਮਨਸੂਰ, ਕ੍ਰਿਸ਼ਨ ਬਨੋਟ, ਇੰਦਰਜੀਤ ਸਿੰਘ ਧਾਮੀ, ਨਛੱਤਰ ਸਿੰਘ ਬਰਾੜ, ਇੰਦਰਜੀਤ ਕੌਰ ਸਿੱਧੂ, ਜਸਬੀਰ ਮਾਨ, ਰੁਪਿੰਦਰ ਰੂਪੀ, ਨਿਰਮਲ ਗਿੱਲ, ਮਾ. ਅਮਰੀਕ ਸਿੰਘ ਲੇਹਲ, ਸੀਤਾ ਰਾਮ ਅਹੀਰ, ਗੁਰਦੇਵ ਸਿੰਘ ਘੋਲੀਆ, ਹਰਬੰਸ ਕੌਰ ਬੈਂਸ, ਕਰਨਲ ਦਰਸ਼ਨ ਸਿੰਘ ਸਿੱਧੂ, ਸੁਖਜਿੰਦਰ ਕੌਰ, ਦਵਿੰਦਰ ਜੌਹਲ, ਕੰਵਲਜੀਤ ਕੌਰ ਮਾਨ, ਪਵਿੱਤਰ ਕੌਰ ਬਰਾੜ ਵੀ ਸਨ।

     ਅੰਤ ਵਿਚ ਜਰਨੈਲ ਸਿੰਘ ਸੇਖਾ ਅਤੇ ਮੋਹਨ ਗਿੱਲ ਵੱਲੋਂ ਵੱਡੀ ਗਿਣਤੀ ਵਿਚ ਮਹਿਫਲ ਦਾ ਸਿੰਗਾਰ ਬਣੇ ਸਰੋਤਿਆਂ ਤੇ ਵਿਦਵਾਨ ਲੇਖਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਅਗਲੇਰੀ ਕਾਵਿ ਸ਼ਾਮ ੧੮ ਨਵੰਬਰ, ਦਿਨ ਮੰਗਲਵਾਰ ਨੂੰ ਮਨਾਉਣ ਬਾਰੇ ਸੂਚਨਾ ਦਿੱਤੀ। ਉਸ ਮਗਰੋਂ ਲਾਇਬ੍ਰੇਰੀ ਵੱਲੋਂ ਦਿੱਤੇ ਸਨਮਾਨ ਚਿੰਨ ਦੋਹਾਂ ਲੇਖਕਾਂ ਨੂੰ ਭੇਟ ਕੀਤੇ ਗਏ ਅਤੇ ਗਰੁੱਪ ਫੋਟੋ ਲੈਣ ਨਾਲ ਕਾਵਿ ਸ਼ਾਮ ਦੀ ਸਮਾਪਤੀ ਹੋਈ।

    ਬਿੱਕਰ ਸਿੰਘ ਖੋਸਾ