ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ (ਖ਼ਬਰਸਾਰ)


    ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਮਿਤੀ 13 ਅਕਤੂਬਰ, 2013 ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਸਹਿਯੋਗ ਨਾਲ ਸਾਲ 2013 ਦਾ  ਤੇਰਵ੍ਹਾਂ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਸ੍ਰੀ ਧਰਮਪਾਲ ਸਾਹਿਲ ਨੂੰ ਭੇਂਟ ਕੀਤਾ ਗਿਆ ਜਿਸ ਵਿਚ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਸ਼ਾਮਲ ਹਨ। ਜਨਾਬ ਐਮ.ਰਮਜ਼ਾਨ ਕੰਗਣਵਾਲਵੀ ਨੂੰ ਸਮਰਪਿਤ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਪ੍ਰੋਫੈਸਰ ਅੱਛਰੂ ਸਿੰਘ, ਬੀ.ਐਸ.ਰਤਨ, ਹਰਪ੍ਰੀਤ ਸਿੰਘ ਰਾਣਾ, ਸੁਰਜੀਤ ਕੌਰ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਸ਼ਾਮਲ ਸਨ।

    ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਸਾਹਿਤ ਸਭਾ ਪਟਿਆਲਾ ਵੱਲੋਂ ਹਰ ਸਾਲ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਹ ਰਵਾਇਤ ਨਿਰੰਤਰ ਜਾਰੀ ਰਹੇਗੀ ਤਾਂ ਜੋ ਲੇਖਕ ਸ਼ਿੱਦਤ ਨਾਲ ਸਾਹਿਤ ਦੀ ਸੇਵਾ ਵਿਚ ਜੁਟੇ ਰਹਿਣ। ਸਮਾਗਮ ਦੇ ਪ੍ਰਧਾਨਗੀ ਕਰ ਰਹੇ ਬੀ.ਐਸ.ਰਤਨ ਅਤੇ ਮੁਖ ਮਹਿਮਾਨ ਪ੍ਰੋ. ਅੱਛਰੂ ਸਿੰਘ ਨੇ ਆਪਣੀਆਂ ਮਿੰਨੀ ਕਹਾਣੀ ਬਾਰੇ ਗੱਲ ਕਰਦੇ ਹੋਏ ਆਪਣੇ ਸਾਹਿਤਕ ਤਜਰਬੇ ਸਾਂਝੇ ਕੀਤੇ। ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਨਿੱਜੀ ਤੌਰ ਤੇ ਆਪਣੀ ਸੁਰਗਵਾਸੀ ਮਾਤਾ ਜੀ ਦੀ ਯਾਦ ਵਿਚ ਇਹ ਸਮਾਗਮ ਕਰਵਾਉਣ ਲਈ ਸਭਾ ਨੂੰ ਨਿਰੰਤਰ ਸਹਿਯੋਗ ਦਿੰਦੇ ਰਹਿਣਗੇ।  ਧਰਮਪਾਲ ਸਾਹਿਲ ਨੇ ਇਸ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਦੀ ਜ਼ਿੰਮੇਵਾਰੀ ਹੋਰ ਵਧੀ ਹੈ। ਸ੍ਰੀ ਸਾਹਿਲ ਦੀ ਮਿੰਨੀ ਕਹਾਣੀ ਕਲਾ ਬਾਰੇ ਪਰਚਾ ਸ੍ਰੀ ਸੁਖਦੇਵ ਸਿੰਘ ਸ਼ਾਂਤ ਨੇ ਪੜ੍ਹਿਆ। ਸੁਖਮਿੰਦਰ ਸੇਖੋਂ, ਕਰਮਵੀਰ ਸਿੰਘ ਸੂਰੀ, ਰਘਬੀਰ ਸਿੰਘ ਮਹਿਮੀ ਨੇ ਮਿੰਨੀ ਕਹਾਣੀ ਕਲਾ ਬਾਰੇ ਅਤ ਚਰਚਾ ਅਤੇ ਸ੍ਰੀਮਤੀ ਸੁਰਜੀਤ ਕੌਰ ਨੇ ਨਾਰੀ ਪ੍ਰਸੰਗ ਵਿਚ ਪੰਜਾਬੀ ਸ਼ਾਇਰੀ ਪੇਸ਼ ਕੀਤੀ।

    ਇਸ ਸਮਾਗਮ ਵਿਚ ਜ਼ਿਲਾ ਫਤਹਿਗੜ੍ਹ ਸਾਹਿਬ ਤੋਂ ਉਚੇਚੇ ਤੌਰ  ਤੇ ਪੁੱਜੇ ਲਿਖਾਰੀਆਂ ਵਿਚੋਂ ਗੁਰਬਚਨ ਸਿੰਘ ਵਿਰਦੀ, ਸੁਰਿੰਦਰ ਕੌਰ ਬਾੜਾ, ਡਾ. ਦਰਸ਼ਨ ਸਿੰਘ ਬਸੀ  ਪਠਾਣ, ਜਤਿੰਦਰ ਕੌਰ, ਬਠਿੰਡਾ ਤੋਂ ਤਰਸੇਮ ਬਸ਼ਰ, ਮਹਿੰਦਰ ਸਿੰਘ ਪੰਜੂ ਅਤੇ ਬਲਜੀਤ ਮੌਜੀਆ, ਕੈਥਲ ਹਰਿਆਣਾ ਤੋਂ ਚਰਨ ਪੁਆਧੀ ਤੋਂ ਇਲਾਵਾ ਕੁਲਵੰਤ ਸਿੰਘ,ਬੀਬੀ ਜੌਹਰੀ, ਗੀਤਕਾਰ ਗਿੱਲ ਸੁਰਜੀਤ, ਸਿਮਰਨਜੀਤ ਸਿੰਘ ਸਿਮਰ, ਸ੍ਰੀਮਤੀ ਕਮਲ ਸੇਖੋਂ, ਡਾ. ਹਰਜੀਤ ਸਿੰਘ ਸੱਧਰ ਰਾਜਪੁਰਾ, ਸ੍ਰੀ ਤਰਸੇਮ ਬਸ਼ਰ, ਜੰਗ ਸਿੰਘ ਫੱਟੜ, ਡਾ. ਜੀ.ਐਸ.ਆਨੰਦ, ਗੁਰਚਰਨ ਪੱਬਾਰਾਲੀ, ਹਰਸ਼ ਕੁਮਾਰ ਹਰਸ਼, ਹਰੀ ਸਿੰਘ ਚਮਕ, ਅਜੀਤ ਰਾਹੀ, ਮਨਜੀਤ ਪੱਟੀ, ਡਾ. ਇੰਦਰਪਾਲ ਕੌਰ, ਸ਼ੀਸ਼ਪਾਲ ਸਿੰਘ ਮਾਣਕਪੁਰੀ, ਡਾ. ਅਰਵਿੰਦਰ ਕੌਰ ਕਾਕੜਾ, ਇਕਬਾਲ ਗੱਜਣ, ਚਰਨ ਪੁਆਧੀ, ਹਰੀ ਸਿੰਘ ਚਮਕ, ਗੁਸਈਆਂ ਦੇ ਸੰਪਾਦਕ ਕੁਲਵੰਤ ਸਿੰਘ ਨਾਰੀਕੇ, ਬਲਬੀਰ ਸਿੰਘ ਦਿਲਦਾਰ, ਗੁਰਚਰਨ ਚੌਹਾਨ, ਗੁਰਦਰਸ਼ਨ ਗੁਸੀਲ, ਡਾ. ਇੰਦਰਪਾਲ ਕੌਰ, ਕ੍ਰਿਸ਼ਨ ਲਾਲ ਧੀਮਾਨ, ਸੁਖਵਿੰਦਰ ਕੌਰ ਆਹੀ, ਗੁਰਪ੍ਰੀਤ ਬੋੜਾਵਾਲ, ਗੱਜਾਦੀਨ ਪੱਬੀ, ਭੁਪਿੰਦਰ ਉਪਰਾਮ, ਗੌਰਵ ਸਈਪੁਰੀਆ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾਈਆਂ।

    Photo

    ਸਮਾਗਮ ਵਿਚ ਹਰਬੰਸ ਸਿੰਘ ਮਾਨਕਪੁਰੀ, ਹਰਸ਼ ਕੁਮਾਰ ਹਰਸ਼, ਅੰਗਰੇਜ਼ ਸਿੰਘ ਵਿਰਕ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਸੁਖਦੀਪ ਸਿੰਘ ਮੁਲਤਾਨੀ, ਸੁਖਵਿੰਦਰ ਸੁੱਖਾ, ਜਤਿੰਦਰ ਕੌਰ, ਯੂ.ਐਸ.ਆਤਿਸ਼, ਆਰ.ਐਸ.ਸੱਗੂ, ਚਿੱਤਰਕਾਰ ਗੋਬਿੰਦਰ ਸੋਹਲ ਅਤੇ ਨਵਰੋਜ਼ ਆਦਿ ਲੇਖਕ ਹਾਜ਼ਰ ਸਨ। ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।