ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ (ਖ਼ਬਰਸਾਰ)


    ਵਿਅੰਗ ਪੁਸਤਕ 'ਤਾਈ ਨਿਹਾਲੀ ਦਾ ਗਿਫਟ ਪੈਕ' ਦੀ ਘੁੰਡ ਚੁਕਾਈ

    ਸਾਹਿਤ ਸਭਾ ਰਜਿ: ਬਾਘਾਪੁਰਾਣਾ ਦੇ ਸਾਬਕਾ ਪ੍ਰਧਾਨ ਵਿਅੰਗਕਾਰ ਡਾਕਟਰ ਸਾਧੂ ਰਾਮ ਲੰਗੇਆਣਾ ਦੀ ਦੂਸਰੀ ਵਾਰਤਕ ਹਾਸ ਵਿਅੰਗ ਪੁਸਤਕ 'ਤਾਈ ਨਿਹਾਲੀ ਦਾ ਗਿਫਟ ਪੈਕ' ਦੀ ਘੁੰਡ ਚੁਕਾਈ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ {ਮੋਗਾ} ਵਿਖੇ ਹੋਏ ਇੱਕ ਸਾਹਿਤਕ ਸਮਾਗਮ ਦੌਰਾਨ ਹੋਈ ਜਿਸ ਨੂੰ ਰਿਲੀਜ਼ ਕਰਨ ਦੀ ਰਸਮ ਉੱਘੇ ਸਾਹਿਤਕਾਰ ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ ਨਿਹਾਲ ਸਿੰਘ ਵਾਲਾ ਵੱਲੋਂ ਆਪਣੇ ਕਰ-ਕਮਲਾਂ ਵੱਲੋਂ ਨਿਭਾਈ ਗਈ। ਇਸ ਮੌਕੇ ਉਨ੍ਹਾਂ ਨਾਲ ਡਾਕਟਰ ਸੁਰਜੀਤ ਬਰਾੜ, ਗੁਰਮੀਤ ਕੜਿਆਲਵੀ, ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਸਰਪੰਚ ਜਰਨੈਲ ਸਿੰਘ ਲੰਗੇਆਣਾ, ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਕੰਵਲਜੀਤ ਭੋਲਾ ਲੰਡੇ, ਰਜਿੰਦਰ ਸਿੰਘ ਪੁਲੀਸ ਚੌਂਕੀ ਇੰਚਾਰਜ ਨੱਥੂਵਾਲਾ ਗਰਬੀ, ਗਮਦੂਰ ਸਿੰਘ ਬਰਾੜ, ਅਵਤਾਰ ਸਿੰਘ ਖੋਸਾ, ਸਰਪੰਚ ਮਨਜੀਤ ਕੌਰ, ਸਰਪੰਚ ਕੁਲਦੀਪ ਕੌਰ, ਗੁਰਮੇਜ ਸਿੰਘ ਗੇਜਾ, ਸੁਖਮਿੰਦਰਪਾਲ ਸਿੰਘ ਗਿੱਲ, ਜਗਜੀਤ ਬਾਵਰਾ, ਜਸਵੰਤ ਜੱਸੀ ,ਜਸਵੀਰ ਭਲੂਰੀਆ ਵੀ ਹਾਜ਼ਰ ਸਨ। ਇਸ ਸਮੇਂ ਬੀਬੀ ਪਰਮਜੀਤ ਕੌਰ ਭੇਖਾ ਮੈਂਬਰ ਜਨਰਲ ਕੌਂਸਲ ਇਸਤਰੀ ਵਿੰਗ ਵੱਲੋਂ ੫੧੦੦ ਦੀ ਰਾਸ਼ੀ ਨਾਲ ਉਕਤ ਪੁਸਤਕ ਦੇ ਰਚੇਤਾ ਡਾਕਟਰ ਸਾਧੂ ਰਾਮ ਲੰਗੇਆਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਜਸਵੀਰ ਭਲੂਰੀਆ ਵੱਲੋ ਲੇਖਕ ਦੇ ਸਹਿਤਕ ਸਫਰ ਤੇ ਚਾਨਣਾ ਪਾਇਆ ਗਿਆ।ਸਭਾ ਦੇ ਪ੍ਰਧਾਨ ਕੰਵਲਜੀਤ ਭੋਲਾ ਲੰਡੇ ਨੇ ਸਭਾ ਦੀਆ ਸਰਗਰਮੀਆ ਬਾਰੇ ਰਪੋਟ ਪੇਸ਼ ਕੀਤੀ ।ਇਸ ਮੌਕੇ ਇਲਾਕੇ ਦੇ ਪਤਵੰਤੇ ਆਗੂ ਬੈਂਕ ਮੈਨੇਜਰ ਮਨਜੀਤ ਸਿੰਘ ਭਲੂਰ, ਸਾਬਕਾ ਥਾਣੇਦਾਰ ਧਿਆਨ ਸਿੰਘ, ਗੁਰਦਾਸ ਸਿੰਘ ਸਾਬਕਾ ਸਰਪੰਚ ਨੱਥੂਵਾਲਾ, ਸਾਬਕਾ ਸਰਪੰਚ ਗੁਰਦਾਸ ਸਿੰਘ ਭਲੂਰ, ਆਤਮਾ ਸਿੰਘ ਵੱਡਾਘਰ, ਜਗਬੀਰ ਸਿੰਘ ਵੱਡਾਘਰ, ਬਲੌਰ ਸਿੰਘ, ਕਲੱਬ ਪ੍ਰਧਾਨ ਜਸਵਿੰਦਰ ਸਿੰਘ,ਪੰਚ ਸੁਖਚਰਨ ਸਿੰਘ ਬਿੱਲੂ, ਪੰਚ ਬਲਜੀਤ ਸਿੰਘ, ਗੁਰਮੇਜ ਸਿੰਘ ਸਾਬਕਾ ਬੀ.ਡੀ.ਪੀ.ਓ., ਸਰਪੰਚ ਗੁਰਪ੍ਰੀਤ ਸਿੰਘ ਚੰਦ ਬਾਜਾ, ਦਰਸ਼ਨ ਸਿੰਘ ਪੰਚ, ਨੰਬਰਦਾਰ ਹਰਵਿੰਦਰ ਸਿੰਘ, ਮੱਖਣ ਸਿੰਘ ਸਰਪੰਚ, ਪੰਚ ਜਸਵਿੰਦਰ ਸਿੰਘ, ਸਾਹਿਤ ਸਭਾ ਭਲੂਰ ਦੇ ਸਾਬਕਾ ਪ੍ਰਧਾਨ ਜਸਵੀਰ ਭਲੂਰੀਆ, ਪ੍ਰਿੰਸੀਪਲ ਤੇਜਿੰਦਰ ਕੌਰ ਗਿੱਲ, ਬੈਂਕ ਮੈਨੇਜਰ ਹਰਮਿੰਦਰਪਾਲ ਸਿੰਘ, ਹਰਵਿੰਦਰ ਸਿੰਘ ਖਾਲਸਾ ਮਾਹਲਾ, ਮਦਨ ਗੋਪਾਲ ਸ਼ਰਮਾਂ, ਮਲਕੀਤ ਸਿੰਘ, ਰੇਸ਼ਮ ਸਿੰਘ ਖਾਈ, ਰਾਜਬੀਰ ਸਿੰਘ, ਜਗਦੇਵ ਢਿੱਲੋਂ ਭਲੂਰ, ਪੰਚ ਸਤਪਾਲ ਸਿੰਘ, ਨੰਬਰਦਾਰ ਸਰਬਜੀਤ ਸਿੰਘ, ਨਾਗੀ ਢੁੱਡੀ, ਕਾਮਰੇਡ ਜੋਗਿੰਦਰ ਸਿੰਘ ਨਾਹਰ, ਨੰਬਰਦਾਰ ਲਵਪ੍ਰੀਤ ਸਿੰਘ, ਇਕਬਾਲ ਸਿੰਘ ਆਦਿ ਪਤਵੰਤੇ ਹਾਜ਼ਰ ਸਨ।

    Photo
    ਡਾ.ਸਾਧੂ ਰਾਮ ਲੰਗੇਆਣਾ ਦੀ ਹਾਸ ਵਿਅੰਗ ਪੁਸਤਕ 'ਤਾਈ ਨਿਹਾਲੀ ਦਾ ਗਿਫਟ ਪੈਕ' ਦੀ ਘੁੰਡ ਚੁਕਾਈ ਕਰਦੇ ਹੋਏ ਸਾਹਿਤਕਾਰ ਅਜੀਤ ਸਿੰਘ ਸ਼ਾਂਤ ਤੇ ਬਾਕੀ ਸਾਹਿਤਕਾਰ ਤੇ ਪਤਵੰਤੇ (ਹੇਠਾਂ) ਬੀਬੀ ਪਰਮਜੀਤ ਕੌਰ ਭੇਖਾ ਲੇਖਕ ਦਾ ੫੧ ਸੌ ਰੁਪੈ ਦੀ ਰਾਸ਼ੀ ਨਾਲ ਸਨਮਾਨ ਕਰਦੇ ਹੋਏ।

     

    -----------------------

    'ਕਮਲਜੀਤ ਨੀਲੋਂ' ਵੀਰ ਸਿੰਘ ਸਕੂਲ ਨੱਥੂਵਾਲਾ ਦੇ ਵਿਦਿਆਰਥੀਆਂ ਨਾਲ ਰੂਬਰੂ ਹੋਏ

     

    ਬਾਘਾ ਪੁਰਾਣਾ -- ਵੀਰ ਸਿੰਘ ਮੈਮੋਰੀਅਲ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵੱਲੋਂ ਸਾਹਿਤ ਸਭਾ ਰਜਿ: ਬਾਘਾਪੁਰਾਣਾ ਦੇ ਸਹਿਯੋਗ ਨਾਲ ਬਾਲਗੀਤਾਂ ਦੇ ਉੱਘੇ ਪੰਜਾਬੀ ਗਾਇਕ ਸ਼ਰੋਮਣੀ ਸਾਹਿਤਕਾਰ ਪੁਰਸਕਾਰ ਸਨਮਾਨਿਤ 'ਕਮਲਜੀਤ ਨੀਲੋਂ' ਦਾ ਸਕੂਲੀ ਬੱਚਿਆਂ ਨਾਲ ਰੂ-ਬਰੂ ਸਾਹਿਤਕ ਸਮਾਗਮ ਕਰਵਾਇਆ ਗਿਆ। ਸਾਬਕਾ ਵਿਧਿeਕ ਤੇ ਸਾਹਿਤਕਾਰ ਅਜੀਤ ਸਿੰਘ ਸ਼ਾਂਤ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦੇ ਸ਼ੁਰੂਆਤ 'ਚ ਸਕੂਲੀ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਤੇ ਸੱਭਿਆਚਾਰਕ ਗੀਤ ਪੇਸ਼ ਕੀਤੇ ਗਏ। ਸਕੂਲ ਦੀ ਕਮੇਟੀ ਪ੍ਰਬੰਧਕ ਦੇ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਵੱਲੋਂ ਸਕੂਲ ਸਰਗਰਮੀਆਂ ਦੀ ਪਿਛਲੀ ਰਿਪੋਟ ਪੇਸ਼ ਕੀਤੀ ਗਈ ਪ੍ਰਿੰਸੀਪਲ ਤੇਜਿੰਦਰ ਕੌਰ ਗਿੱਲ ਅਤੇ ਵਾਈਸ ਪ੍ਰਿੰਸੀਪਲ ਸੁਖਮਿੰਦਰਪਾਲ ਸਿੰਘ ਗਿੱਲ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ, ਅਮਰ ਸੂਫੀ  ਵੱਲੋਂ ਕਮਲਜੀਤ ਨੀਲੋਂ ਦੇ ਸਾਹਿਤਕ ਸਫਰ ਤੇ ਰੋਸ਼ਨੀ ਪਾਈ ਗਈ। ਅਤੇ ਮੁੱਖ ਮਹਿਮਾਨ ਅਜੀਤ ਸਿੰਘ ਸ਼ਾਂਤ, ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਕੰਵਲਜੀਤ ਭੋਲਾ ਲੰਡੇ, ਡਾ.ਸੁਰਜੀਤ ਬਰਾੜ, ਗੁਰਮੀਤ ਕੜਿਆਵਲੀ, ਡੀ.ਪੀ. ਤਰਸੇਮ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਉਂਦੇ ਬੱਚਿਆਂ ਨੂੰ ਮਾਤ ਭਾਸ਼ਾ ਪੰਜਾਬੀ ਮਾਂ ਬੋਲੀ ਦੇ ਮਿਆਰ ਨੂੰ ਹਮੇਸ਼ਾ ਉੱਚਾ ਚੁੱਕ ਕੇ ਰੱਖਣ ਅਤੇ ਨਕਲ ਕੋਹੜ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਸਦਾ ਹੀ ਦੂਰ ਰਹਿਣ ਦੇ ਉਪਦੇਸ਼ ਜਾਰੀ ਕੀਤੇ ਉਪਰੰਤ ਬਾਲਗੀਤਾਂ ਦੇ ਬਾਦਸ਼ਾਹ ਕਮਲਜੀਤ ਨੀਲੋਂ ਨੇ ਬੱਚਿਆਂ ਨਾਲ ਰੂਬਰੂ ਹੁੰਦਿਆਂ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ 'ਚ ਆਪਣੇ ਹਰਮਨ ਪਿਆਰੇ ਬਾਲਗੀਤ 'ਸੌਂ ਜਾ ਬੱਬੂਆ ਮਾਣੋਂ ਬਿੱਲੀ ਆਈ ਐ, 'ਕਿਉਂ ਘੂਰਦਾ ਐਂ ਵੇ ਬਾਬਲਾ ਅਸੀਂ ਬੈਠੀਆਂ ਨਹੀਂ ਰਹਿਣਾ, ਆਕਾ ਜੀ ਆਕਾ, ਬਾਕਾ ਜੀ ਬਾਕਾ ਤੇ ਹੋਰ ਬਹੁਤ ਸਾਰੇ ਗੀਤ ਸੁਣਾ ਕੇ ਬੱਚਿਆਂ ਨੂੰ ਲੰਮਾ ਸਮਾਂ ਕੀਲੀ ਰੱਖਿਆ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਜ਼ਿੰਦਗੀ ਦੇ ਤਜ਼ਰਬਿਆਂ ਬਾਰੇ ਰੋਸ਼ਨੀ ਪਾਉਂਦਿਆਂ ਬੱਚਿਆਂ ਨੂੰ ਸਾਹਿਤ ਲਿਖਣ ਪੜ੍ਹਨ ਤੇ ਗਾਉਣ ਦੀ ਗੁਜਾਰਿਸ਼ ਵੀ ਕੀਤੀ। ਉਪਰੰਤ ਹਾਜ਼ਰ ਕਵੀਆਂ ਗੁਰਮੇਜ ਸਿੰਘ ਗੇਜਾ, ਕਰਮ ਸਿੰਘ ਕਰਮ, ਡਾ.ਸਾਧੂ ਰਾਮ ਲੰਗੇਆਣਾ, ਜਗਦੀਸ਼ ਪ੍ਰੀਤਮ, ਅਮਰਜੀਤ ਰਣੀਆਂ, ਜਸਵੀਰ ਭਲੂਰੀਆ, ਸਾਧੂ ਸਿੰਘ ਮੌੜ, ਮਦਨ ਗੋਪਾਲ, ਜਗਜੀਤ ਬਾਵਰਾ, ਮਲਕੀਤ ਥਿੰਦ ਲੰਗੇਆਣਾ, ਰਾਜਵੀਰ ਭਲੂਰੀਆ, ਜਸਵੰਤ ਜੱਸੀ, ਅਮਰ ਸੂਫੀ, ਅਰਸ਼ਦੀਪ ਸ਼ਰਮਾ ਲੰਗੇਆਣਾ, ਰਮਨਦਪਿ ਕੌਰ, ਮਹਿਕਪਾਲ ਬੰਟੀ ਦੁੱਨੇਕੇ, ਕੰਵਲਜੀਤ ਭੋਲਾ, ਮਾ.ਨਛੱਤਰ ਸਿੰਘ ਜੌੜਾ, ਜਗਸੀਰ ਜਾਗਰ ਨੇ ਤਾਜ਼ੀਆਂ ਰਚਨਾਵਾਂ ਪੇਸ਼ ਕੀਤੀਆਂ। ਅਖੀਰ ਵਿੱਚ ਕੰਵਲਜੀਤ ਭੋਲਾ ਲੰਡੇ ਪ੍ਰਧਾਨ ਸਾਹਿਤ ਸਭਾ ਬਾਘਾਪੁਰਾਣਾ ਨੇ ਸਮੂਹ ਸਕੂਲ ਸਟਾਫ ਤੇ ਪ੍ਰਬੰਧਕ ਕਮੇਟੀ, ਪ੍ਰਮੁੱਖ ਸਖਸ਼ੀਅਤਾਂ ਤੇ ਪਤਵੰਤਿਆਂ ਦਾ ਤਹਿ ਦਿਲੋਂ ਅਤੀ ਧੰਨਵਾਦ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਕਮਲਜੀਤ ਨੀਲੋਂ ਦਾ ੪੧੦੦ ਰੁਪੈ ਦੀ ਰਾਸ਼ੀ, ਸਨਮਾਨ ਚਿੰਨ ਅਤੇ ਲੋਈ ਦੇ ਕੇ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਡਾ.ਸਾਧੂ ਰਾਮ ਲੰਗੇਆਣਾ ਵੱਲੋਂ ਬਾਖੂਬੀ ਨਿਭਾਈ ਗਈ।

    Photo
    ਕਮਲਜੀਤ ਨੀਲੋਂ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਤੇਜਿੰਦਰ ਕੌਰ ਗਿੱਲ ਤੇ ਸਕੂਲ ਕਮੇਟੀ ਦੇ ਬਾਕੀ ਪ੍ਰਬੰਧਕ (ਹੇਠਾਂ) ਸਕੂਲ ਦੇ ਵਿਦਿਆਰਥੀ ਸਮਾਗਮ ਦਾ ਅਨੰਦ ਮਾਣਦੇ ਹੋਏ।
    ----------------------------------------------------

    22 ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਆਯੋਜਿਤ
    Photo

    ਅਦਾਰਾ ਮਿੰਨੀ ਤ੍ਰੈਮਾਸਿਕ  ਵੱਲੋਂ 22ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਸ੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ, ਪੰਧੇਰ (ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੇਸ਼ ਦੇ ਵੱਖ-ਵੱੱਖ ਹਿੱਸਿਆਂ ਤੋਂ ਨਾਮਵਰ ਮਿੰਨੀ ਕਹਾਣੀ ਲੇਖਕ ਸ਼ਾਮਿਲ ਹੋਏ। ਸਮਾਗਮ ਦੇ ਪਹਿਲੇ ਸ਼ੈਸਨ ਵਿੱਚ ਸ੍ਰੀ ਰਮੇਸ਼ਵਰ ਕੰਬੋਜ਼ ਹਿਮਾਸ਼ੂ, ਪ੍ਰਿੰਸ਼ੀਪਲ ਹਰਜਿੰਦਰ ਕੌਰ ਕੰਗ, ਡਾ. ਸਿਆਮ ਸ਼ੁੰਦਰ ਦੀਪਤੀ, ਬਗੀਰਥ ਪਰਿਹਾਰ ਕੋਟਾ, ਬਲਰਾਮ ਅਗਰਵਾਲ ਦਿੱਲੀ, ਸੁਰਿੰਦਰ ਕੈਲੇ, ਡਾ. ਅਨੂਪ ਸਿੰਘ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਤੇ ਸੁਕੇਸ਼ ਸਾਹਨੀ ਬਰੇਲੀ ਸ਼ਾਮਿਲ ਹੋਏ। ਸਮਾਗਮ ਦੇ ਸ਼ੁਰੂਆਤ ਵਿੱਚ ਸੰਸਥਾ ਦੀ ਪਿੰ੍ਰਸ਼ੀਪਲ ਹਰਜਿੰਦਰ ਕੌਰ ਕੰਗ ਨੇ ਬਾਹਰੋ ਆਏ ਲੇਖਕਾਂ ਨੂੰ ਜੀ ਆਇਆ ਨੂੰ ਕਿਹਾ। ਡਾ. ਦੀਪਤੀ ਨੇ ਤ੍ਰੈਮਾਸਿਕ ਮਿੰਨੀ ਦੇ 25 ਸਾਲਾਂ ਦੇ ਸਫ਼ਰ ਤੇ ਮਿੰਨੀ ਕਹਾਣੀ ਦੀ ਅਜੋਕੀ ਸਥਿਤੀ ਬਾਰੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਬਾਅਦ ਡਾ. ਅਨੂਪ ਸਿੰਘ ਨੇ ਮਿੰਨੀ ਕਹਾਣੀ ਦੇ ਚਾਰ ਦਹਾਕੇ ਰੂਪਕ ਪੱਖ ਵਿੱਚ ਹੋਇਆ ਵਿਕਾਸ ਤੇ ਡਾ. ਕੁਲਦੀਪ ਸਿੰਘ ਦੀਪ ਨੇ ਮਿੰਨੀ ਕਹਾਣੀ ਦੇ ਚਾਰ ਦਹਾਕੇ ਵਿਧਾਗਤ ਵਿਸਥਾਰ ਵਿਸ਼ੇ ਤੇ ਪਰਚੇ ਪੜ•ਦਿਆਂ ਮਿੰਨੀ ਕਹਾਣੀ ਦੇ ਰੂਪਕ ਤੇ ਵਿਸ਼ਾਗਤ ਪਸਾਰਾਂ ਦੇ ਵਿਭਿੰਨ ਪਹਿਲੂਆਂ ਤੇ ਚਰਚਾ ਕੀਤੀ ਅਤੇ ਪਿਛਲੇ ਚਾਰ ਦਹਾਕਿਆਂ ਵਿੱਚ ਹੋਏ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਦੇ ਵੱਖ-ਵੱਖ ਪੜ•ਾਵਾਂ ਤੇ ਰੋਸ਼ਨੀ ਪਾਈ। ਡਾ. ਦੀਪ ਦਾ ਮਤ ਸੀ ਕਿ ਅਜੌਕੀ ਪੰਜਾਬੀ ਮਿੰਨੀ ਕਹਾਣੀ ਜਿੱਥੇ ਸਮਾਜਿਕ ਸਾਰੋਕਾਰਾਂ, ਬਾਲ ਮਨੋਵਿਗਿਆਨ, ਦਲਿਤ ਚੇਤਨਾ, ਵਿਸ਼ਵੀਕਰਣ ਵਰਗੇ ਵਿਸ਼ਿਆਂ ਨੂੰ ਆਪਣੇ ਕਲੇਵਰ ਵਿੱਚ ਲੈ ਰਹੀ ਹੈ, ਉੱਥੇ ਰਾਜਸੀ ਚੇਤਨਾ ਵਰਗੇ ਵਿਸ਼ੇ ਤੇ ਘੱਟ ਮਿੰਨੀ ਕਹਾਣੀਆਂ ਲਿਖਿਆਂ ਗਈਆਂ ਹਨ। ਪਰਚੇ ਤੇ ਬਹਿਸ ਕਰਦਿਆਂ ਸ੍ਰੀ ਸੁਭਾਸ਼ ਨੀਰਵ ਦਿੱਲੀ ਤੇ ਸੁਕੇਸ਼ ਸਾਹਨੀ ਨੇ ਕਿਹਾ ਕਿ ਅਜੌਕੇ ਸਮੇਂ ਵਿੱਚ ਪੰਜਾਬੀ ਮਿੰਨੀ ਕਹਾਣੀ ਦੀ ਸਥਿਤੀ ਬਹੁਤ ਮਜਬੂਤ ਹੈ। ਅਦਾਰਾ ਮਿੰਨੀ ਵੱਲੋਂ ਜੋ ਇਸਦੇ ਵਿਕਾਸ ਲਈ ਜੋ ਯਤਨ ਕੀਤੇ ਗਏ ਹਨ, ਉਹ ਸਲਾਹੁਣਯੋਗ ਹਨ। ਅਜਿਹੇ ਯਤਨਾਂ ਦੀ ਹਿੰਦੀ ਲਘੂ ਕਥਾ ਵਿੱਚ ਘਾਟ ਹੈ। ਇਹੀ ਕਾਰਨ ਹੈ ਕਿ ਹਿੰਦੀ ਲਘੂ ਕਥਾ ਵਿੱਚ ਨਵੀਂ ਪੀੜੀ ਦੇ ਘੱਟ ਲੇਖਕ ਹੀ ਇਸ ਖੇਤਰ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਸ਼ੈਸਨ ਵਿੱਚ ਤ੍ਰੈਮਾਸਿਕ ਮਿੰਨੀ ਦਾ 101ਵਾਂ ਅੰਕ, ਡਾ. ਦੀਪਤੀ ਵੱਲੋਂ ਸੰਪਾਦਿਤ ਮਿੰਨੀ ਕਹਾਣੀ ਸੰਗ੍ਰਹਿ ਮਿੰਨੀ ਕਹਾਣੀ ਦੇ ਚਾਰ ਦਹਾਕੇ, ਜਗਦੀਸ਼ ਰਾਏ ਕੁਲਰੀਆਂ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ਰਿਸ਼ਤਿਆਂ ਦੀ ਨੇਂਹ, ਬਿਕਰਮਜੀਤ ਨੂਰ ਦਾ ਨਾਵਲ ਸੰਨ 47 ਤੋਂ ਬਾਅਦ, ਹਰਜਿੰਦਰ ਕੌਰ ਕੰਗ ਦਾ ਮਿੰਨੀ ਕਹਾਣੀ ਸੰਗ੍ਰਹਿ ਮੇਰੀ ਸਰਘੀ, ਸਵਰਗੀ ਅਨਵੰਤ ਕੌਰ ਦਾ ਕਹਾਣੀ ਸੰਗ੍ਰਹਿ ਮਾਰੂਥਲ ਦੇ ਰੁੱਖ ਪ੍ਰਧਾਨਗੀ ਮੰਡਲ ਵੱਲੋਂ ਰੀਲੀਜ ਕੀਤੇ ਗਏ। ਪ੍ਰਸਿੱਧ ਸਰਬਾਂਗੀ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੂੰ ਗੁਰਮੀਤ ਹੇਅਰ ਯਾਦਗਾਰੀ ਸਨਮਾਨ ਡਾ. ਕਰਮਜੀਤ ਨਡਾਲਾ ਨੂੰ ਕਿਰਨ ਅਗਰਵਾਲ ਯਾਦਗਾਰੀ ਸਨਮਾਨ ਤੇ ਪ੍ਰੀਤ ਨੀਤਪੁਰ ਨੂੰ ਪਿੰ੍ਰਸ਼ੀਪਲ ਭਗਤ ਸਿੰਘ ਸੇਖੋਂ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ ਗਿਆ। ਇਸ ਉਪਰੰਤ 23ਵੇਂ ਮਿੰਨੀ ਕਹਾਣੀ ਮੁਕਾਬਲੇ ਦੇ ਜੈਤੂਆਂ ਵਿੱਚੋਂ ਜਸਬੀਰ ਢੰਡ ਨੂੰ ਪਹਿਲਾ, ਰਸ਼ੀਦ ਅਬਾਸ ਨੂੰ ਦੂਸਰਾ ਤੇ ਮੰਗਤ ਕੁਲਜਿੰਦ ਨੂੰ ਤੀਸਰਾ ਇਨਾਮ ਦਿੱਤਾ ਗਿਆ। ਸੁਖਚਰਨ ਸਿੰਘ ਸਿੱਧੂ ਤੇ ਸਾਧੂ ਰਾਮ ਲੰਗੇਆਣਾ ਨੂੰ ਵਿਸ਼ੇਸ ਅਤੇ ਬੂਟਾ ਰਾਮ ਮਾਖਾ, ਜਸਕਰਨ ਲੰਡੇ, ਬਲਵੰਤ ਕੌਰ ਚਾਂਦ, ਤੇ ਅਮਰਜੀਤ ਕੌਰ ਹਰੜ ਨੂੰ ਉਤਸ਼ਾਹਿਤ ਇਨਾਮ ਦਿੱਤੇ ਗਏ। ਇਹਨਾਂ ਇਨਾਮਾਂ ਤੇ ਮੁਕਾਬਲੇ ਬਾਰੇ ਹਰਭਜਨ ਖੇਮਕਰਨੀ ਨੇ ਵਿਸਥਾਰ ਵਿੱਚ ਚਰਚਾ ਕੀਤੀ। ਸ਼ਿਆਮ ਸੁੰਦਰ ਅਗਰਵਾਲ ਵੱੱਲੋਂ ਧੰਨਵਾਦ ਕਰਦਿਆਂ ਦੂਜੇ ਸ਼ੈਸਨ ਦੀ ਰੂਪਰੇਖਾ ਸਾਂਝੀ ਕੀਤੀ। ਦੂਜੇ ਸ਼ੈਸਨ ਵਿੱਚ ਜੁਗਨੂੰਆਂ ਦੇ ਅੰਗ ਸੰਗ ਪ੍ਰੋਗਰਾਮ ਵਿੱਚ ਮਿੰਨੀ ਕਹਾਣੀਆਂ ਦੇ ਸ਼ੁਰੂ ਹੋਏ ਪੜ•ਨ ਦੇ ਦੌਰ ਵਿੱਚ ਗੁਰਮੀਤ ਸਿੰਘ ਬਿਰਦੀ ਨੇ ਲਗਾਮ, ਬਿਕਰਮਜੀਤ ਨੂਰ ਨੇ ਗਊ  ਮਾਤਾ, ਰਾਧੇ ਸ਼ਿਆਮ ਭਾਰਤੀਯ ਨੇ ਮਾਂ, ਅਜੀਤ ਸਿੰਘ ਨਵੀਪੁਰੀ ਨੇ ਗਿਆਨਹੀਣ, ਹਰਭਜਨ ਖੇਮਕਰਨੀ ਨੇ ਖੁਰਦੀਆਂ ਪੈੜ, ਮਹਿੰਦਰ ਪਾਲ ਮਿੰਦਾਂ ਨੇ ਫੈਂਸਲਾ, ਅੰਮ੍ਰਿਤ ਮੰਨਨ  ਨੇ ਅਜ਼ਾਦ ਹਵਾ, ਹਰਪ੍ਰੀਤ ਰਾਣਾ ਨੇ ਖਰਚਾ, ਬੂਟਾ ਸਿਰਸੀਵਾਲਾ ਨੇ ਕਾਲੇ ਕੱਛਿਆ ਵਾਲੇ, ਦਵਿੰਦਰ ਪਟਿਆਲਵੀ ਨੇ ਕੁਰਸੀ, ਅਮਨ ਅਰਮਾਨ ਨੇ ਇਨਸਾਨੀਅਤ ਦੇ ਰੰਗ, ਸੁਰਿੰਦਰ ਕੈਲੇ ਨੇ ਭਿਆਨਕ ਬਿਮਾਰੀ, ਰਣਜੀਤ ਅਜਾਦ ਕਾਂਝਲਾ ਨੇ ਕੰਜਕਾਂ ਦਾ ਭੋਜਨ, ਰਘਵੀਰ ਮਹਿਮੀ ਨੇ ਲਾਜਵਾਬ, ਬਗੀਰਥ ਕੋਟਾ ਨੇ ਤੀਸਰਾ, ਰਮੇਸ਼ਵਰ ਕੰਬੋਜ਼ ਹਿਮਾਸ਼ੂ ਨੇ ਖੂਬਸੁਰਤ ਬਲਰਾਮ ਅਗਰਵਾਲ ਨੇ ਪਿਆਸਾ ਪਾਣੀ, ਸੁਕੇਸ ਸਾਹਨੀ ਨੇ ਮਾਸਟਰ, ਜਗਦੀਸ਼ ਕੁਲਰੀਆਂ ਨੇ ਆਪੋ ਆਪਣਾ ਮੋਹ, ਸੁਭਾਸ਼ ਨੀਰਵ ਨੇ ਜਾਨਵਰ, ਹਮਦਰਦਵੀਰ ਨੌਸ਼ਹਿਰਵੀ ਨੇ ਹੇਂ, ਲਖਵੀਰ ਵੰਡਾਲਾ ਨੇ ਪੱਕਾ ਆਲ•ਣਾ, ਸ਼ਿਆਮ ਸੁੰਦਰ ਅਗਰਵਾਲ ਨੇ ਸਿਟੀਜਨ ਚਾਰਟਰ, ਡਾ. ਦੀਪਤੀ ਨੇ ਪ੍ਰੇਸ਼ਾਨੀ, ਰਾਜਦੇਵ ਕੌਰ ਸਿੱਧੂ ਨੇ ਢਿੱਡ ਦੀ ਪੀੜ, ਅਮਰਜੀਤ ਕੌਰ ਹਰੜ ਨੇ ਔਰਤਾਂ, ਸੁਖਚਰਨ ਸਿੱਧੂ ਨੇ ਲਾਲ ਫੀਤੀ ਲਾਲ ਬੱਤੀ, ਤੇ ਹਰਜਿੰਦਰ ਕੌਰ ਕੰਗ ਨੇ ਪੈਨਸ਼ਨ ਨਾਮੀ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਪੜIਆ ਗਈਆਂ ਰਚਨਾਵਾਂ ਤੇ ਵੈਸੇ ਤਾਂ ਹਾਜਰ ਸਭ ਲੇਖਕਾਂ ਨੇ ਚਰਚਾ ਕੀਤੀ, ਪਰ ਵਿਸ਼ੇਸ ਤੌਰ ਤੇ ਅਸ਼ੋਕ ਦਰਦ, ਸੁਕੇਸ ਸਾਹਨੀ, ਸੁਰਿੰਦਰ ਕੈਲੇ, ਹਰਭਜਨ ਖੇਮਕਰਨੀ, ਸੁਭਾਸ਼ ਨੀਰਵ, ਹਿਮਾਸ਼ੂ ਜੀ, ਸ਼ਿਆਮ ਸੁੰਦਰ ਅਗਰਵਾਲ ਤੇ ਡਾ. ਦੀਪਤੀ ਨੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ। ਸ਼ਾਮ ਚਾਰ ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚਲਿੱਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।