ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਸਾਹਿਤਕ ਖਬਰਾਂ ਲੁਧਿਆਣਾ ਦੀਆਂ (ਖ਼ਬਰਸਾਰ)


    ਕੁਲਜੀਤ ਮਾਨ ਦੀ ਪੁਸਤਕ ਲੋਕ ਅਰਪਣ
    ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਕੁਲਜੀਤ ਮਾਨ ਦੀ ਪੁਸਤਕ 'ਲਹੂ ਭਿੱਜੇ ਪੰਨੇ' ਨੂੰ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਲੋਕ ਅਰਪਣ ਕਰਦਿਆਂ ਕਿਹਾ ਕਿ ਸਾਨੂਂ ਆਪਣੇ ਵਿਰਸੇ ਦੀ ਖੋਜ ਕਰਨੀ ਚਾਹੀਦੀ ਹੈ। ਅਸੀਂ ਆਪਣੀ ਬੋਲੀ ਬਾਰੇ ਵੀ ਸੰਵੇਦਨਸ਼ੀਲ ਨਹੀਂ ਹਾਂ, ਜਦਕਿ ਗਦਰ ਲਹਿਰ ਦੇ ਸੰਸਥਾਪਕਾਂ ਨੇ ਪੰਜਾਬੀ ਬੋਲੀ ਨੂੰ ਉਸ ਵੇਲੇ ਵੀ ਅੱਗੇ ਰੱਖਿਆ ਹੋਇਆ ਸੀ।  ਉਸ ਵੇਲੇ ਵੀ 'ਗਦਰ' ਲਹਿਰ ਦੇ ਪੇਪਰ ਦੀ ਪੱਚੀ ਹਜ਼ਾਰ ਕਾਪੀ ਛਾਪ ਕੇ ਵੰਡੀ ਜਾਂਦੀ ਸੀ।
    ਸ. ਜਨਮੇਜਾ ਸਿੰਘ ਜੌਹਲ ਨੇ ਪੁਸਤਕ 'ਤੇ ਪਰਚਾ ਪਡ਼੍ਹਦਿਆਂ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਨੰ ਫਰੋਲ ਕੇ ਦੇਖਣਾ ਚਾਹੀਦਾ ਹੈ। ਇਹ ਸਾਲ ਗਦਰੀ ਸ਼ਤਾਬਦੀ ਦਾ ਸਭ ਤੋਂ ਚੰਗਾ ਸਾਲ ਰਿਹਾ ਹੈ, ਚਾਰੇ ਪਾਸੇ ਹੀ ਗਦਰ ਲਹਿਰ ਦੀ ਧੁੰਮ ਮਚੀ ਹੋਈ ਹੈ। 
    ਸਭਾ ਦੇ ਪ੍ਰਧਾਨ ਪ੍ਰੀਤਮ ਪੰਧੇਰ ਨੇ 'ਲਹੂ ਭਿੱਜੇ ਪੰਨੇ' ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਾਵੇਂ ਕੁਲਜੀਤ ਮਾਨ ਅੱਜ ਤੋਂ ਤੀਹ ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ, ਪਰ ਉਸ ਨੇ ਉਥੋਂ ਦੀ ਨਵੀਂ ਪੀਡ਼੍ਹੀ ਅਤੇ ਆਪਣੀ ਪੀਡ਼੍ਹੀ ਬਾਰੇ ਖੂਬ ਚਾਨਣਾ ਪਾਇਆ ਹੈ; ਇਹ ਕਿਤਾਬ ਪਡ਼੍ਹਨਯੋਗ ਹੈ। 
    ਮਨਦੀਪ ਮਾਨ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਅੱਜ ਦੀ ਬੈਠਕ ਵਿਚਾਰਾਂ ਭਰਪੂਰ ਰਹੀ ਹੈ ਜਿਸ ਵਿਚ ਗਦਰੀ ਲਹਿਰ ਵਿਚ ਪੰਜਾਬ ਅਤੇ ਬੰਗਾਲ ਦੇ ਭਾਈਚਾਰੇ ਦੀ ਸਮੂਲੀਅਤ 'ਤੇ ਵਿਚਾਰ ਵੀ ਹੋਈ।
    Photo
    ਕੁਲਜੀਤ ਮਾਨ ਨੇ ਦੱਸਿਆ ਕਿ ਰੂਬਰੂ ਵਿਚ ਪੁੱਛੇ ਗਏ ਸੰਜੀਦਾਂ ਸਵਾਲਾਂ ਦਾ ਜਵਾਬ ਦਿੰਦਿਆਂ ਤੇ ਜਵਾਬ ਤੋਂ ਚੱਲੇ ਸੰਵਾਦ ਨਾਲ ਸੰਤੁਲਨ ਸੁਝਾਅ ਮਨ ਨੂੰ ਵੀ ਚੰਗੇ ਲੱਗੇ। ਐਸੇ ਮੌਕੇ ਹੀ ਸਹੀ ਸੇਧ ਦੇਣ ਵਿਚ ਸਹਾਈ ਹੁੰਦੇ ਹਨ।  
    ਜਨਰਲ ਸਕੱਤਰ ਦਲਵੀਰ ਸਿੰਗ ਲੁਧਿਆਣਵੀ ਨੇ ਮੰਚ ਸੰਚਾਲਨ ਕਰਦਿਆ ਕਿਹਾ ਕਿ ਕੁਲਜੀਤ ਮਾਨ ਨੇ ਗਦਰੀ, ਕਰਾਂਤੀਕਾਰੀ ਅੰਦੋਲਨ ਬਾਰੇ ਜਾਣਕਾਰੀ ਦਿੰਦੀ ਪੁਸਤਕ 'ਲਹੂ ਭਿੱਜੇ ਪੰਨੇ'  ਲਿਖ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹੋਣ ਦਾ ਸਬੂਤ ਦਿੱਤਾ ਹੈ।  ਇਹ ਲਾਇਬ੍ਰੇਰੀਆਂ ਤੇ ਪਾਠਕਾਂ ਦੇ ਹੱਥਾਂ ਦਾ ਸ਼ਿੰਗਾਰ ਬਣੇਗੀ। 

    ਡਾ. ਜਗਦੀਸ਼ ਕੌਰ, ਹਰਬੰਸ ਮਾਲਵਾ, ਬਲਕੌਰ ਸਿੰਘ ਗਿੱਲ, ਡਾ. ਗੁਲਜ਼ਾਰ ਪੰਧੇਰ, ਮਹਿੰਦਰਦੀਪ ਗਰੇਵਾਲ, ਸੁਰਿੰਦਰ ਕੈਲੇ, ਜਸਵੰਤ ਸ਼ਿੰਘ ਅਮਨ, ਪ੍ਰਿੰ: ਇੰਦਰਜੀਤ ਪਾਲ ਕੌਰ ਭਿੰਡਰ ਆਦਿ ਨੇ ਪੁਸਤਕ ਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।  ਇਸ ਮੌਕੇ 'ਤੇ ਲੇਖਕ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਬਹੁਤ ਸਾਰੇ ਵਿਦਵਾਨ, ਕਵੀ ਤੇ ਸਾਹਿਤਕਾਰ ਅਮਰਜੀਤ ਸਿੰਘ ਮਾਨ (ਯੂ ਐਸ ਏ), ਰਵਿੰਦਰ ਰਵੀ, ਰਵਿੰਦਰ ਦੀਵਾਨਾ, ਜਸਪ੍ਰੀਤ ਫ਼ਲਕ, ਪ੍ਰਗਟ ਸਿੰਘ ਇਕੋਲਾਹਾ, ਗੁਰੀ ਲਧਿਆਣਵੀ, ਗੁਰਮੁੱਖ ਸਿੰਘ ਚਾਨਾ, ਪ੍ਰੀਤਮ ਤੰਗ, ਦਲਬੀਰ ਸਿੰਘ ਕਲੇਰ, ਸਹਿਜਮੀਤ, ਹਰਦੇਵ ਸਿੰਘ, ਭਗਵਾਨ ਢਿੱਲੋਂ, ਦਲੀਪ  ਅਵਧ, ਨਵੀ ਨਿਰਮਾਣ, ਇੰਜ: ਸੁਰਜਨ ਸਿੰਘ, ਹਰਲੀਨ ਸੋਨਾ, ਮਲਕੀਤ ਸਿੰਘ ਮਾਨ, ਰਾਜਦੀਪ ਤੂਰ, ਸ਼ਿਵ ਰਾਜ ਲੁਧਿਆਣਵੀ, ਬਵਿੰਦਰ ਸਿੰਘ, ਰਾਜਦੀਪ ਤੂਰ, ਜਸਪ੍ਰੀਤ ਸਿੰਘ  ਆਦਿ ਹਾਜ਼ਿਰ ਸਨ।        
    -----------------------------------------------

    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਹੋਈ ਇਕੱਤਰਤਾ
    ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਸਭਾ ਦੇ ਸਰਪ੍ਰਸਤ ਪ੍ਰੋ: ਮਹਿੰਦਰਦੀਪ ਗਰੇਵਾਲ, ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਜਨਮੇਜਾ ਸਿੰਘ ਜੌਹਲ ਅਤੇ ਡਾ ਗੁਲਜ਼ਾਰ ਸਿੰਘ ਪੰਧੇਰ ਦੀ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਦੁਸਹਿਰੇ ਦੇ ਪਵਿੱਤਰ ਤਿਉਹਾਰ 'ਤੇ ਵਧਾਈ ਦਿੰਦਿਆਂ ਕਿਹਾ ਕਿ ਮੇਲੇ ਅਤੇ ਤਿਉਹਾਰ ਆਪਣੇ ਨਾਲ ਖੁਸ਼ੀਆਂ-ਖੇਡ਼ੇ ਹੀ ਨਹੀਂ ਲਿਆਉਂਦੇ, ਬਲਕਿ ਆਪਸੀ ਪਿਆਰ-ਮੁਹੱਬਤ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਲੋਕਾਈ ਨੂੰ ਸਮਾਜਿਕ ਕੁਰੀਤੀਆਂ ਤੋਂ ਵੀ ਸੁਚੇਤ ਕਰਦੇ ਹਨ।
    ਸ੍ਰੀ ਜੌਹਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਰਿਸ਼ਤਿਆਂ ਵਿਚ ਐਨਾ ਫ਼ਰਕ ਆ ਗਿਆ ਹੈ ਕਿ ਜਿੱਥੋਂ ਵੀ ਕਿਸੇ ਨੂੰ ਫ਼ਾਇਦਾ ਹੁੰਦਾ ਹੈ, ਉਸ ਦੀ ਖੁਸ਼ਾਮਦ ਕਰਦਾ ਹੈ।
    Photo
    ਡਾ ਪੰਧੇਰ ਨੇ ਕਿਹਾ ਕਿ ਫੈਲਿਨ ਜਿਹੇ ਤੂਫ਼ਾਨਾਂ ਦਾ ਆਉਣਾ ਮਨੁੱਖ ਦਾ ਪ੍ਰਕਿਰਤੀ ਤੋਂ ਦੂਰ ਹੋਣ ਦਾ ਨਤੀਜਾ ਹੈ।
    ਸ੍ਰੀ ਬਲਕੌਰ ਸਿੰਘ ਗਿੱਲ ਨੇ ਦੁਸਹਿਰੇ 'ਤੇ ਆਪਣੇ ਵਿਚਾਰ ਪ੍ਰਗਟਾਉਂਦਿਆ ਕਿਹਾ ਕਿ ਰਾਵਣ ਇੱਕ ਵਿਦਵਾਨ ਹੀ ਨਹੀਂ, ਸਗੋਂ ਦੂਰ-ਅੰਦੇਸ਼ੀ ਰਾਜਾ ਸੀ।
    ਰਚਨਾਵਾਂ ਦੇ ਦੌਰ ਦਾ ਆਗ਼ਾਜ਼ ਕਰਦਿਆਂ ਰਾਵਿੰਦਰ ਰਵੀ ਨੇ ਕੁਰੀਤੀਆਂ ਤੋਂ ਸੁਚੇਤ ਕਰਦਿਆਂ ਕਵਿਤਾ, ਮਹਿੰਦਰਦੀਪ ਗਰੇਵਾਲ ਨੇ ਗ਼ਜ਼ਲ, 'ਕਿਤੇ ਜ਼ਮੀਨ 'ਚ ਦੱਬ ਕੇ ਵੀ ਖੁਸ਼ ਨਾ ਹੋ ਜਾਵੀਂ, ਮੈਂ ਇਸਦੀ ਕੁੱਖ ਚੋਂ ਉਗਾਂਗਾ ਫੇਰ ਢਾਬ ਤਰ੍ਹਾਂ',  ਪ੍ਰੀਤਮ ਪੰਧੇਰ ਨੇ 'ਉਹ ਕਿਤੇ ਵੀ ਨਹੀਂ ਸੁਰੱਖਿਅਤ ਨਾ ਅੰਦਰ ਨਾ ਬਾਹਰ, ਜੰਗਲ ਨੇ ਹਿਰਨੀ ਨੂੰ ਘੇਰਾ ਪਾਇਆ ਲੱਗਦਾ ਹੈ', ਸੁਖਚਰਨਜੀਤ ਕੌਰ ਗਿੱਲ ਨੇ ਗੀਤ 'ਅੰਮੀਏ ਨੀ ਤੈਨੂੰ ਦੇਖ ਕੇ ਹੈ ਚਡ਼੍ਹ ਜਾਂਦਾ ਪੁੰਨਿਆ ਦਾ ਚੰਦ', ਦੀਪ ਜਗਦੀਪ ਸਿੰਘ ਨੇ ਇਸ਼ਕ ਦੀ ਖੁਮਾਰੀ, ਅਰਸ਼ਮੀਤ ਬਾਜੇਵਾਲਾ ਨੇ 'ਨਸ਼ਿਆਂ 'ਚ ਜਵਾਨੀ ਰੁਲ ਗਈ', ਭਗਵਾਨ ਢਿੱਲੋ ਨੇ ਆਪਣੇ ਵਿਰਸੇ ਨੁੰ ਸੰਭਾਲਣ ਬਾਰੇ ਕਵਿਤਾ, ਕੁਲਵਿੰਦਰ ਕੌਰ ਕਿਰਨ ਨੇ 'ਦੁਨੀਆਂ ਦਾ ਇਹ ਤਾਣਾ ਬਣਾ, ਤੈਨੂੰ ਬੰਦਿਆਂ ਸਮਝ ਨਾ ਆਣਾ', ਤਰੈਲੋਚਨ ਝਾਂਡੇ ਨੇ 'ਜਿੱਥੇ ਜੰਮਣ ਤੋਂ ਪਹਿਲਾਂ ਮਰਨੇ ਦਾ ਰਾਹ ਹੋਵੇ, ਉਸ ਬੰਜਰ ਧਰਤੀ ਤੇ ਕਿੰਝ ਬਿਰਖ ਹਰਾ ਹੋਵੇ', ਪ੍ਰੀਤ ਤੰਗ ਨੇ ਨਸ਼ਿਆਂ 'ਤੇ '੩੧ ਮਾਰਚ ਦਾ ਦਿਨ', ਦਲੀਪ ਅਵਧ ਨੇ ਹਿੰਦੀ ਭਾਸ਼ਾ ਵਿਚ ਕੰਜਕਾਂ 'ਤੇ, ਇੰਜ: ਸੁਰਜਨ ਸਿੰਘ ਨੇ ਗੰਧਲੇ ਵਾਤਾਵਰਣ 'ਤੇ, ਰਣਜੀਤ ਸਿੰਘ ਆਦਿ ਨੇ ਆਪੋ-ਆਪਣੇ ਰਚਨਾਵਾਂ ਪੇਸ਼ ਕੀਤੀਆ। ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।  ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਹਿਤਕਾਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਸਮਾਂ ਅਮੁੱਲ ਹੈ; ਹਰ ਇਕ ਨੂੰ ਇਸ ਦਾ ਸਦਉਯੋਗ ਕਰਨਾ ਚਾਹੀਦਾ ਹੈ।
    -------------------------------------------------------

    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਹੋਈ ਇਕੱਤਰਤਾ

    ਲੁਧਿਆਣਾ -- ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ, ਸ. ਜਨਮੇਜਾ ਸਿੰਘ ਜੌਹਲ, ਡਾ. ਗੁਲਜ਼ਾਰ ਪੰਧੇਰ ਅਤੇ ਪ੍ਰੋ: ਮਹਿੰਦਰਦੀਪ ਗਰੇਵਾਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਜਨਰਲ ਸਕੱਤਰ ਤਰਲ਼ੋਚਨ ਝਾਂਡੇ ਨੇ ਸਭਾ ਦੀ ਕਾਰ-ਗੁਜਾਰੀ 'ਤੇ ਚਾਨਣਾ ਪਾਇਆ।
    Photo
    ਰਚਨਾਵਾਂ  ਦੇ ਆਗ਼ਾਜ ਵਿਚ ਹਰਬੰਸ ਮਾਲਵਾ ਨੇ ਗੀਤ 'ਸੂਰਜਾ ਵੇ ਸੂਰਜਾ', ਪ੍ਰੋ: ਮਹਿੰਦਰਦੀਪ ਗਰੇਵਾਲ ਨੇ 'ਇਹ ਅੱਗ ਜੋ ਨਿਰੰਤਰ ਸੁਲਗਦੀ ਹੈ, ਕਦੇ ਬਲਦੀ ਕਦੀ ਇਹ ਬਾਲਦੀ ਹੈ'। ਸਰਦਾਰ ਪੰੰਛੀ ਨੇ, 'ਮੇਰੇ ਕਾਤਿਲ ਦੀ ਫਿਤਰਤ ਵੀ ਤੇਰੇ ਕਾਤਿਲ ਸੇ ਮਿਲਦੀ ਹੈ',  ਉਰਦੂ ਸ਼ਾਇਰ ਜੈ ਕਿਸ਼ਨ ਸਿੰਘ ਵੀਰ ਨੇ 'ਪਰਬਤੋਂ ਪੇ ਜਾਨੇ ਕਾ ਹੈ ਮਸ਼ਵਰਾ ਮਗਰ', ਗੁਰਚਰਨ ਕੌਰ ਕੋਚਰ ਨੇ 'ਦਿਨੋ ਦਿਨ ਹੀ ਘਟਦੇ ਜਾਂਦੇ ਛਾਵੇਂ ਦੇ ਪਰਛਾਵੇਂ, ਮੁਸ਼ਕਿਲ ਨਾਲ ਲਭਦੇ ਪਿੱਪਲ ਬੋਹਡ਼ਾਂ ਦੇ ਸਰਨਾਵੇਂ', ਦਲਵੀਰ ਸਿੰਘ ਲੁਧਿਆਣਵੀ ਨੇ 'ਮਾਂ-ਬੋਲੀ ਹੈ ਸਭ ਤੋਂ ਮਿੱਠੀ ਇਸ ਦੀ ਸ਼ਾਨ ਵਧਾਈਏ' ਭਗਵਾਨ ਢਿੱਲੋਂ ਨੇ 'ਮੈਨਾਂ ਦੀ ਪ੍ਰਵਾਜ਼', ਜਗੀਰ ਸਿਘ ਪ੍ਰੀਤ ਨੇ ਗ਼ਜ਼ਲ 'ਔਰਤ ਬਿਨ ਸੰਸਾਰ ਨਹੀਂ ਚਲਦਾ, ਪਿਆਰ ਦਾ ਕਾਰੋਬਾਰ ਨਹੀਂ ਚਲਦਾ', ਪਰਮਜੀਤ ਕੌਰ ਮਹਿਕ ਨੇ 'ਚਮਨ ਕੋ ਖਤਰਾ ਫਿਜਾ ਸੇ ਨਹੀਂ ਬਾਹਰ ਸੇ ਹੈ', ਤਰਲੋਚਨ ਝਾਂਡੇ ਨੇ ਗੀਤ 'ਉੱਡ ਗਿਆ ਇਕ ਵਾਵਰੋਲਾ, ਇਹ ਮੇਰਾ ਫ਼ੁਰਨਾ ਨਹੀਂ ਸੀ', ਅਮਰਜੀਤ ਸ਼ੇਰਪੁਰੀ ਨੇ 'ਆਉਂਦੀ ਏ ਦੀਵਾਲੀ ਕਰ ਲਉ ਤਿਆਰੀਆਂ' , ਰਾਜਿੰਦਰ ਵਰਮਾ ਨੇ, ਜੀ ਆਇਆ ਨੂੰ ਤਖਤੀ ਲਟਕਾਈ ਜਿਸ ਬੂਹੇ ਉੱਤੇ, ਦੀਦੇ ਦੋਨੋਂ ਗਾਲ ਲਏ ਨੇ ਰੋ ਰੋ ਕੇ ਉਸ ਮਾਂ ਨੇ' ਦਲੀਪ ਕੁਮਾਰ ਅਵਧ ਨੇ ਹਿੰਦੀ ਕਵਿਤਾ, ਬਲਕੌਰ ਸਿੰਘ ਗਿੱਲ, ਰਾਵਿੰਦਰ ਰਵੀ, ਗੁਰਨਾਮ ਸਿੰਘ ਕੋਮਲ, ਗੁਰਪ੍ਰੀਤ ਸਿੰਘ ਸਲ, ਇੰਜ. ਸੁਰਜਨ ਸਿੰਘ, ਬੁੱਧ ਸਿੰਘ ਨੀਲੋ, ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਜਾਗੀਰ ਸਿੰਘ ਪ੍ਰੀਤ ਨੇ ਆਏ ਹੋਏ ਵਿਦਵਾਨਾਂ ਤੇ ਸਾਹਿਤਕਾਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਸਮਾਂ ਬਹੁਤ ਕੀਮਤੀ ਹੈ, ਸਮੇਂ ਸਿਰ ਆਇਆ ਕਰੋ ਜੀ। 
    -------------------------------------------------
    ਫ਼ਲਕ ਦਾ ਕਾਵਿ-ਸੰਗ੍ਰਹਿ 'ਚੁੱਪ ਦਾ ਗੀਤ' ਲੋਕ ਅਰਪਣ
    ਲੁਧਿਆਣਾ -- ਅਦੀਬ ਇੰਟਰਨੈਸ਼ਨਲ (ਸਾਹਿਰ ਕਲਚਰਲ ਅਕਾਦਮੀ) ਦੇ ਸਹਿਯੋਗ ਨਾਲ ਗੁਰੂ ਨਾਨਕ ਭਵਨ, ਲੁਧਿਆਣਾ ਵਿਖੇ ਜਸਪ੍ਰੀਤ ਕੌਰ ਫ਼ਲਕ ਦਾ ਹਿੰਦੀ ਕਾਵਿ-ਸੰਗ੍ਰਹਿ 'ਚੁੱਪ ਦਾ ਗੀਤ' ਨੂੰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਲੋਕ ਅਰਪਣ ਕਰਦਿਆਂ ਕਿਹਾ ਕਿ ਸਾਹਿਤ ਹੀ ਇਕ ਅਜਿਹਾ ਖੇਤਰ ਹੈ ਜਿੱਥੇ ਔਰਤਾਂ ਆਪਣੀ ਜ਼ਿੰਦਗੀ ਦਾ ਸੱਚ ਕਹਿ ਸਕਦੀਆਂ ਹਨ। 'ਮਰ ਜਾਣੀਆਂ' ਕਵਿਤਾ ਦੇ ਹਵਾਲੇ ਨਾਲ ਪਾਤਰ ਸਾਹਿਬ ਨੇ ਕਿਹਾ ਕਿ ਇਕ ਮਰ ਜਾਣੀ ਦੀ ਇਹ ਜਿਊਣ-ਜੋਗੀ ਕਵਿਤਾ ਹੈ। ਪ੍ਰਧਾਨਗੀ ਮੰਡਲ ਵਿਚ ਪਾਤਰ ਸਾਹਿਬ ਦੇ ਇਲਾਵਾ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਮੰਨੇ-ਪ੍ਰਮੰਨੇ ਸਾਹਿਤਕਾਰ ਡਾ ਕੇਵਲ ਧੀਰ ਅਤੇ ਸ਼੍ਰੋਮਣੀ ਹਿੰਦੀ ਸਾਹਿਤਕਾਰ ਪ੍ਰੋ: ਹਰਮਹਿੰਦਰ ਸਿੰਘ ਬੇਦੀ ਸ਼ਾਮਿਲ ਹੋਏ।  
    ਪ੍ਰੋ: ਗਿੱਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ 'ਚੁੱਪ ਦਾ ਗੀਤ' ਵਿਚ ਫ਼ਲਕ ਨੇ ਸਵੇਦਨਾ ਭਰਪੂਰ ਸ਼ਾਇਰੀ ਕੀਤੀ ਹੈ। ਜੇ ਉਹ ਸ਼ਬਦਾਂ ਨਾਲ ਨਾ ਜੁਡ਼ੀ ਹੁੰਦੀ ਤਾਂ ਅੱਜ ਉਹ ਕਵਿੱਤਰੀ, ਫ਼ਲਕ ਨਾ ਹੁੰਦੀ। ਡਾ. ਧੀਰ ਨੇ ਪੁਸਤਕ 'ਤੇ ਵਿਚਾਰ ਰੱਖਦਿਆਂ ਕਿਹਾ ਕਿ ਫ਼ਲਕ ਦਾ ਵਿਅਕਤੀਤਵ ਤੋਂ ਉੱਠ ਕੇ ਵਿਸ਼ਵ ਪੱਧਰ 'ਤੇ ਪਹੁੰਚ ਜਾਣਾ, ਇਹ ਕਵਿਤਾ ਦੀ ਹੀ ਕਰਾਮਾਤ ਹੈ। 

     

    Photo
    ਪ੍ਰੋ: ਬੇਦੀ ਨੇ 'ਚੁੱਪ ਦਾ ਗੀਤ' 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੇਰੀ ਦ੍ਰਿਸ਼ਟੀ ਵਿਚ 'ਫ਼ਲਕ' ਦੀ ਇਹ ਕਾਵਿ-ਸਾਧਨਾ ਪੰਜਾਬ ਦੀ ਹਿੰਦੀ ਕਵਿਤਾ ਨੂੰ ਵੀ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਡਾ. ਸਤਿਆਨੰਦ ਸੇਵਕ ਨੇ ਕਿਹਾ ਕਿ 'ਚੁੱਪ ਦਾ ਗੀਤ' ਵਿਚ ਜਸਪ੍ਰੀਤ ਕੌਰ ਫ਼ਲਕ ਦੀਆਂ ਸਾਰੀਆਂ ਕਵਿਤਾਵਾਂ ਹੀ ਤਾਜ਼ੀਆਂ, ਪਡ਼੍ਹਨਯੋਗ ਹਨ ਕਿਉਂਕਿ ਇਹ ਸਮਾਜ ਸੁਧਾਰ ਦਾ ਸੁਨੇਹਾ ਦਿੰਦੀਆਂ ਹਨ। ਮੰਚ ਸੰਚਾਲਨ ਕਰਦਿਆਂ ਕਮਲੇਸ਼ ਗੁਪਤਾ ਨੇ ਕਿਹਾ ਕਿ ਸ਼ਬਦਾਂ ਦਾ ਅੰਕੁਰ ਜੋ ਫ਼ਲਕ ਦੇ ਮਨ ਅੰਦਰ ਫੁੱਟਿਆ ਹੈ,  ਸਾਰੀ ਸ੍ਰਿਸ਼ਟੀ ਨੂੰ ਆਪਣੇ ਕਲਾਵੇਂ ਵਿਚ ਲੈ ਲਵੇਗਾ। 
    ਓਦੈਭਾਨੂ ਹੰਸ, ਪਰਮਜੀਤ ਕੌਰ ਮਹਿਕ, ਜਸਵੰਤ ਜ਼ਫਰ ਆਦਿ ਨੇ ਪੁਸਤਕ 'ਤੇ ਵਿਚਾਰ ਰੱਖੇ। ਜਸਪ੍ਰੀਤ ਕੌਰ ਫ਼ਲਕ ਨੇ ਆਪਣੀਆਂ ਕੁਝ ਰਚਨਾਵਾਂ ਦਾ ਪਾਠ ਕਰਦਿਆਂ ਕਿਹਾ ਕਿ ਉਹ ਆਪਣੇ-ਆਪ ਨੂੰ ਕੁਝ ਇਸ ਤਰ੍ਹਾਂ ਦਾ ਬਣਾਨਾ ਚਾਹੁੰਦੀ ਹਾਂ ਕਿ ਮੇਰਾ ਲੋਹੇ ਜੈਸਾ ਜਿਸਮ, ਸੋਨੇ ਜੈਸਾ ਦਿਲ, ਹੀਰੇ ਜੈਸੀ ਅੱਖਾਂ, ਕੁੰਦਨ ਜੈਸੀ ਬੁੱਧੀ ਤੇ ਚਾਂਦੀ ਜੈਸਾ ਸੁਭਾਅ ਹੋਵੇ। ਇਸ ਸਮਾਗਮ ਵਿਚ ਬਹੁਤ ਸਾਰੇ ਵਿਦਵਾਨ ਤੇ ਸਾਹਿਤਕਾਰ ਪ੍ਰੋ: ਨਰਿੰਜਨ ਤਸਨੀਮ, ਡਾ. ਗੁਲਜ਼ਾਰ ਪੰਧੇਰ, ਦਲਵੀਰ ਸਿੰਘ ਲੁਧਿਆਣਵੀ, ਕਰਮਜੀਤ ਸਿੰਘ ਔਜਲਾ, ਤ੍ਰੈਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਰਾਵਿੰਦਰ ਰਵੀ, ਪ੍ਰਿੰ: ਇੰਦਰਜੀਤਪਾਲ ਕੌਰ, ਅਮਰੀਤ ਨਾਜ਼, ਅਮਰਜੀਤ ਹਿਰਦੇ, ਕੁਲਦੀਪਕ ਚਿਰਾਗ, ਸਾਗਰ ਸਿਆਲਕੋਟੀ, ਡਾ. ਪ੍ਰਿਤਪਾਲ ਕੌਰ ਚਹਿਲ, ਪ੍ਰੋ: ਡਾਬਰ, ਮਨੋਜ਼ ਪ੍ਰੀਤ, ਕੁਲਵਿੰਦਰ ਕਿਰਨ, ਕਰਮਜੀਤ ਗਰੇਵਾਲ, ਰਵਿੰਦਰ ਸਿੰਘ, ਜਸਕੀਰਤ, ਗੁਰਪ੍ਰੀਤ, ਆਦਿ ਹਾਜ਼ਿਰ ਸਨ।  
    ----------------------------------------------------

     

    ਦਲਵੀਰ ਸਿੰਘ ਲੁਧਿਆਣਵੀ