ਨਵਾਂ ਸ਼ਾਲ੍ਹਾ (ਗੁਰਦਾਸਪੁਰ) – ਅੱਜ ਸ਼ਾਮੀਂ ੩ ਵਜੇ ਦੀਵਾਨ ਸਿੰਘ 'ਮਹਿਰਮ' ਸਾਹਿਤ ਸਭਾ
ਦੀ ਮੀਟਿੰਗ ਸਭਾ ਦੇ ਪਰਧਾਨ ਡਾ: ਮਲਕੀਅਤ "ਸ਼ੁਹਲ" ਦੀ ਪ੍ਰਧਾਨਗੀ ਹੇਠ ਦੀਵਾਨ ਸਿੰਘ
'ਮਹਿਰਮ' ਕਮਿਉਨਿਟੀ ਹਾਲ ਨਵਾਂ ਸਾਲਾ੍ਹ ਵਿਖੇ ਹੋਈ। ਮੀਟਿੰਗ ਵਿਚ ਮੁੱਖ਼ ਸਕੱਤਰ ਸ਼੍ਰੀ
ਮਹੇਸ਼ੀ ਚੰਦਰਭਾਨੀ ਨੇ ਸਭਾ ਦੇ ਪਰਧਾਨ ਮਲਕੀਅਤ "ਸੁਹਲ" ਦੀ ਪੋਤਰੀ ਗਜ਼ਲ ਦੀ ਅਚਾਨਕ
ਮੌਤ ਜੋ ੨੬ ਅਗਸਤ ੨੦੧੩ ਨੂੰ ਹੋਈ ਸੀ , ਉਸ ਦੀ ਮੌਤ ਦੇ ਦੁਖ਼ ਦਾ ਇਜ਼ਹਾਰ ਕੀਤਾ ਤੇ ਨਮ
ਅਖ਼ਾਂ ਨਾਲ ਉਸ ਨੂੰ ਸ਼ਰਧਾਂਜਲੀ ਅਰਪਨ ਕੀਤੀ ਗਈ।
ਸਭਾ ਦੇ ਲੇਖਕਾਂ ਵਲੋਂ ਛਾਪੀ ਜਾ ਰਹੀ ਪੁਸਤਕ ਬਾਰੇ ਜਾਣਕਾਰੀ ਸਭਾ ਦੇ ਪ੍ਰਧਾਨ ਵਲੋਂ ਦਿਤੀ ਗਈ।
ਸਾਰੇ ਮੈਂਬਰਾਂ ਨੂੰ ਛੇਤੀ ਤੋਂ ਛੇਤੀ ਆਪਣੀਆਂ ਛਪਣਯੋਗ ਰਚਨਾਵਾਂ ਸੋਧ ਕੇ ਦੇਣ ਲਈ ਕਿਹਾ।
ਸਭਾ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਹੋਰ ਲੇਖਕਾਂ ਤੇ ਪਾਠਕਾਂ ਨੂੰ ਸਾਹਿਤ
ਨਾਲ ਜੋੜਨ ਲਈ ਸੰਘਰਸ਼ਮਈ ਹੋਣ।
ਵਧੀਆ ਸਾਹਿਤ ਪੜ੍ਹਨ ਤੇ ਲਿਖਣ ਵਾਸਤੇ ਅਪਲਿ ਕੀਤੀ ਗਈ।
ਸਰਲ ਭਾਸ਼ਾ, ਜਨ ਜੀਵਨ, ਸਮਾਜਵਾਦੀ, ਸਾਹਿਤਕ ਪੱਖੀ ਅਤੇ ਲੱਚਰਤਾ ਰਹਿਤ ਲਿਖਣ ਦੀ ਘੋਸ਼ਨਾ
ਜੀਤੀ ਗਈ।
ਮੀਟਿੰਗ ਵਿਚ ਸਾਰੇ ਲੇਖਕ ਸਾਹਿਤਕਾਰਾਂ ਨੇ 'ਸਾਹਿਤਕ ਕਵੀ ਦਰਬਾਰ'ਵਿਚ ਆਪਣੀਆਂ
ਤਾਜ਼ਾ ਰਚਨਾਵਾਂ ਨਾਲ ਹਾਲ ਵਿਚ ਗੂੰਜਾਂ ਪਾ ਦਿਤੀਆਂ।
ਸਾਹਿਤ ਸਭਾ ਦੇ ਸਲਾਹਕਾਰ ਸ੍ਰ ਜਤਿੰਦਰ ਸਿੰਘ 'ਟਿੱਕਾ' ਨੇ ਆਰਮੀ ਸਕੂਲ ਦੀ ਅਧਿਆਪਕਾ
ਅਮਨਦੀਪ ਵਲੋਂ ਲਿਖੀ , ਸਵਗਵਾਸੀ ਵਿਦਿਆਰਥਨ "ਗਜ਼ਲ" ਲਈ ਲਿਖੀ ਕਵਿਤਾ ਪੜ੍ਹ ਕੇ
ਸੁਣਾਈ ਜੋ ਬੜੀ ਪ੍ਰਭਾਵਸ਼ਾਲੀ ਰਹੀ।
ਕਵੀ ਦਰਬਾਰ ਵਿਚ ਸ੍ਰੀ ਮਹੇਸ਼ ਚੰਦਰਭਾਨੀ, ਸ੍ਰੀ ਦਰਸ਼ਨ ਲੱਧੜ ਭੁੱਲੇਚੱਕੀਆ, ਸ੍ਰੀ ਦਰਬਾਰਾ ਸਿੰਘ
ਭੱਟੀ, ਡਾ: ਮਲਕੀਅਤ "ਸੁਹਲ" , ਕਸ਼ਮੀਰ ਠੇਕੇਦਾਰ ਚੰਦਰਭਾਨੀ, ਸ੍ਰੀ ਲੱਖਣ ਮੇਘੀਆਂ, ਸ੍ਰੀ ਵਿਜੇ
ਤਾਲਿਬ ਨੇ ਆਪਣੇ ਆਪਣੇ ਕਲਾਮ ਪੇਸ਼ ਕੀਤੇ।
ਅਖੀਰ 'ਚ ਮੀਟਿੰਗ ਵਿਚ ਆਏ ਸਭ ਸਾਹਿਤਕਾਰਾਂ ਦਾ ,ਸਭਾ ਦੇਪਰਧਾਨ ਮਲਕੀਅਤ "ਸੁਹਲ"
ਵਲੋਂ ਧਨਵਾਦ ਕੀਤਾ ਗਿਆ।