ਬਹੁਤ ਕੁੱਝ ਸਿਖਾਇਆ ਔਖੇ ਰਾਹਵਾਂ ਨੇ
ਮਨ ਦਾ ਭਰਮ ਮਿਟਾਇਆ ਔਖੇ ਰਾਹਵਾਂ ਨੇ
ਛਾਂ ਨਾ ਮਿਲੇ ਉਧਾਰੀ ਇਹ ਸੱਚ ਜਾਣ ਲਿਆ
ਘਰ ਰੁੱਖ ਲਵਾਇਆ ਔਖੇ ਰਾਹਵਾਂ ਨੇ
ਪੈਰੀਂ ਚੁਭਦੇ ਕੰਡੇ ਰਾਜ ਦੀ ਗੱਲ ਕਹੀ
ਉੱਚੇ ਦਰ ਬਿਠਾਇਆ ਔਖੇ ਰਾਹਵਾ ਨੇ
ਕਿਸੇ ਸਹਾਰੇ ਤੁਰਨਾ ਗੈਰਤ ਹੈ ਮਰ ਜਾਂਦੀ
ਗੈਰਤ ਦੇ ਗਲ ਲਾਇਆ ਔਖੇ ਰਾਹਵਾਂ ਨੇ
ਸਿਰ ਉਠਾ ਕੇ ਚੱਲਣਾ ਜੱਗ ਦਾ ਰਾਜ਼ ਰਿਹਾ
ਇਹ ਤਰਕ ਸਿਖਾਇਆ ਔਖੇ ਰਾਹਵਾਂ ਨੇ
ਰੁਕਦੇ ਨਾ ਦਰਿਆ ਕਦੀ Aਡਾਰੂ ਨਾ ਟਿਕਦੇ
ਸਾਗਰ ਜਾ ਮਿਲਾਇਆ ਔਖੇ ਰਾਹਵਾਂ ਨੇ
ਦਿਲ ਦੇ ਜੋ ਇਰਾਦੇ ਥੌੜੈ ਕੁ ਪਿੱਲੇ ਸੀ
ਪੱਕਾ ਰੰਗ ਚੜ੍ਹਾਇਆ ਬਾਸੀ ਔਖੇ ਰਾਹਵਾਂ ਨੇ