ਮੈਂ ਜ਼ਿੰਦਗੀ ਚੋਂ ਕਿਸਤਰ੍ਹਾਂ ਇਹ ਕਾਲਖਾਂ ਮਿਟਾ ਸਕਾਂ
ਨਿਤਾਣਿਆਂ ਨੂੰ ਤਾਣ ਦੇ ਕੇ ਮਾਨ ਵੀ ਦੁਆ ਸਕਾਂ।
ਮਿਰਾ ਇ ਦਿਲਹੈ ਭਾਲਦਾ ਉਹ ਅਜ਼ਮਤਾਂ ਨਿਰਾਲਯਾਂ
ਕਿ ਰੌਸ਼ਨੀ ਦੇ ਧੌਲਰਾਂ ਤੇ ਬੁਰਜ ਹੋਰ ਲਾ ਸਕਾਂ।
ਅਜੀਬ ਰੰਗ ਬਖ਼ਸਿ਼ਆ ਹੈ ਮਾਨਵੀ ਜੋ ਸੋਚ ਨੇ
ਮੈਂ ਰੰਗ ਏਸ ਸੋਚ ਦਾ ਜੇ ਹੋਰ ਵੀ ਵਧਾ ਸਕਾਂ।
ਜੋ ਰਹਿਬਰਾਂ ਤੇ ਮਾਨ ਸੀ ਨਾ ਮਾਨ ਉਹਤੇ ਰਖ ਸਕੇ
ਮੈਂ ਰਹਿਬਰਾਂ ਦੀ ਰਹਿਜ਼ਨੀ ਦਾ ਤੋੜ ਕੋਈ ਪਾਸਕਾਂ।
ਜੇ ਦਹਿਸ਼ਤਾਂ ਦੇ ਨਾਚ ਨੂੰ ਵੀ ਨੱਥ ਪਾ ਸਕੇ ਕਦੀ
ਉਮੀਦ ਫੇਰ ਬਣ ਸਕੇਗੀ ਅੰਬਰਾਂ ਤੇ ਛਾ ਸਕਾਂ।
ਟਿਕੀ ਨਜ਼ਰ ਸਵੇਰ ਤੇ ਕਿ ਰੌਸ਼ਨੀ ਦੀ ਆਸ ਹੈ
ਮਥੇ ਤੇਰੇ ਮੈਂ ਰੌਸ਼ਨੀ ਦੀ ਕਿਰਨ ਇਕ ਸਜਾ ਸਕਾਂ।
ਕਟਾਕੇ ਪਰ ਵੀ ਸੋਚਦਾਂ ਮੈਂ ਸਾਥੀਆਂ ‘ਚ ਜਾ ਰਲਾਂ
ਤੇ ਪਿੰਜਰੇ ਨੂੰ ਤੋੜਕੇ ਮੈਂ ਤਾਰੀਆਂ ਲਗਾ ਸਕਾਂ।