ਨਾਨਕ ਦਾ ਮਿੱਤਰ ਲਾਲੋ
ਸਖਤ ਮਿਹਨਤ ਕਰੇ
ਫਿਰ ਵੀ ਭੁੱਖਾ ਮਰੇ,
ਮਲਕ ਭਾਗੋ ਵਿਹਲੜ
ਖਾਵਣ ਇਥੇ ਚੂਰੀਆਂ |
ਦੁਨੀਆਂ ਸੁੱਖਾਂ ਦਾ ਹੈ ਘਰ
ਸਰਮਾਏਦਾਰ ਲੋਕਾਂ ਰਲਕੇ
ਮਿਹਨਤੀ ਲੋਕਾਂ ਲਈ
ਪੈਦਾ ਕਰੀਆਂ ਮਜਬੂਰੀਆਂ |
ਜਮਾਂਖੋਰੀ, ਰਿਸਵਤਖੋਰੀ, ਮਿਲਾਵਟਾਂ
ਜ਼ਹਿਰ ਘੁਲਿਆ ਦੁੱਧ ਦੇਵੇ
ਪਿਆਰੀ ਬੱਕਰੀ ਗਾਂਧੀ ਦੀ
ਰਾਜਧਾਨੀ ਦੀਆਂ ਮੱਝਾਂ ਬੂਰੀਆਂ |
ਬਾਂਹ ਉੱਤੇ ਖੁਣਵਾਇਆ
ਨਾਮਾ ਮਿੱਤਰ ਪਿਆਰੇ ਦਾ
ਮਿੱਟ ਗਿਆ ਏ
ਘਸ ਘਸ ਕੇ
ਕਰ ਕਰ ਮਜਦੂਰੀਆਂ
ਕਰ ਕਰ ਮਜਦੂਰੀਆਂ |